ਵਿਨਸੰਟ ਵੈਨ ਗਾਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਵਿੰਸੇਂਟ ਵੈਨ ਗਾਗ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਵਿੰਸੇਂਟ ਵੈਨ ਗਾਗ
A mid to late 30s man gazing to the left with a green coat, gray tie and wearing a straw hat
ਸਟਰਾਅ ਹੈਟ ਵਾਲਾ ਸਵੈ-ਚਿੱਤਰ, ਪੈਰਸ, ਸਰਦੀਆਂ 1887/88, ਮੈਟਰੋਪੋਲੀਟਨ ਮੀਊਜੀਆਮ ਆਫ਼ ਆਰਟ, (F365v)
ਜਨਮ ਸਮੇਂ ਨਾਮ ਵਿੰਸੇਂਟ ਵਿੱਲੇਮ ਵੈਨ ਗਾਗ
ਜਨਮ 30 ਮਾਰਚ 1853
ਜ਼ੁਂਦੇਰਟ, ਨੀਦਰਲੈਂਡ
ਮੌਤ 29 ਜੁਲਾਈ 1890(1890-07-29) (ਉਮਰ 37)
ਫਰਾਂਸ
ਕੌਮੀਅਤ ਡਚ
ਖੇਤਰ ਪੇਂਟਿੰਗ, ਡਰਾਇੰਗ
ਲਹਿਰ ਉੱਤਰ-ਪਰਭਾਵਵਾਦ
ਰਚਨਾਵਾਂ ਤਾਰਿਆਂ ਭਰੀ ਰਾਤ, ਸੂਰਜਮੁਖੀ ਦੇ ਫੁੱਲ, ਆਰਲੇਸ ਵਿੱਚ ਬੈੱਡਰੂਮ, ਡਾ. ਗਾਚੇ ਦੀ ਤਸਵੀਰ, ਗਮ

ਵਿੰਸੇਂਟ ਵਿਲੇਮ ਵੈਨ ਗੋ (ਡਚ: Vincent Willem van Gogh, 30 ਮਾਰਚ 1853 – 29 ਜੁਲਾਈ 1890) ਨੀਦਰਲੈਂਡ ਦੇ ਅਤਿਅੰਤ ਪ੍ਰਤਿਭਾਸ਼ੀਲ ਚਿੱਤਰਕਾਰ ਸਨ ਜਿਨ੍ਹਾਂ ਦੀ ਪਰ-ਪ੍ਰਭਾਵਵਾਦੀ ਚਿੱਤਰਕਾਰੀ ਨੇ 20ਵੀਂ ਸ਼ਤਾਬਦੀ ਦੀ ਆਧੁਨਿਕ ਕਲਾ ਉੱਤੇ ਅਮਿੱਟ ਛਾਪ ਛੱਡੀ ਹੈ। ਉਨ੍ਹਾਂ ਦੇ ਚਿੱਤਰ ਮਨਭਾਉਂਦੇ ਰੰਗਾਂ ਅਤੇ ਸੰਵੇਦਨਾਵਾਂ ਨਾਲ ਭਰੇ ਹਨ। ਜੀਵਨਭਰ ਉਨ੍ਹਾਂ ਨੂੰ ਕੋਈ ਸਨਮਾਨ ਨਹੀਂ ਮਿਲਿਆ, ਸਗੋਂ ਮਾਨਸਿਕ ਰੋਗਾਂ ਨਾਲ ਲੜਦੇ ਰਹੇ, ਆਪਣਾ ਕੰਨ ਤੱਕ ਕੱਟ ਪਾਇਆ, ਅਤੇ ਅੰਤ ਵਿੱਚ 37 ਸਾਲ ਦੀ ਉਮਰ ਵਿੱਚ ਗੋਲੀ ਮਾਰ ਕਰ ਆਤਮਹੱਤਿਆ ਕਰ ਲਈ।

ਮੌਤ ਉਪਰਾਂਤ ਵੈਨ ਗੋ ਦੀ ਸ਼ੋਭਾ ਵੱਧਦੀ ਹੀ ਗਈ ਅਤੇ ਅੱਜ ਉਸ ਨੂੰ ਸੰਸਾਰ ਦੇ ਮਹਾਨਤਮ ਚਿੱਤਰਕਾਰਾਂ ਵਿੱਚ ਗਿਣਿਆ ਜਾਂਦਾ ਹੈ ਅਤੇ ਆਧੁਨਿਕ ਕਲਾ ਦੇ ਸੰਸਥਾਪਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ ਅਜੇ ਬੱਚਾ ਹੀ ਸੀ ਜਦੋਂ ਉਸਨੇ ਚਿੱਤਰ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਅਗਲੇ ਸਾਲਾਂ ਦੌਰਾਨ ਜਾਰੀ ਰਿਹਾ। ਅਖੀਰ ਉਸਨੇ ਕਲਾਕਾਰ ਬਣਨ ਦਾ ਫੈਸਲਾ ਕਰ ਲਿਆ। ਅਸਲ ਵਿੱਚ ਵੈਨ ਗੋ ਨੇ ਆਪਣੀ ਉਮਰ ਦੇ ਵੀਹਵਿਆਂ ਦੇ ਅਖੀਰ ਵਿੱਚ ਚਿੱਤਰਕਾਰੀ ਕਰਨਾ ਸ਼ੁਰੂ ਕੀਤਾ ਅਤੇ ਜੀਵਨ ਦੇ ਅੰਤਮ ਦੋ ਸਾਲਾਂ ਵਿੱਚ ਆਪਣੀਆਂ ਸਭ ਤੋਂ ਮਹੱਤਵਪੂਰਨ ਰਚਨਾਵਾਂ ਬਣਾਈਆਂ। ਇੱਕ ਦਹਾਕੇ ਕੁ ਦੇ ਸਮੇਂ ਵਿੱਚ ਉਸ ਨੇ 2100 ਤੋਂ ਜਿਆਦਾ ਚਿੱਤਰ ਬਣਾਏ ਜਿਨ੍ਹਾਂ ਵਿੱਚ 860 ਤੇਲ-ਚਿੱਤਰ ਅਤੇ 1,300 ਤੋਂ ਵਧ ਪਾਣੀ-ਚਿੱਤਰ ਸ਼ਾਮਿਲ ਹਨ। ਉਸ ਦੇ ਚਿੱਤਰੇ ਸਵੈ-ਚਿੱਤਰ, ਲੈਂਡਸਕੇਪ, ਕਣਕ ਦੇ ਖੇਤ ਅਤੇ ਸੂਰਜਮੁਖੀ ਸੰਸਾਰ ਦੀਆਂ ਸਭ ਤੋਂ ਪ੍ਰਸਿੱਧ ਅਤੇ ਮਹਿੰਗੀਆਂ ਕਲਾਕ੍ਰਿਤੀਆਂ ਵਿੱਚ ਸ਼ਾਮਿਲ ਹਨ।

ਵਿੰਸੇਂਟ ਵੈਨ ਗਾਗ ਦਾ ਸਵੈ-ਚਿੱਤਰ

ਗੈਲਰੀ[ਸੋਧੋ]