ਹਲਫੀਆ ਬਿਆਨ
ਦਿੱਖ
ਹਲਫੀਆ ਬਿਆਨ ਇੱਕ ਲਿਖਿਆ ਹੋਇਆ ਸਹੁੰ ਪੱਤਰ ਹੁੰਦਾ ਹੈ, ਜੋ ਇੱਕ ਸਵੈਮਾਣਿਕ ਤੌਰ 'ਤੇ ਕਿਸੇ ਅਜਿਹੇ ਵਿਅਕਤੀ ਅੱਗੇ ਕੀਤਾ ਜਾਂਦਾ ਹੈ ਜੋ ਕਾਨੂੰਨੀ ਤੌਰ 'ਤੇ ਅਧਿਕਾਰਿਤ ਹੋਵੇ। ਆਮ ਤੌਰ 'ਤੇ ਹਲਫੀਆ ਬਿਆਨ ਨੋਟਰੀ ਪਬਲਿਕ ਜਾਂ ਸਹੁੰ ਕਮਿਸ਼ਨਰ ਵੱਲੋਂ ਪ੍ਰਮਾਣਿਤ ਕੀਤਾ ਜਾਂਦਾ ਹੈ।
ਹਲਫੀਆ ਬਿਆਨ ਵਿੱਚ ਬਿਆਨ ਕਰਤਾ ਸਹੁੰ ਚੁੱਕ ਕੇ ਇਹ ਬਿਆਨ ਦਿੰਦਾ ਹੈ ਕਿ ਉਹ ਜੋ ਵੀ ਜਾਣਕਾਰੀ ਦੇ ਰਿਹਾ ਹੈ ਉਹ ਸੱਚ ਹੈ ਅਤੇ ਤਸਦੀਕ ਕਰਦਾ ਹੈ ਕਿ ਉਸ ਦੁਆਰਾ ਦਿੱਤਾ ਗਿਆ ਹਲਫੀਆ ਬਿਆਨ ਸਹੀ ਅਤੇ ਦਰੁਸਤ ਹੈ ਅਤੇ ਇਸ ਵਿੱਚ ਕੋਈ ਵੀ ਗੱਲ ਲੁਕਾਈ ਜਾਂ ਛਿਪਾਈ ਨਹੀਂ ਗਈ ਹੈ। ਇਸ ਤੋਂ ਬਾਅਦ ਉਹ ਆਪਣੇ ਦਸਤਖ਼ਤ ਕਰਦਾ ਹੈ, ਜਿਸਦੀ ਨੋਟਰੀ ਪਬਲਿਕ ਜਾਂ ਸਹੁੰ ਕਮਿਸ਼ਨਰ ਅਟੈਸਟ ਕਰਦਾ ਹੈ।[1]
ਹਵਾਲੇ
[ਸੋਧੋ]- ↑ "ਬਿਆਨਕਾਰ - ਪੰਜਾਬੀ ਪੀਡੀਆ". punjabipedia.org. Retrieved 2018-08-06.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |