ਉੱਤਮ ਸਿੰਘ ਭੋਲਾਨਾਥ
ਉੱਤਮ ਸਿੰਘ ਭੋਲਾਨਾਥ 20ਵੀਂ ਸਦੀ ਦੇ ਸੱਤਵੇਂ ਅੱਠਵੇਂ ਦਹਾਕੇ ਦਾ ਮਸ਼ਹੂਰ ਪੰਜਾਬੀ ਗਾਇਕ ਤੇ ਗੀਤਕਾਰ ਹੈ ਜਿਸਨੇ ਪੰਜਾਬ ਸੰਕਟ ਦੇ ਦਹਿਸ਼ਤੀ ਦਿਨਾਂ ਵਿੱਚ ਵੀ ਗਾਉਣਾ ਜਾਰੀ ਰੱਖਿਆ। ਪ੍ਰਸਿੱਧ ਪੰਜਾਬੀ ਗਾਇਕ ਕਰਤਾਰ ਸਿੰਘ ਰਮਲਾ ਉਸਦੇ ਹੀ ਸ਼ਰੀਕੇ ਵਿੱਚੋਂ ਹੈ।
ਜੀਵਨ
[ਸੋਧੋ]ਉੱਤਮ ਸਿੰਘ ਭੋਲਾਨਾਥ ਦਾ ਜਨਮ ਵੰਡ ਤੋਂ ਬਾਰਾਂ ਸਾਲ ਪਹਿਲਾਂ ਜ਼ਿਲ੍ਹਾ ਲਹੌਰ ਦੇ ਥਾਣਾ ਰਾਇਵਿੰਡ ਅਧੀਨ ਪੈਂਦੇ ਪਿੰਡ ਹੰਡਾਲ ਵਿਖੇ ਪਿਤਾ ਸੁਹਾਵਾ ਸਿੰਘ ਤੇ ਮਾਤਾ ਹੁਕਮ ਕੌਰ ਦੇ ਘਰ ਹੋਇਆ। ਬਚਪਨ ਤੋਂ ਹੀ ਉਸਨੂੰ ਗ੍ਰਾਮੋਫੋਨ ਤੇੇ ਤਵੇ ਸੁਨਣ ਦਾ ਸ਼ੌਂਕ ਸੀ ਤੇ ਇਸੇ ਸ਼ੌਂਕ ਨੇ ਉਸਨੂੰ ਗਾਉਣ ਲਈ ਪ੍ਰੇਰਿਤ ਕੀਤਾ। ਉਸਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਤੋਂ ਕੀਤੀ ਤੇ ਨਾਲ ਨਾਲ ਹੀ ਪਿੰਡ ਦੇ ਮੁਸਲਮਾਨ ਤੋਂ ਹਰਮੋਨੀਅਮ ਸਿੱਖਣਾ ਸ਼ੁਰੂ ਕਰ ਦਿੱਤਾ। ਉਸਦੇ ਪਰਿਵਾਰ ਨੂੰ ਵੰਡ ਦਾ ਵੀ ਸੰਤਾਪ ਭੋਗਣਾ ਪਿਆ ਜਿਸ ਵਿੱਚ ਉਸਦੇ ਮਾਤਾ ਪਿਤਾ ਦੀ ਮੌਤ ਹੋ ਗਈ। ਉਸਨੂੰ ਭੋਲਾਨਾਥ ਦਾ ਤਖੱਲਸ ਉਸਦੀ ਮਾਂ ਨੇ ਹੀ ਦਿੱਤਾ। ਪੱਚੀ ਸਾਲ ਦੀ ਉਮਰ ਵਿੱਚ ਉਸਦਾ ਵਿਆਹ ਦਿਆਲ ਕੌਰ ਨਾਲ ਹੋਇਆ। ਉਹਨਾਂ ਦੇ ਘਰ ਚਾਰ ਪੁੱਤਰਾਂ ਤੇ ਇੱਕ ਧੀ ਨੇ ਜਨਮ ਲਿਆ ਪਰ ਚਾਰ ਪੁੱਤਾਂ ਵਿੱਚੋਂ ਕੋਈ ਵੀ ਨਾ ਬਚ ਸਕਿਆ।
ਗਾਇਕੀ ਦਾ ਸਫਰ
[ਸੋਧੋ]ਰੇਡਿਉ ਦੇ ਗੀਤ ਸੁਣਨ ਨੇ ਹੀ ਉਸਦੇ ਅੰਦਰ ਖੁਦ ਰੇਡਿਉ ਤੇ ਗਾਉਣ ਦੀ ਲਾਲਸਾ ਜਗਾਈ। ਜਿਸ ਲਈ ਉਹ ਜਲੰਧਰ ਦੇ ਰੇਡਿਉ ਸ਼ਟੇਸ਼ਨ ਪਹੁੰਚਿਆ। ਉਸਦੀ ਮਿਹਨਤ ਦਾ ਮੁੱਲ ਪਿਆ ਤੇ ਦਿਨਾਂ ਵਿੱਚ ਹੀ ਰੇਡਿਉ ਤੇ ਉਸਦੇ ਗੀਤ ਮਕਬੂਲ ਹੋਣ ਲੱਗੇ। ਉਸ ਤੋਂ ਬਾਅਦ ਉਸ ਦੇ ਮਨ ਵਿੱਚ ਕਾਲੇ ਤਵਿਆਂ ਤੇ ਗੀਤ ਰਿਕਾਰਡ ਕਰਾਉਣ ਦੀ ਇੱਛਾ ਪੈਦਾ ਹੋਈ। ਜਿਸ ਲਈ ਉਹ ਕਰਤਾਰ ਸਿੰਘ ਰਮਲੇ ਨਾਲ ਬਾਬੂ ਸਿੰਘ ਮਾਨ ਕੋਲ ਗਿਆ, ਬਾਬੂ ਸਿੰਘ ਮਾਨ ਨੇ ਇਹ ਸ਼ਰਤ ਰੱਖੀ ਕਿ ਉਹ ਉਸਦੇ ਲਿਖੇ ਗੀਤ ਰਿਕਾਰਡ ਕਰਵਾਏਗਾ ਪਰ ਉੱਤਮ ਸਿੰਘ ਨੇ ਇਸ ਗੱਲੋਂ ਮਨ੍ਹਾ ਕਰ ਦਿੱਤਾ ਕਿਉਂਕਿ ਉਹ ਖੁਦ ਦੇ ਲਿਖੇ ਗੀਤ ਹੀ ਰਿਕਾਰਡ ਕਰਾਉਣਾ ਚਾਹੁੰਦਾ ਸੀ। ਜਿਸ ਲਈ ਉਸਨੂੰ ਦਿੱਲੀ ਜਾਣਾ ਪਿਆ ਤੇ ਫਿਰ ਉਸਦੇ ਗੀਤ ਐਚਐਮਵੀ ਕੰਪਨੀ ਨੇ ਰਿਕਾਰਡ ਕੀਤੇ ਤੇ ਹੌਲੀ ਹੌਲੀ ਗਾਇਕੀ ਉਸਦੀ ਆਮਦਨੀ ਦਾ ਸਰੋਤ ਬਣਨ ਲੱਗੀ।
ਗੀਤ
[ਸੋਧੋ]- ਮੇਰਾ ਕੰਮ ਨਾ ਗਲੀ ਦੇ ਵਿੱਚ ਕਾਈ, ਮੈਂ ਆਵਾਂ ਜਾਵਾਂ ਤੇਰੇੇ ਬਦਲੇ
- ਰੱਖਿਆ ਕੁਆਰਾ ਮੈਨੂੰ, ਤੇਰੇ ਲਾਰਿਆਂ
- ਸਾਡੇ ਲਿਖੀ ਨਾ ਲੇਖਾਂ 'ਚ ਘਰ ਵਾਲੀ, ਰੱਬਾ ਤੇਰਾ ਕੱਖ ਨਾ ਰਹੇ
- ਮੈਂ ਸਾਂ ਪੇਂਡੂ ਆਦਮੀ ਲੁਧਿਆਣੇ ਆਇਆ, ਪਹਿਲੀ ਵਾਰੀ ਸ਼ਹਿਰ ਦਾ ਮੈਂ ਦਰਸ਼ਨ ਪਾਇਆ
ਹਵਾਲੇ
[ਸੋਧੋ]http://epaper.dainiktribuneonline.com/1204567/Filmnama/ST_13_May_2017#dual/2/1 Archived 2017-08-02 at the Wayback Machine.