ਬਾਬੂ ਸਿੰਘ ਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਾਬੂ ਸਿੰਘ ਮਾਨ
ਜਨਮ ਦਾ ਨਾਂਬਾਬੂ ਸਿੰਘ (ਮਾਨ)
ਉਰਫ਼ਮਾਨ ਮਰਾੜ੍ਹਾਂ ਵਾਲਾ
ਜਨਮ(1942-10-10)10 ਅਕਤੂਬਰ 1942
ਮਰਾੜ੍ਹ, ਫ਼ਰੀਦਕੋਟ ਜ਼ਿਲ੍ਹਾ, ਬਰਤਾਨਵੀ ਪੰਜਾਬ, ਭਾਰਤ
ਵੰਨਗੀ(ਆਂ)ਲੋਕਗੀਤ, ਦੋਗਾਣੇ
ਕਿੱਤਾਗੀਤਕਾਰ

ਬਾਬੂ ਸਿੰਘ ਮਾਨ, ਉਰਫ਼ ਮਾਨ ਮਰਾੜ੍ਹਾਂ ਵਾਲਾ (ਜਨਮ 10 ਅਕਤੂਬਰ 1942) ਇੱਕ ਪੰਜਾਬੀ ਗੀਤਕਾਰ ਹੈ।[1][2] ਉਸ ਦੇ ਲਿਖੇ ਗੀਤ ਅਨੇਕਾਂ ਪੰਜਾਬੀ ਗਾਇਕਾਂ ਨੇ ਗਾਏ ਜਿੰਨ੍ਹਾਂ ਵਿੱਚ ਮੁਹੰਮਦ ਸਦੀਕ, ਰਣਜੀਤ ਕੌਰ ਅਤੇ ਹਰਭਜਨ ਮਾਨ ਆਦਿ ਸ਼ਾਮਲ ਹਨ। ਗਾਇਕ ਕੁਲਦੀਪ ਮਾਣਕ ਦੇ ਗਾਇਕੀ ਸਫ਼ਰ ਦਾ ਪਹਿਲਾ ਗੀਤ ਇਹਨਾਂ ਨੇ ਲਿਖਿਆ ਸੀ।[1]

ਮੁੱਢਲੀ ਜ਼ਿੰਦਗੀ[ਸੋਧੋ]

ਮਾਨ ਦਾ ਜਨਮ 10 ਅਕਤੂਬਰ 1942 ਨੂੰ, ਪਿਤਾ ਸਰਦਾਰ ਇੰਦਰ ਸਿੰਘ ਦੇ ਘਰ ਮਾਤਾ ਆਸ ਕੌਰ ਦੀ ਕੁੱਖੋਂ, ਬਰਤਾਨਵੀ ਪੰਜਾਬ ਦੇ ਫ਼ਰੀਦਕੋਟ ਜ਼ਿਲੇ ਦੇ ਪਿੰਡ ਮਰਾੜ੍ਹ ਵਿਖੇ ਹੋਇਆ।[2][3] ਉਸ ਨੇ ਆਪਣੀ ਮੁੱਢਲੀ ਪੜ੍ਹਾਈ ਨੇੜੇ ਦੇ ਪਿੰਡ ਜੰਡ ਸਾਹਿਬ ਤੋਂ ਕੀਤੀ ਅਤੇ ਉਹ ਛੇਵੀਂ ਜਮਾਤ ਵਿੱਚ ਕਵਿਤਾ ਲਿਖਣ ਲੱਗ ਪਿਆ।[4] ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਇਹਨਾਂ ਨੇ ਸਰਕਾਰੀ ਬਰਜਿੰਦਰਾ ਕਾਲਜ, ਫ਼ਰੀਦਕੋਟ ਤੋਂ ਕੀਤੀ।

ਗੀਤਕਾਰੀ[ਸੋਧੋ]

ਬਾਬੂ ਸਿੰਘ ਮਾਨ ਨੰਦ ਲਾਲ ਨੂਰਪੁਰੀ, ਗੁਰਦੇਵ ਸਿੰਘ ਮਾਨ, ਅੰਮ੍ਰਿਤਾ ਪ੍ਰੀਤਮ, ਪ੍ਰੋ ਮੋਹਨ ਸਿੰਘ, ਧਨੀ ਰਾਮ ਚਾਤ੍ਰਿਕ ਨੂੰ ਆਪਣੇ ਪ੍ਰੇਰਨਾ ਸਰੋਤ ਮੰਨਦਾ ਹੈ। [5] ਇਹਨਾਂ ਦਾ ਗੀਤ, ਦੁੱਧ ਕਾੜ੍ਹ ਕੇ ਜਾਗ ਨਾ ਲਾਵਾਂ, ਤੇਰੀਆਂ ਉਡੀਕਾਂ ਹਾਣੀਆਂ ਕਰਤਾਰ ਸਿੰਘ ਬਲੱਗਣ ਦੇ ਰਸਾਲੇ ਵਿੱਚ ਛਪਿਆ।[4] ਇਹਨਾਂ ਦੀ ਪਹਿਲੀ ਕਿਤਾਬ, ਗੀਤਾਂ ਦਾ ਵਣਜਾਰਾ, 1963 ਵਿੱਚ ਛਪੀ[2] ਇਹਨਾਂ ਦਾ ਪਹਿਲਾ ਰਿਕਾਰਡ ਗੀਤ ਗੁਰਪਾਲ ਸਿੰਘ ਪਾਲ ਨੇ ਗਾਇਆ ਅਤੇ ਬਾਅਦ ਵਿੱਚ ਅਨੇਕਾਂ ਉੱਘੇ ਪੰਜਾਬੀ ਗਾਇਕਾਂ ਹਰਚਰਨ ਗਰੇਵਾਲ, ਸੁਰਿੰਦਰ ਕੌਰ, ਸੁਖਵਿੰਦਰ ਸਿੰਘ, ਮੁਹੰਮਦ ਰਫ਼ੀ, ਲਤਾ ਮੰਗੇਸ਼ਕਰ, ਹਰਭਜਨ ਮਾਨ[6] ਆਦਿ ਨੇ ਇਹਨਾਂ ਦੇ ਗੀਤਾਂ ਨੂੰ ਅਵਾਜ਼ਾਂ ਦਿੱਤੀਆਂ।[2] ਕੁਲਦੀਪ ਮਾਣਕ ਦੇ ਗਾਇਕੀ ਜੀਵਨ ਦਾ ਪਹਿਲਾ ਗੀਤ ਵੀ ਇਹਨਾਂ ਨੇ ਲਿਖਿਆ ਸੀ।[1] ਇਹਨਾਂ ਦੇ ਜ਼ਿਆਦਾਤਰ ਦੋਗਾਣੇ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਨੇ ਗਾਏ। ਇਹਨਾਂ ਨੇ ਫ਼ਿਲਮਾਂ ਲਈ ਵੀ ਗੀਤ ਲਿਖੇ[4] ਜਿੰਨ੍ਹਾਂ ਵਿੱਚ ਨਸੀਬੋ ਅਤੇ ਸੱਸੀ ਪੁਨੂੰ[7] ਅਤੇ 2013 ਦੀ ਹਾਣੀ ਸ਼ਾਮਲ ਹਨ। ਇਹਨਾਂ ਨੇ ਆਪਣੇ ਗੀਤਾਂ ਵਿੱਚ ਅਨੇਕਾਂ ਵਿਸ਼ੇ ਛੋਹੇ। ਇਹਨਾਂ ਦੇ ਜ਼ਿਆਦਾਤਰ ਗੀਤ ਪੇਂਡੂ ਸੱਭਿਆਚਾਰ, ਰਿਸ਼ਤੇ ਅਤੇ ਰੁਮਾਂਸ ਬਾਰੇ ਹਨ।[2] ਇਹਨਾਂ ਨੇ ਪੰਜਾਬ ਦੀਆਂ ਅਨੇਕਾਂ ਪ੍ਰੀਤ ਕਥਾਵਾਂ ਹੀਰ ਰਾਂਝਾ, ਮਿਰਜ਼ਾ ਸਾਹਿਬਾਂ, ਸੋਹਣੀ ਮਹੀਂਵਾਲ ਅਤੇ ਪੰਜਾਬੀ ਇਤਿਹਾਸ ਅਤੇ ਲੋਕ ਨਾਇਕਾਂ ਪੂਰਨ ਭਗਤ, ਸੁੱਚਾ ਸਿੰਘ ਸੂਰਮਾ ਆਦਿ ਬਾਰੇ ਵੀ ਲਿਖਿਆ ਹੈ।[2][4]

ਮਾਨ ਤਿੰਨ ਵਾਰ ਆਪਣੇ ਪਿੰਡ ਦਾ ਸਰਪੰਚ ਵੀ ਰਹਿ ਚੁੱਕਾ ਹੈ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. 1.0 1.1 1.2 "Artistes mourn Kuldeep Manak's demise". Ludhiana. The Tribune. December 1, 2011. Retrieved May 4, 2012. 
  2. 2.0 2.1 2.2 2.3 2.4 2.5 ਰਾਜਿੰਦਰ ਪਾਲ ਸਿੰਘ (ਡਾ.). "ਗੀਤਾਂ ਦਾ ਵਣਜਾਰਾ ਬਾਬੂ ਸਿੰਘ ਮਾਨ". Biographical article in Punjabi language. www.ihues.com. Retrieved 25 Feb 2012. 
  3. "Maan Marahar, ਮਰਾੜ". www.wikimapia.org. Retrieved 25 Feb 2012. 
  4. 4.0 4.1 4.2 4.3 "ਬਾਬੂ ਸਿੰਘ ਮਾਨ ਮਰਾੜਾਂਵਾਲਾ". Biographical article in Punjabi language. www.amrikbhangu.mobie.in. Retrieved 25 Feb 2012. 
  5. ਅਜੀਤ ਪਾਲ ਜੀਤੀ ਅੱਜ ਵੀ ਕੋਈ ਪੂਰਾ ਪਰਿਵਾਰ ਪੰਜਾਬੀ ਫਿਲਮ ਦੇਖਣ ਨਹੀਂ ਜਾਂਦਾ:ਬਾਬੂ ਸਿੰਘ ਮਾਨ [1]
  6. sukhpal86jandu's channel (21 Sep 2008). "babu singh maan". Watch video online. www.youtube.com. Retrieved 25 Feb 2012. 
  7. "Sassi Punnu ECLP 8929 LP Vinyl". Buy LP record. ngh.co.in. Retrieved May 16, 2012.  External link in |publisher= (help)