ਮੀਨਾ ਮਸੌਦ
ਮੀਨਾ ਮਸੌਦ | |
---|---|
ਜਨਮ | ਕਾਹਿਰਾ, ਮਿਸਰ | ਸਤੰਬਰ 17, 1991
ਰਾਸ਼ਟਰੀਅਤਾ | ਕੈਨੇਡੀਅਨ, ਮਿਸਰੀ[1] |
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 2011–ਹੁਣ ਤੱਕ |
ਮੀਨਾ ਮਸੌਦ (ਮਿਸਰੀ ਅਰਬੀ مينا مسعود;; ਜਨਮ 17 ਸਤੰਬਰ 1991[2]) ਇੱਕ ਕੈਨੇਡੀਅਨ ਅਦਾਕਾਰ ਅਤੇ ਗਾਇਕ ਹੈ। ਉਹ ਸੰਗੀਤਕ ਕਲਪਨਾ ਫਿਲਮ ਦੇ ਅਲਾਦੀਨ ਵਿੱਚ ਆਪਣੀ ਭੂਮਿਕਾ ਲਈ ਵਧੇਰੇ ਜਾਣਿਆ ਜਾਂਦਾ ਹੈ।
ਮੁੱਢਲਾ ਜੀਵਨ
[ਸੋਧੋ]ਮੀਨਾ ਮਸੌਦ ਦਾ ਜਨਮ ਕਾਇਰੋ, ਮਿਸਰ ਵਿੱਚ ਮਿਸਰੀ ਕਬਤੀ ਆਰਥੋਡਾਕਸ ਮਸੀਹੀ ਮਾਪਿਆਂ ਦੇ ਘਰ ਹੋਇਆ ਸੀ। ਉਸ ਦੀਆਂ ਦੋ ਵੱਡੀਆਂ ਭੈਣਾਂ ਹਨ। ਜਦੋਂ ਉਹ ਤਿੰਨ ਸਾਲਾਂ ਦਾ ਸੀ ਤਾਂ ਉਸਦਾ ਪਰਿਵਾਰ ਕੈਨੇਡਾ ਆ ਗਿਆ।[3] ਆਪਣੇ ਪਰਿਵਾਰ ਦੇ ਕਨੇਡਾ ਆਵਾਸ ਬਾਰੇ ਮਸੂਦ ਨੇ ਕਿਹਾ: “ਮੇਰਾ ਜਨਮ ਉਥੇ ਹੋਇਆ ਸੀ। ਜਦੋਂ ਮੈਂ ਸਾਢੇ ਤਿੰਨ ਸਾਲਾਂ ਦਾ ਸੀ, ਟੋਰਾਂਟੋ ਚਲਾ ਗਿਆ ਸੀ। ਪਰ ਮੈਂ ਅਜੇ ਵੀ ਮੇਰੇ ਸਭਿਆਚਾਰ ਅਤੇ ਆਪਣੇ ਘਰ, ਮਿਸਰ, ਦੇ ਬਹੁਤ ਨੇੜੇ ਹਾਂ। ਅਸੀਂ ਕਬਤੀ ਈਸਾਈ ਹਾਂ ਅਤੇ ਮੇਰੇ ਮਾਪਿਆਂ ਨੂੰ ਇਵੇਂ ਮਹਿਸੂਸ ਹੋਇਆ ਜਿਵੇਂ ਚੀਜ਼ਾਂ ਥੋੜੀਆਂ ਬਹੁਤ ਖ਼ਤਰਨਾਕ ਹੋ ਰਹੀਆਂ ਸਨ ਜਦੋਂ ਮੈਂ ਵੱਡਾ ਹੋ ਰਿਹਾ ਸੀ ਅਤੇ ਉਹ ਆਪਣੇ ਪਰਿਵਾਰ ਲਈ ਇੱਕ ਬਿਹਤਰ ਜਿੰਦਗੀ ਬਣਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਪਰਵਾਸ ਕਰਨ ਦਾ ਫੈਸਲਾ ਕੀਤਾ।” ਉਹ ਓਨਟਾਰੀਓ ਦੇ ਮਾਰਕੈਮ,[2] ਵਿੱਚ ਵੱਡਾ ਹੋਇਆ ਜਿੱਥੇ ਉਹ ਸੇਂਟ ਬ੍ਰਦਰ ਆਂਡਰੇ ਕੈਥੋਲਿਕ ਹਾਈ ਸਕੂਲ ਵਿੱਚ ਪੜ੍ਹਿਆ। ਮੀਨਾ ਮਿਸਰੀ ਕਾਮੇਡੀ ਫਿਲਮਾਂ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ, ਇੱਕ ਇੰਟਰਵਿਊ ਵਿੱਚ ਉਸਨੇ ਬੀਬੀਸੀ ਨੂੰ ਦੱਸਿਆ ਕਿ ਕਿਵੇਂ ਉਸਦੀ ਮਿਸਰੀ ਵਿਰਾਸਤ ਨੇ ਉਸਨੂੰ ਇੱਕ ਕਾਮੇਡੀਅਨ ਵਜੋਂ ਪ੍ਰੇਰਿਤ ਕੀਤਾ, ਉਸਨੇ ਕਿਹਾ: “ਮੈਂ ਇਸਮਾਈਲ ਯਾਸਿਨ ਅਤੇ ਅਦੇਲ ਇਮਾਮ ਦੀਆਂ ਮਿਸਰੀ ਕਾਮੇਡੀ ਫ਼ਿਲਮਾਂ ਵੇਖ ਕੇ ਵੱਡਾ ਹੋਇਆ ਹਾਂ। ਉਨ੍ਹਾਂ ਦਾ ਨਾ ਸਿਰਫ ਸ਼ਬਦਾਂ ਨਾਲ, ਬਲਕਿ ਸਰੀਰਕ ਭਾਸ਼ਾ ਅਤੇ ਚਿਹਰੇ ਦੇ ਭਾਵ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਦਾ ਢੰਗ ਇੱਥੇ ਦੇ ਅਦਾਕਾਰਾਂ ਨਾਲੋਂ ਬਿਲਕੁਲ ਵੱਖਰਾ ਹੈ। ਮੈਂ ਅਮਰੀਕੀ ਨਿਰਮਾਣ ਵਿੱਚ ਬਹੁਤ ਸਾਰੀਆਂ ਕਾਮੇਡੀ ਭੂਮਿਕਾਵਾਂ ਨਿਭਾਈਆਂ ਹਨ। ਅਲਾਦੀਨ ਵਿੱਚ ਮੇਰੀ ਭੂਮਿਕਾ ਵੀ ਇੱਕ ਕਾਮੇਡੀ ਭੂਮਿਕਾ ਹੈ। ਮੇਰਾ ਮੰਨਣਾ ਹੈ ਕਿ ਮੈਂ ਇੱਕ ਵੱਖਰੇ ਸਵਾਦ ਨਾਲ ਕਾਮੇਡੀ ਭੂਮਿਕਾਵਾਂ ਨਿਭਾਉਂਦਾ ਹਾਂ ਜੋ ਮੈਂ ਸਾਡੇ ਆਪਣੇ ਮਿਸਰੀ ਸਿਨੇਮਾ ਤੋਂ ਸਿੱਖਿਆ ਹੈ ਅਤੇ ਇਹ ਇਸ ਨੂੰ ਇੱਕ ਵੱਖਰੇ ਢੰਗ ਨਾਲ ਆਕਰਸ਼ਤ ਕਰਦਾ ਹੈ।"
ਕਰੀਅਰ
[ਸੋਧੋ]ਮੀਨਾ ਮਸੌਦ ਨੇ 2011 ਵਿੱਚ ਇੱਕ ਪੇਸ਼ੇਵਰ ਅਦਾਕਾਰ ਦੇ ਰੂਪ ਵਿੱਚ ਕੈਰੀਅਰ ਅਰੰਭ ਕੀਤਾ ਸੀ, ਜਦੋਂ ਉਹ ਟੈਲੀਵੀਜ਼ਨ ਲੜੀਵਾਰ ਨਿਕਿਤਾ ਅਤੇ ਕੰਬੈਟ ਹਸਪਤਾਲ ਵਿੱਚ ਛੋਟੀ ਭੂਮਿਕਾ ਵਿੱਚ ਪ੍ਰਗਟ ਹੋਇਆ ਸੀ।[4] ਉਸਨੇ 2015 ਦੀ ਲੜੀ ਓਪਨ ਹਾਰਟ ਵਿੱਚ ਜੇਰੇਡ ਮਲਿਕ, ਅਤੇ ਅਮੇਜ਼ਨ ਪ੍ਰਾਈਮ ਸੀਰੀਜ਼ ਜੈਕ ਰਿਆਨ ਵਿੱਚ ਤਾਰਕ ਕਾਸਰ ਦੀ ਭੂਮਿਕਾ ਵੀ ਨਿਭਾਈ।[5]
ਹਵਾਲੇ
[ਸੋਧੋ]- ↑ Omar, Eslam (May 29, 2019). "Aladdin's Egyptian actor Mena Massoud under fire over interview with Israeli outlet". Ahram Online. Archived from the original on ਜੁਲਾਈ 28, 2019. Retrieved August 15, 2019.
- ↑ 2.0 2.1 2.2 2.3 "7 Things You Need to Know About Aladdin's Mena Massoud". E!. July 15, 2017. Retrieved July 16, 2017.
- ↑ "Aladdin Breakout Star Mena Massoud: 'People Who Look Like Me Struggle to Get Roles'". People. May 24, 2019. Retrieved June 22, 2019.
- ↑ "Who is Mena Massoud? Meet Disney's new Aladdin". Entertainment Weekly. July 15, 2017. Retrieved June 25, 2019.
- ↑ "Mena Massoud Cast as Aladdin in Disney's Live-Action Reboot". E!. July 15, 2017. Retrieved June 25, 2019.