ਜੈਅੰਤੀ ਨਾਇਕ
ਡਾ ਜੈਅੰਤੀ ਨਾਇਕ, ਗੋਆ ਦੇ ਕ਼ੁਏਪਮ ਤਾਲੁਕਾ ਵਿੱਚ ਅਮੋਨਾ ਤੋਂ, ਇੱਕ ਕੋਂਕਣੀ ਲੇਖਕ ਅਤੇ ਲੋਕਧਾਰਾ ਦੀ ਖੋਜਕਾਰ ਹੈ। ਉਹ ਇੱਕ ਛੋਟੀ ਕਹਾਣੀ ਦੀ ਲੇਖਕ, ਨਾਟਕਕਾਰ, ਬੱਚਿਆਂ ਦੀ ਲੇਖਿਕਾ, ਲੋਕ-ਕਥਾ ਵਾਚਕ, ਅਨੁਵਾਦਕ ਹੈ ਅਤੇ ਗੋਆ ਯੂਨੀਵਰਸਿਟੀ ਦੇ ਕੋਂਕਣੀ ਵਿਭਾਗ ਤੋਂ ਡਾਕਟਰੇਟ ਕਰਨ ਵਾਲੀ ਪਹਿਲੀ ਵਿਅਕਤੀ ਸੀ। [ਹਵਾਲਾ ਲੋੜੀਂਦਾ] ਉਹ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਵੀ ਹੈ। ਲਗਭਗ ਤਿੰਨ ਦਹਾਕਿਆਂ ਦੇ ਆਪਣੇ ਕੈਰੀਅਰ ਵਿਚ, ਉਸਨੇ ਔਸਤਨ, ਇੱਕ ਸਾਲ ਵਿੱਚ ਇੱਕ ਕਿਤਾਬ ਤਿਆਰ ਕੀਤੀ ਹੈ।
ਕੋਂਕਣੀ ਲੋਕਧਾਰਾ
[ਸੋਧੋ]ਡਾ. ਜੈਅੰਤੀ ਨਾਇਕ ਗੋਆ ਕੋਂਕਣੀ ਅਕਾਦਮੀ ਦੇ ਲੋਕਧਾਰਾਵਾਂ ਦੇ ਹਿੱਸੇ ਦੀ ਦੇਖਭਾਲ ਕਰਦੀ ਹੈ, ਜਿਸਦਾ ਉਦੇਸ਼ "ਗੋਆ ਦੀਆਂ ਅਮੀਰ ਲੋਕ ਕਥਾਵਾਂ ਦੀ ਸੰਭਾਲ ਅਤੇ ਰੱਖਿਆ" ਕਰਨਾ ਹੈ।[1] ਉਸ ਦੇ ਕੰਮ ਵਿੱਚ ਰਾਠਾ ਤੁਜੀਓ ਘੁਡੀਓ, ਕਨੇਰ ਖੁੰਤੀ ਨਾਰੀ, ਟਲੋਈ ਉਖੱਲੀ ਕੈਲਿਆਨੀ, ਮਨਾਲੀਮ ਗੀਤਮ, ਪੇਡਨੇਕੋ ਡੋਸਰੋ ਅਤੇ ਲੋਕਬਿੰਬ ਸ਼ਾਮਲ ਹਨ।
ਨਾਇਕ ਨੇ ਲੋਕਧਾਰਾਵਾਂ ਤੇ 16 ਕਿਤਾਬਾਂ ਲਿਖੀਆਂ ਹਨ। ਕੋਂਕਣੀ ਲੋਕ ਕਥਾ 'ਤੇ ਆਪਣੀ ਕਿਤਾਬ, ਕੋਂਕਣੀ ਲੋਕਵੇਦ, ਵਿੱਚ ਕੋਂਕਣੀ ਬੋਲਣ ਵਾਲੇ ਪਰਵਾਸੀਆਂ, ਜਿਨ੍ਹਾਂ ਨੇ ਦੱਖਣੀ ਭਾਰਤੀ ਰਾਜ ਕਰਨਾਟਕ ਅਤੇ ਕੇਰਲਾ ਵਿੱਚ ਆਪਣਾ ਸਥਾਈ ਘਰ ਬਣਾ ਲਿਆ ਸੀ, ਵਿੱਚ ਪ੍ਰਚਲਤ ਅਨੇਕ ਲੋਕ ਕਥਾਵਾਂ ਹਨ ਜਿਨ੍ਹਾਂ ਵਿੱਚ ਆਪਣਾ ਖੇਤਰੀ ਅੰਦਾਜ਼ ਹੈ, ਕਿਉਂਕਿ ਇਹ ਉਸ ਨੂੰ ਗ੍ਰਾਫਿਕ ਰੂਪ ਵਿੱਚ ਸੁਣਾਏ ਗਏ ਸਨ।[2]
ਨਾਇਕ ਦਾ ਅਮੋਨੇਮ ਯੇਕ ਲੋਕਜਿਨ (ਗੋਆ ਕੋਂਕਣੀ ਅਕਾਦਮੀ, 1993) ਅਮੋਨਾ ਪਿੰਡ ਅਤੇ ਇਸਦੇ ਆਸ ਪਾਸ ਦੇ ਖੇਤਰਾਂ 'ਤੇ ਕੇਂਦ੍ਰਤ ਹੈ। ਇਹ ਹੋਰਨਾਂ ਵਿਸ਼ਿਆਂ ਦੇ ਨਾਲ ਇਸਦਾ ਇਤਿਹਾਸ ਧਰਮ, ਸਮਾਜਕ ਰੀਤ-ਰਵਾਜ, ਤਿਉਹਾਰ ਅਤੇ ਲੋਕ ਕਥਾਵਾਂ ਨੂੰ ਪੇਸ਼ ਕਰਦੀ ਹੈ। 2019 ਵਿੱਚ ਰਾਜੇਈ ਪ੍ਰਕਾਸ਼ਨ ਨੇ ਗੋਤ ਲੋਕ-ਕਥਾਵਾਂ ਉੱਤੇ ਇਸਦੇ ਲੇਖਾਂ ਦਾ ਸੰਗ੍ਰਹਿ ‘ਗੁਟਬੰਦ’ ਪ੍ਰਕਾਸ਼ਤ ਕੀਤਾ ਜੋ ਮਰਾਠੀ ਅਖਬਾਰ ਲੋਕਮਤ ਵਿੱਚ ਛਪਿਆ ਸੀ।
ਲੋਕ ਕਿੱਸੇ
[ਸੋਧੋ]ਉਸਨੇ ਰੋਮਨ (ਰੋਮੀ) ਲਿਪੀ ਵਿੱਚ ਕੋਂਕਣੀ ਲੋਕ ਕਥਾਵਾਂ ਦਾ ਸੰਗ੍ਰਹਿ ਵੇਂਚਿਕ ਲੋਕ ਕਾਨੀਓ ਵੀ ਸੰਕਲਿਤ ਅਤੇ ਸੰਪਾਦਿਤ ਕੀਤਾ ਸੀ, ਜਿਸ ਨੂੰ ਗੋਆ ਕੋਂਕਣੀ ਅਕਾਦਮੀ ਨੇ 2008 ਵਿੱਚ ਪ੍ਰਕਾਸ਼ਤ ਕੀਤਾ ਸੀ। ਇਹ ਫੈਲੀਓ ਕਾਰਡੋਜੋ ਦੁਆਰਾ ਲਿਪੀਅੰਤਰਨ ਕੀਤਾ ਗਿਆ ਹੈ।[2]
‘ਲੋਕਰੰਗ’ (2008) ਗੋਆ ਦੀ ਅਤੇ ਕੋਂਕਣੀ ਲੋਕਧਾਰਾ ਦੇ ਲੇਖਾਂ ਦਾ ਸੰਗ੍ਰਹਿ ਹੈ।
ਕੋਂਕਣੀ ਲਿਖਤਾਂ
[ਸੋਧੋ]ਕੋਂਕਣੀ ਸਾਹਿਤ ਦਾ ਇਤਿਹਾਸ:1500 ਤੱਕ 1992 ਤੱਕ, ਵਿੱਚ ਭਾਸ਼ਾ ਵਿਗਿਆਨੀ ਅਤੇ ਕੋਂਕਣੀ ਲੇਖਕ ਡਾ ਮਨੋਹਰ ਰਾਏ ਸਰਦੇਸਾਈ 1962 ਵਿੱਚ ਜਨਮੀ ਨਾਇਕ ਦੇ ਕਹਾਣੀ ਸੰਗ੍ਰਹਿ, ਗਰਜਨ ਬਾਰੇ ਕਹਿੰਦਾ ਹੈ: ਗਰਜਨ ਦਾ ਮਤਲਬ ਹੈ ਦਹਾੜ "ਅਤੇ ਅਸਲ ਵਿੱਚ ਆਪਣੀ ਤਾਕਤ ਅਤੇ ਆਪਣੇ ਸਮਾਜਿਕ ਅਧਿਕਾਰਾਂ ਪ੍ਰਤੀ ਚੇਤੰਨ ਔਰਤ "ਗਰਜਦੀ ਹੈ।" ਇਹ ਗਰੀਬਾਂ, ਕਮਜ਼ੋਰ, ਮਜ਼ਲੂਮਾਂ ਦੇ ਹੱਕ ਵਿੱਚ ਸ਼ਕਤੀਸ਼ਾਲੀ ਅਤੇ ਅਮੀਰਾਂ ਦੇ ਖਿਲਾਫ਼ ਬਗ਼ਾਵਤ ਦੀ ਗਰਜ ਹੈ। ਉਸਦੀ ਸ਼ੈਲੀ ਵਿੱਚ ਜੋਸ਼ ਹੈ ਪਰ ਕਈ ਵਾਰ ਉਸ ਦਾ ਪ੍ਰਗਟਾਵਾ ਉਸ ਦੇ ਵਿਚਾਰਾਂ ਤੋਂ ਪਛੜ ਜਾਂਦਾ ਹੈ।” ਉਸਨੇ ਜਯੰਤੀ ਨਾਈਕ ਦੇ ਨਿੰਨੇਮ ਬੋਂਡ (ਆਖਰੀ ਇਨਕਲਾਬ) 'ਤੇ ਵੀ ਟਿੱਪਣੀ ਕੀਤੀ ਜੋ "ਰੱਬ ਦੇ ਨਿਆਂ ਦੇ ਵਿਚਾਰ ਦੇ ਵਿਰੁੱਧ ਅਸੰਤੁਸ਼ਟੀ ਜ਼ਾਹਰ ਕਰਦਾ ਹੈ" ਅਤੇ ਅੱਗੇ ਕਹਿੰਦਾ ਹੈ: "ਇਹ ਸੱਚ ਹੈ ਕਿ ਔਰਤ ਲੇਖਕਾਂ ਨੂੰ ਇੱਕ ਖਾਸ ਭਾਵਨਾਤਮਕਤਾ ਦੀਆਂ ਲਿਹਾਜੀ ਹੁੰਦੀਆਂ ਹਨ ਪਰ ਇਹ ਭਾਵਨਾਤਮਕਤਾ ਸ਼ਾਇਦ ਹੀ ਲੋੜੋਂ ਵੱਧ ਹੁੰਦੀ ਹੈ।"[3] 2019 ਵਿੱਚ ਰਾਜੇਈ ਪਬਲੀਕੇਸ਼ਨਜ਼ ਨੇ ਉਸਦੀਆਂ ਛੋਟੀਆਂ ਕਹਾਣੀਆਂ ਦਾ ਤੀਜਾ ਸੰਗ੍ਰਹਿ 'ਆਰਟ' ਪ੍ਰਕਾਸ਼ਤ ਕੀਤਾ।
ਹਵਾਲੇ
[ਸੋਧੋ]- ↑ "Archived copy". Archived from the original on 2017-10-17. Retrieved 2018-11-20.
{{cite web}}
: CS1 maint: archived copy as title (link) - ↑ 2.0 2.1 "Bangalore: Award to Goan Konkani Folklore Reseacher Dr Jayanti Naik". Archived from the original on 2018-11-18. Retrieved 2018-11-17.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000A-QINU`"'</ref>" does not exist.
<ref>
tag defined in <references>
has no name attribute.