ਨਾਰਲਾ ਵੈਂਕਟੇਸ਼ਵਰ ਰਾਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਾਰਲਾ ਵੈਂਕਟੇਸ਼ਵਰ ਰਾਓ ਜਾਂ ਵੀ ਆਰ ਨਾਰਲਾ (1 ਦਸੰਬਰ 1908 - 13 ਮਾਰਚ 1985) ਇੱਕ ਤੇਲਗੂ ਭਾਸ਼ਾ ਦਾ ਲੇਖਕ, ਪੱਤਰਕਾਰ ਅਤੇ ਆਂਧਰਾ ਪ੍ਰਦੇਸ਼, ਭਾਰਤ ਦਾ ਰਾਜਨੇਤਾ ਸੀ। ਉਹ 3 ਅਪ੍ਰੈਲ 1958 ਤੋਂ 2 ਅਪ੍ਰੈਲ 1970 ਤੱਕ ਦੋ ਵਾਰ ਰਾਜ ਸਭਾ ਮੈਂਬਰ ਰਿਹਾ ਅਤੇ ਕਈ ਹੋਰ ਪੁਸਤਕਾਂ ਦੇ ਨਾਲ ਤੇਲਗੂ ਵਿੱਚ ਸੱਤਕਾਮ ਲਿਖੀ।

ਨਾਰਲਾ ਵੈਂਕਟੇਸ਼ਵਰ ਰਾਓ ਇੱਕ ਪੱਤਰਕਾਰ ਵਜੋਂ ਸ਼ੁਰੂ ਹੋਇਆ ਅਤੇ ਇੱਕ ਮਾਨਵਵਾਦੀ ਬਣ ਗਿਆ।

ਮੁੱਢਲਾ ਜੀਵਨ[ਸੋਧੋ]

ਇੱਕ ਮੱਧ ਵਰਗੀ ਸੀਮਤ ਸਾਧਨਾਂ ਨਾਲ ਖੇਤੀਬਾੜੀ ਕਰਨ ਵਾਲੇ ਪਰਿਵਾਰ ਵਿੱਚ ਜਨਮੇ, ਨਾਰਲਾ ਨੂੰ ਆਪਣੀ ਉੱਘੀ ਸਮਾਜਿਕ ਗਤੀਸ਼ੀਲਤਾ ਦੀ ਲਾਲਸਾ ਨੂੰ ਪ੍ਰਾਪਤ ਕਰਨ ਲਈ ਆਪਣੇ ਜੀਵਨ ਦੇ ਸ਼ੁਰੂਆਤੀ ਸਾਲਾਂ ਵਿੱਚ ਸਖਤ ਸੰਘਰਸ਼ ਕਰਨਾ ਪਿਆ। ਉਸ ਦੇ ਪੁਰਖੇ ਸਾਬਕਾ ਮਦਰਾਸ ਪ੍ਰੈਜੀਡੈਂਸੀ ਦੇ ਆਂਧਰਾ ਖੇਤਰ ਤੋਂ ਕੇਂਦਰੀ ਭਾਰਤ (ਜੋ ਹੁਣ ਮੱਧ ਪ੍ਰਦੇਸ਼ ਹੈ) ਚਲੇ ਗਏ ਸਨ ਅਤੇ ਕਟਨੀ ਵਿੱਚ ਸੈਟਲ ਹੋ ਗਏ ਸਨ। ਉਹ ਫੌਜ ਨੂੰ ਅਨਾਜ ਦੀ ਸਪਲਾਈ ਦੇ ਠੇਕੇਦਾਰ ਸਨ। ਬਾਅਦ ਵਿੱਚ ਨਾਰਲਾ ਆਂਧਰਾ ਵਾਪਸ ਆ ਗਿਆ ਅਤੇ ਗ੍ਰੈਜੂਏਟ ਬਣਨ ਲਈ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕੀਤੀ। ਆਜ਼ਾਦੀ ਦੀ ਚੜ੍ਹ ਰਹੀ ਰਾਸ਼ਟਰੀ ਲਹਿਰ ਨੇ ਉਸ ਨੂੰ ਪ੍ਰੇਰਿਆ ਅਤੇ ਉਹ ਇਸ ਵਿੱਚ ਕੁੱਦ ਪਿਆ।

ਕੈਰੀਅਰ[ਸੋਧੋ]

ਨਾਰਲਾ ਦੀ ਜ਼ਿੰਦਗੀ ਦੇ ਦੋ ਪੜਾਅ ਹਨ।

ਪੱਤਰਕਾਰੀ[ਸੋਧੋ]

ਪਹਿਲਾ ਭਾਗ ਪੱਤਰਕਾਰੀ ਨਾਲ ਜੁੜਿਆ ਹੋਇਆ ਹੈ, ਲਿਖਣ ਲਈ ਉਸ ਦੇ ਬਚਪਨ ਦੇ ਸ਼ੌਕ ਵਿਚੋਂ ਫੁੱਲਦਾ ਹੈ। ਉਸ ਨੂੰ ਤੇਲਗੂ ਪੱਤਰਕਾਰੀ ਵਿੱਚ ਇੱਕ ਸ਼ਕਤੀ ਵਜੋਂ ਗਿਣਿਆ ਜਾਣ ਦੀ ਮੰਜਲ ਹਾਸਲ ਕਰਨ ਵਿੱਚ ਵਿੱਚ ਬਹੁਤੀ ਦੇਰ ਨਹੀਂ ਲੱਗੀ। ਇੱਕ ਰਾਇ ਨਿਰਮਾਤਾ ਵਜੋਂ ਉਸਦਾ ਪ੍ਰਭਾਵ ਆਪਣੀਆਂ ਲਿਖਤਾਂ ਦੇ ਪ੍ਰਭਾਵ ਤੋਂ ਪੈਦਾ ਹੋਇਆ ਵੱਡਾ ਭਾਰੀ ਸੀ. ਉਹ ਉਸ ਸਮੇਂ ਰਾਮਨਾਥ ਗੋਇੰਕਾ ਦੇ ਇੰਡੀਅਨ ਐਕਸਪ੍ਰੈਸ ਗਰੁੱਪ ਦੇ ਅਖਬਾਰਾਂ ਦੇ ਤੇਲਗੂ ਪ੍ਰਕਾਸ਼ਨ, ਆਂਧਰਾ ਪ੍ਰਭਾ ਦਾ ਸੰਪਾਦਕ ਸੀ। ਦੂਸਰੇ ਵਿਸ਼ਵ ਯੁੱਧ ਦੇ ਸਮੇਂ ਅਤੇ ਆਜ਼ਾਦੀ ਤੋਂ ਬਾਅਦ ਦੇ ਸਮੇਂ ਦੌਰਾਨ, ਪੇਪਰ ਦੇ ਪਾਠਕ ਖ਼ਬਰਾਂ ਦੇ ਕਾਲਮਾਂ ਵੱਲ ਮੁੜਨ ਤੋਂ ਪਹਿਲਾਂ ਵੱਖ ਵੱਖ ਮਾਮਲਿਆਂ ਬਾਰੇ ਉਸ ਦੇ ਵਿਚਾਰਾਂ ਨੂੰ ਪੜ੍ਹਦੇ ਸਨ। ਮਦਰਾਸ (ਅੱਜ ਦਾ ਚੇਨਈ) ਤੋਂ ਪ੍ਰਕਾਸ਼ਤ ਰੋਜ਼ਾਨਾ ਅਖਬਾਰ ਨੇ ਅਜਿਹਾ ਕੱਦ ਕਢਿਆ ਸੀ ਕਿ ਇਸ ਨੇ ਤੇਲਗੂ ਪੱਤਰਕਾਰੀ ਦਾ ਰੁਤਬਾ ਉੱਚਾ ਚੁੱਕ ਦਿੱਤਾ।

ਨਾਰਲਾ ਨੇ ਤੇਲਗੂ ਦੇ ਪਾਠਕਾਂ ਦੀ (ਗੁੰਟੂਰ ਜ਼ਿਲੇ ਦੇ ਤੁਮਾਪੁੜੀ ਪਿੰਡ ਦੇ) ਸੂਰਯਦੇਵਾੜਾ ਸੰਜੀਵ ਦੇਵ ਦੀਆਂ ਯਾਦਾਂ ਅਖ਼ਬਾਰ ਵਿੱਚ ਲੜੀਵਾਰ ਛਾਪ ਕੇ ਉਸ ਨਾਲ ਜਾਣ ਪਛਾਣ ਕਰਵਾਈ। ਨਾਰਲਾ ਸਮਾਜ ਅਤੇ ਰਾਜਨੀਤੀ ਵਿੱਚ ਹੋ ਰਹੀ ਬੇਇਨਸਾਫੀ ਵਿਰੁੱਧ ਨਿਰੰਤਰ ਲੜਾਕੂ ਸੀ। ਉਨ੍ਹਾਂ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਜਿਸ ਵਿੱਚ ਟਾਂਗੁਟੁਰੀ ਪ੍ਰਕਾਸਮ, ਨੀਲਮ ਸੰਜੀਵ ਰੈਡੀ, ਕਾਸੂ ਬ੍ਰਾਹਮਣੰਦ ਰੈੱਡੀ ਅਤੇ ਪੀ ਵੀ ਨਰਸਿਮਹਾ ਰਾਓ ਸ਼ਾਮਲ ਸਨ। ਬ੍ਰਾਹਮਣੰਦ ਰੈੱਡੀ ਪ੍ਰੈਸ ਦੀ ਆਜ਼ਾਦੀ ਨੂੰ ਰੋਕਣ ਲਈ ਰਾਜ ਵਿਧਾਨ ਸਭਾ ਵਿੱਚ ਇੱਕ ਬਿੱਲ ਪੇਸ਼ ਕਰਕੇ 1969 ਦੌਰਾਨ ਆਂਧਰਾ ਜੋਤੀ ਰੋਜ਼ਾਨਾ ਨੂੰ ਠੱਪ ਕਰਨਾ ਚਾਹੁੰਦੇ ਸਨ। ਪੱਤਰਕਾਰਾਂ ਨੇ ਲੜਾਈ ਲੜੀ ਅਤੇ ਮੁੱਖ ਮੰਤਰੀ ਖਿਲਾਫ ਜਿੱਤ ਪ੍ਰਾਪਤ ਕੀਤੀ। ਉਸ ਨੂੰ ਬਿਲ ਵਾਪਸ ਲੈਣਾ ਪਿਆ। ਨਾਰਲਾ ਸੰਘਰਸ਼ ਦੇ ਹਰਾਵਲ ਦਸਤੇ ਵਿੱਚ ਡੱਟ ਕੇ ਖੜਾ ਸੀ।

ਦਾਨ[ਸੋਧੋ]

ਜਦੋਂ ਨਾਰਲਾ ਜੀਉਂਦਾ ਸੀ ਤਾਂ ਉਹ ਆਪਣੀ ਲਾਇਬ੍ਰੇਰੀ ਜਾਂ ਕੀਮਤੀ ਕਲਾ ਸੰਗ੍ਰਹਿ ਨਾਲੋਂ ਜੁਦਾ ਹੋਣ ਲਈ ਉੱਕਾ ਤਿਆਰ ਨਹੀਂ ਸੀ।  ਯੂਨੀਵਰਸਿਟੀਆਂ ਅਤੇ ਅਜਾਇਬ ਘਰਾਂ ਦੀਆਂ ਬਹੁਤ ਸਾਰੀਆਂ ਪੇਸ਼ਕਸ਼ਾਂ ਆਈਆਂ ਸਨ ਪਰ ਉਹ ਨਹੀਂ ਸੀ ਮੰਨਦਾ। ਉਸ ਦੀ ਮੌਤ ਤੋਂ ਬਾਅਦ, ਉਸਦੀ ਪਤਨੀ, ਨੇ ਕਿਤਾਬਾਂ ਨੂੰ ਕੁਝ  ਸਾਲ ਸੁਰੱਖਿਅਤ ਸਾਂਭ ਰੱਖਿਆ, ਅਖ਼ੀਰ ਡਾ. ਬੀਆਰ ਅੰਬੇਦਕਰ ਓਪਨ ਯੂਨੀਵਰਸਿਟੀ ਹੈਦਰਾਬਾਦ ਦੀ ਲਾਇਬ੍ਰੇਰੀ ਨੂੰ ਦਾਨ ਕਰ ਦਿੱਤੀਆਂ। ਯੂਨੀਵਰਸਿਟੀ ਦਾ ਉਸ ਬਾਰੇ ਯਾਦਗਾਰੀ ਭਾਸ਼ਣ ਕਰਵਾਉਣ ਦਾ ਸਾਲਾਨਾ ਪ੍ਰੋਗਰਾਮ ਹੈ।