ਸਮੱਗਰੀ 'ਤੇ ਜਾਓ

ਗੋਟਲੀਏਬ ਵਿਲਹੇਲਮ ਲੇਟਨਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲੇਟਨਰ 26 ਸਾਲ ਦੀ ਉਮਰ ਵਿਚ, ਮੁਕਾਮੀ ਲਿਬਾਸ ਪਹਿਨੇ ਹੋਏ ਦਰਦਸਤਾਨ ਘੁੰਮਦਾ ਹੋਇਆ। ਅਸਟਰੀਨਡ ਮੈਗਜ਼ੀਨ 1894.ਤੋਂ ਲਈ

ਗੋਟਲੀਏਬ ਵਿਲਹੇਲਮ ਲੇਟਨਰ (ਅੰਗਰੇਜ਼ੀ: Gottlieb Wilhelm Leitner ਜਾਂ Gottlieb William Leitner) ਐਮ ਏ, ਪੀ ਐਚ ਡੀ, ਐਲ ਐਲ ਡੀ, ਡੀ ਓ ਐਲ (14 ਅਕਤੂਬਰ 1840 - 22 ਮਾਰਚ 1899) ਇਕ ਬਰਤਾਨਵੀ ਪੂਰਬਵਾਦੀ ਸੀ।

ਮੁਢਲਾ ਜੀਵਨ ਤੇ ਪੜ੍ਹਾਈ

[ਸੋਧੋ]

ਗੋਟਲੀਏਬ ਹੰਗਰੀ ਵਿਚ 14 ਅਕਤੂਬਰ 1840 ਨੂੰ ਇਕ ਯਹੂਦੀ ਵਿਚ ਪੈਦਾ ਹੋਇਆ।[1]ਉਸ ਦੀ ਮਾਂ ਮੈਰੀ ਹੇਨਰੀਟਜ਼ ਹਰਜ਼ਬਰਗ ਸੀ। ਉਸ ਦੇ ਪਿਤਾ ਲਿਓਪੋਲਡ ਸਫ਼ੀਰ ਗੋਟਲੀਏਬ ਦੀ ਛੋਟੀ ਉਮਰ ਦੌਰਾਨ ਹੀ ਮੌਤ ਹੋ ਗਈ ਤੇ ਉਸ ਦੀ ਮਾਂ ਜੋਹਾਨ ਮਾਰੀਟਜ਼ ਲੇਈਟਨਰ ਨਾਲ਼ ਸ਼ਾਦੀ ਕਰ ਲਈ ਸੀ। ਗੋਟਲੀਈਬ ਤੇ ਉਸ ਦੀ ਭੈਣ ਇਲੈਜ਼ਬੈਥ (ਬਰਤਾਨਵੀ ਸਿਆਸਤਦਾਨ ਲਿਓਪੋਲਡ ਆਮੇਰੀ ਦੀਮਾਂ) ਇਸ ਦੇ ਬਾਅਦ ਉਹ ਲੇਟਨਰ ਦੇ ਤੌਰ ਉੱਤੇ ਪਹਿਚਾਣੇ ਜਾਣੇ ਲੱਗੇ।

ਲੇਟਨਰ ਨੇ ਬਚਪਨ ਤੋਂ ਹੀ ਬੋਲੀਆਂ ਵਿੱਚ ਗਹਿਰੀ ਦਿਲਚਸਪੀ ਸੀ। 8 ਸਾਲ ਦੀ ਉਮਰ ਵਿਚ ਉਹ [ਕਾਂਸਤਾਂਤਨੋਪਲ] ਚਲਾ ਗਿਆ ਤਾ ਜੋ ਤੁਰਕੀ ਤੇ ਅਰਬੀ ਸਿੱਖ ਸਕੇ ਤੇ ਦਸ ਸਾਲ ਦੀ ਉਮਰ ਤਕ ਉਹ ਤੁਰਕੀ, ਅਰਬੀ ਤੇ ਬਹੁਤੀਆਂ ਯੂਰਪੀ ਜ਼ਬਾਨਾਂ ਰਵਾਨੀ ਨਾਲ ਬੋਲ ਸਕਦਾ ਸੀ। 15 ਸਾਲ ਦੀ ਉਮਰ ਵਿਚ ਉਹ ਕਰੀਮਿਆ ਵਿਚ ਕਰਨਲ ਦੇ ਬਰਾਬਰ ਅਹੁਦੇ ਨਾਲ ਬਰਤਾਨਵੀ ਕਮਿਸਾਰੀਅਤ ਵਿਚ ਦੋਭਾਸ਼ੀਏ ਦੇ ਤੌਰ ਉੱਤੇ ਨਿਯੁਕਤ ਹੋ ਗਿਆ। ਜਦੋਂ ਕਰੀਮਿਆਈ ਜੰਗ ਖ਼ਤਮ ਹੋਈ ਤਾਂ ਉਹ ਪਾਦਰੀ ਬਣਨਾ ਚਾਹੁੰਦਾ ਸੀ ਅਤੇ ਇਸ ਲਈ ਕਿੰਗਜ਼ ਕਾਲਜ ਲੰਡਨ ਵਿਚ ਪੜ੍ਹਨ ਦੇ ਲਈ ਦਾਖਲ ਹੋ ਗਿਆ।

ਕਿਹਾ ਜਾਂਦਾ ਹੈ ਕਿ ਲੇਟਨਰ ਨੇ ਮੁਸਲਿਮ ਮੁਲਕਾਂ ਦੇ ਦੌਰੇ ਦੇ ਦੌਰਾਨ ਇਕ ਮੁਸਲਿਮ ਨਾਂ ਅਬਦੁਰ ਰਸ਼ੀਦ ਸੱਯਾਹ (سیاح) ਅਪਣਾ ਲਿਆ ਸੀ। ਸੱਯਾਹ ਅਰਬੀ ਵਿਚ ਸਫ਼ਰ ਕਰਨੇ ਵਾਲੇ ਨੂੰ ਕਹਿੰਦੇ ਹਨ।

ਕਿਹਾ ਜਾਂਦਾ ਹੈ ਇੱਕ ਲੇਟਨਰ ਕੋਈ ਪੰਜਾਹ ਜ਼ਬਾਨਾਂ ਤੋਂ ਵਾਕਫ਼ ਸੀ, ਜਿਨ੍ਹਾਂ ਵਿਚੋਂ ਕਈਆਂ ਨੂੰ ਉਹ ਰਵਾਨੀ ਨਾਲ ਬੋਲ ਸਕਦਾ ਸੀ। 19 ਸਾਲ ਦੀ ਉਮਰ ਵਿਚ ਉਹ ਅਰਬੀ, ਤੁਰਕੀ ਤੇ ਆਧੁਨਿਕ ਯੂਨਾਨੀ ਦੇ ਲੈਕਚਰਰ ਦੇ ਤੌਰ ਉੱਤੇ ਨਿਯੁਕਤ ਹੋਇਆ ਤੇ 23 ਸਾਲ ਦੀ ਉਮਰ ਵਿੱਚ ਉਹ ਕਿੰਗਜ਼ ਕਾਲਜ ਵਿਚ ਅਰਬੀ ਤੇ ਇਸਲਾਮੀ ਕਾਨੂੰਨ ਦਾ ਪ੍ਰੋਫ਼ੈਸਰ ਨਿਯੁਕਤ ਹੋਇਆ।

ਇਸ ਦੇ 3 ਸਾਲ ਬਾਅਦ 1864 ਵਿਚ ਲੇਟਨਰ ਗੌਰਮਿੰਟ ਕਾਲਜ ਯੂਨੀਵਰਸਿਟੀ ਲਾਹੌਰ, ਪਾਕਿਸਤਾਨ (ਉਸ ਵਕਤ ਬਰਤਾਨਵੀ ਹਿੰਦ) ਵਿਚ ਪ੍ਰਿੰਸੀਪਲ ਬਣਿਆ। ਉਹ ਪੰਜਾਬ ਯੂਨੀਵਰਸਿਟੀ ਦੇ ਨਿਰਮਾਣ ਵਿਚ ਪੇਸ਼ ਪੇਸ਼ ਸੀ। ਉਹ ਕਈ ਸਕੂਲ, ਸਾਹਿਤਕ ਸੰਸਥਾਵਾਂ, ਅਵਾਮੀ ਲਾਇਬ੍ਰੇਰੀਆਂ ਤੇ ਵਿਦਿਅਕ ਸੰਸਥਾਵਾਂ ਦਾ ਬਾਨੀ ਸੀ। ਉਹ ਬਰ-ਏ-ਸਗ਼ੀਰ ਦੀਆਂ ਤਹਿਜ਼ੀਬਾਂ ਦਾ ਅਧਿਅਨ ਕ‏ਰ ਰਿਹਾ ਸੀ। ਇਸ ਦੌਰਾਨ ਉਹ ਉਰਦੂ ਵਿੱਚ ਦੋ ਜਿਲਦਾਂ ਵਿੱਚ ਇੱਕ ਕਿਤਾਬ ਇਸਲਾਮ ਦੇ ਇਤਿਹਾਸ ਬਾਰੇ ਲਿਖ ਚੁੱਕਾ ਸੀ। ਇਸ ਕੰਮ ਦੇ ਲਈ ਉਸ ਨੇ ਮੌਲਵੀ ਕਰੀਮ ਉੱਦ ਦੀਨ ਦੀ ਮਦਦ ਲਈ ਜਿਹੜੇ ਉਸ ਵਕਤ ਅੰਮ੍ਰਿਤਸਰ, ਪੰਜਾਬ ਵਿਚ ਸਕੂਲਾਂ ਦੇ ਜ਼ਿਲਾਈ ਇੰਸਪੈਕਟਰ ਸਨ। ਇਹ ਦੋ ਜਿਲਦਾਂ 1871 ਤੇ 1876 ਵਿੱਚ ਛੁਪ ਚੁੱਕੀਆਂ ਸਨ।

ਉਹ 1886 ਵਿਚ ਇੰਡੀਅਨ ਸਿਵਲ ਸਰਵਿਸ ਤੋਂ ਰਿਟਾਇਰ ਹੋਇਆ ਸੀ।

ਯੂਰਪ ਵਾਪਸੀ

[ਸੋਧੋ]

ਲੇਟਨਰ ਯੂਰਪ ਵਿਚ 1870 ਦੇ ਦਹਾਕੇ ਦੇ ਅਖ਼ੀਰ ਵਿਚ ਪਰਤ ਆਇਆ ਤਾਂ ਕਿ ਹੀਡਲਬਰਗ ਯੂਨੀਵਰਸਿਟੀ (ਜਰਮਨੀ) ਤੋਂ ਪੜ੍ਹਾਈ ਜਾਰੀ ਰੱਖ ਸਕੇ। ਇਸ ਦੌਰਾਨ ਉਨ੍ਹਾਂ ਨੇ ਆਸਟਰੀਆ, ਪਰੂਸ਼ਿਆ ਅਤੇ ਬਰਤਾਨਵੀ ਹਕੂਮਤਾਂ ਦੇ ਲਈ ਕੰਮ ਕੀਤਾ। ਹੁਣ ਉਸ ਦੀ ਇੱਛਾ ਸੀ ਕਿ ਉਹ ਪੂਰਬੀ ਭਾਸ਼ਾਵਾਂ, ਸਭਿਆਚਾਰ ਅਤੇ ਇਤਿਹਾਸ ਦੇ ਅਧਿਐਨ ਲਈ ਯੂਰਪ ਵਿੱਚ ਇੱਕ ਕੇਂਦਰ ਕਾਇਮ ਕਰੇ। 1881 ਵਿਚ ਇੰਗਲੈਂਡ ਪਰਤਣ ਦੇ ਬਾਅਦ ਉਹ ਇਸ ਅਦਾਰੇ ਦੇ ਲਈ ਜਗ੍ਹਾ ਖੋਜ ਰਿਹਾ ਸੀ। ਅਤੇ 1883 ਵਿੱਚ ਵੋਕਿੰਗ ਵਿਚ ਖਾਲੀ ਰਾਇਲ ਡਰਾਮੇਟਿਕ ਕਾਲਜ ਤੇ ਨਿਗਾਹ ਪਈ, ਇਹ ਇਮਾਰਤ ਉਸ ਉਦੇਸ਼ ਦੇ ਐਨ ਅਨੁਕੂਲ ਸੀ।

ਮੁਸਲਿਮ ਵਿਦਿਆਰਥੀਆਂ ਦੇ ਲਾਭ ਲਈ, ਲੇਟਨਰ ਨੇ ਇਕ ਮਸਜਿਦ ਦੀ ਉਸਾਰੀ ਕਰਵਾਈ। ਸ਼ਾਹਜਹਾਂ ਮਸਜਿਦ 1889 ਵਿੱਚ ਪੱਛਮੀ ਯੂਰਪ ਵਿੱਚ ਬਣੀਆਂ ਪਹਿਲੀਆਂ ਮਸਜਿਦਾਂ ਵਿੱਚੋਂ ਇੱਕ ਸੀ ਅਤੇ ਬ੍ਰਿਟੇਨ ਵਿੱਚ ਪਹਿਲੀ ਇਹ ਸੀ। ਇਹ ਅੱਜ ਵੀ ਕਾਇਮ ਹੈ। ਇਹ ਇੰਡੋ-ਸੇਰੇਸੈਨਿਕ ਸ਼ੈਲੀ ਵਿੱਚ ਬਣਾਈ ਗਈ ਸੀ ਅਤੇ ਇਸ ਦਾ ਨਾਮ ਸੁਲਤਾਨ ਸ਼ਾਹਜਹਾਂ, ਭੋਪਾਲ ਦੀ ਬੇਗਮ (1868–1901) ਦੇ ਨਾਮ ਤੇ ਰੱਖਿਆ ਗਿਆ ਸੀ। [2]

ਸ਼ਾਹਜਹਾਂ ਬੇਗਮ ਨੇ ਮਸਜਿਦ ਦੀ ਇਮਾਰਤ ਲਈ ਵੱਡੀ ਰਕਮ ਦਾਨ ਦਿੱਤੀ ਅਤੇ ਅਲੀਗੜ੍ਹ ਵਿਖੇ “ਮੁਹੰਮਦ ਐਂਗਲੋ-ਓਰੀਐਂਟਲ ਕਾਲਜ” ਦੀ ਸਥਾਪਨਾ ਵਿਚ ਵੀ ਖੁੱਲ੍ਹ ਕੇ ਯੋਗਦਾਨ ਪਾਇਆ, ਜੋ ਅੱਗੇ ਚੱਲ ਕੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਤਬਦੀਲ ਹੋਈ।

ਮਕਬਰੇ ਤੇ

[ਸੋਧੋ]
ਬਰੂਕਵੁੱਡ ਕਬਰਸਤਾਨ ਵਿੱਚ ਲੇਟਨਰ ਦੀ ਕਬਰ

ਲੇਟਨਰ ਬਰੂਕਵੁੱਡ ਕਬਰਸਤਾਨ ਵਿੱਚ ਦਫ਼ਨ ਕੀਤਾ ਗਿਆ ਜੋ ਵੋਕਿੰਗ ਦੇ ਨੇੜੇ ਹੈ। ਮਕਬਰੇ ਉੱਤੇ ਕੁਤਬੇ ਦੀ ਅੰਗਰੇਜ਼ੀ ਇਬਾਰਤ ਦਰਜ‏‏ ਹੈ। ਜ਼ਿਕਰਯੋਗ ਬਾਤ ਇਹ ਹੈ ਕਿ ਯਹੂਦੀ ਜਰਮਨ ਹੋਣ ਦੇ ਬਾਵਜੂਦ ਲੇਟਨਰ ਦੀ ਕਬਰ ਉੱਤੇ ਲਾਤੀਨੀ ਲਿੱਪੀ ਵਿੱਚ ਅਰਬੀ ਲੇਖ ਲਿਖਿਆ ਹੈ ਜਿਸਦਾ ਮਫ਼ਹੂਮ ਇਹ ਏ ਕਿ ਵਿਦਿਆ ਦੌਲਤ ਨਾਲੋਂ ਬਿਹਤਰ ਹੁੰਦੀ ਹੈ:

THE LEARNED ARE HONOURED IN THEIR WORK


GOTTLIEB WILLIAM LEITNER ORIENTAL INSTITUTE WOKING BORN 14TH OCTOBER 1840 AT BUDAPEST DIED 22ND MARCH 1899 AT BONN ________________________

LINA OLYMPIA LEITNER HIS WIFE DIED 24TH MAY 1912 IN LONDON AGED 64 BONN ________________________

The Lord is my shepherd therefore can I lack nothing. Yea, Though I walk through the valley of the shadow of death, I will fear no evil. (Ps. XXIII) ________________________

Al-‘ilmu khayrum min al-maali

HENRY LEITNER Only son Born Lahore 1869 – Died London 1945

ਮੁੱਖ ਰਚਨਾਵਾਂ

[ਸੋਧੋ]
  • On the Sciences of language and of ethnography, with general reference to the language and customs of the people of Hanza: A report of an extempore address. (nach 1856).
  • Introduction to a philosophical Grammar of Arabic: Being an attempt to discover a few simple principles in Arabic Grammar. Reprinted and slightly enlarged from the „Panjab Educational Magazine", Lahore 1871
  • The Sinin-i-Islam; The races of Turkey; History of Dardistan, songs, legends etc.; Graeco-budhistic discoveries; History of indigenous education in the Panjab since annexation.
  • A lecture on the races of Turkey, both of Europe and of Asia, and the state of their education: being, principally, a contribution to Muhammadan education. Lahore 1871.* A detailed analysis of Abdul Ghafur's dictionary of the terms used by criminal tribes in the Panjab. Lahore 1880.
  • History of indigenous education in the Punjab since annexation and in 1882. Calcutta 1882. Reprint Delhi: Amar Prakashan, 1982.
  • The Kunza and Nagyr handbook being an introduction to a Knowledge of the language. Calcutta 1889.
  • Dardistan in 1866, 1886 and 1893: being an account of the history, religions, customs, legends, fables, and songs of Gilgit, Chilas, Kandia (Gabrial), Yasin, Chitral, Hunza, Aagyr, and other parts of the Hindukush, Reprint der Ausgabe Woking, Oriental Univ. Inst., 1893, New Delhi: Bhavana Books & Prints, 2001 ISBN 81-86505-49-0* Dardistan in 1866, 1886 and 1893 : being an account of the history, religions, customs, legends, fables and songs of Gilgit Chilas, Kandia (Gabrial) Yasin, Chitral, Hunza, Nagyr and other parts of the Hindukush; as also a suppl. to the 2. ed. of The Hunza and Nagyr handbook and an epitome of p. 3 of the author's "The languages and races of Dardistan". Reprint of the edition 1889, Karachi: Indus Publ., 1985.

ਹਵਾਲੇ

[ਸੋਧੋ]
  • http://www.tbcs.org.uk/dr_leitner.htm Archived 2019-01-07 at the Wayback Machine. Necropolis Notables. The Brookwood Cemetery Society. Retrieved 2007-02-23.
  • Oxford Dictionary of National Biography
  • http://www.wokingmuslim.org/pers/dr_leitner.htm
  • Muhammad Ikram Chaghatai: Writings of Dr. Leitner: Islam, education, Dardistan, politics and culture of Northern areas. Comp. by Muhammad Ikram Chaghatai. Lahore: Government College Research and Publ. Society; Sang-e-Meel Publ., 2002. ISBN 969-35-1306-1
  • J. FL Stocqueler, Life and Labors of Dr Leitner (1875)
  • "Portraits of Celebrities at Different Times of their Lives", The Strand Magazine, Volume VII, January–June 1894
  • ولیم روبین اسٹین, The secret of Leopold Amery, Historical Research, vol. 73, no. 181 (June 2000), 175–196.