ਇਨੇਸ ਰਾਉ
ਇਨੇਸ-ਲੋਨ [1] ਰਾਉ (ਜਨਮ 1990 [2] ) ਇੱਕ ਫਰਾਂਸੀਸੀ ਮਾਡਲ ਹੈ। ਉਹ ਨਵੰਬਰ 2017 ਲਈ ਪਲੇਬੁਆਏ ਮੈਗਜ਼ੀਨ ਦੀ 'ਪਲੇਮੈਟ ਆਫ਼ ਦ ਮੰਥ' ਸੀ, ਅਤੇ ਪਹਿਲੀ ਖੁੱਲ੍ਹ ਕੇ ਟਰਾਂਸਜੈਂਡਰ ਪਲੇਮੈਟ ਸੀ।[3][4][5][6]
ਮੁੱਢਲਾ ਜੀਵਨ
[ਸੋਧੋ]ਰਾਉ ਦਾ ਜਨਮ ਪੈਰਿਸ ਵਿੱਚ ਹੋਇਆ ਅਤੇ ਉਹ ਅਲਜੀਰੀਅਨ ਮੂਲ ਦੀ ਹੈ। [1] [7] ਜਨਮ ਸਮੇਂ ਪੁਰਸ਼ ਨਿਰਧਾਰਿਤ ਰਾਉ ਨੇ ਟਰਾਂਸ ਮਾਡਲ ਕੈਰੋਲੀਨ "ਤੁਲਾ" ਕੋਸੇ ਦੀ ਅੰਗਰੇਜ਼ੀ ਕਹਾਣੀ ਦੀ ਪ੍ਰੇਰਨਾ ਸਦਕਾ 16 ਸਾਲ ਦੀ ਉਮਰ ਵਿਚ ਲਿੰਗ ਤਬਦੀਲੀ ਦੀ ਸਰਜਰੀ ਕਰਵਾਈ ਅਤੇ ਆਪਣੇ ਆਪ ਨੂੰ ਨਵੀਂ ਪਹਿਚਾਨ ਦਿੱਤੀ। ਬਾਅਦ ਵਿੱਚ ਉਹ ਇੱਕ ਔਰਤ ਦੇ ਰੂਪ ਵਿੱਚ ਰਹੀ, ਪਰ 24 ਸਾਲ ਦੀ ਹੋਣ ਤੱਕ ਉਸ ਨੇ ਆਪਣੀ ਟਰਾਂਸਜੈਂਡਰ ਪਛਾਣ ਨਹੀਂ ਦੱਸੀ।[8][9][4]
ਕਰੀਅਰ
[ਸੋਧੋ]18 ਸਾਲ ਦੀ ਉਮਰ ਤੋਂ ਬਾਅਦ ਰਾਉ ਨੇ ਇਬੀਜ਼ਾ ਵਿੱਚ ਡੀਜੇ ਲਈ ਨੱਚਣਾ ਸ਼ੁਰੂ ਕੀਤਾ, ਜਿਸ ਦੌਰਾਨ ਉਸਨੇ ਡੇਵਿਡ ਗੈਟਾ ਨਾਲ ਦੋਸਤੀ ਕਰ ਲਈ।[10] [8] 2013 ਵਿਚ 24 ਸਾਲ ਦੀ ਉਮਰੇ ਟਰਾਂਸਜੈਂਡਰ ਵਜੋਂ ਸਾਹਮਣੇ ਆਉਣ ਤੋਂ ਜਲਦੀ ਬਾਅਦ ਹੀ ਉਸਨੇ ਫ੍ਰੈਂਚ ਲਗਜ਼ਰੀ ਮੈਗਜ਼ੀਨ ਓਓਬੀ ਲਈ ਕੰਮ ਕੀਤਾ।[11] ਮਈ 2014 ਵਿੱਚ ਉਹ ਪਲੇਬੁਆਏ ਦੇ "ਏ-ਜੇਡ ਦੇ ਮੁੱਦੇ" ਵਿੱਚ "ਈਵੇਲੂਸ਼ਨ" ਸਿਰਲੇਖ ਵਿਚ ਨਜ਼ਰ ਆਈ, ਜਿਸਦਾ ਉਦੇਸ਼ ਮਰਦ-ਔਰਤ ਬਾਈਨਰੀ ਤੋਂ ਇਲਾਵਾ ਲਿੰਗ ਪਛਾਣ ਦੀ ਵੱਧਦੀ ਸਵੀਕਾਰਤਾ ਨੂੰ ਦਰਸਾਉਣਾ ਹੈ।[12]1981 ਵਿਚ ਕੋਸੇ ਤੋਂ ਬਾਅਦ ਉਹ ਦੂਜੀ ਟਰਾਂਸ ਹਸਤੀ ਬਣ ਗਈ ਜਿਸਨੂੰ 'ਪਲੇਬੁਆਏ' ਵਿਚ ਫ਼ੀਚਰ ਕੀਤਾ ਗਿਆ।[5]
ਇਸ ਮੈਗਜ਼ੀਨ ਵਿਚ ਫ਼ੀਚਰ ਹੋ ਜਾਣ ਤੋਂ ਬਾਅਦ ਰਾਉ ਨੇ ਨਿਕੋਲ ਮਿਲਰ, ਐਲੇਕਸਿਸ ਬਿਟਰ ਅਤੇ ਬਾਰਨੀਜ਼ ਨਿਊ ਯਾਰਕ ਲਈ ਇੱਕ ਮਾਡਲ ਵਜੋਂ ਕੰਮ ਕੀਤਾ।[13] ਉਹ ਵੋਗ ਇਟਾਲੀਆ ਅਤੇ ਬਾਲਮੇਨ ਲਈ ਇੱਕ ਮੁਹਿੰਮ ਵਿੱਚ ਵੀ ਦਿਖਾਈ ਦਿੱਤੀ।[8]
ਅਕਤੂਬਰ 2017 ਵਿੱਚ ਪਲੇਬੂਆਏ ਦੇ ਸੰਸਥਾਪਕ ਹਗ ਹੇਫ਼ਨਰ ਦੇ ਪੁੱਤਰ ਕੂਪਰ ਹੇਫ਼ਨਰ ਨੇ ਘੋਸ਼ਣਾ ਕੀਤੀ ਸੀ ਕਿ ਰਾਓ ਰਸਾਲੇ ਦੇ ਨਵੰਬਰ / ਦਸੰਬਰ 2017 ਦੇ ਅੰਕ ਵਿੱਚ " ਪਲੇਅਮੇਟ ਆਫ ਦ ਮੰਥ" ਵਜੋਂ ਦਿਖਾਈ ਦੇਵੇਗੀ, ਜਿਸ ਨਾਲ ਉਹ ਇਸ ਤਰ੍ਹਾਂ ਪ੍ਰਦਰਸ਼ਿਤ ਹੋਣ ਵਾਲੀ ਪਹਿਲੀ ਖੁੱਲ੍ਹ ਕੇ ਸਾਹਮਣੇ ਆਉਣ ਵਾਲੀ ਟਰਾਂਸਜੈਂਡਰ ਔਰਤ ਬਣੇਗੀ। [3] [4] [5] ਹੇਫ਼ਨਰ ਨੇ ਫੀਚਰ ਲਈ ਰਾਉ ਨੂੰ ਪਸੰਦ ਕੀਤਾ।
ਸਰਗਰਮਤਾ
[ਸੋਧੋ]ਟਰਾਂਸ ਵਜੋਂ ਸਾਹਮਣੇ ਆਉਣ ਤੋਂ ਬਾਅਦ ਰਾਉ ਟਰਾਂਸਜੈਂਡਰ ਦੇ ਅਧਿਕਾਰਾਂ ਲਈ ਵਧੇਰੇ ਸਰਗਰਮ ਹੋ ਗਈ। 2016 ਵਿੱਚ ਉਹ ਟੀ.ਐਫ.1 ਨਿਊਜ਼ ਫੌਰਮੈਟ ਸੇਪਟ ਅ ਹੂਟ 'ਤੇ ਉਸਦੀ ਜ਼ਿੰਦਗੀ ਅਧਾਰਿਤ ਇੱਕ ਐਪੀਸੋਡ ਵਿਚ ਦਿਖਾਈ ਦਿੱਤੀ।[9]
ਹਵਾਲੇ
[ਸੋਧੋ]- ↑ 1.0 1.1 McCoppin, Suzy (2014-04-15). "Transgender Model Ines-Loan Rau Rocks The Fashion World!". Popdust (in ਅੰਗਰੇਜ਼ੀ). Archived from the original on 2017-10-22. Retrieved 2017-10-21.
{{cite news}}
: Unknown parameter|dead-url=
ignored (|url-status=
suggested) (help) - ↑ Randanne, Fabien (October 20, 2017). "VIDEO."Playboy": Qui est Inès Rau, la première femme trans "Playmate du mois"?". 20 minutes (in French). Retrieved December 9, 2017.
{{cite web}}
: CS1 maint: unrecognized language (link) - ↑ 3.0 3.1 Salam, Maya (2017-10-19). "Playboy to Feature Its First Transgender Playmate". The New York Times (in ਅੰਗਰੇਜ਼ੀ (ਅਮਰੀਕੀ)). ISSN 0362-4331. Retrieved 2017-10-21.
- ↑ 4.0 4.1 4.2 Respers France, Lisa (2017-10-20). "Ines Rau is the first transgender Playmate". CNN. Retrieved 2017-10-21.
- ↑ 5.0 5.1 5.2 McCarthy, Ellen (2017-10-21). "Ines Rau named Playboy's first transgender Playmate". Washington Post. Retrieved 2017-10-21.
- ↑ Sabrina Barr. "Transgender woman to grace German Playboy cover for the first time". The Independent. Retrieved 2018-01-13.
- ↑ "The Beautiful Ines Rau | Of The Minute". MODELS.com (in ਅੰਗਰੇਜ਼ੀ (ਅਮਰੀਕੀ)). Retrieved 2017-10-21.
- ↑ 8.0 8.1 8.2 del Gaizo, Anna (2017-10-18). "Meet Your November 2017 Playmate, Ines Rau". Playboy. Archived from the original on 2018-01-10. Retrieved 2017-10-21.
- ↑ 9.0 9.1 Okwodu, Janelle (2016-05-19). "Ines Rau Is Speaking Out, Breaking Boundaries, and Lifting the Veil on the Life of Trans Models". Vogue (in ਅੰਗਰੇਜ਼ੀ). Retrieved 2017-10-21.
- ↑ McBride, Jessica (2017-10-19). "Ines Rau: 5 Fast Facts You Need to Know". Heavy.com (in ਅੰਗਰੇਜ਼ੀ (ਅਮਰੀਕੀ)). Retrieved 2017-10-21.
- ↑ Beusman, Callie (2013-11-08). "Tyson Beckford and Trans Model Ines Rau Are Gorgeously Naked". Jezebel (in ਅੰਗਰੇਜ਼ੀ (ਅਮਰੀਕੀ)). Retrieved 2017-10-21.
- ↑ Quinn, Dave (2017-10-19). "French Model Ines Rau Makes History as Playboy's First Transgender Playmate". PEOPLE.com (in ਅੰਗਰੇਜ਼ੀ (ਅਮਰੀਕੀ)). Retrieved 2017-10-21.
- ↑ Saltzman, Stephanie (2015-07-20). "8 Transgender Models You Need to Know". Allure (in ਅੰਗਰੇਜ਼ੀ). Retrieved 2017-10-21.