ਸਮੱਗਰੀ 'ਤੇ ਜਾਓ

ਅਨੀਤਾ ਦੇਵੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਨੀਤਾ ਦੇਵੀ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਜਨਮ16 ਅਪ੍ਰੈਲ 1984
ਲਾਲਪਰਾ , ਪਲਵਲ, ਹਰਿਆਣਾ
ਖੇਡ
ਖੇਡਨਿਸ਼ਾਨੇਬਾਜ਼ੀ

ਅਨੀਤਾ ਦੇਵੀ (ਜਨਮ 16 ਅਪ੍ਰੈਲ 1984) ਇੱਕ ਭਾਰਤੀ ਨਿਸ਼ਾਨੇਬਾਜ਼ ਹੈ ਜੋ ਪਲਵਲ, ਹਰਿਆਣਾ ਦੀ ਰਹਿਣ ਵਾਲੀ ਹੈ। 2011 ਤੋਂ ਲੈ ਕੇ 2019 ਤੱਕ ਉਸ ਨੇ ਲਗਾਤਾਰ ਕੌਮੀ ਪੱਧਰ ’ਤੇ ਤਗਮੇ ਜਿੱਤੇ ਹਨ, ਜਿਸ ਵਿੱਚ 2013 ਦੀ ਸਾਲਾਨਾ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਇੱਕ ਸੋਨੇ ਦਾ ਤਗਮਾ ਵੀ ਸ਼ਾਮਲ ਹੈ।[1]

ਨਿੱਜੀ ਜ਼ਿੰਦਗੀ ਅਤੇ ਪਿਛੋਕੜ

[ਸੋਧੋ]

ਅਨੀਤਾ ਦੇਵੀ ਦਾ ਜਨਮ ਹਰਿਆਣਾ ਦੇ ਪਲਵਲ ਜ਼ਿਲ੍ਹੇ ਦੇ ਲਾਲਪਰਾ ਪਿੰਡ ਵਿੱਚ ਹੋਇਆ। ਉਸ ਦੇ ਪਿਤਾ, ਇੱਕ ਪਹਿਲਵਾਨ, ਚਾਹੁੰਦੇ ਸਨ ਕਿ ਅਨੀਤਾ ਵੀ ਇਸੇ ਖੇਡ ਵਿੱਚ ਅੱਗੇ ਵਧੇ। ਹਾਲਾਂਕਿ, ਦੇਵੀ ਨੂੰ ਕੁਸ਼ਤੀ ਵਿੱਚ ਇੰਨੀ ਦਿਲਚਸਪੀ ਨਹੀਂ ਸੀ। ਉਸ ਨੇ 2008 ਵਿੱਚ ਕਾਂਸਟੇਬਲ ਵਜੋਂ ਹਰਿਆਣਾ ਪੁਲਿਸ ਵਿੱਚ ਭਰਤੀ ਹੋਣ ਤੋਂ ਬਾਅਦ ਨਿਸ਼ਾਨੇਬਾਜ਼ੀ ਦੀ ਸ਼ੁਰੂਆਤ ਕੀਤੀ।[2]

ਦੇਵੀ ਨੂੰ ਨਿਸ਼ਾਨੇਬਾਜ਼ੀ ਦਾ ਅਭਿਆਸ ਕਰਨ ਲਈ ਆਪਣੇ ਵਿਭਾਗ ਤੋਂ ਵਿਸ਼ੇਸ਼ ਇਜਾਜ਼ਤ ਲੈਣੀ ਪਈ। ਉਸ ਨੇ ਕੁਰੂਕਸ਼ੇਤਰ ਦੀ ਗੁਰੂਕੁਲ ਰੇਂਜ ਵਿੱਚ ਸਿਖਲਾਈ ਲੈਣੀ ਸ਼ੂਰੁ ਕੀਤੀ

2013 ਵਿੱਚ ਉਸ ਨੇ ਆਲ ਇੰਡੀਆ ਪੁਲਿਸ ਚੈਂਪੀਅਨਸ਼ਿਪ ਵਿੱਚ ਤਿੰਨ ਸੋਨੇ ਦੇ ਤਗਮੇ ਜਿੱਤੇ। ਪੁਲਿਸ ਦੀ ਨੌਕਰੀ ਨੂੰ ਸਮਾਂ ਨਾ ਦੇਣ ਕਰਕੇ ਉਸ ਨੂੰ ਵਿਭਾਗੀ ਦਬਾਅ ਦਾ ਵੀ ਸਾਹਮਣਾ ਕਰਨਾ ਪਿਆ ਅਤੇ ਸ਼ੂਟਿੰਗ ਅਤੇ ਆਪਣੀ ਨੌਕਰੀ ਵਿਚਕਾਰ ਕਿਸੇ ਇੱਕ ਨੂੰ ਚੁਣਨ ਲਈ ਮਜਬੂਰ ਹੋਣਾ ਪਿਆ। ਆਖਿਰ ਉਸ ਨੂੰ ਖੇਡ ’ਤੇ ਧਿਆਨ ਕੇਂਦਰਿਤ ਕਰਨ ਲਈ ਅਸਤੀਫ਼ਾ ਦੇ ਦਿੱਤਾ। ਹਾਲਾਂਕਿ, ਹਰਿਆਣਾ ਪੁਲਿਸ ਨੇ ਉਸ ਦਾ ਅਸਤੀਫ਼ਾ ਠੁਕਰਾ ਦਿੱਤਾ।

ਦੇਵੀ ਨੇ ਸਾਲ 2011 ਤੋਂ ਲੈ ਕੇ 2019 ਤੱਕ ਹਰ ਸਾਲ ਰਾਸ਼ਟਰੀ ਪੱਧਰ ’ਤੇ ਤਗਮੇ ਜਿੱਤੇ।[3]

ਕਰੀਅਰ

[ਸੋਧੋ]

ਸਾਲ 2013 ਵਿੱਚ ਦੇਵੀ ਨੇ ਆਲ ਇੰਡੀਆ ਪੁਲਿਸ ਚੈਂਪੀਅਨਸ਼ਿਪ ਵਿੱਚ ਤਿੰਨ ਸੋਨੇ ਦੇ ਤਗਮੇ ਅਤੇ ਸਰਵੋਤਮ ਨਿਸ਼ਾਨੇਬਾਜ਼ ਦਾ ਪੁਰਸਕਾਰ ਜਿੱਤਿਆ। ਇਸ ਤੋ ਬਾਅਦ ਉਸ ਨੇ ਉਸੇ ਸਾਲ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ 25 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਗਮਾ ਜੇਤੂ ਅਨੀਸ਼ਾ ਸੱਯਦ ਨੂੰ ਹਰਾ ਕੇ ਜਿੱਤਿਆ।

ਸਾਲ 2015 ਵਿੱਚ ਉਸ ਨੇ ਨੈਸ਼ਨਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ।[4]

ਸਾਲ 2016 ਵਿੱਚ ਹੈਨੋਵਰ ਵਿੱਚ ਹੋਏ ਕੌਮਾਂਤਰੀ ਸ਼ੂਟਿੰਗ ਮੁਕਾਬਲੇ ਵਿੱਚ ਉਸ ਨੇ 10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਅਤੇ 25 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ।[5]

ਤਗਮੇ

[ਸੋਧੋ]

10 ਮੀਟਰ ਏਅਰ ਪਿਸਟਲ ਮਹਿਲਾ (ਟੀਮ)

  • ਚਾਂਦੀ ਦਾ ਤਮਗਾ 2016, ਹੈਨੋਵਰ ਦਾ ਅੰਤਰਰਾਸ਼ਟਰੀ ਸ਼ੂਟਿੰਗ ਮੁਕਾਬਲਾ

25 ਮੀਟਰ ਏਅਰ ਪਿਸਟਲ ਮਹਿਲਾ (ਟੀਮ)

  • ਕਾਂਸੀ ਦਾ ਤਮਗਾ2016, ਹੈਨੋਵਰ ਦਾ ਅੰਤਰਰਾਸ਼ਟਰੀ ਸ਼ੂਟਿੰਗ ਮੁਕਾਬਲਾ

ਹਵਾਲੇ

[ਸੋਧੋ]
  1. "ਅਨੀਤਾ ਦੇਵੀ: ਅਪਰਾਧੀਆਂ ਦਾ ਪਿੱਛਾ ਕਰਨ ਤੋਂ ਲੈ ਕੇ ਨਿਸ਼ਾਨੇਬਾਜ਼ੀ ਵਿੱਚ ਤਗਮੇ ਜਿੱਤਣ ਤੱਕ". BBC News ਪੰਜਾਬੀ. Retrieved 2021-02-17.
  2. "ਅਨੀਤਾ ਦੇਵੀ: ਅਪਰਾਧੀਆਂ ਦਾ ਪਿੱਛਾ ਕਰਨ ਤੋਂ ਲੈ ਕੇ ਨਿਸ਼ਾਨੇਬਾਜ਼ੀ ਵਿੱਚ ਤਗਮੇ ਜਿੱਤਣ ਤੱਕ". BBC News ਪੰਜਾਬੀ. Retrieved 2021-02-17.
  3. "ਅਨੀਤਾ ਦੇਵੀ: ਅਪਰਾਧੀਆਂ ਦਾ ਪਿੱਛਾ ਕਰਨ ਤੋਂ ਲੈ ਕੇ ਨਿਸ਼ਾਨੇਬਾਜ਼ੀ ਵਿੱਚ ਤਗਮੇ ਜਿੱਤਣ ਤੱਕ". BBC News ਪੰਜਾਬੀ. Retrieved 2021-02-17.
  4. "Anita, Dharmendra make it a day for rookies - Indian Express". archive.indianexpress.com. Retrieved 2021-02-17.
  5. "ਅਨੀਤਾ ਦੇਵੀ: ਅਪਰਾਧੀਆਂ ਦਾ ਪਿੱਛਾ ਕਰਨ ਤੋਂ ਲੈ ਕੇ ਨਿਸ਼ਾਨੇਬਾਜ਼ੀ ਵਿੱਚ ਤਗਮੇ ਜਿੱਤਣ ਤੱਕ". BBC News ਪੰਜਾਬੀ. Retrieved 2021-02-17.