ਭਾਰਤੀ ਕਿਸਾਨ ਅੰਦੋਲਨ (2020-2021) ਬਾਰੇ ਲਿਖੀ ਪੰਜਾਬੀ ਕਵਿਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਰਤੀ ਕਿਸਾਨ ਅੰਦੋਲਨ 2020-2021, ਦੇਸ ਭਰ ਦੇ ਕਿਸਾਨਾਂ ਵੱਲੋਂ ਦਿੱਲੀ ਦੇ ਸਿੰਘੂ ਅਤੇ ਟਿਕਰੀ ਬਾਰਡਰਾਂ ਤੇ ਚਲਾਇਆ ਜਾ ਰਿਹਾ ਅੰਦੋਲਨ ਹੈ ਜਿਸਦਾ ਮਕਸਦ ਭਾਰਤੀ ਸੰਸਦ ਦੁਆਰਾ ਸਤੰਬਰ, 2020 ਵਿਚ ਪਾਸ ਕੀਤੇ ਤਿੰਨ ਖੇਤ ਕਾਨੂੰਨਾਂ ਨੂੰ ਖਾਰਜ ਕਰਵਾਉਣਾ ਹੈ ।ਕਿਸਾਨ ਯੂਨੀਅਨਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਅਤੇ ਇਸ ਤੋਂ ਘੱਟ ਕਿਸੇ ਵੀ ਗੱਲ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।[2][3][4][5] ਇਸ ਰੋਸ ਪ੍ਰਦਰਸ਼ਨ ਨੂੰ ਲੇਖਕਾਂ ਬੁੱਧੀਜੀਵੀਆਂ ਅਤੇ ਕਲਾਕਾਰਾਂ ਦਾ ਵੀ ਭਰਵਾਂ ਸਮਰਥਨ ਪ੍ਰ੍ਪਤ ਹੈ ।ਇਸ ਦੇ ਹੱਕ ਵਿੱਚ ਹੋਰਨਾਂ ਭਾਸ਼ਵਾਂ ਤੋਂ ਇਲਾਵਾ ਪੰਜਾਬੀ ਭਾਸ਼ਾ ਵਿੱਚ ਵਿੱਚ ਕਾਫੀ ਕਵਿਤਾ ਲਿਖੀ ਗਈ ਹੈ ।ਇਸ ਵਿਸ਼ੇ ਬਾਰੇ ਕਈ ਕਾਵਿ ਪੁਸਤਕਾਂ ਪ੍ਰਕਾਸ਼ਤ ਹੋਈਆਂ ਹਨ ਅਤੇ ਇਸ ਸੰਬੰਧੀ ਆਨਲਾਈਨ ਕਾਵਿ ਸਮੱਗਰੀ ਵੀ ਕਾਫੀ ਉਪਲਬਧ ਹੋ ਰਹੀ ਹੈ। ਪੰਜਾਬੀ ਦੇ ਨਾਮਵਰ ਸ਼ਾਇਰ ਗੁਰਭਜਨ ਗਿੱਲ ਨੇ ਵੱਡ ਆਕਾਰੀ ਦਾਤਾਵੇਜ਼ ਧਰਤਿ ਵੰਗਾਰੇ ਤਖ਼ਤ ਨੂੰ - ਭਾਰਤੀ ਕਿਸਾਨ ਅੰਦੋਲਨ(2020-2021) ਬਾਰੇ ਲਿਖੀ ਪੰਜਾਬੀ ਕਵਿਤਾ ਵਿੱਚ ਇਸ ਵਿਸ਼ੇ ਨਾਲ ਸਬੰਧਤ ਵੱਖ਼ ਵੱਖ਼ ਸ਼ਾਇਰਾਂ ਦੀਆਂ ਰਚਨਾਵਾਂ ਨੂੰ ਪੀ.ਡੀ। ਐਫ. ਦਸਤਾਵੇਜ਼ੀ ਰੂਪ ਵਿੱਚ ਸੰਕਲਿਤ ਕੀਤਾ ਹੈ ।ਜਿਸਦੇ 12 ਭਾਗ ਹਨ ਅਤੇ ਅਜੇ ਇਹ ਕੰਮ ਅੱਗੇ ਵੀ ਜਾਰੀ ਹੈ ਭਾਵ ਇਸਤੋਂ ਬਾਅਦ ਲਿਖੀ ਜਾਣ ਵਾਲੀ ਕਵਿਤਾ ਵੀ ਅਗਲੇ ਭਾਗਾਂ ਵਿੱਚ ਸ਼ਾਮਲ ਕੀਤੀ ਜਾਵੇਗੀ । [1]

ਇਹ ਸਾਰੀ ਸਮੱਗਰੀ ਇਸ ਲਿੰਕ ਤੇ ਉਪਲਬਧ ਹੈ:

ਹਵਾਲੇ[ਸੋਧੋ]