ਓਨੀਗਿਰੀ
ਓਨੀਗਿਰੀ ਜਿਸ ਨੂੰ ਓ-ਮੁਸੁਬੀ, ਨਿਗਿਰਿਮੇਸ਼ੀ ਜਾਂ ਚੌਲਾਂ ਦਾ ਗੋਲਾ ਵੀ ਆਖਦੇ ਹਨ, ਇੱਕ ਜਪਾਨੀ ਭੋਜਨ ਹੈ। ਇਹ ਸਫੇਦ ਚੌਲਾਂ ਤੋਂ ਬਣਾਇਆ ਜਾਂਦਾ ਹੈ ਤੇ ਇਸ ਦਾ ਅੰਡਾਕਾਰ ਜਾਂ ਤਿਕੋਣੀ ਆਕਾਰ ਦਿੱਤਾ ਜਾਂਦਾ ਹੈ ਤੇ ਸਮੁੰਦਰੀ ਨਦੀਨ ਨਾਲ ਬੰਨ੍ਹ ਦਿੱਤਾ ਜਾਂਦਾ ਹੈ। ਰਿਵਾਇਤੀ ਇਸ ਵਿੱਚ ਸਾਮਨ ਮੱਛੀ, ਉਮੇਬੋਸ਼ੀ, ਕਾਤਸੂਓਬੁਸ਼ੀ, ਤਰਾਕੋ, ਜਾਂ ਕੋਈ ਵੀ ਖੱਟਾ ਜਾਣ ਨਮਕੀਨ ਸਮਗਰੀ ਨੂੰ ਸੁਰੱਖਿਆਤਮਿਕ ਮਸਾਲੇ ਦੀ ਤਰਾਂ ਇਸਤੇਮਾਲ ਕਰ ਸਕਦੇ ਹਾਂ। ਓਨਿਗਿਰੀ ਦੀ ਜਪਾਨ ਵਿੱਚ ਲੋਕਪ੍ਰਿਅਤਾ ਹੋਣ ਕਰ ਕੇ ਉੱਥੇ ਦੁਕਾਨਾਂ ਵਿੱਚ ਭਿੰਨ ਭਿੰਨ ਭਰਾਈ ਤੇ ਸੁਆਦ ਵਾਲੀ ਓਨਿਗਿਰੀ ਮਿਲਦੀ ਹੈ ਤੇ ਵਿਸ਼ੇਸ਼ੀਕ੍ਰਿਤ ਦੁਕਾਨਾਂ ਵੀ ਹਨ ਜਿੱਥੇ ਸਿਰਫ਼ ਓਨਿਗਿਰੀ ਹੀ ਵੇਚੀ ਜਾਂਦੀ ਹੈ।
ਆਮ ਜਾਣਕਾਰੀ
[ਸੋਧੋ]ਆਮ ਭੁਲੇਖਿਆਂ ਦੇ ਬਾਵਜੂਦ ਓਨਿਗਿਰੀ ਸੂਸ਼ੀ ਦਾ ਰੂਪ ਨਹੀਂ ਹੈ। ਓਨਿਗਿਰੀ ਚੌਲਾਂ ਦੀ ਬਣੀ ਹੁੰਦੀ ਹੈ ਜੋ ਕਿ ਕਈ ਵਾਰ ਨਮਕੀਨ ਹੁੰਦੇ ਹਨ ਜਦਕਿ ਸੂਸ਼ੀ ਸਿਰਕੇ, ਚੀਨੀ, ਨਮਕ ਦੇ ਸਮੇਤ ਚੌਲਾਂ ਨਾਲ ਬਣਾਈ ਜਾਣਦੀ ਹੈ।[1] ਓਨਿਗਿਰੀ ਚੌਲਾਂ ਨੂੰ ਚੁੱਕਵਾਂ ਤੇ ਖਾਣ ਲਈ ਤੇ ਰੱਖਣ ਲਈ ਸੌਖਾ ਬਣਾਂਦੀ ਹੈ, ਜਦਕਿ ਸੂਸ਼ੀ ਮੱਛੀ ਨੂੰ ਬਚਾਅ ਕੇ ਰੱਖਣ ਲਈ ਵਰਤੀ ਜਾਂਦੀ ਹੈ। ਹਾਂਗ ਕਾਂਗ, ਚੀਨ, ਤਾਇਵਾਨ ਅਤੇ ਦੱਖਣੀ ਕੋਰੀਆ ਵਿੱਚ ਵੀ ਦੁਕਾਨਾਂ ਉੱਤੇ ਓਨਿਗਿਰੀ ਵੇਚੀ ਜਾਂਦੀ ਹੈ।
ਤਰੀਕਾ
[ਸੋਧੋ]ਓਨਿਗਿਰੀ ਲਈ ਚੌਲਾਂ ਨੂੰ ਤਿੰਨ ਤਰੀਕਿਆਂ ਨਾਲ ਬਣਾਇਆ ਜਾ ਸਕਦਾ ਹੈ:
- ਭਾਫ਼ ਤੇ ਸਬਜੀਆਂ ਨਾਲ ਪਕੇ ਚੌਲ
- ਸੰਯੁਕਤ ਸਮਗਰੀ ਨਾਲ ਬਣੇ ਚੌਲ
- ਤਲੇ ਹੋਏ ਚੌਲਾਂ ਨਾਲ
ਹਵਾਲੇ
[ਸੋਧੋ]- ↑ Murata, Yoshihiro; Kuma, Masashi; Adrià, Ferran (2006). Kaiseki: the exquisite cuisine of Kyoto's Kikunoi Restaurant. Kodansha International. p. 162. ISBN 4-7700-3022-3.