ਟੇਡ ਟਿਨਲਿੰਗ
ਕਥਬਰਟ ਕੋਲਿੰਗਵੁੱਡ "ਟੇਡ" ਟਿਨਲਿੰਗ (23 ਜੂਨ 1910 - 23 ਮਈ 1990), ਜਿਸਨੂੰ ਕਈ ਵਾਰ ਟੇਡੀ ਟਿਨਲਿੰਗ ਵਜੋਂ ਜਾਣਿਆ ਜਾਂਦਾ ਹੈ, ਇੱਕ ਫੈਸ਼ਨ ਡਿਜ਼ਾਈਨਰ, ਜਾਸੂਸ ਅਤੇ ਲੇਖਕ ਸੀ। ਉਹ 60 ਸਾਲਾਂ ਤੋਂ ਵੱਧ ਸਮੇਂ ਤੋਂ ਪੇਸ਼ੇਵਰ ਟੈਨਿਸ ਟੂਰ 'ਤੇ ਪੱਕਾ ਸੀ ਅਤੇ 20ਵੀਂ ਸਦੀ ਦੇ ਟੈਨਿਸ ਪਹਿਰਾਵੇ ਦਾ ਪ੍ਰਮੁੱਖ ਡਿਜ਼ਾਈਨਰ ਮੰਨਿਆ ਜਾਂਦਾ ਹੈ।[1]
ਮੁੱਢਲਾ ਜੀਵਨ
[ਸੋਧੋ]ਟਿਨਲਿੰਗ ਦਾ ਜਨਮ ਇੰਗਲੈਂਡ ਦੇ ਦੱਖਣੀ ਤੱਟ 'ਤੇ ਈਸਟਬੋਰਨ ਵਿੱਚ ਹੋਇਆ ਅਤੇ ਉਹ ਜੇਮਸ ਅਲੈਗਜ਼ੈਂਡਰ ਟਿਨਲਿੰਗ ਨਾਮੀ ਇੱਕ ਚਾਰਟਰਡ ਅਕਾਊਂਟੈਂਟ ਦਾ ਪੁੱਤਰ ਸੀ। 1923 ਵਿੱਚ, ਬ੍ਰੌਨਕਸੀਅਲ ਅਸਥਮਾ ਤੋਂ ਪੀੜਤ, ਉਸਦੇ ਮਾਤਾ-ਪਿਤਾ ਨੇ ਉਸਨੂੰ ਡਾਕਟਰ ਦੇ ਆਦੇਸ਼ਾਂ 'ਤੇ ਫ੍ਰੈਂਚ ਰਿਵੇਰਾ ਭੇਜ ਦਿੱਤਾ। ਉੱਥੇ ਹੀ ਉਸਨੇ ਟੈਨਿਸ ਖੇਡਣਾ ਸ਼ੁਰੂ ਕੀਤਾ, ਖਾਸ ਕਰਕੇ ਨਾਇਸ ਟੈਨਿਸ ਕਲੱਬ ਵਿੱਚ ਜਿੱਥੇ ਸੁਜ਼ੈਨ ਲੈਂਗਲੇਨ ਅਭਿਆਸ ਕਰਦੀ ਸੀ।[2]
ਟਿਨਲਿੰਗ ਦੀ ਜਵਾਨੀ ਦੇ ਬਾਵਜੂਦ, ਲੈਂਗਲੇਨ ਦੇ ਪਿਤਾ ਨੇ ਉਸਨੂੰ ਪੁੱਛਿਆ ਕਿ ਕੀ ਉਹ ਉਸਦੇ ਆਉਣ ਵਾਲੇ ਮੈਚਾਂ ਵਿੱਚ ਅੰਪਾਇਰਿੰਗ ਕਰੇਗਾ, ਜਿਸ ਤੋਂ ਬਾਅਦ ਉਹ ਖੁਦ ਇੱਕ ਖਿਡਾਰੀ ਵਜੋਂ ਆਪਣੇ ਥੋੜ੍ਹੇ ਸਮੇਂ ਦੇ ਕਰੀਅਰ ਦਰਮਿਆਨ ਦੋ ਸਾਲਾਂ ਲਈ ਉਸਦਾ ਨਿੱਜੀ ਅੰਪਾਇਰ ਬਣ ਗਿਆ।[3] ਲੈਂਗਲੇਨ ਨਾਲ ਇਸ ਦੋਸਤੀ ਨੇ ਉਸਨੂੰ 1927 ਵਿੱਚ ਆਪਣੀ ਪਹਿਲੀ ਵਿੰਬਲਡਨ ਚੈਂਪੀਅਨਸ਼ਿਪ ਤੱਕ ਪਹੁੰਚਾਇਆ, ਜਿੱਥੇ ਉਹ 1949 ਤੱਕ ਖਿਡਾਰੀ ਸੰਪਰਕ ਬਣ ਗਿਆ। ਦੂਜੇ ਵਿਸ਼ਵ ਯੁੱਧ ਦੌਰਾਨ, ਉਹ ਅਲਜੀਅਰਜ਼ ਅਤੇ ਜਰਮਨੀ ਵਿੱਚ ਇੰਟੈਲੀਜੈਂਸ ਕੋਰ ਵਿੱਚ ਲੈਫਟੀਨੈਂਟ-ਕਰਨਲ ਸੀ।[4][5]
ਬਾਅਦ ਦੀ ਜ਼ਿੰਦਗੀ
[ਸੋਧੋ]1975 ਵਿੱਚ ਟਿਨਲਿੰਗ ਫਿਲਡੇਲ੍ਫਿਯਾ ਚਲਾ ਗਿਆ। ਬੁਢਾਪੇ ਵਿਚ ਡਿਜ਼ਾਈਨ ਛੱਡਣ ਤੋਂ ਬਾਅਦ ਵੀ ਉਹ ਔਰਤਾਂ ਦੇ ਟੂਰ ਦਾ ਸਲਾਹਕਾਰ ਬਣਿਆ ਰਿਹਾ। ਉਸਨੂੰ 1986 ਵਿੱਚ ਅੰਤਰਰਾਸ਼ਟਰੀ ਟੈਨਿਸ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ।[6]
ਉਸਨੇ 1980 ਦੇ ਦਹਾਕੇ ਵਿੱਚ ਟੈਨਿਸ 'ਤੇ ਕਈ ਕਿਤਾਬਾਂ ਲਿਖੀਆਂ, ਪਰ ਸਾਹ ਦੀਆਂ ਸਮੱਸਿਆਵਾਂ ਉਸ ਨੂੰ ਪ੍ਰਭਾਵਿਤ ਕਰਦੀਆਂ ਰਹੀਆਂ ਅਤੇ 1990 ਵਿੱਚ ਉਸਦੀ ਮੌਤ ਹੋ ਗਈ। ਉਸਦੀ ਮੌਤ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਉਹ ਦੂਜੇ ਵਿਸ਼ਵ ਯੁੱਧ ਦੌਰਾਨ ਬ੍ਰਿਟਿਸ਼ ਇੰਟੈਲੀਜੈਂਸ ਦਾ ਜਾਸੂਸ ਸੀ।[7][8]
ਨਿੱਜੀ ਜੀਵਨ
[ਸੋਧੋ]ਟਿਨਲਿੰਗ ਖੁੱਲ੍ਹੇਆਮ ਗੇਅ ਸੀ।[9][10][11] ਉਸਦਾ ਭਰਾ ਆਰ.ਏ.ਐਫ. ਅਫ਼ਸਰ ਜੇਮਸ ਕੋਲਿੰਗਵੁੱਡ ਟਿਨਲਿੰਗ, ਉਸ ਟੀਮ ਦਾ ਮੈਂਬਰ ਸੀ, ਜਿਸਨੇ ਪਹਿਲਾ ਜੈੱਟ ਇੰਜਣ ਬਣਾਇਆ ਸੀ।[12]
ਹਵਾਲੇ
[ਸੋਧੋ]- ↑ Evans, Richard (2013-01-20). "Gussie Moran obituary". the Guardian (in ਅੰਗਰੇਜ਼ੀ). Retrieved 2018-11-22.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000011-QINU`"'</ref>" does not exist.
- ↑ Le Grand, Victor. "Ted Tinling, A Matter of Style". wearetennis.bnpparibas (in ਅੰਗਰੇਜ਼ੀ). Retrieved 2018-11-22.
- ↑ "Tennis Designer Ted Tinling Put the Panties on Gussie and the Glitter on Billie Jean". PEOPLE.com (in ਅੰਗਰੇਜ਼ੀ). Retrieved 2018-11-22.
- ↑ Robson, David (2018-06-18). "How the tennis 'ballerina' left Wimbledon gasping". Express.co.uk (in ਅੰਗਰੇਜ਼ੀ). Retrieved 2018-11-22.
- ↑ Thomas, Robert Mcg. Jr. "Ted Tinling, Designer, Dies at 79; A Combiner of Tennis and Lace" (in ਅੰਗਰੇਜ਼ੀ). Retrieved 2018-11-22.
- ↑ "Innovator – Ted Tinling". Inside Sport. Retrieved 2018-11-22.
- ↑ Sidell, Misty White (2015-08-27). "U.S. Open Fashion: A Look Back at Tennis Dress Design Legend Ted Tinling". WWD (in ਅੰਗਰੇਜ਼ੀ (ਅਮਰੀਕੀ)). Retrieved 2018-11-22.
- ↑ Williams, Bradley David (June 2006). "Martina Calling". Archived from the original on 27 September 2007. Retrieved 2007-08-15.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000019-QINU`"'</ref>" does not exist.
- ↑ "Ted Tinling, gay tennis-fashion designer, gave Billie Jean King style | Q Voice News". Q Voice News (in ਅੰਗਰੇਜ਼ੀ (ਅਮਰੀਕੀ)). 2018-03-22. Retrieved 2018-11-22.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001B-QINU`"'</ref>" does not exist.
<ref>
tag defined in <references>
has no name attribute.