ਸਮੱਗਰੀ 'ਤੇ ਜਾਓ

ਦਮਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
A tissue cross section of the airway showing a stained pink wall and an inside full of white mucous
ਦਮਾ-ਪੀੜਤ ਵਿਅਕਤੀ ਵਿੱਚ ਕਫ਼ ਦੁਆਰਾ ਰੋਕੀ ਗਈ ਸਾਹ-ਨਾਲੀ ਅਤੇ ਪਰਤ ਦਾ ਮੋਟਾ ਹੋਣਾ।

ਦਮਾ ਜਾਂ ਸਾਹ ਦਾ ਰੋਗ ਸਾਹ ਦੀਆਂ ਨਾਲੀਆਂ ਦਾ ਇੱਕ ਬਹੁਤ ਹੀ ਆਮ ਚਿਰਕਾਲੀਨ ਸੋਜ਼ਸ਼ਕਾਰੀ ਰੋਗ ਹੈ ਜਿਸ ਦੇ ਲੱਛਣ ਬਦਲਨਹਾਰ ਅਤੇ ਵਾਰ-ਵਾਰ ਆਉਣ ਵਾਲੀਆਂ, ਮੁੜਵੇਂ ਹਵਾ ਦੇ ਵਹਾਅ ਵਿੱਚ ਆਉਂਦੀਆ ਔਕੜਾਂ ਅਤੇ ਨਾੜੀਆਂ ਦਾ ਖਿੱਚਿਆ ਜਾਣਾ ਹਨ।[1] ਆਮ ਲੱਛਣ ਹਨ ਸਾਂ-ਸਾਂ ਦੀ ਅਵਾਜ਼, ਖੰਘ, ਛਾਤੀ ਦਾ ਖਿਚਾਅ ਅਤੇ ਸਾਹ ਔਖਾ ਹੋਣਾ।[2]

ਦਮੇ ਦਾ ਕਾਰਨ ਜਣਨ ਅਤੇ ਜਲਵਾਯੂ ਸਬੰਧਤ ਕਾਰਨਾਂ ਦਾ ਮਿਸ਼ਰਣ ਮੰਨਿਆ ਜਾਂਦਾ ਹੈ।[3] ਇਸ ਰੋਗ ਦੀ ਪਛਾਣ ਲੱਛਣਾਂ ਦੀ ਸ਼ੈਲੀ, ਸਮੇਂ ਮੁਤਾਬਕ ਇਲਾਜ ਪ੍ਰਤੀ ਹੁੰਗਾਰਾ ਅਤੇ ਸਪਾਈਰੋਮੀਟਰੀ ਉੱਤੇ ਅਧਾਰਤ ਹੈ।[4] ਇਲਾਜੀ ਤੌਰ ਉੱਤੇ ਇਸ ਦਾ ਵਰਗੀਕਰਨ ਲੱਛਣਾਂ ਦੀ ਵਾਰਵਾਰਤਾ, ਇੱਕ ਸਕਿੰਟ FEV1 ਵਿੱਚ ਜਬਰੀ ਕੱਢੇ ਸਾਹ ਦੀ ਮਾਤਰਾ ਅਤੇ ਸਿਖਰੀ ਸਾਹ-ਨਿਕਾਸ ਵਹਾਅ ਦਰ ਦੇ ਅਧਾਰ ਉੱਤੇ ਹੁੰਦਾ ਹੈ।[5]

ਲੱਛਣ

[ਸੋਧੋ]

ਦਮਾ ਸਰੀਰ ਦੀ ਇੱਕ ਤਕਲੀਫਦੇਹ ਬਿਮਾਰੀ ਹੈ, ਹਵਾ ਦੇ ਪ੍ਰਕੋਮ ਕਾਰਨ ਹੁੰਦੀ ਹੈ। ਰੋਗੀ ਖੰਘਦੇ ਬੇਹਾਲ ਹੋ ਜਾਂਦਾ ਹੈ। ਸਾਹ ਫੁੱਲਣ ਲਗਦਾ ਹੈ ਅਤੇ ਬਹੁਤ ਕੋਸ਼ਿਸ਼ ਦੇ ਬਾਅਦ ਬਲਗਮ ਨਿਕਲਦੀ ਹੈ। ਰੋਗੀਆਂ ਵਿੱਚ ਸਰੀਰਕ ਗਣਾਂ ਦੇ ਅਨੁਰੂਪ ਦਮਾ ਕਈ ਪ੍ਰਕਾਰ ਦਾ ਹੋ ਸਕਦਾ ਹੈ। ਸਰਦੀ ਵਿੱਚ ਆਮ ਤੌਰ ’ਤੇ ਦਮੇ ਦਾ ਪ੍ਰਕੋਪ ਵਧ ਜਾਂਦਾ ਹੈ। ਸਰੀਰ ਦੀਆਂ ਵਾਯੂ-ਗ੍ਰਥੀਆਂ ਵਿੱਚ ਕਮਜ਼ੋਰੀ ਆ ਜਾਣ ਨਾਲ ਫੇਫੜੇ ਠੀਕ ਤਰ੍ਹਾਂ ਕੰਮ ਨਹੀਂ ਕਰਦੇ। ਇਸ ਦੀਆਂ ਨਾੜੀਆਂ ਵਿੱਚ ਲੋੜ ਦੇ ਅਨੁਸਾਰ ਫੈਲਾਅ ਨਹੀਂ ਹੁੰਦਾ। ਅੰਦਰ ਤੋਂ ਬਾਹਰ ਨਿਕਲਣ ਵਾਲੀ ਦੂਸ਼ਿਤ ਹਵਾ ਕਫ਼ ਦੇ ਨਾਲ ਮਿਲ ਕੇ ਸਾਹ ਕਿਰਿਆ ਵਿੱਚ ਰੁਕਾਵਟ ਪੈਦਾ ਕਰਦੀ ਹੈ। ਨਤੀਜੇ ਵਜੋਂ ਮਿਹਦੇ ਅੰਦਰ ਜ਼ਹਿਰੀਲੀ ਗੈਸ ਪੈਦਾ ਹੋਣ ਲਗਦੀ ਹੈ। ਜ਼ਹਿਰੀਲੀ ਗੈਸ ਦੇ ਪ੍ਰਕੋਪ ਨਾਲ ਜੋ ਕੀਟਾਣੂ ਪੈਦਾ ਹੁੰਦੇ ਹਨ, ਉਹ ਖੂਨ ਨੂੰ ਦੂਸ਼ਿਤ ਕਰ ਕੇ ਸਰੀਰ ਦੇ ਸੰਪੂਰਨ ਪ੍ਰਬੰਧ ਦੀ ਕਾਰਜ ਸਮਰੱਥਾ ਵਿੱਚ ਅਸੰਤੁਲਨ ਪੈਦਾ ਕਰ ਦਿੰਦੇ ਹਨ, ਜਿਸ ਕਾਰਨ ਕਈ ਰੋਗ ਪੈਦਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਦਮੇ ਦਾ ਪ੍ਰਕੋਪ ਅਕਸਰ ਰਾਤ ਨੂੰ ਹੁੰਦਾ ਹੈ, ਉਹ ਵੀ ਰਾਤ ਦੇ ਦੂਜੇ ਤਾਂ ਤੀਜੇ ਪਹਿਰ। ਦਮੇ ਦਾ ਰੋਗੀ ਰਾਤ ਭਰ ਸੌਂ ਨਹੀਂ ਸਕਦਾ ਅਤੇ ਉਹ ਬੇਚੈਨੀ ਮਹਿਸੂਸ ਕਰਦਾ ਹੈ। ਕਈ ਵਾਰ ਸਾਹ ਛੱਡਣ ਵਿੱਚ ਮੁਸ਼ਕਿਲ ਹੁੰਦੀ ਹੈ। ਸਾਹ ਘੁਟਦਾ ਮਹਿਸੂਸ ਹੁੰਦਾ ਹੈ। ਇਸ ਨਾਲ ਦਿਮਾਗ ਪ੍ਰੇਸ਼ਾਨ ਹੋ ਉਠਦਾ ਹੈ। ਨੀਂਦ ਪੂਰੀ ਨਾ ਹੋਣ ਕਾਰਨ ਮਨ ਆਲਸੀ ਹੁੰਦਾ ਹੈ। ਕਹਾਵਤ ਹੈ ‘ਦਮਾ ਦਮ ਦੇ ਨਾਲ ਹੀ ਜਾਂਦਾ ਹੈ’ ਪਰ ਆਹਾਰ-ਵਿਹਾਰ ਅਤੇ ਯੋਗ ਅਭਿਆਸ ਨਾਲ ਇਸ ਬਿਮਾਰੀ ’ਤੇ ਕਾਬੂ ਪਾਉਣਾ ਸੰਭਵ ਹੈ।

ਪ੍ਰਹੇਜ਼

[ਸੋਧੋ]
  • ਦਮਾ ਰੋਗੀਆਂ ਨੂੰ ਯੋਗ ਦਾ ਅਭਿਆਸ ਕਰਦੇ ਹੋਏ ਦੁੱਧ ਤੋਂ ਬਣੀਆਂ ਵਸਤੂਆਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ।
  • ਚੀਨੀ, ਡਬਲਰੋਟੀ, ਬਿਸਕੁਟ, ਸੋਡਾ ਵਾਟਰ, ਕੌਫੀ, ਤਲੀਆਂ ਹੋਈਆਂ ਵਸਤੂਆਂ, ਸਿਗਰਟਨੋਸ਼ੀ, ਸ਼ਰਾਬ ਦਾ ਤਿਆਗ ਕਰ ਲੈਣਾ ਚਾਹੀਦਾ ਹੈ।
  • ਗਾਜਰ, ਗੋਭੀ ਅਤੇ ਬੀਟ ਦਾ ਰਸ ਮਿਲਾ ਕੇ ਪੀਣਾ ਚੰਗਾ ਹੁੰਦਾ ਹੈ।
  • ਸਬਜ਼ੀਆਂ ਦਾ ਰਸ ਜਾਂ ਆਲੂ ਸੇਬ ਦਾ ਮਿਸ਼ਰਤ ਰਸ ਮਿਲਾ ਕੇ ਪੀਓ ਅਤੇ ਉਸ ਦੇ ਬਾਆਦ ਲਸਣ, ਪਪੀਤੇ ਦਾ ਰਸ ਵੀ ਮਿਲਾ ਕੇ ਪੀਤਾ ਜਾ ਸਕਦਾ ਹੈ।
  • ਦਮੇ ਰੋਗੀਆਂ ਨੂੰ ਸ਼ਹਿਦ ਦਾ ਸੇਵਨ ਕਰਨਾ ਲਾਭਦਾਇਕ ਹੁੰਦਾ ਹੈ।
  • ਬਾਸੀ ਪਾਣੀ ਨਾਲ ਇਸ਼ਨਾਨ ਕਰਨਾ, ਬਾਸੀ ਪਾਣੀ ਪੀਣਾ, ਬਾਸੀ ਭੋਜਨ ਅਤਿਅੰਤ ਹਾਨੀਕਾਰਕ ਹੁੰਦਾ ਹੈ।
  • ਨਦੀ-ਤਲਾਬ ਜਾਂ ਖੂਹ ਦੇ ਪਾਣੀ ਨਾਲ ਇਸਨਾਨ ਕਰਨਾ ਵੀ ਹਾਨੀਕਾਰਕ ਹੁੰਦਾ ਹੈ।
  • ਇਨ੍ਹਾਂ ਸਭ ਤੋਂ ਪ੍ਰਹੇਜ਼ ਕਰਨਾ ਵੀ ਜ਼ਰੂਰੀ ਹੈ।

ਸਿਗਰਟ ਪੀਣਾ ਹਾਨੀਕਾਰਕ ਹੈ==ਹਵਾਲੇ==

  1. NHLBI Guideline 2007, pp. 11–12
  2. British Guideline 2009, p. 4
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  4. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  5. Lua error in ਮੌਡਿਊਲ:Citation/CS1 at line 3162: attempt to call field 'year_check' (a nil value).