ਸਮੱਗਰੀ 'ਤੇ ਜਾਓ

ਕਾਰਲੇ ਕ੍ਰੋਹਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

 

ਕਾਰਲੇ ਕ੍ਰੋਹਨ
ਜਨਮ(1863-05-10)10 ਮਈ 1863
ਹੈਲਸਿੰਕੀ, ਫ਼ਿਨਲੈਂਡ
ਮੌਤ19 ਜੁਲਾਈ 1933(1933-07-19) (ਉਮਰ 70)
ਅਲਮਾ ਮਾਤਰ ਹੈਲਸਿੰਕੀ ਯੂਨੀਵਰਸਿਟੀ
School or traditionਫ਼ੈਨੋਮੈਨ
ਮੁੱਖ ਰੁਚੀਆਂਫ਼ਿਨਿਸ਼ ਮਿਥਿਹਾਸ, ਕਾਲੇਵਾਲਾ ਗਿਆਨ

ਕਾਰਲੇ ਕ੍ਰੋਹਨ (10 ਮਈ 1863 – 19 ਜੁਲਾਈ 1933) ਇੱਕ ਫ਼ਿਨਿਸ਼ ਲੋਕਧਾਰਾ-ਸ਼ਾਸਤਰੀ, ਪ੍ਰੋਫ਼਼ੈਸਰ ਅਤੇ ਲੋਕਧਾਰਾ ਖੋਜ ਦੀ ਭੂਗੋਲਿਕ-ਇਤਿਹਾਸਕ ਵਿਧੀ ਦਾ ਵਿਕਾਸਕਾਰ ਸੀ। ਉਸਦਾ ਜਨਮ ਹੈਲਸਿੰਕੀ ਦੇ ਪ੍ਰਸਿੱਧ ਕ੍ਰੋਹਨ ਪਰਿਵਾਰ ਵਿੱਚ ਹੋਇਆ ਸੀ। ਫ਼ਿਨਲੈਂਡ ਤੋਂ ਬਾਹਰ ਕ੍ਰੋਹਨ ਨੂੰ ਮੁੱਖ ਤੌਰ 'ਤੇ ਅੰਤਰਰਾਸ਼ਟਰੀ ਲੋਕ-ਕਥਾ ਖੋਜ ਵਿੱਚ ਯੋਗਦਾਨ ਲਈ ਜਾਣਿਆ ਜਾਂਦਾ ਹੈ। ਉਸਨੇ ਆਪਣਾ ਜ਼ਿਆਦਾਤਰ ਜੀਵਨ ਮਹਾਂਕਾਵਿ ਕਾਵਿ ਦੇ ਅਧਿਐਨ ਲਈ ਸਮਰਪਿਤ ਕੀਤਾ ਜੋ ਕਿ ਫ਼ਿਨਲੈਂਡ ਦੇ ਰਾਸ਼ਟਰੀ ਮਹਾਂਕਾਵਿ, ਕਾਲੇਵਾਲਾ ਦਾ ਆਧਾਰ ਹੈ। [1]

ਮੁੱਢਲਾ ਜੀਵਨ

[ਸੋਧੋ]
ਖੱਬੇ ਪਾਸਿਓਂ ਪਿਛਲੀ ਕਤਾਰ, ਇਲਮਾਰੀ ਕ੍ਰੋਹਨ, ਕਾਰਲੇ ਕ੍ਰੋਹਨ, ਹੈਲਮੀ ਨਾਲ਼ ਈਮਿਲ ਨਿਸਟਰ ਸਤਾਲਾ ; ਸਾਹਮਣੇ ਔਨ ਕ੍ਰੋਹਨ, ਹੇਲੇਨਾ ਨੀ ਕਲੀਵ ਅਤੇ ਆਈਨੋ

ਕ੍ਰੋਹਨ ਦਾ ਜਨਮ ਹੈਲਸਿੰਕੀ ਵਿੱਚ ਹੋਇਆ ਸੀ। ਉਹ ਪੱਤਰਕਾਰ ਅਤੇ ਕਵੀ ਜੂਲੀਅਸ ਕ੍ਰੋਹਨ ਦਾ ਪੁੱਤਰ ਸੀ, ਅਤੇ ਉਸਦੀਆਂ ਭੈਣਾਂ ਔਨ, ਹੇਲਮੀ ਅਤੇ ਆਇਨੋ ਕੈਲਾਸ ਸਨ, ਜੋ ਫ਼ਿਨਿਸ਼ ਲੇਖਿਕਾਵਾਂ ਸਨ।

ਕ੍ਰੋਹਨ ਨੇ 1880 ਵਿੱਚ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ, 1883 ਵਿੱਚ ਹੈਲਸਿੰਕੀ ਯੂਨੀਵਰਸਿਟੀ ਵਿੱਚ ਆਪਣੀ ਕੈਂਡੀਡੈਸੀ ਦੀ ਡਿਗਰੀ ਹਾਸਲ ਕੀਤੀ, ਅਤੇ 1888 ਵਿੱਚ ਆਪਣੀ ਡਾਕਟਰੇਟ ਪੂਰੀ ਕੀਤੀ। 18 ਸਾਲ ਦੀ ਉਮਰ ਵਿੱਚ, ਉਸਨੇ ਉੱਤਰੀ ਕੈਰੇਲੀਆ ਵਿੱਚ ਖੇਤਰੀ ਖੋਜ ਕੀਤੀ। ਜਨਵਰੀ 1884 ਤੋਂ ਜੂਨ 1885 ਤੱਕ, ਉਸਨੇ ਫ਼ਿਨਲੈਂਡ ਦੀ ਲੋਕਧਾਰਾ ਦੇ ਨਮੂਨੇ ਇਕੱਠੇ ਕਰਨ ਲਈ ਫ਼ਿਨਲੈਂਡ ਵਿੱਚ ਯਾਤਰਾਵਾਂ ਕੀਤੀਆਂ। ਆਪਣੇ ਸੰਗ੍ਰਹਿਣ ਦੇ ਦੌਰਾਨ, ਉਸਨੇ ਮੁੱਖ ਤੌਰ 'ਤੇ ਲੋਕ-ਕਥਾਵਾਂ 'ਤੇ ਧਿਆਨ ਕੇਂਦਰਿਤ ਕੀਤਾ ਕਿਉਂਕਿ ਉਹ ਸੋਚਦਾ ਸੀ ਕਿ ਮਹਾਂਕਾਵਿਕ ਗੀਤਾਂ ਦੀ ਖੋਜ ਵਿੱਚ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ। ਉਸਦੇ ਡਾਕਟਰੇਟ ਦੇ ਥੀਸਿਸ, "Bär (Wolf) und Fuchs, eine nordische Tiermärchenkette [ਰਿੱਛ (ਬਘਿਆੜ) ਅਤੇ ਲੂੰਬੜੀ: ਇੱਕ ਨੋਰਡਿਕ ਜਨੌਰ-ਕਹਾਣੀ ਲੜੀ (1888)", ਜੋ ਉਸਦੇ ਲੋਕ-ਕਥਾ ਸੰਗ੍ਰਹਿ 'ਤੇ ਅਧਾਰਿਤ ਸੀ ਅਤੇ ਜਿਸ ਵਿੱਚ ਉਸਨੇ ਆਪਣੇ ਪਿਤਾ ਦੀ ਇਤਿਹਾਸਕ-ਭੂਗੋਲਿਕ ਵਿਧੀ ਦੀ ਵਰਤੋਂ ਕੀਤੀ ਸੀ, ਨੇ ਉਸਨੂੰ ਇੱਕ ਫ਼ੌਰੀ ਅੰਤਰਰਾਸ਼ਟਰੀ ਪ੍ਰਸਿੱਧੀ ਅਤੇ ਤੇਜ਼ ਅਕਾਦਮਿਕ ਉੱਨਤੀ ਦਿਵਾਈ। [1]

ਕਰੀਅਰ

[ਸੋਧੋ]

1888 ਵਿੱਚ, ਉਸਨੂੰ ਹੈਲਸਿੰਕੀ ਯੂਨੀਵਰਸਿਟੀ ਵਿੱਚ ਫ਼ਿਨਿਸ਼ ਭਾਸ਼ਾ ਅਤੇ ਤੁਲਨਾਤਮਕ ਸਾਹਿਤ ਦੇ ਮਾਹਰ ਨਾਮ ਦਿੱਤਾ ਗਿਆ। 1889 ਵਿੱਚ, ਉਸਨੂੰ ਫ਼ਿਨਿਸ਼ ਭਾਸ਼ਾ ਅਤੇ ਫ਼ਿਨਿਸ਼ ਸਾਹਿਤ ਦੇ ਕਾਰਜਕਾਰੀ ਪ੍ਰੋਫ਼ੈਸਰ ਅਤੇ 1898 ਵਿੱਚ, ਫ਼ਿਨਿਸ਼ ਭਾਸ਼ਾ ਅਤੇ ਤੁਲਨਾਤਮਕ ਲੋਕਧਾਰਾ ਦੇ ਵਿਸ਼ੇਸ਼ ਪ੍ਰੋਫ਼ੈਸਰ ਦਾ ਨਾਮ ਦਿੱਤਾ ਗਿਆ। 1898 ਵਿੱਚ, ਕ੍ਰੋਹਨ ਫ਼ਿਨਿਸ਼ ਭਾਸ਼ਾ ਅਤੇ ਤੁਲਨਾਤਮਕ ਲੋਕਧਾਰਾ ਲਈ ਹੈਲਸਿੰਕੀ ਯੂਨੀਵਰਸਿਟੀ ਵਿੱਚ ਇੱਕ ਮੁਕ਼ੰਮਲ ਪ੍ਰੋਫ਼਼ੈਸਰ ਬਣ ਗਿਆ। [2] ਬਾਅਦ ਵਿੱਚ, 1908 ਵਿੱਚ, ਜਦੋਂ ਫ਼ਿਨਿਸ਼ ਭਾਸ਼ਾ ਅਤੇ ਤੁਲਨਾਤਮਕ ਲੋਕਧਾਰਾ ਵਿੱਚ ਇੱਕ ਸਥਾਈ ਚੇਅਰ ਦੀ ਸਥਾਪਨਾ ਕੀਤੀ ਗਈ, ਤਾਂ ਉਹ ਇਸਦਾ ਪਹਿਲਾ ਅਹੁਦੇਦਾਰ ਬਣਿਆ। 1907 ਵਿੱਚ, ਉਸਨੇ ਆਪਣੇ ਦੋਸਤਾਂ ਜੋਹਾਨਸ ਬੋਲਟੇ ਅਤੇ ਐਕਸਲ ਓਲਰਿਕ ਨਾਲ਼ ਰਲ਼ ਕੇ ਫ਼ੋਕਲੋਰ ਫ਼ੈਲੋਜ਼ ਕਮਿਊਨੀਕੇਸ਼ਨਜ਼ ਫ਼ੈਡਰੇਸ਼ਨ ਬਣਾਈ। 1917 ਵਿੱਚ, ਉਹ ਫ਼ਿਨਿਸ਼ ਲਿਟਰੇਚਰ ਸੋਸਾਇਟੀ (Suomalaisen Kirjallisuuden Seura) ਦਾ ਚੇਅਰਮੈਨ ਬਣਿਆ। [1] ਕ੍ਰੋਹਨ ਐਮਿਲ ਨੇਸਟਰ ਸੇਟਾਲਾ (1901) ਦੇ ਨਾਲ਼ ਵਿਰਿਟਜਾ (1896) ਅਤੇ ਫ਼ਿਨੋ-ਉਗਰਿਸ਼ ਫ਼ੋਰਸਚੰਗੇਨ ( ਫ਼ਿਨੋ-ਯੂਗਰਿਕ ਖੋਜ) ਰਸਾਲਿਆਂ ਦਾ ਸਹਿ-ਸੰਸਥਾਪਕ ਸੀ। ਉਹ ਲੋਕਧਾਰਾ ਦੇ ਪਾਠਾਂ ਦੀ ਤੁਲਨਾ ਕਰਨ ਲਈ ਆਪਣੀ 'ਇਤਿਹਾਸਕ-ਭੂਗੋਲਿਕ' ਪਹੁੰਚ ਲਈ ਵੀ ਮਸ਼ਹੂਰ ਸੀ। [3]

1918 ਵਿੱਚ, ਕ੍ਰੋਹਨ ਨੇ ਫ਼ਿਨਿਸ਼ ਲੋਕ-ਕਾਵਿ ਦੇ ਵਿਦਿਆਰਥੀਆਂ ਲਈ ਇੱਕ ਦੋ-ਸੈਂਚੀਆਂ ਵਾਲੀ ਕਿਤਾਬ, Kalevalankysymyksia ( ਕਾਲੇਵਾਲਾ ਪ੍ਰਸ਼ਨ) ਪ੍ਰਕਾਸ਼ਿਤ ਕੀਤੀ। ਕਾਲੇਵਾਲਾ ਪ੍ਰਸ਼ਨਾਂ ਵਿੱਚ ਕ੍ਰੋਹਨ ਨੇ ਕਾਲੇਵਾਲਾ ਦੀ ਇਤਿਹਾਸਕਤਾ ਬਾਰੇ ਆਪਣੀ ਸਿਧਾਂਤਕ ਪਹੁੰਚ ਨੂੰ ਪੂਰੀ ਤਰ੍ਹਾਂ ਨਾਲ਼ ਦੁਬਾਰਾ ਵਿਕਸਿਤ ਕੀਤਾ ਹੈ। ਕ੍ਰੋਹਨ ਨੇ ਪਹਿਲਾਂ ਦਲੀਲ ਦਿੱਤੀ ਸੀ ਕਿ ਕਾਲੇਵਾਲਾ ਛੋਟੇ "ਕਾਵਿ ਜਰਮ ਸੈੱਲਾਂ" ਤੋਂ ਵਿਕਸਿਤ ਹੋਈ ਹੈ ਜਿਸਨੂੰ ਇੱਕ ਵੀਰ-ਰਸੀ ਮਹਾਂਕਾਵਿ ਬਣਾਉਣ ਲਈ ਵਰਤਿਆ ਗਿਆ ਹੈ। ਕਾਲੇਵਾਲਾ ਪ੍ਰਸ਼ਨਾਂ ਵਿੱਚ ਉਸਨੇ ਇਸ ਦੀ ਬਜਾਏ ਇਹ ਪੁਜ਼ੀਸ਼ਨ ਰੱਖੀ ਕਿ ਇਹ ਕਵਿਤਾਵਾਂ ਸੰਪੂਰਨ ਰਚਨਾਵਾਂ ਵਜੋਂ ਪੈਦਾ ਹੋਈਆਂ ਸਨ, ਅਤੇ ਸਮੇਂ ਦੇ ਨਾਲ਼-ਨਾਲ਼ ਟੋਟੇ-ਟੋਟੇ ਹੋ ਗਈਆਂ ਸਨ। ਕ੍ਰੋਹਨ ਨੇ ਦਲੀਲ ਦਿੱਤੀ ਕਿ ਕਵਿਤਾਵਾਂ ਸਕੈਂਡੇਨੇਵੀਅਨ ਵਾਈਕਿੰਗ ਯੁੱਗ ਦੇ ਵੇਲੇ ਹੀ ਰਚੀਆਂ ਗਈਆਂ ਸਨ, ਅਤੇ ਇਹ ਅਸਲ ਇਤਿਹਾਸਕ ਘਟਨਾਵਾਂ ਦੇ ਬਿਰਤਾਂਤ ਸਨ। ਇਹ ਉਸਦੇ ਪਹਿਲੇ ਦ੍ਰਿਸ਼ਟੀਕੋਣ ਕਿ ਕਾਲੇਵਾਲਾ ਮੱਧਕਾਲ ਵਿੱਚ ਉਪਜੀਆਂ ਰਚਨਾਵਾਂ ਹਨ, ਦੇ ਬਿਲਕੁਲ ਉਲਟ ਸੀ ਜੋ ਉਸਨੇ ਲਾਜ਼ਮੀ ਹੀ ਹਾਜੀਓਗ੍ਰਾਫ਼ੀ ਉਧਾਰ ਲਿਆ ਗਿਆ ਸੀ। ਜਦੋਂ ਕ੍ਰੋਹਨ ਨੇ ਆਪਣੇ "ਨਿਰੀਖਣ ਕੀਤੇ ਤੱਥਾਂ" ਦੇ ਅਗਲੇਰੇ ਅਧਿਐਨ ਲਈ ਆਪਣੀ ਰਾਇ ਵਿੱਚ ਤਬਦੀਲੀ ਦਾ ਕਾਰਨ ਦੱਸਿਆ ਤਾਂ ਉਸਨੇ ਉਸ ਰਾਜਨੀਤਿਕ ਮਾਹੌਲ ਦੇ ਪ੍ਰਭਾਵ ਨੂੰ ਵੀ ਸਵੀਕਾਰ ਕੀਤਾ ਕਿ ਜੋ ਰੂਸੀਕਰਣ ਅਤੇ ਫ਼ਿਨਲੈਂਡ ਦੀ ਆਜ਼ਾਦੀ ਦੇ ਘੋਸ਼ਣਾ ਤੋਂ ਬਾਅਦ ਉਭਰਿਆ ਸੀ। ਆਪਣੀ ਨਵੀਂ ਧਾਰਨਾ ਦੇ ਹੱਕ ਵਿੱਚ ਰਾਸ਼ਟਰਵਾਦੀ ਅਖ਼ਬਾਰ Uusi Suomi ਲਈ ਲਿਖਦਿਆਂ, ਕ੍ਰੋਹਨ ਕਹਿੰਦਾ ਹੈ ਕਿ "ਫ਼ਿਨਲੈਂਡ ਜੋ ਪਹਿਲਾਂ ਸ਼ਾਂਤੀਪੂਰਨ ਰਾਸ਼ਟਰ ਸੀ ਸੈਨਿਕਵਾਦੀ ਬਣ ਗਿਆ ਹੈ [...].ਕਾਲੇਵਾਲਾ ਗਿਆਨ ਨੇ ਵੀ ਇਹੀ ਰਾਹ ਅਪਣਾਇਆ ਹੈ।" [4] ਅੱਠ ਸਾਲ ਬਾਅਦ, ਉਸਨੇ ਵਿਦੇਸ਼ੀ ਦਰਸ਼ਕਾਂ ਲਈ ਕਿਤਾਬ 'ਤੇ ਦੁਬਾਰਾ ਕੰਮ ਕੀਤਾ, ਲੋਕ-ਕਥਾ ਦੀਆਂ ਉਦਾਹਰਣਾਂ ਜੋੜੀਆਂ ਅਤੇ ਇਸਨੂੰ Die folkloristiche Arbeitsmethode (ਲੋਕਧਰਾਈ ਵਿਧੀ) ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ, ਜੋ ਉਦੋਂ ਤੋਂ ਫ਼ਿਨਿਸ਼ ਵਿਧੀ ਲਈ ਮਿਆਰੀ ਸੰਦਰਭ ਗ੍ਰੰਥ ਵਜੋਂ ਭੂਮਿਕਾ ਨਿਭਾ ਰਹੀ ਹੈ। [1]

1932 ਵਿੱਚ, ਆਪਣੀ ਮੌਤ ਤੋਂ ਇੱਕ ਸਾਲ ਪਹਿਲਾਂ, ਕ੍ਰੋਹਨ ਇੱਕ ਵਾਰ ਫਿਰ ਲੋਕਧਰਾਈ ਖੋਜ ਵਿੱਚ ਪਰਤਿਆ। ਉਸਨੇ ਅੰਤਰਰਾਸ਼ਟਰੀ ਲੋਕ-ਕਥਾ ਗਿਆਨ ਦੀ ਇੱਕ ਸਮੀਖਿਆ ਪ੍ਰਕਾਸ਼ਿਤ ਕੀਤੀ ਜੋ ਕਿ ਮੁੱਖ ਤੌਰ 'ਤੇ ਉਸ ਦੁਆਰਾ ਵਿਕਸਤ ਕੀਤੀ ਵਿਧੀਗਤ ਪਹੁੰਚ 'ਤੇ ਅਧਾiਰਿਤ ਸੀ, ਜਿਸਨੂੰ Übersicht über einige Resultate der Märchenforschung (ਲੋਕ ਕਹਾਣੀ ਖੋਜ ਦੇ ਕੁਝ ਨਤੀਜਿਆਂ ਦੀ ਸਮੀਖਿਆ) ਕਿਹਾ ਗਿਆ। [1]

ਪ੍ਰਕਾਸ਼ਨਾਵਾਂ

[ਸੋਧੋ]
Eliel Aspelin-Haapkylä als Urheber der neueren volkskundlichen Sammelarbeit der Finnischen Litteraturgesellschaft. Helsinki 1920 (Folklore Fellows' Communications 35).
K. F. Karjalainen. Helsinki 1921 (Folklore Fellows' Communications 40)
Magische Ursprungsrunen der Finnen (Magic Runes of the Finns). Painettu Keravalla 1924 (Folklore Fellows' Communications 52).
Die folkloristische Arbeitsmethode (The Folklorist Work Method). Erläutert von Kaarle Krohn. Oslo 1926.
Übersicht über einige Resultate der Märchenforschung (Overview of the Results of Fairy-Tale Research). Helsinki 1931 (Folklore Fellows' Communications 96).
Antti Aarne. Helsinki 1926 (Folklore Fellows' Communications 64).[5]

ਹਵਾਲੇ

[ਸੋਧੋ]
  1. 1.0 1.1 1.2 1.3 1.4 Mary Ellen Brown Bruce A. Rosenberg Peter Harle Kathy Sitarski, Encyclopedia of Folklore and Literature 1998
  2. University of Helsinki Folklore Department
  3. Wolf-Knuts, Ulrika. On the history of comparison in folklore studies.
  4. Wilson, William A. (1975). "The "Kalevala" and Finnish Politics". Journal of the Folklore Institute. 12 (2/3): 131. doi:10.2307/3813922.
  5. German Wikipedia on Kaarle Krohn