ਸਮੱਗਰੀ 'ਤੇ ਜਾਓ

ਐਡਵੋਕੇਟ (ਨਿੱਕੀ ਕਹਾਣੀ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

"ਐਡਵੋਕੇਟ" (ਜਰਮਨ: "Fürsprecher") ਫ਼ਰਾਂਜ਼ ਕਾਫ਼ਕਾ ਦੀ ਇੱਕ ਵਾਰਤਕ ਰਚਨਾ ਹੈ, ਜੋ ਸ਼ਾਇਦ 1922 ਵਿੱਚ ਲਿਖੀ ਗਈ ਸੀ, ਪਰ ਕਾਫਕਾ ਦੀ ਮੌਤ ਤੋਂ ਬਾਅਦ 1936 ਤੱਕ ਪ੍ਰਕਾਸ਼ਿਤ ਨਹੀਂ ਹੋਈ ਸੀ। ਇਹ ਇੱਕ ਮੋਨੋਲੋਗ ਹੈ ਜੋ ਵਕੀਲ , ਜਾਂ ਬਿਰਤਾਂਤਕਾਰ ਲਈ ਬੋਲਣ ਵਾਲੇ ਲੋਕ (ਫੁਰਸਪ੍ਰੇਚਰ ਦਾ ਸ਼ਾਬਦਿਕ ਅਰਥ) ਲੱਭਣ ਦੀ ਮੁਸ਼ਕਲ ਅਤੇ ਲੋੜ ਦਾ ਵਰਣਨ ਕਰਦਾ ਹੈ।

ਬਿਰਤਾਂਤਕਾਰ ਐਡਵੋਕੇਟਾਂ ਦੀ ਆਪਣੀ ਭਾਲ ਬਾਰੇ ਦੱਸਦਾ ਹੈ। ਉਹ ਲਗਾਤਾਰ ਗਲੀ ਵਿੱਚ ਘੁੰਮਦਾ ਰਹਿੰਦਾ ਹੈ ਜਿਸ ਵਿੱਚ ਇੱਕ ਅਣਪਛਾਤਾ ਖੜਾਕ ਹੁੰਦਾ ਰਹਿੰਦਾ ਹੈ। ਉਹ ਅਕਸਰ ਬੁੱਢੀਆਂ ਭਾਰੀਆਂ ਔਰਤਾਂ ਨੂੰ ਮਿਲਦਾ ਹੈ। ਬਿਰਤਾਂਤਕਾਰ ਨੂੰ ਨਹੀਂ ਪਤਾ ਕਿ ਉਹ ਅਦਾਲਤ ਵਿੱਚ ਹੈ ਜਾਂ ਨਹੀਂ, ਪਰ ਉਹ ਜਾਣਦਾ ਹੈ ਕਿ ਉਹ ਵਕੀਲਾਂ ਨੂੰ ਲੱਭਣ ਲਈ ਸਹੀ ਥਾਂ ਉੱਪਰ ਨਹੀਂ ਹੈ। ਉਸ ਨੂੰ ਦੋਸ਼ ਲਾਉਣ ਵਾਲਿਆਂ ਤੋਂ ਆਪਣਾ ਬਚਾਅ ਕਰਨ ਲਈ ਉਨ੍ਹਾਂ ਦੀ ਲੋੜ ਹੈ। ਉਹ ਆਬਾਦੀ ਦੇ ਵੱਖ-ਵੱਖ ਸਮੂਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਸਮਰਥਕ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਨਿਰੰਤਰ ਖੋਜ ਉਸਨੂੰ ਇੱਕ ਵਿਸ਼ਾਲ ਇਮਾਰਤ ਵਿੱਚ ਬੇਅੰਤ ਡੰਡਿਆਂ ਵਾਲ਼ੀ ਪੌੜੀ 'ਤੇ ਉੱਪਰ ਵੱਲ ਜਾਂਦੀ ਮਿਲ਼ਦੀ ਹੈ।