ਔਲਾ (ਪੌਦਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਔਲਾ
Scientific classification
Kingdom:
Plantae (or...) ਵਨਸਪਤੀ
(unranked):
Angiosperms (ਐਂਜੀਓਸਪਰਮ)
(unranked):
Eudicots (ਯੂਡੀਕਾਟਸ)
(unranked):
Rosids (ਰੋਜ਼ਿਡਸ)
Family:
ਫਿਲੈਂਥਾਸੀਏ
Genus:
ਫਿਲੈਂਥਸ
Species:
ਪੀ. ਅੰਬੀਲਿਕਾ
Binomial name
ਫਿਲੈਂਥਸ ਅੰਬੀਲਿਕਾ

ਔਲਾ ਜਾਂ ਆਂਵਲਾ (ਲਾਤੀਨੀ: Phyllanthus emblica ਜਾਂ Emblica officinalis) ਇੱਕ ਫਲ ਦੇਣ ਵਾਲਾ ਰੁੱਖ ਹੈ। ਇਹ ਕਰੀਬ 20 ton 25 ਫੁੱਟ ਤੱਕ ਲੰਮਾ ਹੁੰਦਾ ਹੈ। ਇਹ ਏਸ਼ੀਆ ਦੇ ਇਲਾਵਾ ਯੂਰਪ ਅਤੇ ਅਫਰੀਕਾ ਵਿੱਚ ਵੀ ਪਾਇਆ ਜਾਂਦਾ ਹੈ। ਹਿਮਾਲਾ ਖੇਤਰ ਅਤੇ ਪ੍ਰਾਇਦੀਪੀ ਭਾਰਤ ਵਿੱਚ ਔਲੇ ਦੇ ਬੂਟੇ ਬਹੁਤਾਤ ਵਿੱਚ ਮਿਲਦੇ ਹਨ। ਭਾਰਤ ਵਿੱਚ ਉੱਤਰ ਪ੍ਰਦੇਸ਼ ਇਸਦਾ ਮੁੱਖ ਉਤਪਾਦਕ ਸੂਬਾ ਹੈ। ਇਸ ਦੇ ਫੁਲ ਟੱਲੀ ਵਰਗੇ ਹੁੰਦੇ ਹਨ। ਇਸ ਦੇ ਫਲ ਆਮ ਤੌਰ ਤੇ ਛੋਟੇ ਹੁੰਦੇ ਹਨ, ਲੇਕਿਨ ਸਾਧੇ ਹੋਏ ਬੂਟੇ ਵਿੱਚ ਥੋੜ੍ਹੇ ਵੱਡੇ ਫਲ ਲੱਗਦੇ ਹਨ। ਇਸ ਦੇ ਫਲ ਹਰੇ, ਚੀਕਨੇ ਅਤੇ ਗੁੱਦੇਦਾਰ ਹੁੰਦੇ ਹਨ। ਸਵਾਦ ਵਿੱਚ ਇਸ ਦੇ ਫਲ ਕੁਸੈਲੇ ਹੁੰਦੇ ਹਨ।

ਸੰਸਕ੍ਰਿਤ ਵਿੱਚ ਇਸਨੂੰ ਅੰਮ੍ਰਿਤਾ,ਅੰਮ੍ਰਿਤ ਫਲ, ਆਮਲਕੀ, ਪੰਚਰਸਾ ਆਦਿ, ਅੰਗਰੇਜ਼ੀ ਵਿੱਚ ਅੰਬੀਲਿਕ ਮਾਇਰੀਬਾਲਨ ਜਾਂ ਇੰਡੀਅਨ ਗੂਜਬੈਰੀ (Indian gooseberry) ਅਤੇ ਲਾਤੀਨੀ ਵਿੱਚ ਫਿਲੈਂਥਸ ਅੰਬੀਲਿਕਾ (Phyllanthus emblica) ਕਹਿੰਦੇ ਹਨ। ਇਸ ਦੀ ਛਾਲ ਰਾਖ ਦੇ ਰੰਗ ਦੀ, ਪੱਤੇ ਇਮਲੀ ਦੇ ਪੱਤਿਆਂ ਵਰਗੇ, ਪਰ ਕੁੱਝ ਵੱਡੇ ਅਤੇ ਫੁਲ ਪੀਲੇ ਰੰਗ ਦੇ ਛੋਟੇ - ਛੋਟੇ ਹੁੰਦੇ ਹਨ। ਇਸ ਨੂੰ ਗੋਲ, ਚਮਕੀਲੇ, ਹਲਕੇ ਹਰੇ ਰੰਗ ਦੇ ਫਲ ਲੱਗਦੇ ਹਨ, ਜਿਹਨਾਂ ਨੂੰ ਔਲੇ ਜਾਂ ਆਂਵਲੇ ਕਿਹਾ ਜਾਂਦਾ ਹੈ।

ਦਿੱਖ[ਸੋਧੋ]

ਔਲੇ ਦਾ ਬੂਟਾ ਛੋਟੇ ਤੋਂ ਦਰਮਿਆਨੇ ਕੱਦ ਦਾ ਹੁੰਦਾ ਹੈ। ਇਸ 'ਤਏ ਬਸੰਤ ਰੁੱਤ ਦੌਰਾਨ ਫੁੱਲ ਲੱਗਦੇ ਹਨ ਜਦਕਿ ਸਰਦੀਆਂ ਵਿੱਚ ਫਲ ਲੱਗ ਕੇ ਲਾਹੁਣਯੋਗ ਹੋ ਜਾਂਦਾ ਹੈ। ਇਹ 1.25 ਸੈਂਟੀਮੀਟਰ ਤੋਂ 2.5 ਸੈਂਟੀਮੀਟਰ ਵਿਆਸ ਦਾ ਗੋਲ, ਹਲਕਾ, ਹਰੀ-ਪੀਲੀ ਭਾਅ ਮਾਰਦਾ ਫਲ ਹੁੰਦਾ ਹੈ, ਜਿਸ ਦਾ ਗੁੱਦਾ ਫਾੜੀਆਂ ਦੇ ਰੂਪ 'ਚ ਅੰਦਰ ਮੌਜੂਦ ਗਿਟਕ ਦੁਆਲੇ ਚਿਪਕਿਆ ਹੁੰਦਾ ਹੈ।

ਖੁਰਾਕੀ ਤੱਤ[ਸੋਧੋ]

ਪ੍ਰਤੀ 100 ਗ੍ਰਾਮ ਔਲੇ ਵਿੱਚ 48 ਕਿਲੋਕੈਲਰੀ ਊਰਜਾ ਪ੍ਰਾਪਤ ਹੁੰਦੀ ਹੈ। 80 ਗ੍ਰਾਮ ਦੇ ਕਰੀਬ ਪਾਣੀ, 13.7 ਗ੍ਰਾਮ ਕਾਰਬੋਹਾਈਡਰੇਟਸ, 3.4 ਗ੍ਰਾਮ ਖੁਰਾਕੀ ਰੇਸ਼ੇ, 0.1 ਗ੍ਰਾਮ ਚਰਬੀ ਅਤੇ 0.5 ਗ੍ਰਾਮ ਪ੍ਰੋਟੀਨ ਹੁੰਦੇ ਹਨ। ਇਸ ਤੋਂ ਇਲਾਵਾ 700 ਮਿਃ ਗ੍ਰਾਃ ਵਿਟਾਮਿਨ 'ਸੀ', 50 ਮਿਃ ਗ੍ਰਾਃ ਕੈਲਸ਼ੀਅਮ, 20 ਮਿਃ ਗ੍ਰਾਃ ਫਾਸਫੋਰਸ, 1.2 ਮਿਃ ਗ੍ਰਾਃ ਲੋਹਾ, ਵਿਟਾਮਿਨ 'ਬੀ' ਸਮੂਹ ਅਤੇ ਹੋਰ ਖਣਿਜ ਅੰਸ਼ਕ ਰੂਪ ਵਿੱਚ ਮੌਜੂਦ ਹੁੰਦੇ ਹਨ। ਸੁਕਾਏ ਗਏ ਔਲੇ ਵਿੱਚ 2500 ਤੋਂ 3000 ਮਿਃ ਗ੍ਰਾਃ ਵਿਟਾਮਿਨ 'ਸੀ' ਪ੍ਰਤੀ 100 ਗ੍ਰਾਮ ਹੋ ਸਕਦਾ ਹੈ।

ਵਰਤੋਂ[ਸੋਧੋ]

ਇਹ ਭਾਰਤ ਦਾ ਮੂਲ ਫਲ ਹੈ ਅਤੇ ਭਾਰਤ ਤੇ ਮੱਧ-ਪੂਰਬੀ ਦੇਸ਼ਾਂ 'ਚ ਪੁਰਾਤਨ ਕਾਲ ਤੋਂ ਹੀ ਦਵਾਈਆਂ ਦੇ ਰੂਪ 'ਚ ਵਰਤਿਆ ਜਾਂਦਾ ਰਿਹਾ ਹੈ। ਸੁਸ਼ਰੁਤ ਅਨੁਸਾਰ ਔਲਾ ਖਟਾਸ ਵਾਲੇ ਫਲਾਂ ਵਿੱਚੋਂ ਸਿਹਤ ਅਤੇ ਬਿਮਾਰੀ ਦੌਰਾਨ ਵਰਤਿਆ ਜਾਣ ਵਾਲਾ ਸਭ ਤੋਂ ਲਾਭਕਾਰੀ ਫਲ ਹੈ।

ਔਲੇ ਨੂੰ ਸਿੱਧਾ ਫਲ ਦੇ ਰੂਪ ਵਿੱਚ ਖਾਧੇ ਜਾਣ ਦੀ ਥਾਂ (ਕੁਸੈਲਾ ਹੋਣ ਕਾਰਕੇ) ਅਚਾਰ, ਮੁਰੱਬੇ, ਮਿੱਠੇ 'ਚ ਸੁਖਾਏ ਗਏ ਫਲ ਦੇ ਰੂਪ 'ਚ ਵਧੇਰੇ ਪਸੰਦ ਕੀਤਾ ਜਾਂਦਾ ਹੈ। ਦੱਖਣੀ ਭਾਰਤ ਵਿੱਚ ਇਸਦਾ ਅਚਾਰ ਵਧੇਰੇ ਪਸੰਦ ਕੀਤਾ ਜਾਂਦਾ ਹੈ, ਉੱਤਰੀ ਭਾਰਤ ਵਿੱਚ ਮੁਰੱਬੇ ਦੇ ਰੂਪ ਵਿੱਚ ਅਤੇ ਆਂਧਰਾ ਪ੍ਰਦੇਸ਼ ਵਿੱਚ ਕੱਚੇ ਨਰਮ ਔਲੇ ਦੀ ਸਬਜ਼ੀ ਬਣਾ ਕੇ ਇਸਨੂੰ ਵਰਤਿਆ ਜਾਂਦਾ ਹੈ।

ਲਾਭ[ਸੋਧੋ]

ਔਲੇ ਦੇ ਅਨੇਕਾਂ ਲਾਭ ਮੰਨੇ ਗਏ ਹਨ। ਪੰਜਾਬੀ ਕਹਾਵਤ ਅਨੁਸਾਰ, "ਸਿਆਣਿਆ ਦੇ ਕਹੇ ਦਾ ਅਤੇ ਔਲਿਆ ਦੇ ਖਾਧੇ ਦਾ ਸਵਾਦ ਬਾਅਦ ਵਿੱਚ ਪਤਾ ਲਗਦਾ ਹੈ।"

1) ਔਲੇ ਦਾ ਮੁਰੱਬਾ ਹਰ ਰੋਜ ਖਾਣ ਨਾਲ ਯਾਦ ਸ਼ਕਤੀ ਵਧਦੀ ਹੈ। ਭੋਜਨ ਕਰਨ ਤੋਂ ਬਾਅਦ 1/2 ਚਮਚਾ ਸੁੱਕੇ ਔਲੇ ਦਾ ਪਾਓਡਰ ਲੇਣ ਨਾਲ ਪਾਚਨ ਸ਼ਕਤੀ ਵਧਦੀ ਹੈ ਅਤੇ ਕਬਜ ਦੂਰ ਹੁੰਦੀ ਹੈ।

2) ਕਿਹਾ ਗਿਆ ਹੈ ਕਿ ਜਿੰਨਾ ਲੋਕਾ ਨੂੰ ਗਰਮੀ ਦੇ ਕਾਰਨ ਚੱਕਰ ਆਓਦੇ ਹੋਣ ਤੇ ਦਿਲ ਘਬਰਾਓਦਾ ਹੋਵੇ ਤਾਂ ਓਨਾਂ ਨੂੰ ਔਲੇ ਦਾ ਮੁਰੱਬਾ ਹਰ ਰੋਜ ਖਾਣਾ ਚਾਹੀਦਾ ਹੈ। ਜੇ ਚੱਕਰ ਆ ਕੇ ਅੱਖਾਂ ਅੱਗੇ ਹਨੇਰਾ ਆਓਦਾ ਹੋਵੇ ਤਾਂ ਕਿਹਾ ਜਾਂਦਾ ਹੈ ਕਿ ਔਲੇ ਦੇ ਰਸ ਵਿੱਚ ਪਾਣੀ ਮਿਲਾ ਕੇ ਸਵੇਰੇ ਸਾਮ ਪੀਓ ਬਹੁਤ ਲਾਭਕਾਰੀ ਹੁੰਦਾ ਹੈ।

3)ਮੰਨਿਆ ਜਾਂਦਾ ਹੈ ਕਿ ਤਾਜ਼ੇ ਔਲੇ ਦਾ ਰਸ ਔਸ ਕੁ ਰੋਜ ਪੰਜ -ਸੱਤ ਦਿਨ ਪੀਣ ਨਾਲ ਪੇਟ ਦੇ ਕੀੜੇ ਖਤਮ ਹੋ ਜਾਂਦੇ ਹਨ।

4) ਔਲੇ ਦੀ ਵਰਤੋ ਉਮਰ ਭਰ ਕਰਦੇ ਰਹਿਣਾ ਚਾਹੀਦਾ ਹੈ ਇਸ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਬਚਿਆ ਜ ਸਕਦਾ ਹੈ।

5) ਔਲਾ ਹਾਈ ਬਲੱਡ ਪਰੇਸ਼ਰ ਲਈ ਵੀ ਠੀਕ ਮੰਨਿਆ ਗਿਆ ਹੈ ਇਸ ਲਈ ਔਲੇ ਦਾ ਮੁਰੱਬਾ ਖਾਣਾ ਚਾਹੀਦਾ ਹੈ

6) ਬਲਗਮ ਤੋਂ ਵੀ ਸੁੱਕੇ ਔਲਿਆ ਦਾ ਪਾਓਡਰ ਠੀਕ ਮੰਨਿਆ ਗਿਆ ਹੈ। ਸੁੱਕੇ ਔਲਿਆਂ ਦਾ ਪਾਓਡਰ ਤੇ ਮਲੱਠੀ ਬਰਾਬਰ ਮਾਤਰਾ ਵਿੱਚ ਲੈ ਕੇ ਸਵੇਰੇ ਸਾਮ ਕੋਸੇ ਪਾਣੀ ਨਾਲ ਲੇਣੀ ਚਾਹੀਦੀ ਹੈ।