ਐੱਫ਼. ਸੀ. ਬਲੇਅਰ
ਐੱਫ.ਸੀ. ਬਲੇਅਰ (Frederick Charles Blair, ਫੈਡਰਿਕ ਚਾਰਲਸ ਬਲੇਅਰ 1874-1959) ਦਾ ਜਨਮ ਕਾਰਲਿਸਲੇ, ਉਨਟਾਰੀਓਂ 'ਚ ਹੋਇਆ ਸੀ। ਨਾਗਰਿਕ ਸੇਵਾਵਾਂ ਦੇ ਆਪਣਾ ਲੰਮੇਾ ਸੇਵਾ ਕਾਲ ਉਸਨੇ ਓਟਾਵਾ 'ਚ ਗੁਜ਼ਾਰਿਆ, ਉਸਨੇ ਜਨਗਣਨਾ ਦਫ਼ਤਰ ਤੋਂ ਬਤੌਰ ਕਲਰਕ ਸ਼ੁਰੂਆਤ ਕੀਤੀ, ਫਿਰ ਇੰਮੀਗਰੇਸ਼ਨ ਵਿਭਾਗ 'ਚ ਤਬਾਦਲਾ, ਅਤੇ ਇੰਮੀਗਰੇਸ਼ਨ ਵਿਭਾਗ 'ਚ 1936-1943 ਤੱਕ ਡਾਇਰੈਕਟਰ ਦੀ ਉਪਾਧੀ ਤੇ ਰਿਹਾ।[1] ਓਸ ਰੋਲ ਵਿੱਚ ਉਸਦੀ ਜ਼ਿੰਮੇਵਾਰੀ ਨਾਜ਼ੀ ਜਰਮਨੀ ਤੋਂ ਜੀਊਜ਼ ਰਫਿਊਜ਼ੀਆਂ ਦੀ ਕਨੇਡਾ ਵਿੱਚ ਦਾਖਲੇ ਤੇ ਨਿਯੰਤ੍ਰਣ ਕਰਨ ਦੀ ਸੀ, ਜਿਸ ਕਰਕੇ ਸਨੇ ਪੋਸਥਮੱਸ ਬਦਨਾਮੀ ਹਾਸਿਲ ਕਰ ਲਈ ਸੀ। ਆਪਣੇ ਇੰਮੀਗਰੇਸ਼ਨ ਪੇਸ਼ੇ ਦੀ ਸ਼ੁਰੂਆਤ ਤੋਂ ਹੀ ਉਹ ਸਾਊਥ ਏੇਸ਼ੀਅਨ ਦੀ ਫਾਈਲ ਤੋਂ ਜਾਣੂ ਸੀ। 1912 ਉਸਨੇ ਆਪਣਾ ਕੁਝ ਸਮਾਂ ਵੈਨਕੂਵਰ 'ਚ ਸਾਊਥ ਏੇਸ਼ੀਅਨ ਦੁਆਰਾ ਆਪਣੀਆਂ ਪਤਨੀਆਂ ਨੂੰ ਮੰਗਵਾਉਣ ਦੇ ਹੱਕ ਲਈ ਕੀਤੇ ਅੰਦੋਲਨ ਦੀ ਆਪਣੇ ਵਿਭਾਗ ਲਈ ਰੀਪੋਟ ਲਿਖਣ ਵਿੱਚ ਗੁਜ਼ਾਰਿਆ। ਉਹ ਬਿਲਕੱਲ ਵੀ ਦਿਆਲੂ ਨਹੀਂ ਸੀ ਤੇ ਉਸਦੀ ਸਿਫ਼ਾਰਸ਼ ਤੇ ਵਿਭਾਗ ਨੇ ਕੋਈ ਛੋਟ ਨਾ ਦਿੱਤੀ। ਉਸਨੇ 1926 ਤੇ 1929 ਦੀ ਇੰਮਪੀਰੀਅਲ ਕਾਨਫਰੰਸ ਵਿਚ ਤਕਨੀਕੀ ਸਲਾਹਕਾਰ ਦੇ ਤੌਰ 'ਤੇ ਹਿੱਸਾ ਲਿਆ ਜਦੋਂ ਕਨੇਡਾ ਦੀ ਇੰਮੀਗਰੇਸ਼ਨ ਨੀਤੀ ਭਾਰਤ ਸਰਕਾਰ ਲਈ ਮਸਲਾ ਸੀ। 1939 ਵਿ1ਚ ਉਹ ਇੰਮੀਗਰੇਸ਼ਨ ਡਾਇਰੈਕਟਰ ਸੀ, ਜਦੋਂ ਡਾਕਟਰ ਦੁਰਾਈਪਾਲ ਪਾਂਡੀਆ ਅਤੇ ਸਾਊਥ ਏੇਸ਼ੀਅਨ ਭਾਈਚਾਰੇ ਦੇ ਦੂਜੇ ਪ੍ਰਤਿਨਿਧੀਆਂ ਨੂੰ ਗੈਰਕਾਨੂੰਨੀ ਰਿਹ ਰਹੇ ਲੋਕਾਂ ਦੀ ਮਾਫ਼ੀ ਲਈ ਉਸਨੂੰ ਮਿਲਣਾ ਪਿਆ ਸੀ। ਉਹ ਫਿਰ ਕਠੋਰ ਰਿਹਾ ਪਰ ਸਲੀਕਾਦਾਰ ਸੀ, ਪਰ ਦੂਜੇ ਵਿਸ਼ਵ ਯੁਧ ਦੀ ਸ਼ੁਰੂਆਤ ਕਰਕੇ ਉਸਨੂੰ ਆਪਣਾ ਰੁਖ ਬਦਲਣਾ ਪਿਆ ਕਿਉਂਕਿਂ ਉਸਦੇ ਨਿਗਰਾਨਾਂ ਨੂਂ ਲੱਗਿਆ ਕਿ ਉਨ੍ਹਾਂ ਨੂੰ ਛੋਟ ਦੇਣੀ ਪੈਣੀ ਆ ਕਿਉਂ ਜੋ ਉਹ ਪੰਜਾਬ 'ਚ ਰਹਿੰਦੇ ਸਿੱਖਾਂ ਨਾਲ ਕੋਈ ਵਿਵਾਦ ਨਹੀਂ ਚਾਹੁੰਦੇ ਸਨ। 1943 ਵਿੱਚ ਉਸਨੂੰ ਰਾਜੇ ਤੋਂ ਇੰਮਪੀਰੀਅਲ ਸੇਵਾ ਇਨਾਮ ਮਿਲਿਆ।
ਸ੍ਰੋਤ: ਇਰਵਿੰਗ ਅਬੇੱਲਾ ਐਂਡ ਹਾਰੋਲਡ ਤ੍ਰੋਪਰ, ਨਨ ਇਜ ਟੂ ਮੈਨੀ, ਕੈਨੇਡਾ ਐਂਡ ਦ ਜੇਵਸ ਓਫ ਯੂਰੋਪ(ਟੋਰੋਂਟੋ ਰੈੰਡਮ ਹਾਉਸ, 1983); ਹੁਘ ਜੋਹਣਸਟੋਨ, ਜੇਵੇਲਸ ਓਫ ਦ ਕਿਲਾ: ਦ ਰੇਮਾਰਕਾਬਲ ਸਟੋਰੀ ਓਫ ਐਨ ਇੰਡੋ-ਕੈਨੇਡਿਯਨ ਫ਼ੈਮਿਲੀ (ਵੈਨਕੂਵਰ, ਯੁਬੀਸੀ ਪ੍ਰੈਸ, 2011).
ਹਵਾਲੇ
[ਸੋਧੋ]- ↑ Irving Abella and Harold Troper, "The line must be drawn somewhere": Canada and Jewish Refugees, 1933–1939 in A Nation of Immigrants, Iacovetta, Ventresca, Draper (eds). 1998.