ਹਾਵਰਡ ਬ੍ਰਾਊਨ ਹੈਲਥ
ਹਾਵਰਡ ਬ੍ਰਾਊਨ ਹੈਲਥ 1974 ਵਿੱਚ ਸਥਾਪਿਤ ਅਤੇ ਸ਼ਿਕਾਗੋ ਵਿੱਚ ਸਥਿਤ ਇੱਕ ਗੈਰ-ਲਾਭਕਾਰੀ ਐਲ.ਜੀ.ਬੀ.ਟੀ. ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ ਪ੍ਰਦਾਨ ਕਰਤਾ ਹੈ।[1] ਇਸ ਦਾ ਨਾਂ ਹਾਵਰਡ ਜੂਨੀਅਰ ਬ੍ਰਾਊਨ ਦੇ ਨਾਂ 'ਤੇ ਰੱਖਿਆ ਗਿਆ ਹੈ।
ਮਿਸ਼ਨ
[ਸੋਧੋ]ਹਾਵਰਡ ਬ੍ਰਾਊਨ ਹੈਲਥ ਇੱਕ ਅਜਿਹੀ ਸੰਸਥਾ ਹੈ ਜੋ ਸ਼ਿਕਾਗੋ ਸ਼ਹਿਰ ਦੇ ਕਈ ਖੇਤਰਾਂ ਵਿੱਚ ਲੈਸਬੀਅਨ, ਗੇਅ, ਬਾਇਸੈਕਸੁਅਲ, ਟਰਾਂਸਜੈਂਡਰ ਅਤੇ ਕੁਈਰ (ਐਲ.ਜੀ.ਬੀ.ਟੀ.) ਭਾਈਚਾਰੇ ਦੇ ਲੋਕਾਂ ਲਈ ਸਿਹਤ ਸੰਭਾਲ ਪ੍ਰਦਾਨ ਕਰਨ 'ਤੇ ਕੇਂਦ੍ਰਿਤ ਹੈ। ਉਹ ਸੰਯੁਕਤ ਰਾਜ ਅਮਰੀਕਾ ਵਿੱਚ ਮੁੱਖ ਤੌਰ 'ਤੇ ਐਲ.ਜੀ.ਬੀ.ਟੀ. ਭਾਈਚਾਰੇ ਦੀ ਦੇਖਭਾਲ ਕਰਨ ਵਾਲੀਆਂ ਸਭ ਤੋਂ ਵੱਡੀਆਂ ਸਿਹਤ ਦੇਖਭਾਲ ਅਤੇ ਖੋਜ ਸੰਸਥਾਵਾਂ ਵਿੱਚੋਂ ਇੱਕ ਹਨ।[2] ਸਿਹਤ ਦੇਖ-ਰੇਖ ਤੋਂ ਇਲਾਵਾ, ਉਹ ਕਈ ਤਰ੍ਹਾਂ ਦੀਆਂ ਸੇਵਾਵਾਂ ਵੀ ਪ੍ਰਦਾਨ ਕਰਦੇ ਹਨ ਜਿਸ ਵਿੱਚ ਹਾਊਸਿੰਗ, ਨੌਕਰੀਆਂ, ਭੋਜਨ, ਸਿੱਖਿਆ ਅਤੇ ਹੋਰ ਬਹੁਤ ਕੁਝ ਸ਼ਾਮਲ ਹੁੰਦਾ ਹੈ। ਇਹ ਸਭ ਬ੍ਰੌਡਵੇ ਯੂਥ ਸੈਂਟਰ ਅਤੇ ਬਰਾਊਨ ਐਲੀਫੈਂਟ ਰੀਸੇਲ ਸ਼ੌਪ ਰਾਹੀਂ ਹੁੰਦਾ ਹੈ, ਜਿਸਦਾ ਹਾਵਰਡ ਬ੍ਰਾਊਨ ਮਾਲਕ ਹੈ।
ਬ੍ਰੌਡਵੇ ਯੂਥ ਸੈਂਟਰ ਉਨ੍ਹਾਂ ਐਲ.ਜੀ.ਬੀ.ਟੀ. ਨੌਜਵਾਨਾਂ ਦੀ ਮਦਦ ਕਰਦਾ ਹੈ ਜੋ ਬੇਘਰ ਹੋਣ ਦਾ ਅਨੁਭਵ ਕਰ ਰਹੇ ਹਨ ਜਾਂ ਰਿਹਾਇਸ਼ ਲਈ ਸੰਘਰਸ਼ ਕਰ ਰਹੇ ਹਨ।[3] ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਤੋਂ ਇਲਾਵਾ, ਕੇਂਦਰ ਇੱਕ ਜੀ.ਈ.ਡੀ. ਪ੍ਰੋਗਰਾਮ; ਹਾਈ ਸਕੂਲ ਅਤੇ ਕਾਲਜ ਟਿਊਸ਼ਨ; ਸਿਹਤ ਬੀਮਾ, ਫੂਡ ਸਟੈਂਪ, ਆਸਰਾ ਅਤੇ ਨੌਕਰੀਆਂ ਲਈ ਅਰਜ਼ੀ ਦੇਣ ਵਿੱਚ ਸਹਾਇਤਾ; ਭੋਜਨ, ਕੱਪੜੇ ਅਤੇ ਲਾਂਡਰੀ ਸੇਵਾਵਾਂ; ਐਲ.ਜੀ.ਬੀ.ਟੀ. ਨੌਜਵਾਨਾਂ ਲਈ ਪਨਾਹ ਆਦਿ ਪੇਸ਼ ਕਰਦਾ ਹੈ।[3]
ਹਵਾਲੇ
[ਸੋਧੋ]- ↑ "Mission and Overview". Howard Brown Health. Archived from the original on 1 ਅਗਸਤ 2016. Retrieved 3 August 2016.
- ↑ "Mission and Overview". Howard Brown Health. Archived from the original on 1 ਅਗਸਤ 2016. Retrieved 3 August 2016."Mission and Overview" Archived 2016-12-13 at the Wayback Machine.. Howard Brown Health. Retrieved 3 August 2016.
- ↑ 3.0 3.1 "Broadway Youth Center serves as a haven for LGBTQ youth facing homelessness". ABC7 Chicago (in ਅੰਗਰੇਜ਼ੀ). 2019-06-30. Retrieved 2020-04-04.