ਸਮੱਗਰੀ 'ਤੇ ਜਾਓ

ਸੱਭਿਆਚਾਰ ਵਿੱਚ ਸਮੁੰਦਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
"Great wave" by Hokusai
ਕਾਨਾਗਾਵਾ ਕੋਲ਼ ਮਹਾਨ ਲਹਿਰ ( ਕਾਤਸੂਸ਼ਿਕਾ ਹੋਕੂਸਾਈ, ਤਕਰੀਬਨ 1830)[1]

ਸੱਭਿਆਚਾਰ ਵਿੱਚ ਸਮੁੰਦਰ ਦੀ ਭੂਮਿਕਾ ਸਦੀਆਂ ਤੋਂ ਮਹੱਤਵਪੂਰਨ ਰਹੀ ਹੈ, ਕਿਉਂਕਿ ਲੋਕ ਕਈ ਤਰੀਕਿਆਂ ਨਾਲ ਸਮੁੰਦਰ ਨੂੰ ਅਨੁਭਵ ਕਰਦੇ ਹਨ, ਜੋ ਇੱਕ ਦੂਜੇ ਦੇ ਬਿਲਕੁਲ ਵਿਰੋਧ ਵਿੱਚ ਵੀ ਹੁੰਦੇ ਹਨ ਜਿਵੇਂ ਤਾਕਤਵਰ ਪਰ ਸ਼ਾਂਤ, ਸੁੰਦਰ ਪਰ ਖ਼ਤਰਨਾਕ।[2] ਸਮੁੰਦਰ ਪ੍ਰਤੀ ਮਨੁੱਖੀ ਪ੍ਰਤੀਕਿਰਿਆ ਸਾਹਿਤ, ਕਲਾ, ਕਵਿਤਾ, ਫਿਲਮ, ਥੀਏਟਰ ਅਤੇ ਕਲਾਸੀਕਲ ਸੰਗੀਤ ਵਰਗੇ ਕਲਾ ਰੂਪਾਂ ਵਿੱਚ ਮਿਲਦੀ ਹੈ। ਕਿਸ਼ਤੀਆਂ ਦੀ ਪੇਸ਼ਕਾਰੀ ਕਰਨ ਵਾਲੀ ਸਭ ਤੋਂ ਪੁਰਾਣੀ ਕਲਾਕ੍ਰਿਤੀ 40,000 ਸਾਲ ਪੁਰਾਣੀ ਹੈ। ਉਦੋਂ ਤੋਂ, ਵੱਖ-ਵੱਖ ਦੇਸ਼ਾਂ ਅਤੇ ਸਭਿਆਚਾਰਾਂ ਦੇ ਕਲਾਕਾਰਾਂ ਨੇ ਸਮੁੰਦਰ ਨੂੰ ਦਰਸਾਇਆ ਹੈ। ਪ੍ਰਤੀਕਆਤਮਕ ਰੂਪ ਵਿੱਚ, ਸਮੁੰਦਰ ਨੂੰ ਸ਼ਾਨਦਾਰ ਜੀਵ-ਜੰਤੂਆਂ ਅਬਾਦ ਇੱਕ ਖ਼ਤਰਨਾਰਕ ਵਾਤਾਵਰਨ ਵਜੋਂ ਸਮਝਿਆ ਗਿਆ ਹੈ ਜਿਵੇਂ ਕਿ ਬਾਈਬਲ ਦਾ ਲੇਵੀਆਥਨ, ਜਾਪਾਨੀ ਮਿਥਿਹਾਸ ਵਿੱਚ ਆਈਸੋਨੇਡ, ਅਤੇ ਬਾਅਦ ਵਾਲੇ ਨੋਰਸ ਮਿਥਿਹਾਸ ਦਾ ਕ੍ਰੇਕਨ । ਮਨੋਵਿਗਿਆਨੀ ਕਾਰਲ ਜੁੰਗ ਦੀਆਂ ਰਚਨਾਵਾਂ ਵਿੱਚ, ਸਮੁੰਦਰ ਸੁਪਨੇ ਦੀ ਵਿਆਖਿਆ ਵਿੱਚ ਵਿਅਕਤੀਗਤ ਅਤੇ ਸਮੂਹਿਕ ਬੇਹੋਸ਼ੀ ਦਾ ਪ੍ਰਤੀਕ ਹੈ।

ਹਵਾਲੇ

[ਸੋਧੋ]
  1. Stow, p. 8
  2. Stow, p. 10