ਸਮੱਗਰੀ 'ਤੇ ਜਾਓ

ਬਾਬਾ ਗੱਜਣਸ਼ਾਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਾਬਾ ਗੱਜਣ ਸ਼ਾਹ ਜੀ ਦਾ ਜਨਮ ਸੰਮਤ੧੭੯੧ ਬਿਕਰਮੀ (੧੭੩੪ ) ਈ:ਨੂੰ ਦਸਮੇਸ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਅਨੁਸਾਰ ਸ:ਬਸਾਵਾ ਸਿੰਘ ਦੇ ਘਰ ਦਿੱਲੀ ਵਿਚ ਹੋਇਆ ਆਪ ਜੀ ਦੇ ਗੁਰੂ ਮਹੰਤ ਦੀਵਾਨੇ ਗੁਰਦਾਸ ਜੀ ਸਨ।ਆਪ ਜੀ ਨੇ ਆਪਣੇ ਜੀਵਨ ਕਾਲ ਵਿਚ ਅਨੇਕਾਂ ਧਰਮਸਾਲਆਵਾਂ ਬਣਾਈਆਂ ਅਤੇ ਖੂਹ ਖੁਦਵਾਏ। ਆਪ ਜੀ ਦੀ ਸ਼ਾਦੀ ੨੫ ਸਾਲ ਦੀ ਉਮਰ ਵਿਚ ੧੮੧੬ ਬਿਕ੍ਰਮੀ (੧੭੫੯ ) ਈ: ਨੂੰ ਜੰਮੂ ਸਿੰਘ ਦੀ ਸਪੁੱਤਰੀ ਬੇਗਾ ਜੀ ਨਿਵਾਸੀ ਸੰਘਵਾ ਨਾਲ ਹੋਈ। ਆਪ ਜੀ ਦੇ ਚਾਰ ਸਪੁਤਰ ਸਨ। ਬਾਬਾ ਗੁਲਾਬ ਦਾਸ ,ਬਾਬਾ ਸਾਹਬ ਦਾਸ ,ਬਾਬਾ ਰਾਮ ਦਾਸ, ਜਨਮੇ। ਇਹਨਾਂ ਦਾ ਡੇਰਾ ਮੁੱਖਮੱਸ ਅੱਠ ਕੋਨਾ ਬਣਇਆ ਹੋਇਆ ਹੈ। ਇਹ ਅਸਥਾਨ ਪਿੰਡ ਫਲੌਂਡ ਕਲਾਂ ਨੇੜੇ ਕੁੱਪ ਕਲਾਂ ਜਿਲ੍ਹਾ ਸੰਗਰੂਰ ਹੁਣ ਮਲੇਰਕੋਟਲਾ ਵਿਚ ਹੈ। ਇਥੇ ਮਾਘੀ ਵਾਲੇ ਦਿਨ ਤੋਂ ਲੈ ਕੇ ਤਿੰਨ ਦਿਨ ਮੇਲਾ ਲਗਦਾ ਹੈ। ੧੯੬੪ ਤੋਂ ਲਗਾਤਾਰ ਬਾਬਾ ਜੀ ਦੀ ਯਾਦ ਵਿਚ ਫੁੱਟਬਾਲ, ਕਬੱਡੀ ਦੀਆਂ ਖੇਡਾਂ ਹੁੰਦੀਆਂ ਹਨ, ਜੋ ਵੀ ਮਨੁਖ ਸਰਧਾ ਨਾਲ ਆਉਂਦਾ ਹੈ। ਓਹ ਖੁਸੀਆਂ ਲੈ ਕੇ ਜਾਂਦਾ ਹੈ।