ਮੁਹਾਰੀ
ਦਿੱਖ
ਤਿਲਾਂ ਦੀ ਪੱਕੀ ਫਸਲ ਨੂੰ ਵੱਢ ਕੇ ਇਕ ਥਾਂ ਘੜੇ ਲੋਟ ਗੁਲਾਈ ਵਿਚ ਕਾਫੀ ਗਿਣਤੀ ਵਿਚ ਲਾਉਣ ਨੂੰ ਮੁਹਾਰੀ ਕਹਿੰਦੇ ਹਨ। ਤਿਲਾਂ ਦੇ ਟਾਂਡਿਆਂ ਦੀ ਲੰਬਾਈ ਬਾਜਰਾ, ਜੁਆਰ ਅਤੇ ਮੱਕੀ ਦੇ ਟਾਂਡਿਆਂ ਨਾਲੋਂ ਘੱਟ ਹੁੰਦੀ ਹੈ। ਇਸ ਲਈ ਇਸ ਨੂੰ ਮੁਹਾਰੀ ਕਹਿੰਦੇ ਹਨ। ਬਾਜਰਾ, ਜੁਆਰ ਤੇ ਮੱਕੀ ਦੇ ਟਾਂਡੇ ਲੰਮੇ ਹੋਣ ਕਰਕੇ ਉਨ੍ਹਾਂ ਨੂੰ ਇਕ ਥਾਂ ਲਾਇਆਂ ਨੂੰ ਮੁਹਾਰਾ ਕਹਿੰਦੇ ਹਨ। ਜਦ ਤਿਲ ਵੱਢੇ ਜਾਂਦੇ ਹਨ, ਉਸ ਸਮੇਂ ਤਿਲਾਂਵਿਚ ਗਿਲ/ਨਮੀ ਹੁੰਦੀ ਹੈ। ਮਹੀਨਾ ਕੁ ਤਿਲ ਮੁਹਾਰੀ ਵਿਚ ਲੱਗ ਕੇ ਸੁੱਕ ਜਾਂਦੇ ਹਨ। ਫੇਰ ਤਿਲਾਂ ਨੂੰ ਪੁੱਠੇ ਕਰ ਕੇ ਹੱਥਾਂ ਨਾਲ ਕਿਸੇ ਲੱਕੜ ਉਪਰ ਮਾਰ-ਮਾਰ ਕੇ ਝਾੜ ਲੈਂਦੇ ਹਨ। ਛੱਲਰਿਆਂ ਦੀ ਪੂਲੀਆਂ ਬਣਾ ਲੈਂਦੇ ਹਨ ਜਿਹੜੀਆਂ ਚੁੱਲ੍ਹੇ ਵਿਚ ਜਾਲਣ ਦੇ ਕੰਮ ਆਉਂਦੀਆਂ ਹਨ। ਏਸ ਤਰ੍ਹਾਂ ਫੇਰ ਤਿਲਾਂ ਦੀ ਮੁਹਾਰੀਆਂ ਦੀ ਹੋਂਦ ਖਤਮ ਹੋ ਜਾਂਦੀ ਹੈ। ਹੁਣ ਤਿਲ ਹੀ ਘੱਟ ਬੀਜੇ ਜਾਂਦੇ ਹਨ। ਇਸ ਲਈ ਮੁਹਾਰੀਆਂ ਹੁਣ ਕਿਸੇ ਕਿਸੇ ਜਿਮੀਂਦਾਰ ਦੇ ਖੇਤ ਵਿਚ ਲੱਗੀਆਂ ਹੀ ਨਜ਼ਰ ਆਉਂਦੀਆਂ ਹਨ।[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.