ਕੋਲੇਵਾੜੀ
ਕੋਲੇਵਾੜੀ | |
---|---|
ਪਿੰਡ | |
ਗੁਣਕ: 17°07′06″N 74°26′30″E / 17.11820°N 74.441604°E | |
ਦੇਸ਼ | ਭਾਰਤ |
ਰਾਜ | ਮਹਾਰਾਸ਼ਟਰ |
ਜ਼ਿਲ੍ਹਾ | ਸਤਾਰਾ |
ਬਲਾਕ | ਸਤਾਰਾ |
ਉੱਚਾਈ | 626 m (2,054 ft) |
ਆਬਾਦੀ (2011 ਜਨਗਣਨਾ) | |
• ਕੁੱਲ | 1.035 |
ਭਾਸ਼ਾਵਾਂ | |
• ਅਧਿਕਾਰਤ | ਮਰਾਠੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 415023 |
ਟੈਲੀਫ਼ੋਨ ਕੋਡ | 02165****** |
ਵਾਹਨ ਰਜਿਸਟ੍ਰੇਸ਼ਨ | MH:11 |
ਨੇੜੇ ਦਾ ਸ਼ਹਿਰ | ਕੋਰੇਗਾਓ |
ਕੋਲੇਵਾੜੀ ਪਿੰਡ ਭਾਰਤ ਦੇ ਮਹਾਰਾਸ਼ਟਰ ਰਾਜ ਦੇ ਸਤਾਰਾ ਜ਼ਿਲ੍ਹਾ ਦੇ ਮਾਨ ਤਹਿਸੀਲ ਦਾ ਇੱਕ ਪਿੰਡ ਹੈ। ਇਹ ਪਿੰਡ ਪੁਣੇ ਡਿਵੀਜ਼ਨ ਨਾਲ ਸਬੰਧਤ ਹੈ। ਇਹ ਸਤਾਰਾ ਤੋਂ ਪੂਰਬ ਵੱਲ 55 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਮਾਨ ਤੋਂ 21 ਕਿ.ਮੀ. ਰਾਜ ਦੀ ਰਾਜਧਾਨੀ ਮੁੰਬਈ ਤੋਂ 259 ਕਿਲੋਮੀਟਰ ਦੂਰ ਹੈ। ਇਹ ਪਿੰਡ ਦੀ ਮਿੱਟੀ ਪਥਰੀਲੀ ਹੈ। ਅਤੇ ਪਾਣੀ ਦੀ ਕਮੀ ਰਹਿੰਦੀ ਹੈ। ਕੋਲੇਵਾੜੀ ਦੇ ਨਾਲ ਲਗਦੇ ਪਿੰਡ ਹਨ। ਪੰਧਰਵਾੜੀ (ਮਹਿਮਾਨਗੜ) (2 ਕਿਲੋਮੀਟਰ), ਦਹਿਵੜੀ (3 ਕਿਲੋਮੀਟਰ), ਉਕੀਰਦੇ (3 ਕਿਲੋਮੀਟਰ), ਨਿਧਾਲ (4 ਕਿਲੋਮੀਟਰ), ਸਤਰੇਵਾੜੀ (ਮਾਲਾਵੜੀ) (5 ਕਿਲੋਮੀਟਰ) ਕੋਲੇਵਾੜੀ ਦੇ ਨੇੜਲੇ ਪਿੰਡ ਹਨ। ਕੋਲੇਵਾੜੀ ਪੂਰਬ ਵੱਲ ਮਾਨ ਤਹਿਸੀਲ, ਪੱਛਮ ਵੱਲ ਕੋਰੇਗਾਂਵ ਤਹਿਸੀਲ, ਉੱਤਰ ਵੱਲ ਫਲਟਨ ਤਹਿਸੀਲ, ਦੱਖਣ ਵੱਲ ਕਾਡੇਗਾਂਵ ਤਹਿਸੀਲ ਨਾਲ ਘਿਰਿਆ ਹੋਇਆ ਹੈ। ਫਲਟਨ, ਮਾਹੁਲੀ, ਮਸਾਵੜ, ਸਤਾਰਾ,ਕੋਰੇਗਾਓ, ਕੋਲੇਵਾੜੀ ਦੇ ਨੇੜੇ ਦੇ ਸ਼ਹਿਰ ਹਨ।
ਅਬਾਦੀ
[ਸੋਧੋ]ਕੋਲੇਵਾੜੀ 2011 ਦੀ ਮਰਦਮਸ਼ੁਮਾਰੀ ਦੇ ਵੇਰਵੇ ਕੋਲੇਵਾੜੀ ਸਥਾਨਕ ਭਾਸ਼ਾ ਮਰਾਠੀ ਹੈ। ਕੋਲੇਵਾੜੀ ਪਿੰਡ ਦੀ ਕੁੱਲ ਆਬਾਦੀ 1035 ਹੈ ਅਤੇ ਘਰਾਂ ਦੀ ਗਿਣਤੀ 218 ਹੈ। ਔਰਤਾਂ ਦੀ ਆਬਾਦੀ 50.6% ਹੈ। ਪਿੰਡ ਦੀ ਸਾਖਰਤਾ ਦਰ 61.5% ਹੈ ਅਤੇ ਔਰਤਾਂ ਦੀ ਸਾਖਰਤਾ ਦਰ 27.4% ਹੈ।