ਪਿੰਨ ਕੋਡ
ਦਿੱਖ
ਪਿੰਨ ਕੋਡ ਨੰਬਰ (ਅੰਗਰੇਜ਼ੀ ਵਿੱਚ Postal Index Number or PIN or Pincode) ਭਾਰਤੀ ਡਾਕ ਵਿਭਾਗ ਦਾ ਛੇ ਅੰਕਾਂ ਦਾ ਇੱਕ ਖ਼ਾਸ ਨੰਬਰ ਹੈ ਜਿਸ ਨਾਲ ਭਾਰਤ[1] ਦੇ ਡਾਕਘਰ ਦੀ ਪਹਿਚਾਨ ਹੁੰਦੀ ਹੈ ਜਿਸ ਨੂੰ ਭਾਰਤ ਵਿੱਚ 15 ਅਗਸਤ 1972 ਜਾਰੀ ਕੀਤਾ ਗਿਆ।[2][3]
ਬਣਤਰ
[ਸੋਧੋ]
ਭਾਰਤ ਦੇ 9 ਪਿੰਨ ਕੋਡ ਜੋਨ ਹਨ ਜਿਹਨਾਂ ਵਿੱਚ ਇੱਕ ਜੋਨ ਭਾਰਤੀ ਸੈਨਾ ਲਈ ਹੈ। ਇਹ ਪਿੰਨ ਕੋਡ ਛੇ ਅੰਕਾ ਦਾ ਹੁੰਦਾ ਹੈ ਜਿਸ ਦਾ ਪਹਿਲ ਅੰਕ ਜੋਨ ਨੂੰ, ਦੁਜਾ ਅੰਕ ਸਬ-ਜੋਨ, ਤੀਜਾ ਅੰਕ ਜ਼ਿਲ੍ਹਾ ਅਤੇ ਅਖੀਰਲੇ ਤਿੰਨ ਅੰਕ ਸਬੰਧਤ ਡਾਕਘਰ ਨੂੰ ਦਰਸਾਉਂਦੇ ਹਨ।
ਵੰਡ
[ਸੋਧੋ]9 ਪਿੰਨ ਕੋਡ ਜੋਨ ਦੀ ਵੰਡ ਹੇਠ ਲਿਖੇ ਅਨੁਸਾਰ ਹੈ।
- 1 - ਦਿੱਲੀ, ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਅਤੇ ਚੰਡੀਗੜ੍ਹ
- 2 - ਉੱਤਰ ਪ੍ਰਦੇਸ਼, ਉੱਤਰਖੰਡ
- 3 - ਰਾਜਸਥਾਨ, ਗੁਜਰਾਤ, ਦਮਨ ਅਤੇ ਦਿਉ, ਦਾਦਰਾ ਅਤੇ ਨਗਰ ਹਵੇਲੀ
- 4 - ਗੋਆ, ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ
- 5 - ਆਂਧਰਾ ਪ੍ਰਦੇਸ਼, ਕਰਨਾਟਕਾ, ਤੇਲੰਗਾਨਾ
- 6 - ਤਮਿਲਨਾਡੂ, ਕੇਰਲਾ, ਪਾਂਡੀਚਰੀ, ਲਕਸ਼ਦੀਪ
- 7 - ਓਡੀਸ਼ਾ, ਪੱਛਮੀ ਬੰਗਾਲ, ਅਰੁਨਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਮੇਘਾਲਿਆ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਅਸਾਮ
- 8 - ਬਿਹਾਰ, ਝਾਰਖੰਡ
- 9 - ਆਰਮੀ ਡਾਕਘਰ (APO) ਅਤੇ ਖੇਤਰੀ ਡਾਕਘਰ (FPO)
| ਪਿੰਨ ਕੋਡ ਦੇ ਪਹਿਲ 2/3 ਅੰਕ | ਡਾਕ ਖੇਤਰ |
|---|---|
| 11 | ਦਿੱਲੀ |
| 12 and 13 | ਹਰਿਆਣਾ |
| 14 ਤੋਂ 15 | ਪੰਜਾਬ |
| 16 | ਚੰਡੀਗੜ੍ਹ |
| 17 | ਹਿਮਾਚਲ ਪ੍ਰਦੇਸ਼ |
| 18 ਤੋਂ 19 | ਜੰਮੂ ਅਤੇ ਕਸ਼ਮੀਰ |
| 20 ਤੋਂ 28 | ਉੱਤਰ ਪ੍ਰਦੇਸ਼ ਅਤੇ ਝਾਰਖੰਡ |
| 30 ਤੋਂ 34 | ਰਾਜਸਥਾਨ |
| 36 ਤੋਂ 39 | ਗੁਜਰਾਤ |
| 40 | ਗੋਆ |
| 40 ਤੋਂ 44 | ਮਹਾਰਾਸ਼ਟਰ |
| 45 to 48 | ਮੱਧ ਪ੍ਰਦੇਸ਼ |
| 49 | ਛੱਤੀਸਗੜ੍ਹ |
| 50 ਤੋਂ 53 | ਆਂਧਰਾ ਪ੍ਰਦੇਸ਼ |
| 56 ਤੋਂ 59 | ਕਰਨਾਟਕਾ |
| 60 ਤੋਂ 64 | ਤਾਮਿਲਨਾਡੂ |
| 67 ਤੋਂ 69 | ਕੇਰਲਾ |
| 682 | ਲਕਸ਼ਦੀਪ |
| 70 ਤੋਂ 74 | ਪੱਛਮੀ ਬੰਗਾਲ |
| 744 | ਅੰਡੇਮਾਨ ਅਤੇ ਨਿਕੋਬਾਰ ਟਾਪੂ |
| 75 ਤੋਂ 77 | ਓਡੀਸ਼ਾ |
| 78 | ਅਸਾਮ |
| 79 | ਅਰੁਨਾਚਲ ਪ੍ਰਦੇਸ਼ |
| 793, 794, 783123 | ਮੇਘਾਲਿਆ |
| 795 | ਮਨੀਪੁਰ |
| 796 | ਮਿਜ਼ੋਰਮ |
| 799 | ਤ੍ਰਿਪੁਰਾ |
| 80 ਤੋਂ 85 | ਬਿਹਾਰ ਅਤੇ ਝਾਰਖੰਡ |
ਹਵਾਲੇ
[ਸੋਧੋ]- ↑ http://www.indiapost.gov.in/ Archived 2011-08-10 at the Wayback Machine. ਪਿੰਨ ਕੋਡ
- ↑ India. Publications Division, Ministry of Information and Broadcasting, Government of India. 1974. p. 305. Retrieved 17 May 2013.
- ↑ "Mails section". Indian government postal department. Retrieved 17 May 2013.[permanent dead link]