ਸਮੱਗਰੀ 'ਤੇ ਜਾਓ

ਜ਼ਿੰਦਗੀ ਤਮਾਸ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜ਼ਿੰਦਗੀ ਤਮਾਸ਼ਾ
ਤਸਵੀਰ:Zindagi Tamasha.jpg
ਪੋਸਟਰ
ਨਿਰਦੇਸ਼ਕਸਰਮਦ ਖੂਸਟ
ਲੇਖਕਨਿਰਮਲ ਬਾਨੋ
ਨਿਰਮਾਤਾਕੰਵਲਖੂਸਟ
ਸਿਤਾਰੇ
ਸਿਨੇਮਾਕਾਰਖਿਜ਼ਰ ਇਦਰੀਸ
ਸੰਗੀਤਕਾਰ
  • Saakin
  • Shamsher Rana
ਪ੍ਰੋਡਕਸ਼ਨ
ਕੰਪਨੀ
ਖੂਸਟ ਫ਼ਿਲਮਜ਼
ਡਿਸਟ੍ਰੀਬਿਊਟਰIMGC Global
ਰਿਲੀਜ਼ ਮਿਤੀਆਂ
  • 3 ਅਕਤੂਬਰ 2019 (2019-10-03) (ਬੁਸਾਨ)
  • 4 ਅਗਸਤ 2023 (2023-08-04)
ਮਿਆਦ
138 ਮਿੰਟ
ਦੇਸ਼ਪਾਕਿਸਤਾਨ
ਭਾਸ਼ਾਵਾਂ
  • Urdu
  • Punjabi

ਜ਼ਿੰਦਗੀ ਤਮਾਸ਼ਾ 2019 ਦੀ ਇੱਕ ਪੰਜਾਬੀ ਉਰਦੂ ਪਾਕਿਸਤਾਨੀ ਡਰਾਮਾ ਫ਼ਿਲਮ ਹੈ ਜਿਸਦਾ ਨਿਰਦੇਸ਼ਨ ਸਰਮਦ ਖੂਸਟ ਨੇ ਕੀਤਾ ਹੈ। ਇਸਦਾ ਪ੍ਰੀਮੀਅਰ 24ਵੇਂ ਬੁਸਾਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿੱਚ ਹੋਇਆ, ਅਤੇ ਬੁਸਾਨ ਅਤੇ ਲਾਸ ਏਂਜਲਸ ਵਿੱਚ 2021 ਏਸ਼ੀਅਨ ਵਰਲਡ ਫ਼ਿਲਮ ਫੈਸਟੀਵਲ ਵਿੱਚ ਪੁਰਸਕਾਰ ਜਿੱਤੇ। ਇਹ ਫ਼ਿਲਮ 18 ਮਾਰਚ 2022 ਨੂੰ ਪਾਕਿਸਤਾਨ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣੀ ਸੀ, ਪਰ ਤਹਿਰੀਕ-ਏ-ਲਬੈਇਕ ਪਾਕਿਸਤਾਨ ਦੇ ਵਿਆਪਕ ਵਿਰੋਧ ਦੇ ਬਾਅਦ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਸੀ। [1] [2]

ਸੈਂਸਰ ਬੋਰਡ ਅਤੇ ਸੈਨੇਟ ਕਮੇਟੀ ਵੱਲੋਂ ਪ੍ਰਵਾਨਗੀ ਦੇ ਬਾਵਜੂਦ ਇੱਕ ਕੋਰਟ ਕੇਸ ਦੁਆਰਾ ਸਿਨਮਾ ਘਰਾਂ ਵਿੱਚ ਫ਼ਿਲਮ ਦੇ ਰਿਲੀਜ਼ ਹੋਣ ’ਤੇ ਰੋਕ ਲਗਾ ਦਿੱਤੀ ਗਈ। ਸਰਮਦ ਖੂਸਟ ਨੇ ਇਸ ਰੋਕ ਤੋਂ ਬਾਅਦ ਆਖ਼ਰਕਾਰ 4 ਅਗਸਤ 2023 ਨੂੰ ਇਹ ਫ਼ਿਲਮ ਯੂਟਿਊਬ 'ਤੇ ਰਿਲੀਜ਼ ਕਰ ਦਿੱਤੀ ਸੀ।[3]

ਪਲਾਟ

[ਸੋਧੋ]

ਇੱਕ ਦੀਨ ਦਾ ਪੱਕਾ ਮੁਸਲਮਾਨ, ਜੋ ਪੈਗੰਬਰ ਮੁਹੰਮਦ ਦੀ ਉਸਤਤ ਵਿੱਚ ਨਾਤ ਲਿਖਦਾ, ਧੁਨ ਬਣਾਉਂਦਾ ਅਤੇ ਰਿਕਾਰਡ ਵੀ ਕਰਦਾ ਹੈ, ਰਾਹਤ ਨਾਮ ਦਾ ਸਤਿਕਾਰਤ ਬਜ਼ੁਰਗ ਆਦਮੀ ਹੈ। ਉਹ ਰੀਅਲ ਅਸਟੇਟ ਵਿੱਚ ਕੰਮ ਕਰਦਾ ਹੈ ਅਤੇ ਆਪਣੀ ਮੰਜੇ ਨਾਲ਼ ਜੁੜੀ ਪਤਨੀ ਦੀ ਦੇਖਭਾਲ ਕਰਦਾ ਹੈ। [4] ਇੱਕ ਦਿਨ, ਉਹ ਇੱਕ ਦੋਸਤ ਦੇ ਬੇਟੇ ਦੇ ਵਿਆਹ ਵਿੱਚ ਸ਼ਾਮਲ ਹੁੰਦਾ ਹੈ, ਜਿੱਥੇ ਉਹ ਅਣਜਾਣੇ ਵਿੱਚ ਆਪਣੇ ਦੋਸਤਾਂ ਦੇ ਸਾਹਮਣੇ ਮਨ ਦੀ ਮੌਜ ਵਿੱਚ ਆ ਕੇ ਇੱਕ ਫ਼ਿਲਮੀ ਗੀਤ ’ਤੇ ਨਾਚ ਕਰਕੇ ਵਿਖਾ ਦਿੰਦਾ ਹੈ। ਇੱਕ ਮਨਚਲਾ ਨੌਜਵਾਨ ਦਿਲਲਗੀ ਵਿੱਚ ਉਸਦਾ ਨਾਚ ਰਿਕਾਰਡ ਕਰ ਲੈਂਦਾ ਹੈ ਅਤੇ ਫਿਰ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੰਦਾ ਹੈ। ਵੀਡੀਓ ਵਾਇਰਲ ਹੋ ਜਾਂਦੀ ਹੈ, ਜੋ ਫਿਰ ਟੈਲੀਵਿਜ਼ਨ 'ਤੇ ਨਸ਼ਰ ਹੁੰਦੀ ਹੈ। [5] ਸੋਸ਼ਲ ਮੀਡੀਆ ’ਤੇ ਰੱਜ ਕੇ ਉਸ ਦੀ ਕਿਰਦਾਰ-ਕੁਸ਼ੀ ਕੀਤੀ ਜਾਂਦੀ ਹੈ। ਧਰਮ ਦੇ ਠੇਕੇਦਾਰ ਅਤੇ ਆਮ ਲੋਕ ਉਸ ਨੂੰ ਹਕਾਰਤ ਦੀ ਨਜ਼ਰ ਨਾਲ ਦੇਖਣ ਲੱਗ ਪੈਂਦੇ ਹਨ। ਉਸਦੇ ਸ਼ਾਂਤ ਜੀਵਨ ਵਿੱਚ ਹਫੜਾ-ਦਫੜੀ ਮੱਚ ਜਾਂਦੀ ਹੈ। ਉਸ ਦੀ ਪਤਨੀ ਤੋਂ ਇਲਾਵਾ, ਦੁਨੀਆ ਵਿਚ ਕੋਈ ਵੀ ਰਾਹਤ ਦੇ ਦੁੱਖ ਨੂੰ ਨਹੀਂ ਸਮਝਦਾ। ਉਸ ਦੀਆਂ ਧੀਆਂ ਅਤੇ ਗੁਆਂਢੀ ਉਸ ਦੀ ਆਲੋਚਨਾ ਕਰਦੇ ਹਨ, ਉਸ ਦੇ ਦੋਸਤ ਉਸ ਤੋਂ ਮੂੰਹ ਮੋੜ ਲੈਂਦੇ ਹਨ। ਈਦ ਦੇ ਮੌਕੇ ’ਤੇ ਵੀ ਉਸ ਨਾਲ਼ ਬਦਤਮੀਜ਼ੀ ਕੀਤੀ ਜਾਂਦੀ ਹੈ। 'ਜ਼ਿੰਦਗੀ ਤਮਾਸ਼ਾ' ਇੱਕ ਕੱਟੜ ਮੁਸਲਿਮ ਸਮਾਜ ਵਿੱਚ ਚੁਣੌਤੀਪੂਰਨ ਮੁੱਦਿਆਂ ਦੀ ਇੱਕ ਸ਼ਾਂਤ ਅਤੇ ਬਾਰੀਕ ਵੇਰਵਿਆਂ ਸਹਿਤ ਤਸਵੀਰ ਪੇਸ਼ ਕਰਦੀ ਹੈ, [6] ਅਤੇ ਇੱਕ ਬਜ਼ੁਰਗ ਆਦਮੀ ਦੀ ਪਛਾਣ ਦੀ ਖੋਜ ਦੇ ਰੂਬਰੂ ਕਰਦੀ ਹੈ ਜੋ ਹੌਲੀ-ਹੌਲੀ ਆਪਣੇ "ਘੱਟਗਿਣਤੀਪੁਣੇ" ਦਾ ਅਹਿਸਾਸ ਕਰਨ ਲੱਗ ਜਾਂਦਾ ਹੈ। [7]

ਨਿਰਮਾਣ

[ਸੋਧੋ]

ਜ਼ਿੰਦਗੀ ਤਮਾਸ਼ਾ ਇੱਕ ਪਾਕਿਸਤਾਨੀ ਡਰਾਮਾ ਫ਼ਿਲਮ ਹੈ ਜਿਸਦਾ ਨਿਰਦੇਸ਼ਨ ਸਰਮਦ ਖੂਸਟ ਨੇ ਕੀਤਾ ਹੈ। [8]

ਫ਼ਿਲਮ ਦਾ ਸਿਰਲੇਖ ਫ਼ਿਲਮ ਨੌਕਰ ਵਹਟੀ ਦਾ (1974) ਦੇ ਗੀਤ ਤੋਂ ਪ੍ਰੇਰਿਤ ਹੈ, ਜਿਸ ਦੇ ਅਧਿਕਾਰ ਖੂਸਟ ਨੇ ਖਰੀਦ ਲਏ ਸਨ। [9] ਇਸਦਾ ਨਿਰਮਾਣ ਖੂਸਟ ਦੀ ਭੈਣ ਕੰਵਲ ਖੂਸਟ ਨੇ ਕੀਤਾ ਹੈ ਅਤੇ ਕਹਾਣੀ ਨਿਰਮਲ ਬਾਨੋ ਨੇ ਲਿਖੀ ਹੈ। ਫ਼ਿਲਮ ਵਿੱਚ ਮੁੱਖ ਅਦਾਕਾਰ ਆਰਿਫ ਹਸਨ, ਏਮਾਨ ਸੁਲੇਮਾਨ, ਸਾਮੀਆ ਮੁਮਤਾਜ਼ ਅਤੇ ਅਲੀ ਕੁਰੈਸ਼ੀ ਹਨ। [10]

ਇਹ ਫ਼ਿਲਮ 24 ਜਨਵਰੀ 2020 ਨੂੰ ਖੂਸਟ ਫ਼ਿਲਮਜ਼ ਦੇ ਬੈਨਰ ਹੇਠ ਰਿਲੀਜ਼ ਹੋਣੀ ਸੀ; ਐਪਰ, ਪਾਕਿਸਤਾਨ ਦੇ ਕੇਂਦਰੀ ਫ਼ਿਲਮ ਸੈਂਸਰ ਬੋਰਡ ਨੇ ਫ਼ਿਲਮ ਦੇ ਨਿਰਦੇਸ਼ਕ ਨੂੰ ਆਪਣੀ ਫ਼ਿਲਮ ਦੀ ਆਲੋਚਨਾਤਮਕ ਸਮੀਖਿਆ ਕਰਨ ਲਈ ਇਸਲਾਮਿਕ ਵਿਚਾਰਧਾਰਾ ਕੌਂਸਲ ਨਾਲ ਸੰਪਰਕ ਕਰਨ ਲਈ ਕਿਹਾ। ਇਹ ਫ਼ਿਲਮ ਲਾਹੌਰ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੀ ਦਰਦਨਾਕ ਕਹਾਣੀ ਹੈ। [11] [12]

ਹਵਾਲੇ

[ਸੋਧੋ]
  1. "Sarmad Khoosat's Zindagi Tamasha to be released in Pakistani cinemas on March 18". Dawn Images. 17 December 2021.
  2. "Explained: What is the row over Pakistani film Zindagi Tamasha?". The Indian Express. 2020-07-21. Retrieved 2022-11-24.
  3. Images Staff (2022-11-15). "From Joyland to Khamosh Pani: A list of Pakistani films that have been banned over the years". Images. Retrieved 2022-11-24.
  4. "'Zindagi Tamasha' trailer is a grim glimpse of society". Daily Times. 30 September 2019. Retrieved 4 January 2020.
  5. "Zindagi Tamasha Trailer Taken Down From YouTube". ProPakistani. 31 December 2019. Retrieved 4 January 2020.
  6. Kalam, Kayenat (29 September 2019). "'Zindagi Tamasha' Trailer: An Intense Plot with A Dark Twist!". Box Office Insights. Archived from the original on 9 ਅਗਸਤ 2020. Retrieved 4 January 2020.
  7. Javed, Aamir (1 October 2019). "Zindagi Tamasha Story Review and Trailer". Medium. Archived from the original on 3 ਜਨਵਰੀ 2020. Retrieved 4 January 2020.
  8. "Sarmad Khoosat's film Zindagi Tamasha cleared for release". www.thenews.com.pk. Retrieved 4 January 2020.
  9. "Sarmad Khoosat wraps up filming of his first Punjabi film". The News International. 9 January 2023.
  10. "Sarmad Khoosat reveals characters of his film 'Zindagi Tamasha'". Something Haute. 19 September 2019. Retrieved 4 January 2020.
  11. "Sarmad Khoosat's Zindagi Tamasha trailer removed from YouTube". Samaa TV. Retrieved 4 January 2020.
  12. "Trailer released for Sarmad Khoosat's second film 'Zindagi Tamasha'". The Nation. 30 September 2019. Retrieved 4 January 2020.