ਮੋਚ
ਇਹ ਹੱਡੀਆਂ ਅਤੇ ਜੋੜਾਂ ਦੀ ਸੱਟ ਵਜੋਂ ਜਾਣੀ ਜਾਂਦੀ ਹੈ। ਇਸ ਵਿਚ ਹੱਡੀ ਜਾਂ ਜੋੜ ਨੂੰ ਸਹਾਰਾ ਦੇਣ ਵਾਲੇ ਲਿੰਗਾਮੈਂਟ ਫਾਇਬਰ ਮਾਸਪੇਸ਼ੀ ਕੋਲੋਂ ਟੁੱਟ ਜਾਂਦੇ ਹਨ। ਮੋਚ ਓਦੋਂ ਆਉਂਦੀ ਹੈ ਜਦੋਂ ਕੋਈ ਅਚਾਨਕ ਹਰਕਤ ਜਾਂ ਜੋੜ ਦੇ ਮੁੜ ਜਾਣ ਤੇ ਆਉਂਦੀ ਹੈ। ਆਮ ਕਰਕੇ ਮੋਚ ਤਿੰਨ ਪ੍ਰਕਾਰ ਦੀ ਹੁੰਦੀ ਹੈ
1. ਹਲਕੀ ਮਾਮੂਲੀ ਮੋਚ (Mild Sprain)—ਇਹ ਹਲਕੀ ਮੋਚ ਹੁੰਦੀ ਹੈ। ਸੋਜ ਦਾ ਹਰਕਤਾਂ ਵਾਲੀ ਥਾਂ ਤੇ ਕੋਈ ਖ਼ਾਸ ਅਸਰ ਨਹੀਂ ਹੁੰਦਾ ਹੈ ਅਤੇ ਨਾ ਹੀ ਉਸਦੇ ਕੰਮ ਕਰਨ ਵਿਚ ਕੋਈ ਵਿਘਨ ਆਉਂਦਾ ਹੈ।
2. ਦਰਮਿਆਨੀ ਮੋਚ (Moderate Sprain)-ਇਹ ਦਰਮਿਆਨੀ ਮੋਚ ਹੁੰਦੀ ਹੈ। ਥੋੜ੍ਹੀ ਸੋਜ ਕਾਰਨ ਹਰਕਤ ਅਤੇ ਕੰਮ ਵਿਚ ਔਖ ਮਹਿਸੂਸ ਹੁੰਦੀ ਹੈ ਅਤੇ ਇਸ ਵਿਚ ਦਰਮਿਆਨੀ ਸੋਜ ਅਤੇ ਦਰਦ ਹੁੰਦਾ ਹੈ।
3. ਗੰਭੀਰ ਮੋਚ (Severe Sprain)—ਇਹ ਇਕ ਗੰਭੀਰ ਪ੍ਰਕਾਰ ਦੀ ਮੋਚ ਹੁੰਦੀ ਹੈ ਜਿਸ ਵਿਚ ਸੰਵੇਦੀ ਫਾਈਬਰ ਅਤੇ ਲਿੰਗਾਮੈਂਟ ਪੂਰੀ ਤਰ੍ਹਾਂ ਟੁੱਟ ਜਾਂਦੇ ਹਨ। ਮੋਚ ਜ਼ਿਆਦਾ ਹੋਣ ਕਾਰਨ ਕੰਮ ਕਰਨ ਦੀ ਸਮਰੱਥਾ ਖ਼ਤਮ ਹੋ ਜਾਂਦੀ ਹੈ। ਪ੍ਰਭਾਵਿਤ ਵਿਅਕਤੀ ਆਪਣੇ ਸੰਬੰਧਿਤ ਜੋੜ ਤੇ ਕੋਈ ਭਾਰ ਨਹੀਂ ਪਾ ਸਕਦਾ।
ਮੋਚ ਦੇ ਕਾਰਨ (Causes of Sprain)
ਮੋਚ ਦੇ ਹੇਠ ਲਿਖੇ ਕਾਰਨ ਹਨ—
1. ਅਚਾਨਕ ਹਰਕਤ (Sudden movement)
2. ਜੋੜ ਵਾਲੇ ਅੰਗ ਦੀ ਵਾਧੂ-ਮਚਕੋੜ (Twisting of the joint)
3. ਜੋੜ ਦੇ ਸਹਾਇਕ ਲਿੰਗਾਮੈਂਟ ਦੀ ਓਵਰ-ਸਟ੍ਰੈਚਿੰਗ ਜਾਂ ਟੁੱਟ
4. ਅਚਾਨਕ ਬਾਂਹ ਉੱਪਰ ਡਿੱਗਣਾ।
ਮੋਚ ਦੇ ਚਿੰਨ੍ਹ ਅਤੇ ਪਹਿਚਾਣ (Sign and symptoms of Sprain)—
1. ਜਲਣ, ਦਰਦ ਅਤੇ ਸੋਜ ਹੋਣਾ
2. ਹਰਕਤ ਕਰਨ ਵਾਲੇ ਤੇਜ਼ ਦਰਦ ਹੋਣਾ
3. ਚਮੜੀ ਦਾ ਰੰਗ ਬਦਲਣਾ
4. ਨਾਜ਼ੁਕਤਾ
5. ਹਿਲ-ਜੁਲ ਦੀ ਸਮਰੱਥਾ ਖ਼ਤਮ ਹੋਣਾ
6. ਸੱਟ ਵਾਲੀ ਥਾਂ ਦਾ ਲਾਲ ਹੋਣਾ।
ਮੋਚ ਬਚਾਓ ਅਤੇ ਇਲਾਜ (Prevention and Remedies)ਮੋਚ ਦੇ ਬਚਾਓ ਲਈ ਕੁੱਝ ਹੇਠ ਲਿਖੇ ਉਪਾਅ ਹਨ—
ਸਭ ਤੋਂ ਪਹਿਲਾਂ ਮੋਚ ਨੂੰ RICE ਨਾਲ ਸਮਝਿਆ ਜਾਵੇ। ਇੱਥੇ R ਦਾ ਅਰਥ ਹੈ ਰੈਸਟ, (Rest), I ਤੋਂ ਭਾਵ ਬਰਫ਼ (Ice), C ਤੋਂ ਭਾਵ ਕੰਮਪ੍ਰੈਸ਼ਨ (ਟਕੋਰ) ਅਤੇ E ਤੋਂ ਭਾਵ ਐਲੀਵੇਸ਼ਨ (ਉੱਪਰ ਚੁੱਕਣਾ) ਤੋਂ ਹੈ।ਮੋਚ ਆਈ ਥਾਂ ਨੂੰ ਪੂਰਾ ਆਰਾਮ ਦਿਓ। ਜੇ ਲੋੜ ਪਵੇ ਤਾਂ ਬਾਂਹ ਦੀ ਸੱਟ ਲਈ ਸਲਿੰਗ ਅਤੇ ਲੱਤ ਦੀ ਸੱਟ ਲਈ ਟੌਹੜੀ ਦੀ ਵਰਤੋਂ ਕਰੋ।[1]