ਲਖੀਮਪੁਰ ਖੀਰੀ ਹਿੰਸਾ
ਲਖੀਮਪੁਰ ਖੀਰੀ ਹੱਤਿਆਕਾਂਡ ਇੱਕ ਵਾਹਨ ਚੜ੍ਹਾ ਕੇ ਰੌਂਦ ਦੇਣ ਵਾਲੀ ਘਟਨਾ ਸੀ ਜਿਸ ਵਿੱਚ ਲਖੀਮਪੁਰ ਖੀਰੀ ਜ਼ਿਲ੍ਹੇ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਅੱਠ ਲੋਕ ਮਾਰੇ ਗਏ ਸਨ। ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਕਥਿਤ ਤੌਰ 'ਤੇ ਘਟਨਾ ਵਿੱਚ ਸ਼ਾਮਲ ਥਾਰ ਕਾਰ ਚਲਾ ਰਹੇ ਸਨ। ਮਿਸ਼ਰਾ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਕਈ ਦਿਨ ਤੱਕ ਪੁਲਿਸ ਦੀ ਪੁੱਛਗਿੱਛ ਤੋਂ ਬਚਦਾ ਰਿਹਾ।[1][2]
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ ਵਿੱਚ 3 ਅਕਤੂਬਰ, 2021 ਨੂੰ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੀ ਬਨਬੀਰਪੁਰ ਫੇਰੀ ਨੂੰ ਰੋਕਣ ਦੇ ਵਿਰੋਧ ਦੇ ਬਾਅਦ ਵਿੱਚ ਹੋਈ ਹਿੰਸਾ ਵਿੱਚ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ।[3]
ਮੰਤਰੀ ਦੇ ਕਾਫਲੇ ਵਿੱਚਲੇ ਚਾਰ ਵਿਅਕਤੀ ਵੀ ਮੌਕੇ ਤੇ ਹੋਈ ਹਿੰਸਾ ਵਿੱਚ ਮਾਰੇ ਗਏ ਜਿਨ੍ਹਾਂ ਵਿੱਚ ਅਜੈ ਮਿਸ਼ਰਾ ਦਾ ਡਰਾਈਵਰ, ਦੋ ਭਾਜਪਾ ਵਰਕਰ ਅਤੇ ਇੱਕ ਸਥਾਨਕ ਪੱਤਰਕਾਰ ਸ਼ਾਮਲ ਹੈ।[4] ਬੀਕੇਯੂ ਨੇਤਾ ਰਾਕੇਸ਼ ਟਿਕੈਤ ਨੇ ਬਿਆਨ ਦਿੱਤਾ ਕਿ ਉਹ ਭਾਜਪਾ ਵਰਕਰਾਂ ਦੀ ਹੱਤਿਆ ਨੂੰ ਅਪਰਾਧ ਨਹੀਂ ਮੰਨਦੇ ਕਿਉਂਕਿ ਇਹ ਕੋਈ ਸੋਚੀ ਸਮਝੀ ਕਾਰਵਾਈ ਨਹੀਂ ਸੀ ਸਗੋਂ ਮੌਕੇ ਤੇ ਗੁੱਸੇ ਵਿੱਚ ਹੋਈ ਪ੍ਰਤੀਕਿਰਿਆ ਦਾ ਨਤੀਜਾ ਸੀ। ਭਾਜਪਾ ਦੇ ਵੱਖ-ਵੱਖ ਨੇਤਾਵਾਂ ਨੇ ਉਸ ਦੇ ਬਿਆਨ ਦੀ ਨਿੰਦਾ ਕੀਤੀ ਹੈ।[5]
ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਵੱਲੋਂ ਸਾਂਝੀ ਕੀਤੀ ਗਈ ਘਟਨਾ ਦੀ ਕਥਿਤ ਵੀਡੀਓ ਵਿੱਚ ਇੱਕ ਵਾਹਨ ਪਿੱਛੇ ਤੋਂ ਆਉਂਦਾ ਹੈ ਅਤੇ ਨਿਹੱਥੇ ਪ੍ਰਦਰਸ਼ਨਕਾਰੀਆਂ ਨੂੰ ਦਰੜਦਾ ਹੋਇਆ ਅੱਗੇ ਲੰਘਦਾ ਦਿਖਾਈ ਦਿੰਦਾ ਹੈ।[6]
ਆਸ਼ੀਸ਼ ਮਿਸ਼ਰਾ ਘਟਨਾ ਦੇ 6 ਦਿਨਾਂ ਬਾਅਦ ਵਿਸ਼ੇਸ਼ ਜਾਂਚ ਟੀਮ ਦੇ ਸਾਹਮਣੇ ਪੁੱਛਗਿੱਛ ਲਈ ਪੇਸ਼ ਹੋਇਆ। ਸੁਪਰੀਮ ਕੋਰਟ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਵਿੱਚ ਦੇਰੀ ਲਈ ਉੱਤਰ ਪ੍ਰਦੇਸ਼ ਸਰਕਾਰ ਦੀ ਆਲੋਚਨਾ ਕੀਤੀ ਅਤੇ ਜਾਂਚ ਉੱਤੇ ਅਸੰਤੁਸ਼ਟੀ ਪ੍ਰਗਟ ਕੀਤੀ।[7] ਆਸ਼ੀਸ਼ ਮਿਸ਼ਰਾ ਨੂੰ ਆਖਰਕਾਰ 9 ਅਕਤੂਬਰ, 2021 ਨੂੰ ਦੇਰ ਸ਼ਾਮ ਗ੍ਰਿਫਤਾਰ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ।[8]
ਹਵਾਲਾ
[ਸੋਧੋ]- ↑ "Lakhimpur Kheri: India minister's son evades police questioning". BBC News. 8 October 2021. Retrieved 9 October 2021.
- ↑ Singh, IP (7 October 2021). "Punjab BJP maintains silence on Lakhimpur Kheri | Chandigarh News - Times of India". The Times of India (in ਅੰਗਰੇਜ਼ੀ). TNN. Retrieved 9 October 2021.
- ↑ "Eight killed in violence during protest against ministers in UP's Lakhimpur Kheri: Police". Hindustan Times (in ਅੰਗਰੇਜ਼ੀ). 2021-10-03. Retrieved 2021-10-11.
- ↑ "The Other Four Killed in Lakhimpur Kheri: UP Minister's Driver, 2 BJP Workers, a Journalist". News18 (in ਅੰਗਰੇਜ਼ੀ). 2021-10-04. Retrieved 2021-10-11.
- ↑ "Don't consider those who killed BJP workers in Lakhimpur as culprits: Rakesh Tikait". Hindustan Times (in ਅੰਗਰੇਜ਼ੀ). 2021-10-09. Retrieved 2021-10-11.
- ↑ ""Crystal clear": BJP's Varun Gandhi tweets new Lakhimpur video, demands jutice". Hindustan Times.
- ↑ "Lakhimpur Kheri incident: Supreme Court slams UP government over delay in arrest of Ashish Misra". Hindustan Times.
- ↑ https://timesofindia.indiatimes.com/india/lakhimpur-khrri-violence-union-ministers-son-questioned-for-9-hours/articleshow/86895569.cms