ਸਮੱਗਰੀ 'ਤੇ ਜਾਓ

ਪੂੜਾ-ਮਿੱਠਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗੁੜ ਦੇ ਘੋਲ ਵਿਚ ਕਣਕ ਦਾ ਆਟਾ ਘੋਲ ਕੇ ਤੇ ਤਵੇ ਉੱਪਰ ਤੇਲ ਲਾ ਕੇ, ਉੱਪਰ ਘੋਲੇ ਆਟੇ ਦੀ ਰੋਟੀ ਵਰਗੇ ਬਣਾਏ ਖਾਣ ਪਦਾਰਥ ਨੂੰ ਪੂੜਾ ਕਹਿੰਦੇ ਹਨ। ਪੂੜੇ ਸਾਉਣ ਦੇ ਮਹੀਨੇ ਵਿਚ ਬਣਾ ਕੇ ਖਾਧੇ ਜਾਂਦੇ ਸਨ/ਹਨ ਕਈ ਪਰਿਵਾਰ ਆਟੋ ਦੀ ਥਾਂ ਮੈਦੇ ਨਾਲ ਪੂੜੇ ਬਣਾਉਂਦੇ ਹਨ। ਸਾਉਣ ਮਹੀਨੇ ਵਿਚ ਪੂੜੇ ਬਣਾਉਣਾ ਇਕ ਪ੍ਰਸਿੱਧ ਪਕਵਾਨ ਹੁੰਦਾ ਸੀ/ਹੈ।

ਪੂੜੇ ਬਣਾਉਣ ਲਈ ਪਹਿਲਾਂ ਗੁੜ ਨੂੰ ਪਾਣੀ ਵਿਚ ਘੋਲਿਆ ਜਾਂਦਾ ਸੀ। ਫੇਰ ਉਸ ਵਿਚ ਕਣਕ ਦਾ ਆਟਾ/ਮੈਦਾ ਪਾ ਕੇ ਨਾ ਬਹੁਤਾ ਪਤਲਾ ਅਤੇ ਨਾ ਹੀ ਬਹੁਤਾ ਗਾੜ੍ਹਾ ਘੋਲ ਬਣਾਇਆ ਜਾਂਦਾ ਸੀ। ਕਪਾਹ/ਤੂਤ/ਸਲਵਾੜ ਦੇ ਕਾਨੇ ਦਾ 6/7 ਕੁ ਇੰਚ ਦਾ ਉਂਗਲ ਜਿਨ੍ਹਾ ਮੋਟਾ ਡੱਕਾ ਲੈ ਕੇ ਉਸ ਦੇ ਇਕ ਸਿਰੇ ਤੇ ਕੱਪੜੇ ਦੀ ਥੋੜ੍ਹੀ ਜਿਹੀ ਲੀਰ ਵਲ੍ਹੇਟ ਦਿੱਤੀ ਜਾਂਦੀ ਸੀ। ਏਸ ਵਲ੍ਹੇਟੀ ਲੀਰ ਨੂੰ ਧਾਗੇ ਨਾਲ ਚੰਗੀ ਤਰ੍ਹਾਂ ਕਸ ਦਿੱਤਾ ਜਾਂਦਾ ਸੀ ਤਾਂ ਜੋ ਡੱਕੇ ਤੋਂ ਉਤਰੇ ਨਾ। ਇਸ ਲੀਰ ਲੱਗੇ ਡੱਕੇ ਨਾਲ ਪੂੜੇ ਬਣਾਉਣ ਸਮੇਂ ਤਵੇ ਉਪਰ ਤੇ ਪੂੜੇ ਉੱਪਰ ਤੇਲ ਲਾਇਆ ਜਾਂਦਾ ਸੀ।

ਪੂੜੇ ਬਣਾਉਣ ਲਈ ਪਿੱਪਲ ਬਰੋਟੇ ਦੇ ਪੱਤੇ ਨੂੰ ਦੂਹਰਾ ਕਰ ਲੈਂਦੇ ਸਨ। ਜਾਂ ਪੋਸਟ ਕਾਰਡ ਨੂੰ ਦੂਹਰਾ ਕਰ ਲੈਂਦੇ ਸਨ। ਇਕ ਬਾਣੀ ਵਿਚ ਸਰ੍ਹੋਂ ਦਾ ਤੇਲ ਪਾ ਕੇ ਰੱਖ ਲਿਆ ਜਾਂਦਾ ਸੀ। ਚੁੱਲ੍ਹੇ ਉੱਤੇ ਤਵਾ ਰੱਖ ਕੇ ਅੱਗ ਬਾਲ ਦਿੱਤੀ ਜਾਂਦੀ ਸੀ। ਡੱਕੇ ਨਾਲ ਤਵੇ ਉੱਤੇ ਤੇਲ ਲਾ ਦਿੱਤਾ ਜਾਂਦਾ ਸੀ। ਆਣੇ ਦੇ ਬਣੇ ਘੋਲ ਵਿਚੋਂ ਕੌਲੀ ਨਾਲ ਪੂੜਾ ਬਣਾਉਣ ਜੋਗਾ ਘੋਲ ਤਵੇ ਉੱਪਰ ਪਾਇਆ ਜਾਂਦਾ ਸੀ। ਪਿੱਪਲ ਬਰੋਟੇ ਪੋਸਟ ਕਾਰਡ ਨਾਲ ਘੋਲ ਨੂੰ ਹਲਾ ਹਲਾ ਕੇ ਰੋਟੀ ਦਾ ਰੂਪ ਦੇ ਦਿੱਤਾ ਜਾਂਦਾ ਸੀ। ਪੂੜੇ ਦੇ ਆਲੇ-ਦੁਆਲੇ ਤੋਂ ਉੱਤੇ ਡੱਕੇ ਨਾਲ ਤੇਲ ਲਾਇਆ ਜਾਂਦਾ ਸੀ। ਜਦ ਪੂੜੇ ਦਾ ਹੇਠਲਾ ਹਿੱਸਾ ਪੱਕ ਜਾਂਦਾ ਸੀ ਤਾਂ ਪੂੜੋ ਨੂੰ ਖੁਰਚਣੇ ਨਾਲ ਚੱਕ ਕੇ ਪੂੜੇ ਦਾ ਹੇਠਲਾ ਹਿੱਸਾ ਉੱਪਰ ਕਰ ਦਿੱਤਾ ਜਾਂਦਾ ਸੀ। ਪੜੇ ਦੇ ਆਲੇ-ਦੁਆਲੇ ਤੇ ਉੱਤੇ ਫੇਰ ਡੱਕੇ ਨਾਲ ਤੇਲ ਲਾਇਆ ਜਾਂਦਾ ਸੀ। ਜਦ ਪੂੜਾ ਪੱਕ ਜਾਂਦਾ ਸੀ ਤਾਂ ਪੂੜੇ ਨੂੰ ਤਵੇ ਤੋਂ ਲਾਹ ਲਿਆ ਜਾਂਦਾ ਸੀ। ਇਸ ਤਰ੍ਹਾਂ ਪੂੜਾ ਬਣਦਾ ਸੀ।

ਹੁਣ ਪਹਿਲਾਂ ਦੇ ਮੁਕਾਬਲੇ ਸਾਉਣ ਮਹੀਨੇ ਵਿਚ ਬਹੁਤ ਹੀ ਘੱਟ ਪੜੇ ਬਣਾਏ ਜਾਂਦੇ ਹਨ[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.