ਕਪਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੱਕ ਭਾਰਤੀ ਕਤਾਈ ਮਿੱਲ ਤੇ ਕਤਾਈ ਤੋਂ ਪਹਿਲਾਂ ਹਥੀਂ ਸਾਫ਼ ਕੀਤੀ ਕਪਾਹ (2010)

ਕਪਾਹ ਦੀ ਫ਼ਸਲ ਇੱਕ ਵਪਾਰਕ ਫ਼ਸਲ ਹੈ। ਇਹ ਇੱਕ ਫੁੱਲਦਾਰ ਪੌਦਾ ਹੈ, ਜੋ ਝਾੜੀਆਂ ਦੇ ਖ਼ਾਨਦਾਨ ਨਾਲ ਤਾਅਲੁੱਕ ਰੱਖਦਾ ਹੈ। ਇਸ ਪੌਦੇ ਦਾ ਵਿਗਿਆਨਕ ਨਾਮ ਗੋਸੀਪੀਅਮ ਕਪਾਹ (Gossypium) ਹੈ। ਕਪਾਹ ਦਾ ਰੇਸ਼ਾ ਕਪਾਹ ਦੇ ਪੌਦੇ ਤੋਂ ਪਰਾਪਤ ਹੁੰਦਾ ਹੈ। ਇਹ ਭਾਰਤ ਦੇ "ਨੂੰ ਚਿੱਟਾ ਸੋਨਾ" ਕਿਹਾ ਜਾਂਦਾ ਹੈ। ਇਹ ਚਿੱਟੀਆਂ ਫੁੱਟੀਆਂ ਦੀ ਸ਼ਕਲ ਵਿੱਚ ਪੌਦੇ ਦੇ ਬੀਜਾਂ ਦੇ ਇਰਦ ਗਿਰਦ ਡੋਡਿਆਂ ਦੇ ਖਿੜਨ ਦੇ ਬਾਅਦ ਵਿਖਾਈ ਦਿੰਦੀ ਹੈ। ਸਭ ਤੋਂ ਪਹਿਲਾਂ ਕਪਾਹ ਸਿੰਧੁ ਘਾਟੀ ਵਿੱਚ ਉੱਗੀ ਸੀ 7000 ਸਾਲ ਪਹਿਲਾਂ|

ਕਪਾਹ ਉਸ ਬੂਟੇ ਨੂੰ ਕਿਹਾ ਜਾਂਦਾ ਹੈ ਜਿਸ ਦੇ ਫਲ ਵਿਚ ਰੂੰ ਤੇ ਵੜੇਵੇਂ ਹੁੰਦੇ ਹਨ। ਇਸ ਰੂੰ ਤੋਂ ਵੜੇਵੇਂ ਵਾਲੇ ਫਲ ਨੂੰ ਕਪਾਹ ਦੇ ਫੁੱਟ/ਫੁੱਟੀਆਂ ਕਹਿੰਦੇ ਹਨ। ਇਨ੍ਹਾਂ ਫੁੱਟਾਂ ਨੂੰ ਵੇਲ੍ਹ ਕੇ ਹੀ ਰੂੰ ਤੇ ਵੜੇਵੇਂ ਵੱਖਰੇ-ਵੱਖਰੇ ਕੀਤੇ ਜਾਂਦੇ ਹਨ। ਰੂੰ ਨਾਲ ਰਜਾਈਆਂ, ਗਦੈਲੇ, ਸਰ੍ਹਾਣੇ ਭਰਾਏ ਜਾਂਦੇ ਹਨ। ਰੂੰ ਨੂੰ ਕੱਤ ਕੇ ਧਾਗਾ ਬਣਾ ਕੇ ਖੱਦਰ, ਖੇਸ, ਦੁਪੱਟੇ ਆਦਿ ਕੱਪੜੇ ਵਰਤੋਂ ਲਈ ਤਿਆਰ ਕੀਤੇ ਜਾਂਦੇ ਹਨ। ਵੜੇਵਿਆਂ ਦਾ ਤੇਲ ਕੱਢਿਆ ਜਾਂਦਾ ਹੈ ਜਿਹੜਾ ਖਾਣ ਲਈ ਅਤੇ ਹੋਰ ਕਈ ਥਾਂ ਵਰਤਿਆ ਜਾਂਦਾ ਹੈ।ਫੋਕ ਦੀ ਖਲ ਬਣਦੀ ਹੈ ਜਿਹੜੀ ਪਸ਼ੂਆਂ ਦੀ ਖੁਰਾਕ ਲਈ ਵਰਤੀ ਜਾਂਦੀ ਹੈ। ਹੋਰਾਂ ਕੰਮਾਂ ਲਈ ਵੀ ਵਰਤੀ ਜਾਂਦੀ ਹੈ। ਕਪਾਹ ਨੂੰ ਰੌਣੀ ਕਰ ਕੇ ਬੀਜਿਆ ਜਾਂਦਾ ਹੈ। ਬੀਜ ਨੂੰ ਬੀਜਣ ਤੋਂ ਪਹਿਲਾਂ ਚਾਰ ਕੁ ਘੰਟੇ ਭਿਉਂ ਕੇ ਰੱਖਿਆ ਜਾਂਦਾ ਹੈ। ਕਪਾਹ ਦੇ ਫਲ/ਟੀਂਡੇ ਜਦ ਪੱਕ ਜਾਂਦੇ ਹਨ ਤਾਂ ਟੀਂਡਿਆਂ ਦੇ ਮੂੰਹ ਖੁੱਲ੍ਹ ਕੇ ਫੁੱਟ ਬਾਹਰ ਆ ਜਾਂਦੇ ਹਨ। ਕਪਾਹ ਦੀ ਇਸ ਅਵਸਥਾ ਨੂੰ ਕਪਾਹ ਖਿੜਨਾ ਕਿਹਾ ਜਾਂਦਾ ਹੈ। ਖਿੜੀ ਕਪਾਹ ਨੂੰ ਖੇਤ ਵਿਚੋਂ ਚੁਗਿਆ ਜਾਂਦਾ ਹੈ। ਕਪਾਹ ਨੂੰ ਫੇਰ ਵੇਲਨੇ ਨਾਲ ਵੇਲ੍ਹ ਕੇ ਵੇਲ੍ਹੀ ਰੂੰ ਅੱਡ ਅਤੇ ਵੜੇਵੇਂ ਅੱਡ ਕੀਤੇ ਜਾਂਦੇ ਹਨ। ਰੂੰ ਨੂੰ ਤਾੜੇ ਤੇ ਪਿੰਜਾ ਕੇ ਪੂਣੀਆਂ ਵੱਟੀਆਂ ਜਾਂਦੀਆਂ ਹਨ। ਪੂਣੀਆਂ ਨੂੰ ਕੱਤ ਕੇ ਧਾਗਾ ਬਣਾਇਆ ਜਾਂਦਾ ਹੈ। ਧਾਗੇ ਤੋਂ ਖੱਦਰ ਬਣਾਇਆ ਜਾਂਦਾ ਹੈ। ਪਹਿਲੇ ਸਮਿਆਂ ਵਿਚ ਲੋਕ ਖੱਦਰ ਹੀ ਪਹਿਨਦੇ ਸਨ। ਵਾਧੂ ਕਪਾਹ ਮੰਡੀ ਵੇਚ ਦਿੱਤੀ ਜਾਂਦੀ ਸੀ।

ਹੁਣ ਕਪਾਹ ਦੀ ਥਾਂ ਨਰਮਾ ਬੀਜਿਆ ਜਾਣ ਲੱਗਿਆ ਹੈ। ਹੁਣ ਮੁਕਤਸਰ,ਫਰੀਦਕੋਟ, ਫਿਰੋਜ਼ਪੁਰ, ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿਚ ਨਰਮਾ ਤੇ ਬਾਕੀ ਜੀਰੀ ਬੀਜੀ ਜਾਂਦੀ ਹੈ। ਸਾਰੇ ਪੰਜਾਬ ਦੀ ਮੁੱਖ ਫਸਲ ਹੁਣ ਜ਼ੀਰੀ ਹੈ। ਕਪਾਹ ਬੀਜਣੋਂ ਹੁਣ ਜਿਮੀਂਦਾਰ ਲਗਪਗ ਹਟ ਗਏ ਹਨ।[1]

ਕਪਾਹ ਦੀ ਪ੍ਰਕਾਰਾਂ[ਸੋਧੋ]

  • ਲੰਬੇ ਰੇਸ਼ੇ ਵਾਲੀ ਕਪਾਹ
ਪਹਿਲੇ 10 ਦੇਸ਼ ਕਪਾਹ ਉਤਪਾਦਕ ਦੇਸ਼
(ਮੀਟਰ ਟਨ ਵਿੱਚ)
ਦਰਜਾ ਦੇਸ਼ 2009 2010 2011
1  ਚੀਨ 6,377,000 5,970,000 6,588,950
2  ਭਾਰਤ 4,083,400 5,683,000 5,984,000
3  ਸੰਯੁਕਤ ਰਾਜ ਅਮਰੀਕਾ 2,653,520 3,941,700 3,412,550
4  ਪਾਕਿਸਤਾਨ 2,111,400 1,869,000 2,312,000
5  ਬ੍ਰਾਜ਼ੀਲ 956,189 973,449 1,673,337
6  ਉਜ਼ਬੇਕਿਸਤਾਨ 1,128,200 1,136,120 983,400
7  ਤੁਰਕੀ 638,250 816,705 954,600
8  ਆਸਟ੍ਰੇਲੀਆ 329,000 386,800 843,572
9  ਤੁਰਕਮੇਨਿਸਤਾਨ 220,100 330,000 330,000
10  ਅਰਜਨਟੀਨਾ 135,000 230,000 295,000
ਵਿਸ਼ਵ 19,848,921 22,714,154 24,941,738
Source: UN Food & Agriculture Organization[2]
  • ਮਾਧਿਅਮ ਰੇਸ਼ੇ ਵਾਲੀ ਕਪਾਹ
  • ਛੋਟੇ ਰੇਸ਼ੇ ਵਾਲੀ ਕਪਾਹ
ਦੁਨੀਆ ਭਰ ਵਿੱਚ ਕਪਾਹ ਉਤਪਾਦਨ

ਕਪਾਹ ਉਤਪਾਦਾਂ ਲਈ ਭੁਗੋਲਿਕ ਕਾਰਕ[ਸੋਧੋ]

  • ਤਾਪਮਾਨ - 21 ਤੋਂ 27 ਸੇਂ.ਗ੍ਰੇ.
  • ਵਰਖਾ - 75 ਤੋਂ 100 ਸੇਂ.ਮੀ.
  • ਮਿੱਟੀ - ਕਾਲੀ

ਕਪਾਹ ਉਤਪਾਦਨ ਦਾ ਵਿਸ਼ਵ ਵਿਤਰਣ[ਸੋਧੋ]

  • ਸੰਯੁਕਤ ਰਾਸ਼ਟਰ
  • ਭਾਰਤ
  • ਬ੍ਰਾਜ਼ੀਲ
  • ਆਸਟ੍ਰੇਲੀਆ
  • ਉਜ਼ਬੇਕਿਸਤਾਨ

ਫਾਈਬਰ ਵਿਸ਼ੇਸ਼ਤਾ[ਸੋਧੋ]

Wiki letter w.svg ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png
Property ਮੁਲਾਂਕਣ
Shape Fairly uniform in width, 12–20 micrometers; length varies from 1 cm to 6 cm (½ to 2½ inches); typical length is 2.2 cm to 3.3 cm (⅞ to 1¼ inches).
Luster high
Tenacity (strength)
Dry
Wet

3.0–5.0 g/d
3.3–6.0 g/d
Resiliency low
Density 1.54–1.56 g/cm³
Moisture absorption
raw: conditioned
saturation
mercerized: conditioned
saturation

8.5%
15–25%
8.5–10.3%
15–27%+
Dimensional stability good
Resistance to
acids
alkali
organic solvents
sunlight
microorganisms
insects

damage, weaken fibers
resistant; no harmful effects
high resistance to most
Prolonged exposure weakens fibers.
Mildew and rot-producing bacteria damage fibers.
Silverfish damage fibers.
Thermal reactions
to heat
to flame

Decomposes after prolonged exposure to temperatures of 150 °C or over.
Burns readily.

The chemical composition of cotton is as follows:

ਗੈਲੇਰੀ[ਸੋਧੋ]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. "Production of Cotton by countries". UN Food & Agriculture Organization. 2011. Retrieved 2013-08-26.