ਸਮੱਗਰੀ 'ਤੇ ਜਾਓ

ਰਾਮਕ੍ਰਿਸ਼ਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਮਕ੍ਰਿਸ਼ਨ
ਰਾਮਕ੍ਰਿਸ਼ਨ ਦਕਸ਼ਿਨੇਸਵਰ ਵਿਖੇ
ਨਿੱਜੀ
ਜਨਮ
ਗਦਾਧਰ ਚਟੋਪਾਧਿਆਇ

(1836-02-18)18 ਫਰਵਰੀ 1836
ਮਰਗ16 ਅਗਸਤ 1886(1886-08-16) (ਉਮਰ 50)
ਮਰਗ ਦਾ ਕਾਰਨThroat cancer
ਰਾਸ਼ਟਰੀਅਤਾਭਾਰਤੀ
ਸੰਸਥਾ
ਦਰਸ਼ਨਵੇਦਾਂਤ
Honorsਪਰਮਹੰਸ

ਰਾਮਕ੍ਰਿਸ਼ਨ (Ramkṛiṣṇo Pôromôhongśo ) (18 ਫਰਵਰੀ 1836 - 1886 16 ਅਗਸਤ ਨੂੰ), ਜਨਮ ਸਮੇਂ ਨਾਂ ਗਦਾਧਰ ਚਟੋਪਾਧਿਆਇ [1] (Gôdadhor Chôṭṭopaddhae), 19ਵੀਂ-ਸਦੀ ਦੇ ਭਾਰਤ ਦਾ ਇੱਕ ਮਹਾਨ ਸੰਤ ਅਤੇ ਚਿੰਤਕ ਸੀ।[2] ਉਸ ਦੇ ਧਾਰਮਿਕ ਵਿਚਾਰਾਂ ਦੇ ਅਧਾਰ ਤੇ ਉਸ ਦੇ ਮੁਖ ਪੈਰੋਕਾਰ ਸਵਾਮੀ ਵਿਵੇਕਾਨੰਦ ਨੇ ਰਾਮਕ੍ਰਿਸ਼ਨ ਮਿਸ਼ਨ ਦਾ ਗਠਨ ਕੀਤਾ।[3][4][5] ਉਹ ਦਕਸ਼ਿਨੇਸਵਰ ਕਾਲੀ ਮੰਦਿਰ ਦਾ ਪੁਜਾਰੀ ਬਣ ਗਿਆ, ਅਤੇ ਬੰਗਾਲੀ ਭਗਤੀ ਲਹਿਰ ਦੇ ਸਰੋਕਾਰਾਂ ਨੂੰ ਸਮਰਪਿਤ ਹੋ ਗਿਆ।[1] ਉਸਦੇ ਪਹਿਲੇ ਰੂਹਾਨੀ ਅਧਿਆਪਕਾਂ ਵਿੱਚ ਇੱਕ ਜੋਗਣ ਸੀ, ਜਿਸਦਾ ਨਾਮ ਭੈਰਵੀ ਬ੍ਰਾਹਮਣੀ ਸੀ, ਜਿਸਨੂੰ ਤੰਤਰ ਅਤੇ ਵੈਸ਼੍ਣਵ ਭਗਤੀ ਦੀ ਮੁਹਾਰਤ ਸੀ।[6]

ਜੀਵਨੀ

[ਸੋਧੋ]

ਸੰਤ ਰਾਮ-ਕ੍ਰਿਸ਼ਨ ਪਰਮਹੰਸ ਦਾ ਜਨਮ 18 ਫਰਵਰੀ 1836 ਨੂੰ ਬੰਗਾਲ ਪ੍ਰਾਂਤ ਸਥਿਤ ਕਾਮਾਰਪੁਕੁਰ ਗਰਾਮ ਵਿੱਚ ਹੋਇਆ ਸੀ। ਉਸ ਦਾ ਬਚਪਨ ਦਾ ਨਾਮ ਗਦਾਧਰ ਸੀ। ਪਿਤਾਜੀ ਦਾ ਨਾਮ ਖੁਦੀਰਾਮ ਅਤੇ ਮਾਤਾ ਦਾ ਨਾਮ ਚੰਦਰਮਣੀਦੇਵੀ ਸੀ।

ਸੱਤ ਸਾਲ ਦੀ ਉਮਰ ਵਿੱਚ ਹੀ ਗਦਾਧਰ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ। ਅਜਿਹੀ ਬਿਪਤਾ ਦੀ ਘੜੀ ਵਿੱਚ ਪੂਰੇ ਪਰਵਾਰ ਦਾ ਪਾਲਣ ਪੋਸ਼ਣ ਔਖਾ ਹੁੰਦਾ ਚਲਾ ਗਿਆ। ਆਰਥਕ ਕਠਿਨਾਈਆਂ ਆਈਆਂ। ਬਾਲਕ ਗਦਾਧਰ ਨੇ ਦਿਲ ਨਹੀਂ ਛੱਡਿਆ। ਉਸਦਾ ਵੱਡਾ ਭਰਾ ਰਾਮਕੁਮਾਰ ਚੱਟੋਪਾਧਿਆਏ ਕਲਕੱਤਾ ਵਿੱਚ ਇੱਕ ਪਾਠਸ਼ਾਲਾ ਦਾ ਸੰਚਾਲਕ ਸੀ। ਉਹ ਗਦਾਧਰ ਨੂੰ ਆਪਣੇ ਨਾਲ ਕੋਲਕਾਤਾ ਲੈ ਗਿਆ।

ਹਵਾਲੇ

[ਸੋਧੋ]
  1. 1.0 1.1 Smart 1998, p. 409.
  2. Georg 2002, p. 600.
  3. Clarke 2006, p. 209.
  4. Brodd 2009, p. 275.
  5. Smith 1976, p. 93.
  6. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named A.P.Sen-101