ਅਰਜੁਨ ਬਬੂਟਾ
ਦਿੱਖ
ਨਿੱਜੀ ਜਾਣਕਾਰੀ | |
---|---|
ਰਾਸ਼ਟਰੀਅਤਾ | ਭਾਰਤੀ |
ਜਨਮ | ਜਲਾਲਾਬਾਦ, ਫ਼ਾਜ਼ਿਲਕਾ, ਪੰਜਾਬ, ਭਾਰਤ | 24 ਜਨਵਰੀ 1999
ਘਰ | ਚੰਡੀਗੜ੍ਹ, ਭਾਰਤ |
ਪੇਸ਼ਾ | ਨਿਸ਼ਾਨੇਬਾਜ਼ |
ਭਾਰ | 67 kg (148 lb) |
ਖੇਡ | |
ਦੇਸ਼ | ਭਾਰਤ |
ਖੇਡ | ਨਿਸ਼ਾਨੇਬਾਜ਼ੀ |
ਇਵੈਂਟ | 10 ਮੀਟਰ ਏਅਰ ਰਾਈਫਲ |
ਅਰਜੁਨ ਬਬੂਟਾ ਇੱਕ ਭਾਰਤੀ ਨਿਸ਼ਾਨੇਬਾਜ਼ ਹੈ। ਉਹ 10 ਮੀਟਰ ਏਅਰ ਰਾਈਫਲ ਈਵੈਂਟ ਵਿੱਚ ਹਿੱਸਾ ਲੈਂਦਾ ਹੈ। ਉਹ 2017 ਤੋਂ ਭਾਰਤੀ ਸ਼ੂਟਿੰਗ ਟੀਮ ਦਾ ਹਿੱਸਾ ਹੈ।
ਨਿੱਜੀ ਜ਼ਿੰਦਗੀ
[ਸੋਧੋ]ਅਰਜੁਨ ਬਬੂਟਾ ਦਾ ਜਨਮ 24 ਜਨਵਰੀ, 1999 ਨੂੰ ਜਲਾਲਾਬਾਦ, ਫ਼ਾਜ਼ਿਲਕਾ, ਪੰਜਾਬ ਹੋਇਆ। ਬਾਅਦ ਵਿੱਚ ਉਹ ਚੰਡੀਗੜ੍ਹ ਚਲਾ ਗਿਆ ਜਿੱਥੇ ਉਸਨੇ ਨਿਸ਼ਾਨੇਬਾਜ਼ੀ ਵਿੱਚ ਆਪਣਾ ਕਰੀਅਰ ਬਣਾਇਆ। ਉਸਨੇ ਡੀਏਵੀ ਕਾਲਜ, ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਹੁਣ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਵਿੱਚ ਜਨ ਸੰਚਾਰ ਅਤੇ ਪੱਤਰਕਾਰੀ ਦੀ ਪੜ੍ਹਾਈ ਕਰ ਰਿਹਾ ਹੈ।[1][2]
ਕਰੀਅਰ
[ਸੋਧੋ]ਪੈਰਿਸ ਵਿੱਚ 2024 ਸਮਰ ਓਲੰਪਿਕ ਵਿੱਚ, ਬਬੂਟਾ ਅਤੇ ਰਮਿਤਾ ਜਿੰਦਲ ਦੀ ਜੋੜੀ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੈਂਟ, ਮੈਡਲ ਰਾਉਂਡ ਵਿੱਚ ਅੱਗੇ ਵਧਣ ਵਿੱਚ ਅਸਫ਼ਲ ਰਹੇ।[3] ਬਬੂਟਾ ਨੇ ਯੋਗਤਾ ਵਿੱਚ ਸੱਤਵਾਂ ਸਥਾਨ ਹਾਸਲ ਕਰਨ ਤੋਂ ਬਾਅਦ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਦੇ ਫਾਈਨਲ ਵਿੱਚ ਥਾਂ ਬਣਾਈ।[4] ਉਹ ਕਰੀਬੀ ਮੁਕਾਬਲੇ ਵਾਲੇ ਫਾਈਨਲ ਵਿੱਚ ਚੌਥੇ ਸਥਾਨ ’ਤੇ ਰਿਹਾ।[5]
ਹਵਾਲੇ
[ਸੋਧੋ]- ↑ Dey, Santadeep (21 July 2022). "Once unable to stand for long with troubled back, Arjun Babuta outguns Olympic silver medallist". Sportstar (in ਅੰਗਰੇਜ਼ੀ). Retrieved 28 July 2024.
- ↑ "Silver for Arjun in international meet". Tribune India. 29 May 2017. Retrieved 28 July 2024.
- ↑ "Paris Olympics: Indian shooters miss out on medal rounds in 10m Air Rifle Mixed Team event". The Times of India. 27 July 2024. Retrieved 29 July 2024.
- ↑ "Paris Olympics 2024: PV Sindhu opens campaign with dominant win; Arjun Babuta through to men's 10m air rifle final". DNA india.
- ↑ "Paris Olympics 2024: Arjun Babuta misses medal in 10m air rifle men's final, finishes fourth". The Indian Express (in ਅੰਗਰੇਜ਼ੀ). 29 July 2024. Retrieved 29 July 2024.
ਬਾਹਰੀ ਲਿੰਕ
[ਸੋਧੋ]- Arjun Babuta at ISSF