ਜਲਾਲਾਬਾਦ, ਫ਼ਾਜ਼ਿਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਲਾਲਾਬਾਦ, ਫ਼ਾਜ਼ਿਲਕਾ
ਸਹਿਰ
ਦੇਸ਼ India
ਰਾਜਪੰਜਾਬ
ਜ਼ਿਲ੍ਹਾਫ਼ਾਜ਼ਿਲਕਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)

ਜਲਾਲਾਬਾਦ ਭਾਰਤੀ ਪੰਜਾਬ (ਭਾਰਤ) ਦੇ ਫ਼ਾਜ਼ਿਲਕਾ ਜ਼ਿਲ੍ਹਾ ਦਾ ਤਹਿਸੀਲ ਹੈ। ਜਲਾਲਾਬਾਦ ਨਾਲ ਪੰਜਾਬ ਦੇ ਤਿੰਨ ਜ਼ਿਲ੍ਹੇ ਫ਼ਿਰੋਜ਼ਪੁਰ, ਮੁਕਤਸਰ ਅਤੇ ਫ਼ਾਜ਼ਿਲਕਾ ਅਤੇ ਗੁਆਂਢੀ ਮੁਲਕ ਪਾਕਿਸਤਾਨ ਦੀ ਹੱਦ ਵੀ ਲਗਦੀ ਹੈ। ਇਸ ਨਗਰ ਨਾਲ ਇੱਕ ਪਾਸੇ ਹੁਸੈਨੀਵਾਲਾ ਬਾਰਡਰ ਅਤੇ ਦੂਜੇ ਪਾਸੇ ਸੁਲੇਮਾਨਕੀ ਬਾਰਡਰ ਹੈ।

ਇਤਿਹਾਸਕ ਪਿਛੋਕੜ[ਸੋਧੋ]

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਨਵਾਬ ਨਿਜ਼ਾਮ-ਉਦ-ਦੀਨ ਨੂੰ ਹਰਾਉਣ ਪਿੱਛੋਂ ਉਸ ਨੂੰ ਗੁਜ਼ਾਰੇ ਲਈ ਸੰਨ 1807 ਵਿੱਚ ਰਿਆਸਤ ਮਮਦੋਟ ਦਾ ਮਾਲਕ ਬਣਾਇਆ ਗਿਆ ਸੀ। ਸੰਨ 1808 ਵਿੱਚ ਉਸ ਦੀ ਮੌਤ ਤੋਂ ਬਾਅਦ ਉਸ ਦਾ ਭਰਾ ਕੁਤਬ-ਉਦ-ਦੀਨ ਸੰਨ 1808 ਵਿੱਚ ਇਸ ਰਿਆਸਤ ਦਾ ਨਵਾਬ ਬਣਿਆ। ਕੁਤਬ-ਉਦ-ਦੀਨ ਤੋਂ ਬਾਅਦ ਉਸ ਦਾ ਪੁੱਤਰ ਜਲਾਲ-ਉਦ-ਦੀਨ ਮਮਦੋਟ ਦਾ ਨਵਾਬ ਬਣਿਆ। ਉਸ ਨੇ ਜਲਾਲਾਬਾਦ ਦੀ ਬੇਆਬਾਦ ਜ਼ਮੀਨ ਉੱਤੇ ਆਪਣੀ ਰਾਜਧਾਨੀ ਬਣਾਈ ਅਤੇ 1874 ਵਿੱਚ ਆਪਣੇ ਨਾਂ ’ਤੇ ਜਲਾਲ-ਆਬਾਦ ਨਗਰ ਦੀ ਨੀਂਹ ਰੱਖੀ ਜੋ ਬਾਅਦ ਵਿੱਚ ਜਲਾਲਾਬਾਦ ਦੇ ਨਾਂ ਨਾਲ ਜਾਣਿਆ ਜਾਣ ਲੱਗਾ।

ਇਤਿਹਾਸਕ ਇਮਾਰਤ[ਸੋਧੋ]

  • ਨਵਾਬ ਜਲਾਲ-ਉਦ-ਦੀਨ ਨੇ ਸੰਨ 1880 ਵਿੱਚ ਦਾਣਾ ਮੰਡੀ ਦੇ ਦੋ ਵੱਡੇ ਗੇਟ ਲਗਾਏ ਗਏ ਸਨ।
  • ਨਗਰ ਦੇ ਚਾਰ ਬਜ਼ਾਰਾਂ ਬਾਹਮਣੀ ਬਜ਼ਾਰ, ਬੱਘਾ ਬਜ਼ਾਰ, ਰੇਲਵੇ ਬਜ਼ਾਰ ਅਤੇ ਥਾਣਾ ਬਜ਼ਾਰ ਹਨ।
  • ਰਾਣੀ ਮਹੱਲ ਜਿਸ ਦੀ ਇਮਾਰਤ ਵਿੱਚ ਜੁਡੀਸ਼ੀਅਲ ਕੋਰਟ ਕੰਪਲੈਕਸ ਚੱਲ ਰਿਹਾ ਹੈ।
  • ਪੀਰ ਬਾਬਾ ਖਾਕੀ ਸ਼ਾਹ ਦੀ ਸਮਾਧ, ਲਹਿੰਦੇ ਪਾਸੇ ਬਾਬਾ ਬੱਬਰ ਸ਼ਾਹ ਦੀ ਮਜ਼ਾਰ, ਉੱਤਰ ਵੱਲ ਸ਼ੇਰ ਸ਼ਾਹ ਵਲੀ ਸਮਾਧ ਅਤੇ ਦੱਖਣ ’ਚ ਬਾਬਾ ਬਕਰ ਸ਼ਾਹ ਦੀ ਸਮਾਧ ਹਨ।
  • ਗਾਂਧੀ ਨਗਰ ਸਥਿਤ ਨਵਾਬ ਦੀ ਕਚਹਿਰੀ ਦੀ ਇਮਾਰਤ।
  • ਖ਼ੂਬਸੂਰਤ ਰਾਣੀ ਮਹੱਲ
  • ਰੇਲਵੇ ਸਟੇਸ਼ਨ ਨੂੰ ਜਾਣ ਵਾਲੀ ਸੜਕ ਉਪਰ ਅੰਗਰੇਜ਼ੀ ਵਿੱਚ ਮਮਦੋਟ ਸਟੇਟ ਆਫਿਸ 1907 ਹੈ ਇਸ ਵਿਸ਼ਾਲ ਇਮਾਰਤ ਵਿੱਚ ਮਮਦੇਟ ਸਟੇਟ (ਸਾਮਰਾਜ) ਦੀ ਕਚਹਿਰੀ ਚੱਲਦੀ ਸੀ।
  • ਧੱਕਾ ਬਸਤੀ ਵਿੱਚ ਨਵਾਬ ਸਾਹਿਬ ਨੇ ਆਪਣੀ ਕਚਹਿਰੀ ਲਗਾਉਣ ਲਈ ਆਲੀਸ਼ਾਨ ਦਫ਼ਤਰ ਬਣਵਾਇਆ ਸੀ।
  • ਨਵਾਬ ਜਲਾਲ-ਉਦ-ਦੀਨ ਨੇ ਨਗਰ ਵਿੱਚ ਕੋਠੀ ਦੇ ਅੰਦਰ ਵਿਸ਼ਾਲ ਆਕਾਰ ਦੇ ਕਮਰੇ, ਰਾਣੀ ਤਲਾਬ ਅਤੇ ਇੱਕ ਤਹਿਖਾਨਾ ਵੀ ਬਣਵਾਇਆ। ਰਾਣੀ ਤਲਾਬ ਤਕਰੀਬਨ 35 ਫੁੱਟ ਚੌੜੇ, 70 ਫੁੱਟ ਲੰਮੇ ਅਤੇ 6 ਫੁੱਟ ਡੂੰਘਾ ਹੈ।

ਸਨਮਾਨ ਯੋਗ ਹਾਸਤੀਆਂ[ਸੋਧੋ]

  • ਸੁਖਬੀਰ ਸਿੰਘ ਬਾਦਲ ਹਲਕੇ ਦਾ ਐਮ. ਐਲ.ਏ.
  • ਸ਼ੇਰ ਸਿੰਘ ਘੁਬਾਇਆ ਐਮ. ਪੀ.
  • ਸੀ.ਬੀ.ਆਈ. ਦੇ ਸਾਬਕਾ ਡਾਇਰੈਕਟਰ ਜੁਗਿੰਦਰ ਸਿੰਘ
  • ਡਾ. ਸਲੋਨੀ ਸਿਡਾਨਾ ਆਈ. ਏ. ਐਸ.