ਸਮੱਗਰੀ 'ਤੇ ਜਾਓ

ਕਲਾਵਤੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਗ ਕਲਾਵਤੀ ਇੱਕ ਬਹੁਤ ਹੀ ਮਿੱਠਾ ਅਤੇ ਸਰਲ ਰਾਗ ਹੈ।

ਥਾਟ-ਖਮਾਜ

ਜਾਤੀ-ਔੜਵ-ਔੜਵ(ਅਰੋਹ-ਅਵਰੋਹ ਦੋਨਾਂ 'ਚ ਪੰਜ-ਪੰਜ ਸੁਰ)

ਸਮਾਂ -ਅੱਧੀ ਰਾਤ

ਅਰੋਹ- ਸ ਗ ਪ ਧ ਨੀ ਸੰ

ਅਵਰੋਹ - ਸੰ ਨੀ ਧ ਪ ਗ ਸੰ

ਪਕੜ - ਗ ਪ ਧ ਨੀ ਧ ਪ,ਗ ਪ ਗ ਸ

ਵਾਦੀ ਸੁਰ- ਗ

ਸੰਵਾਦੀ ਸੁਰ -ਧ

ਵਰਜਿਤ ਸੁਰ -ਰੇ,ਮ


ਕਲਾਵਤੀ ਇੱਕ ਆਧੁਨਿਕ ਪੰਜਕੋਣੀ (ਪੰਜ ਸੁਰਾਂ ਵਾਲਾ) ਹਿੰਦੁਸਤਾਨੀ ਸ਼ਾਸਤਰੀ ਰਾਗ ਹੈ। ਰੇ (ਦੂਜਾ ਟੋਨ) ਅਤੇ ਮ (ਚੌਥਾ ਟੋਨ) ਦੋਵੇਂ ਸੁਰਾਂ ਨੂੰ ਹਟਾ ਦਿੱਤਾ ਗਿਆ ਹੈ (ਵਰਜਿਆ/ਵਰਜੀਤ)। ਕਲਾਵਤੀ ਖਮਾਜ ਥਾਟ ਦਾ ਰਾਗ ਹੈ।

ਅਰੋਹ ਅਤੇ ਅਵਰੋਹ

[ਸੋਧੋ]

ਅਰੋਹ- ਸ ਗ ਪ ਧ ਨੀ ਸੰ ਅਵਰੋਹ - ਸੰ ਨੀ ਧ ਪ ਗ ਸੰ

ਵਾਦੀ ਅਤੇ ਸੰਵਾਦੀ ਸੁਰ

[ਸੋਧੋ]

ਵਾਦੀ ਸੁਰ-ਗ ਅਤੇ ਸੰਵਾਦੀ ਸੁਰ-ਧ ਹਨ

ਪਕੜ ਜਾਂ ਚਲਨ

[ਸੋਧੋ]

ਗ ਪ ਧ ਨੀ ਧ ਪ,ਗ ਪ ਗ ਸ

ਕੋਮਲ ਨੀ ਅਰੋਹ ਵਿੱਚ ਕਮਜ਼ੋਰ ਹੁੰਦੀ ਹੈ ਅਤੇ ਅਕਸਰ ਇਸ ਦਾ ਪ੍ਰਯੋਗ ਆਰੋਹ ਵਿੱਚ ਘੱਟ ਹੀ ਕੀਤਾ ਜਾਂਦਾ ਹੈ ਜਿਵੇਂ 'ਗ ਪ ਧ ਨੀ ਧ ਸੰ' ਯਾਂ 'ਸ ਗ ਪ ਧ ਸੰ' ਪਰ ਤਾਨ ਲੈਂਦੇ ਸਮੇਂ 'ਗ ਪ ਧ ਨੀ ਸੰ' ਵੀ ਲਿਆ ਜਾਂਦਾ ਹੈ।

ਕੋਮਲ ਨੀ ਨੂੰ ਅੰਦੋਲਿਤ ਵੀ ਕੀਤਾ ਜਾਂਦਾ ਹੈ -ਗੰ ਪ ਧ ਨੀ ~ਧ ਪ ਯਾਂ ਫੇਰ ਗੰ ਪ ਧ ਨੀ - ਸੰ ਧ ਗ ਪ ਧ ਸ ਨੀ- ਧ ਪ

ਰਾਗ ਕਲਾਵਤੀ ਦੇ ਮੁੱਖ ਅੰਗ -

ਸ ਗ ਪ ਧ ,ਪ ਧ ਨੀ ਧ,ਧ ਪ,ਗ ਪ ਧ ਸੰ ਨੀ,ਨੀ ਸੰ ,ਨੀ ਪ, ਧ ਗ, ਪ ਗ ਸੰ, ਨੀ ਧ ਸ

ਸੰਗਠਨ ਅਤੇ ਸੰਬੰਧ

[ਸੋਧੋ]

ਕਲਾਵਤੀ ਇੱਕ ਕਰਨਾਟਕ ਪ੍ਰਣਾਲੀ (ਯਗਪ੍ਰਿਆ) ਤੋਂ ਲਿਆ ਗਿਆ ਰਾਗ ਹੈ। ਜੇ.ਡੀ. ਪਾਟਕੀ ਦੇ ਅਨੁਸਾਰ ਮਹਾਰਾਸ਼ਟਰ ਵਿੱਚ ਇਹ ਰਾਗ ਪੰਡਿਤ ਰਾਓ ਨਾਗਰਕਰ, ਰੋਸ਼ਨ ਆਰਾ ਬੇਗਮ ਅਤੇ ਗੰਗੂਬਾਈ ਹੰਗਲ ਦੁਆਰਾ ਪ੍ਰਸਿੱਧ ਕੀਤਾ ਗਿਆ ਸੀ। ਬੀ ਸੁੱਬਾ ਰਾਓ ਨੇ ਵਿਆਖਯਾ ਕੀਤੀ ਹੈ ਕਿ ਕਰਨਾਟਕੀ ਕਲਾਵਤੀ ਵਿੱਚ ਕੋਮਲ ਰੇ ਦੀ ਵਰਤੋਂ ਕਰਦਿਆਂ ਅਰੋਹਾ ਵਿੱਚ ਗਾ ਅਤੇ ਨੀ ਅਤੇ ਅਵਰੋਹਾ ਵਿੱਚੋਂ ਨੀ ਨੂੰ ਛੱਡਿਆ ਗਿਆ ਹੈ ਜੋ ਇਸ ਨੂੰ ਰਾਗ ਜਨਸਮੋਹਿਨੀ ਦੇ ਨੇਡ਼ੇ ਦਾ ਕਰ ਦੇੰਦਾ ਹੈ।

ਕਰਨਾਟਕ ਸੰਗੀਤ

[ਸੋਧੋ]

ਕਰਨਾਟਕ ਸੰਗੀਤ ਅਨੁਸਾਰ ਰਾਗ ਕਲਾਵਤੀ'ਚ -ਸ ਗ ਪ ਧ ਨੀ ਸੰ/ਸੰ ਨੀ ਧ ਪ ਗ ਸ ਸੁਰ ਲਗਾ ਕੇ ਇਹ ਰਾਗ ਵਲਚੀ ਜਾਂ ਵਲਾਜੀ ਮੰਨਿਆ ਜਾਂਦਾ ਹੈ ਜਿਹੜਾ ਕਿ 28ਵੇਂ ਮੇਲਕਾਰਥਾ, ਹਰਿਕੰਭੋਜੀ ਦੀ ਪੈਦਾਇਸ਼ ਸਮਝੀ ਜਾਂਦੀ ਹੈ।

ਬੰਦਿਸ਼ (ਰਾਗ ਕਲਾਵਤੀ ਵਿੱਚ ਬਣੀ ਰਚਨਾ)

[ਸੋਧੋ]
ਬੰਦਿਸ਼ ਦਾ ਨਾਮ/ਬੰਦਿਸ਼ ਦੇ ਸ਼ੁਰੂਆਤੀ ਬੋਲ ਸੰਗੀਤਕਾਰ ਅਤੇ ਸਿਰਜਣਹਾਰ ਤਾਲ
ਭਾਰਤ ਜਹਾਂ ਸੇ ਪਿਆਰਾ... ਪੰਡਿਤ ਗੋਕੁਲੋਤਸਵਜੀ ਮਹਾਰਾਜ ਤੀਨ ਤਾਲ

ਫ਼ਿਲਮੀ ਗੀਤ

[ਸੋਧੋ]

ਹਿੰਦੀ ਗੀਤ

[ਸੋਧੋ]
ਗੀਤ ਸੰਗੀਤਕਾਰ ਗੀਤਕਾਰ ਗਾਇਕ /ਗਾਈਕਾ ਫਿਲਮ/

ਸਾਲ

ਦਿਲ ਮੇਂ ਔਰ ਤੋਂ ਕਯਾ ਰੱਖਾ ਹੈ -- -- ਗ਼ੁਲਾਮ ਅਲੀ ਗ਼ੈਰ ਫਿਲਮੀ
ਹਮ ਕਿਸੀ ਸੇ ਕਮ ਨਹੀਂ ਆਰ ਡੀ ਬਰਮਣ ਮਜਰੂਹ ਸੁਲਤਾਨਪੁਰੀ ਮੁੱਹਮਦ ਰਫੀ,ਆਸ਼ਾ ਭੋਂਸਲੇ ਹਮ ਕਿਸੀ ਸੇ ਕਮ ਨਹੀਂ/ 1977
ਕਾਹੇ ਤਰਸਾਏ ਜਿਯਰਾ ਰੋਸ਼ਨ ਸਾਹਿਰ ਲੁਧਿਆਣਵੀ ਆਸ਼ਾ ਭੋਂਸਲੇ /ਊਸ਼ਾ ਮੰਗੇਸ਼ਕਰ ਚਿਤ੍ਰਲੇਖਾ/1964
ਮੈਕਾ ਪਿਆ ਬੁਲਾਵੇ ਲਕਸ਼ਮੀ ਕਾਂਤ ਪਿਆਰੇ ਲਾਲ ਵਸੰਤ ਦੇਵ ਲਤਾ ਮੰਗੇਸ਼ਕਰ/ਸੁਰੇਸ਼ ਵਾਡੇਕਰ ਸੁਰ ਸੰਗਮ/1985
ਨਾ ਤੋ ਕਾਰਵਾਂ ਕੀ ਤਲਾਸ਼ ਹੈ ਰੋਸ਼ਨ ਸਾਹਿਰ ਲੁਧਿਆਣਵੀ ਮੁੱਹਮਦ ਰਫੀ,ਮੰਨਾ ਡੇ,ਸੁਧਾ ਮਲਹੋਤਰਾ,

ਆਸ਼ਾ ਭੋਂਸਲੇ, ਏਸ ਬਾਤਿਸ਼

ਬਰਸਾਤ ਕੀ

ਰਾਤ/1960

ਪੀਆ ਨਹੀਂ ਆਏ ਸਲੀਮ ਇਕਬਾਲ --- ਅਮਾਨਤ ਅਲੀ ਖਾਨ ,ਨੂਰ ਜਹਾਨ ਦਰਵਾਜ਼ਾ /1962

(ਪਾਕਿਸਤਾਨੀ ਮੂਵੀ)

ਸਨਮ ਤੂ ਬੇਵਫਾ ਕੇ ਨਾਮ ਸੇ ਲਕਸ਼ਮੀ ਕਾਂਤ ਪਿਆਰੇ ਲਾਲ ਆਨੰਦ ਬਕਸ਼ੀ ਲਤਾ ਮੰਗੇਸ਼ਕਰ ਖਿਲੋਨਾ/1970
ਸੁਬਹ ਔਰ ਸ਼ਾਮ ਕਾਮ ਹੀ ਕਾਮ ਕਲਯਾਣ ਜੀ ਆਨੰਦ ਜੀ ਏਮ ਜੀ ਹਸ਼ਮਤ ਸੂਲਕਸ਼ਣਾ ਪੰਡਿਤ ਉਲਝਣ/1975
ਯੇ ਤਾਰਾ ਵੋ ਤਾਰਾ ਏ ਆਰ ਰਹਮਾਨ ਜਾਵੇਦ ਅਖ਼ਤਰ ਉਦਿਤ ਨਾਰਾਯਣ ,ਮਾਸਟਰ ਵਿਗਨੇਸ਼ ,ਬੇਬੀ ਪੂਜਾ ਸਵਦੇਸ/2004

ਵਿਹਾਰ

[ਸੋਧੋ]

ਜਦੋਂ ਵੀ ਸੁਰ 'ਗ ਗ ਪ ਧ ਨੀ ਧ ਪ ਗ' ਇੱਕਠੇ ਗਾਏ ਜਾਂਦੇ ਹਨ,ਤਾਂ 'ਗ (ਗਂਧਾਰ)' ਅਕਸਰ ਇਸ ਮੇਲ ਦਾ ਸ਼ੁਰੂਆਤੀ ਸੁਰ ਹੁੰਦਾ ਹੈ। 'ਸ' ਸੁਰ ਵੱਲ ਵਾਪਸ ਆਂਦੇ ਵਕਤ ਮੀਂਡ ਦਵਾਰਾ 'ਗ ਤੋਂ ਸੰ' ਤੱਕ ਆਇਆ ਜਾਂਦਾ ਹੈ।

ਹੋਰ ਅੰਦੋਲਨ-

ਸ,ਗ,ਪ,ਗ/ਸ,ਨੀ(ਮੰਦ੍ਰ),ਧ(ਮੰਦ੍ਰ),ਸ,ਸ(ਪ)ਗ,ਪ,(ਧ)ਪ (ਗ)ਸ,ਗ ਪ ਧ --ਧ--ਨੀ ਧ ਪ,ਗ ਗ ਪ ਧ ਨੀ -,ਨੀ ਧ ਪ,ਗ ਪ ਧ ਨੀ ਧ,(ਨੀ)ਧ ਸੰ ਸੰ(ਗੰ)ਸੰ,ਸੰ ਗੰ ਪੰ ਗੰ ਸੰ ਨੀ ਧ,ਗ ਪ ਧ, ਨੀ ਨੀ ਧ ਪ, ਗ ਧ ਪ, ਗ ਨੀ ਧ,ਗੰ/ਸੰ ਨੀ ਧ,ਨੀ ਧ ਪ ਗ ਪ (ਧ)ਪ ਗ/ਸ,ਨੀ(ਮੰਦ੍ਰ)ਧ(ਮੰਦ੍ਰ) ਸ-

ਗ ਪ ਧ ਨੀਨੀ ਧ ਪ ਗ/ਸ-

ਗਾਣ-ਵਜਾਣ ਦਾ ਸਮਾਂ

[ਸੋਧੋ]

ਅੱਧੀ ਰਾਤ

ਇਤਿਹਾਸਕ ਜਾਣਕਾਰੀ

[ਸੋਧੋ]

ਮਹੱਤਵਪੂਰਨ ਰਿਕਾਰਡ

[ਸੋਧੋ]
  • ਇਮਰਤ ਖਾਨ,ਐਲ ਪੀ ਰਿਕਾਰਡ ਨੰ. EASD-1358
  • ਨਿਸ਼ਾਤ ਖਾਨ, "ਸੇਂਟੀਮੈਂਟਲ ਸਿਤਾਰ", ਸੁਪਰ ਕੈਸੇਟਸ ਇੰਡ (1994) । Ltd, CD: SICCD 042 ਦੇ ਰੂਪ ਵਿੱਚ
  • ਪ੍ਰਭਾ ਅਤ੍ਰੇ, "ਕਲਾਸੀਕਲ ਵੋਕਲ- ਮਾਰੂ ਬਿਹਾਗ, ਕਲਾਵਤੀ, ਠੁਮਰੀ ਮਿਸ਼ਰਾ ਖਮਾਜ", ਐਚ. ਐਮ. ਵੀ.
  • ਐੱਸ. ਬਾਲਾਚੰਦਰ, ਵੀਨਾ, "ਕਰਨਾਟਕ ਇੰਸਟਰੂਮੈਂਟਲ- ਮੁਥੁਸਵਾਮੀ ਦੀਕਸ਼ਿਤਰ ਕ੍ਰਿਤੀ-ਕਲਾਵਤੀ ਕਮਲਾਸਨ ਯੁਵਤੀ" http://gaana.com/share/titemI41181
  • ਆਚਾਰੀਆ ਡਾ. ਪੰਡਿਤ ਗੋਕੁਲੋਤਸਵਜੀ ਮਹਾਰਾਜ, ਹਿੰਦੁਸਤਾਨੀ ਕਲਾਸੀਕਲ ਵੋਕਲ, ਭਾਰਤ ਜਹਾਂ ਸੇ ਪਿਆਰਾ ਦੂਰਦਰਸ਼ਨ ਲਈ ਰਿਕਾਰਡ ਕੀਤਾ ਗਿਆ

ਇਹ ਵੀ ਦੇਖੋ

[ਸੋਧੋ]
  • ਦੀਕਸ਼ਾ
  • ਕਲਾਵਤੀ ਤੰਤਰ
  • ਤੰਤਰ