ਰਾਗ ਗੋਰਖ ਕਲਿਆਣ
ਦਿੱਖ
ਇਹ ਲੇਖ ਹਿੰਦੁਸਤਾਨੀ ਰਾਗਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ।
ਇਸ ਲੇਖ ਵਿੱਚ ਰਾਗ ਗੋਰਖ ਕਲਿਆਣ ਦੀ ਚਰਚਾ ਕੀਤੀ ਗਈ ਹੈ।
"ਸਮ ਸੰਵਾਦ ਦ੍ਵਿਤਿਆ ਰਾਤਰੀ,ਔਡਵ ਸ਼ਾਡਵ ਮਾਨ।
ਥਾਟ ਖਮਾਜ ਮਾਨਤ ਗਿਨੀ ਜਨ, ਗੋਰਖ ਬਖਾਨ।।"
............ ਰਾਗ ਚੰਦ੍ਰਿਕਾਸਾਰ
ਸੁਰ | ਅਰੋਹ 'ਚ ਗੰਧਾਰ ਤੇ ਪੰਚਮ ਵਰਜਿਤ,
ਅਵਰੋਹ 'ਚ ਗੰਧਾਰ ਵਰਜਿਤ ਨਿਸ਼ਾਦ ਕੋਮਲ ਬਾਕੀ ਸਾਰੇ ਸੁਰ ਸ਼ੁੱਧ |
ਜਾਤੀ | ਔਡਵ- ਸ਼ਾਡਵ |
ਥਾਟ | ਖਮਾਜ |
ਵਾਦੀ | ਮਧ੍ਯਮ (ਮ) |
ਸੰਵਾਦੀ | ਸ਼ਡਜ (ਸ) |
ਸਮਾਂ | ਰਾਤ ਦਾ ਦੂਜਾ ਪਹਿਰ |
ਠੇਹਿਰਾਵ ਦੇ ਸੁਰ | ਸ;ਮ;ਧ -ਧ;ਮ;ਤਰੇ ਨੀ(ਮੰਦਰ) |
ਮੁੱਖ ਅੰਗ | ਸ ਰੇ ਮ; ਰੇ ਮ ਰੇ ਸ ਨੀ(ਮੰਦਰ); ਨੀ(ਮੰਦਰ) ; ਨੀ(ਮੰਦਰ) ਧ(ਮੰਦਰ) ਸ; ਰੇ ਮ ਧ ਨੀ ਧ ਸੰ र;ਸੰ ਨੀ ਧ ਮ ਰੇ ;ਮ ਰੇ ਸ,ਨੀ(ਮੰਦਰ);ਨੀ(ਮੰਦਰ) म रे सा ,ਧ ਰੇ ਸ ; |
ਅਰੋਹ | ਸ ਰੇ ਮ ਧ ਸੰ रे म ध सा' |
ਅਵਰੋਹ | ਸੰ ਧ ਨੀ ਧ ਮ ਰੇ ਮ ਰੇ ਨੀ(ਮੰਦਰ) ਧ(ਮੰਦਰ)ਸ |
ਪਕੜ | ਨੀ ਧ ਮ ,ਰੇ ਮ ਰੇ ਸ ਨੀ(ਮੰਦਰ)ਧ (ਮੰਦਰ)ਸ ਰੇ ਮ |
ਰਾਗ ਗੋਰਖ ਕਲਿਆਣ ਦੀ ਵਿਸ਼ੇਸ਼ਤਾ:-
- ਗੋਰਖ ਕਲਿਆਣ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇੱਕ ਰਾਗ ਹੈ। ਇਸਦਾ ਨਾਮ ਉੱਤਰ ਪ੍ਰਦੇਸ਼ ਵਿੱਚ ਗੋਰਖਪੁਰ ਦੇ ਇੱਕ ਖੇਤਰੀ ਕਿਸਮ ਦੇ ਗੀਤ ਵਿੱਚ ਇਸਦੀ ਉਤਪੱਤੀ ਲਈ ਮੰਨਿਆ ਗਿਆ ਹੈ। ਕਿਉਂਕਿ ਇਹ ਕਲਿਆਣ ਨਾਲ ਬਹੁਤਾ ਮੇਲ ਨਹੀਂ ਖਾਂਦਾ, ਕੁਝ ਸੰਗੀਤਕਾਰ ਇਸਨੂੰ ਗੋਰਖ ਕਹਿਣਾ ਪਸੰਦ ਕਰਦੇ ਹਨ। ।
- ਰਾਗ ਗੋਰਖ ਕਲਿਆਣ ਵਿੱਚ ਰਾਗ ਦੁਰਗਾ ਤੇ ਬਾਗੇਸ਼੍ਰੀ ਦੀ ਝਲਕ ਵੀ ਨਜ਼ਰ ਆਉਂਦੀ ਹੈ।
- ਰਾਗ ਗੋਰਖ ਕਲਿਆਣ 'ਚ ਪੰਚਮ ਸੁਰ ਬਹੁਤ ਹੀ ਘੱਟ ਇਸਤੇਮਾਲ ਹੁੰਦਾ ਹੈ।ਅਰੋਹ ਵਿੱਚ ਤਾਂ ਬਿਲਕੁਲ ਵਰਜਿਤ ਹੈ ਤੇ ਅਵਰੋਹ ਵਿੱਚ ਵੀ ਘਟ ਇਸਤੇਮਾਲ ਹੁੰਦਾ ਹੈ।
- ਰਾਗ ਗੋਰਖ ਕਲਿਆਣ ਬਹੁਤ ਹੀ ਮਧੁਰ ਤੇ ਅਸਰਦਾਇਕ ਰਾਗ ਹੈ।
- ਰਾਗ ਗੋਰਖ ਕਲਿਆਣ ਦਾ ਸਰੂਪ ਮੰਦਰ ਸਪਤਕ ਵਿੱਚ ਜ਼ਿਆਦਾ ਖਿੜਦਾ ਹੈ।ਮੰਦਰ ਨੀ ਤੇ ਰੁਕਣ ਨਾਲ ਇਹ ਬਹੁਤ ਹੀ ਮਧੁਰ ਹੋ ਜਾਂਦਾ ਹੈ ਤੇ ਖੁੱਲ ਕੇ ਸਾਮਨੇ ਆਉਂਦਾ ਹੈ।
- ਰਾਗ ਦੁਰਗਾ ਤੇ ਰਾਗ ਬਾਗੇਸ਼੍ਰੀ ਇਸ ਦੇ ਨਾਲ ਮਿਲਦੇ ਜੁਲਦੇ ਰਾਗ ਹਨ।
ਰਾਗ ਗੋਰਖ ਕਲਿਆਣ ਵਿੱਚ ਕੁੱਝ ਹਿੰਦੀ ਗੀਤ:-
ਗੀਤ | ਸੰਗੀਤਕਾਰ/
ਗੀਤਕਾਰ |
ਗਾਇਕ/
ਗਾਇਕਾ |
ਫਿਲਮ/ਸਾਲ |
---|---|---|---|
ਐ ਦਿਲ ਪਿਆਰ ਕਿ ਮੰਜ਼ਿਲ | ਸ਼ੰਕਰ ਜੈਕਿਸ਼ਨ/
ਸ਼ੈਲੇਂਦਰ |
ਮੁਕੇਸ਼ | ਆਸ ਕਾ ਪੰਛੀ/
196। |
ਦਿਲ ਕੀ ਕਸ਼ਤੀ | ਨੌਸ਼ਾਦ/ਸ਼ਕੀਲ | ਲਤਾ ਮੰਗੇਸ਼ਕਰ | ਪਾਲਕੀ/1967 |
ਥੋੜੀ ਥੋੜੀ ਗੋਰੀ ਹੈ | ਸਰਦਾਰ ਮਲਿਕ/ਪ੍ਰੇਮ ਧਵਨ | ਮੁੰਹਮਦ ਰਫੀ
ਗੀਤਾ ਦੱਤ |
ਸੁਪਰਮੈਨ/
1960 |
ਰਗ ਗੋਰਖ ਕਲਿਆਣ ਦੀਆਂ ਵਿਸ਼ੇਸ਼ ਸੁਰ ਸੰਗਤੀਆਂ:-
- ਸ ਰੇ ਮ ਰੇ ਸ
- ਨੀ(ਮੰਦਰ); ਧ(ਮੰਦਰ) ਨੀ(ਮੰਦਰ); ਧ(ਮੰਦਰ); ਧ(ਮੰਦਰ) ਸ;
- ਧ(ਮੰਦਰ) ਸ ਰੇ ; ਰੇ ਰੇ ਮ ਰੇ ;ਮ ਮ ਧ ;
- ਨੀ ਨੀ ਧ ; ਮ ਧ ਮ ਰੇ ; ਨੀ(ਮੰਦਰ) ਧ(ਮੰਦਰ) ਸ
- ਸ ਰੇ ਮ ਰੇ ;ਮ ਧ ਸੰ ;ਸੰ ਰੇੰ ਰੇੰ ਸੰ