ਅਲੀ ਬਾਬਾ ਤਾਜ
ਅਲੀ ਬਾਬਾ ਤਾਜ علی بابا تاج | |
---|---|
ਜਨਮ | 1977 (ਉਮਰ 46–47) |
ਕਿੱਤਾ | ਕਵੀ |
ਭਾਸ਼ਾ | ਉਰਦੂ, ਫ਼ਾਰਸੀ |
ਰਾਸ਼ਟਰੀਅਤਾ | ਪਾਕਿਸਤਾਨੀ |
ਅਲੀ ਬਾਬਾ ਤਾਜ ( ਉਰਦੂ: علی بابا تاج) ਇੱਕ ਉਰਦੂ, ਫ਼ਾਰਸੀ ਅਤੇ ਹਜ਼ਾਰਾਗੀ ਕਵੀ ਹੈ, ਜੋ ਕੋਇਟਾ, ਪਾਕਿਸਤਾਨ ਵਿੱਚ ਰਹਿੰਦਾ ਹੈ। ਉਹ ਉਰਦੂ ਸ਼ਾਇਰੀ ਵਿੱਚ ਨਜ਼ਮ ਸ਼ੈਲੀ ਦੀ ਵਰਤੋਂ ਲਈ ਪ੍ਰਸਿੱਧ ਹੈ। ਉਸਨੇ 2003 ਵਿੱਚ ਬਲੋਚਿਸਤਾਨ ਯੂਨੀਵਰਸਿਟੀ, ਕੋਇਟਾ ਤੋਂ ਫਾਰਸੀ ਭਾਸ਼ਾ ਅਤੇ ਸਾਹਿਤ ਵਿੱਚ ਆਪਣੀ ਮਾਸਟਰ ਦੀ ਡਿਗਰੀ ਕੀਤੀ। ਉਸਨੇ ਕਵਿਤਾ ਅਤੇ ਸਾਹਿਤ ਦੇ ਬਾਰੇ ਉਰਦੂ ਅਤੇ ਫ਼ਾਰਸੀ ਵਿੱਚ ਅਨੇਕ ਲੇਖ ਲਿਖੇ ਹਨ।
ਵਿਸ਼ਵ ਕਵਿਤਾ ਉਤਸਵ
[ਸੋਧੋ]ਤਾਜ ਨੇ 2008 ਵਿੱਚ ਕੋਲਕਾਤਾ, ਭਾਰਤ ਵਿੱਚ ਆਯੋਜਿਤ ਵਿਸ਼ਵ ਕਵਿਤਾ ਉਤਸਵ ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ [1] ਉਸਨੇ 2010 ਵਿੱਚ ਬੰਗਲਾਦੇਸ਼ ਦੇ ਕਾਕਸ ਬਾਜ਼ਾਰ ਵਿਖੇ ਦੂਜੇ ਦਰਿਆਨਗਰ ਕਵਿਤਾ ਮੇਲੇ ਵਿੱਚ ਵੀ ਸ਼ਿਰਕਤ ਕੀਤੀ।[ਹਵਾਲਾ ਲੋੜੀਂਦਾ]]
ਸੱਭਿਆਚਾਰਕ ਅਤੇ ਸ਼ਾਂਤੀ ਮਿਸ਼ਨ ਲਈ ਦੌਰੇ
[ਸੋਧੋ]ਤਾਜ ਅਕਾਦਮਿਕ ਅਤੇ ਸਾਹਿਤਕ ਉਦੇਸ਼ਾਂ ਲਈ ਕਈ ਵਾਰ ਭਾਰਤ ਆਇਆ ਹੈ। ਇਹਨਾਂ ਦੌਰਿਆਂ 'ਤੇ ਉਸਦਾ ਉਦੇਸ਼ ਮਨੁੱਖਤਾ ਵਿੱਚ, ਖਾਸ ਕਰਕੇ ਪਾਕਿਸਤਾਨ ਅਤੇ ਭਾਰਤ ਦੇ ਲੋਕਾਂ ਵਿਚਕਾਰ ਪਿਆਰ ਅਤੇ ਸ਼ਾਂਤੀ ਨੂੰ ਉਤਸ਼ਾਹਿਤ ਕਰਨਾ ਹੈ। ਉਹ ਇਨ੍ਹਾਂ ਸ਼ਾਂਤੀ ਮਿਸ਼ਨਾਂ ਦੌਰਾਨ ਵਿਦਵਾਨਾਂ, ਕਵੀਆਂ, ਲੇਖਕਾਂ ਅਤੇ ਹੋਰ ਸਮਾਜਿਕ ਅਤੇ ਸ਼ਾਂਤੀ ਕਾਰਕੁਨਾਂ ਨਾਲ ਮੁਲਾਕਾਤਾਂ ਕਰ ਚੁੱਕਿਆ ਹੈ। [2]
ਕਿਤਾਬਾਂ
[ਸੋਧੋ]- ਮੁੱਠੀ ਵਿੱਚ ਕੁਝ ਸਾਂਸੇਂ ਉਰਦੂ مٹھی میں کچھ سنائیں ਕਵਿਤਾਵਾਂ ਦੀ ਕਿਤਾਬ, 2007 ਵਿੱਚ ਪ੍ਰਕਾਸ਼ਿਤ ਹੋਈ।
- ਮਿਰਜ਼ਾ ਬੇਦਿਲ ਜਹਾਂ ਏ ਮਆਨੀ ਬੇਦਿਲ ਦੇ ਵੱਖ-ਵੱਖ ਸ਼ਿਅਰਾਂ ਦੇ ਅਨੁਵਾਦ।
ਹਵਾਲੇ
[ਸੋਧੋ]- ↑ "World Poetry Festival Report Kolkata A Report published in Vietnam." Archived 2009-03-31 at the Wayback Machine. World Poetry Festival Report. vannghequandoi.com.vn
- ↑ "Crossborder Muse." Archived 2012-09-21 at the Wayback Machine. Visit of Ali Baba Taj to India for peace. expressindia.com