ਸਮੱਗਰੀ 'ਤੇ ਜਾਓ

ਵਿਕੀਪੀਡੀਆ:ਤਸਦੀਕ ਯੋਗਤਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਿਕੀਪੀਡੀਆ ਵਿੱਚ ਤਸਦੀਕ ਯੋਗਤਾ ਦਾ ਮਤਲਬ ਹੈ ਕਿ ਲੋਕ, ਜੋ ਵਿਕੀ ਨੂੰ ਸੋਧਦੇ ਜਾਂ ਪੜ੍ਹਦੇ ਹਨ, ਇਹ ਜਾਂਚ ਕਰ ਸਕਣ ਕਿ ਜਾਣਕਾਰੀ ਭਰੋਸੇਯੋਗ ਸਰੋਤ ਤੋਂ ਲਈ ਗਈ ਹੈ। ਵਿਕੀਪੀਡੀਆ ਨਿੱਜੀ ਖੋਜ ਨੂੰ ਪ੍ਰਕਾਸ਼ਿਤ ਨਹੀਂ ਕਰਦਾ। ਇਸ ਦੀ ਸਮੱਗਰੀ ਪਹਿਲਾਂ ਤੋਂ ਪ੍ਰਕਾਸ਼ਿਤ ਸਰੋਤਾਂ ਜ਼ਰੀਏ ਜਾਂਚੀ ਜਾਂਦੀ ਹੈ ਨਾ ਕਿ ਮੈਂਬਰਾਂ ਦੇ ਨਿੱਜੀ ਤਜਰਬਿਆਂ ਜਾਂ ਯਕੀਨਾਂ ਦੇ ਅਧਾਰ ’ਤੇ। ਸਮੱਗਰੀ ਭਰੋਸੇਯੋਗ ਸਰੋਤਾਂ ਨਾਲ਼ ਤਾਅਲੁੱਕ ਰੱਖਦੀ ਹੋਣੀ ਚਾਹੀਦੀ ਹੈ।ਇੱਥੋ ਤੱਕ ਕਿ ਜੇ ਤੁਹਾਨੂੰ ਕਿਸੇ ਗੱਲ ਦੇ ਸੱਚ ਹੋਣ ਦਾ ਪੱਕਾ ਯਕੀਨ ਵੀ ਹੋਵੇ ਤਾਂ ਵੀ ਉਸਨੂੰ ਕਿਸੇ ਸਫ਼ੇ ਵਿੱਚ ਜੋੜਨ ਤੋਂ ਪਹਿਲਾਂ ਉਸ ਦਾ ਕਿਸੇ ਸਰੋਤ ਦੁਆਰਾ ਤਸਦੀਕ ਹੋਣਾ ਜ਼ਰੂਰੀ ਹੈ। ਜੇ ਭਰੋਸੇਯੋਗ ਸਰੋਤ ਆਪਸ ਵਿੱਚ ਕਿਸੇ ਗੱਲ ’ਤੇ ਸਹਿਮਤ ਨਹੀਂ ਤਾਂ ਅਜਿਹੀ ਜਾਣਕਾਰੀ ਉਦਾਸੀਨ ਨਜ਼ਰੀਏ ਤੋਂ ਜੋੜੀ ਜਾਵੇ ਭਾਵ ਪੱਖਪਾਤ ਨਾ ਕੀਤਾ ਜਾਵੇ।

ਵਿਕੀਪੀਡੀਆ ਦੀ ਮੁੱਖ ਥਾਂ ਵਿੱਚ ਜੋੜੀ ਜਾਂਦੀ ਹਰ ਤਰ੍ਹਾਂ ਦੀ ਸਮੱਗਰੀ, ਲੇਖ, ਲਿਸਟਾਂ ਇਤਿਆਦਿ, ਤਸਦੀਕ ਯੋਗ ਹੋਣੀ ਚਾਹੀਦੀ ਹੈ। ਕੋਈ ਵੀ ਸਮੱਗਰੀ ਜਿਸ ਦਾ ਸਰੋਤ ਨਹੀਂ ਦਿੱਤਾ ਗਿਆ, ਮਿਟਾਈ ਜਾ ਸਕਦੀ ਹੈ ਅਤੇ ਜ਼ਿੰਦਾ ਇਨਸਾਨਾ ਸੰਬੰਧੀ ਬਿਨਾਂ ਸਰੋਤ ਦੀ ਸਮੱਗਰੀ ਤਾਂ ਫ਼ੌਰਨ ਹਟਾਉਣ ਜਾਂ ਮਿਟਾਉਣਯੋਗ ਹੈ। ਤਸਦੀਕ ਯੋਗਤਾ, ਕੋਈ ਨਿੱਜੀ ਖੋਜ ਨਹੀਂ ਅਤੇ ਉਦਾਸੀਨ ਨਜ਼ਰੀਆ ਵਿਕੀਪੀਡੀਆ ਦੀ ਸਮੱਗਰੀ ਦੀਆਂ ਤਿੰਨ ਬੁਨਿਆਦੀ ਨੀਤੀਆਂ ਹਨ।ਵਿਕੀ ਦੀ ਸਮੱਗਰੀ ਰੱਖਣਯੋਗ ਜਾਂ ਮਿਟਾਉਣਯੋਗ ਹੋਣ ਦਾ ਫ਼ੈਸਲਾ ਇਹ ਤਿੰਨੇ ਮਿਲ ਕੇ ਕਰਦੀਆਂ ਹਨ, ਸੋ ਮੈਂਬਰਾਂ ਨੂੰ ਇਹਨਾਂ ਤਿੰਨਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਹੈ।

ਇਹ ਵੀ ਵੇਖੋ

[ਸੋਧੋ]