ਨਾਵਲ
ਨਾਵਲ (ਅੰਗਰੇਜ਼ੀ: Novel) ਸਾਹਿਤ ਦਾ ਇੱਕ ਰੂਪ ਹੈ। ਇਹ ਕਾਲਪਨਿਕ ਪਾਤਰਾਂ ਅਤੇ ਆਮ ਤੌਰ 'ਤੇ ਇੱਕ ਤਰਤੀਬ ਵਿੱਚ ਘਟਨਾਵਾਂ ਦਾ ਵਰਣਨ ਕਰਦਾ ਇੱਕ ਲੰਬੀ ਗਦ-ਵਾਰਤਾ ਹੁੰਦਾ ਹੈ। ਇਸ ਗਲਪੀ ਵਿਧਾ ਦੀਆਂ ਇਤਿਹਾਸਕ ਜੜਾਂ ਪੁਰਾਤਨਤਾ ਅਤੇ ਮਧਕਾਲੀ ਤੇ ਆਰੰਭਿਕ ਆਧੁਨਿਕ ਕਾਲ ਦੇ ਰੋਮਾਂਸ ਦੇ ਖੇਤਰਾਂ ਵਿੱਚ ਅਤੇ ਨੋਵਲਾ ਦੀ ਪਰੰਪਰਾ ਵਿੱਚ ਹਨ। ਇਹ ਨੋਵਲਾ ਛੋਟੀਆਂ ਕਹਾਣੀਆਂ ਲਈ ਇਸਤੇਮਾਲ ਇੱਕ ਇਤਾਲਵੀ ਸ਼ਬਦ ਹੈ, ਜਿਸ ਤੋਂ 18 ਵੀਂ ਸਦੀ ਵਿੱਚ ਮੌਜੂਦ ਆਮ ਅੰਗਰੇਜ਼ੀ ਪਦ ਦੀ ਸਿਰਜਣਾ ਹੋਈ ਹੈ। ਸਾਹਿਤ ਵਿੱਚ ਨਾਵਲ ਅਠਾਰ੍ਹਵੀ ਸਦੀ ਤੋਂ ਹੀ ਵਧੇਰੇ ਪ੍ਰਚਲਿਤ ਹੋਇਆ।
ਜਾਣ ਪਛਾਣ
[ਸੋਧੋ]ਪੰਜਾਬੀ ਵਿੱਚ ਨਾਵਲ ਸ਼ਬਦ ਸਿਧਾ ਅੰਗਰੇਜ਼ੀ ਸ਼ਬਦ Novel ਤੋਂ ਆਇਆ ਹੈ।[1] ਅਰਨੈਸਟ ਏ ਬੇਕਰ ਨੇ ਨਾਵਲ ਦੀ ਪਰਿਭਾਸ਼ਾ ਦਿੰਦੇ ਹੋਏ ਉਸਨੂੰ ਗਦਬੱਧ ਕਥਾਨਕ ਦੇ ਮਾਧਿਅਮ ਦੁਆਰਾ ਜੀਵਨ ਅਤੇ ਸਮਾਜ ਦੀ ਵਿਆਖਿਆ ਦਾ ਸਰਬੋਤਮ ਸਾਧਨ ਦੱਸਿਆ ਹੈ। ਇੰਜ ਤਾਂ ਵਿਸ਼ਵ ਸਾਹਿਤ ਦਾ ਅਰੰਭ ਹੀ ਸ਼ਾਇਦ ਕਹਾਣੀਆਂ ਨਾਲ ਹੋਇਆ ਅਤੇ ਉਹ ਮਹਾਂਕਾਵਾਂ ਦੇ ਯੁੱਗ ਤੋਂ ਅੱਜ ਤੱਕ ਦੇ ਸਾਹਿਤ ਦੀ ਰੀੜ ਰਹੀਆਂ ਹਨ, ਫਿਰ ਵੀ ਨਾਵਲ ਨੂੰ ਆਧੁਨਿਕ ਯੁੱਗ ਦੀ ਦੇਣ ਕਹਿਣਾ ਵਧੇਰੇ ਢੁਕਵਾਂ ਹੋਵੇਗਾ। ਸਾਹਿਤ ਵਿੱਚ ਗਦ ਦਾ ਪ੍ਰਯੋਗ ਜੀਵਨ ਦੇ ਯਥਾਰਥ ਚਿਤਰਣ ਦਾ ਲਖਾਇਕ ਹੈ। ਸਧਾਰਨ ਬੋਲ-ਚਾਲ ਦੀ ਭਾਸ਼ਾ ਦੁਆਰਾ ਲੇਖਕ ਲਈ ਆਪਣੇ ਪਾਤਰਾਂ, ਉਹਨਾਂ ਦੀਆਂ ਸਮਸਿਆਵਾਂ ਅਤੇ ਉਹਨਾਂ ਦੇ ਜੀਵਨ ਦੀ ਵਿਆਪਕ ਪਿੱਠਭੂਮੀ ਨਾਲ ਪ੍ਰਤੱਖ ਸੰਬੰਧ ਸਥਾਪਤ ਕਰਨਾ ਆਸਾਨ ਹੋ ਗਿਆ ਹੈ।
ਨਾਵਲ ਇਤਾਲਵੀ ਸ਼ਬਦ 'novella' ਤੋਂ ਨਿਕਲਿਆ ਹੈ ਤੇ ਇਤਾਲਵੀ ਜਬਾਨ ਵਿੱਚ ਇਸ ਤੋਂ ਇਹ ਭਾਵ ਲਿਆ ਜਾਂਦਾ ਹੈ ਕਿ ਨਾਵਲ ਇੱਕ ਪ੍ਰਕਾਰ ਦੀ ਕਥਾ,ਵਾਰਤਾ,ਗੱਲਬਾਤ ਜਾਂ ਬਿਆਨ ਹੈ ਜਿਸ ਵਿੱਚ ਕਿ ਜੀਵਨ ਵਿੱਚੋਂ ਪਾਤਰ ਲੈ ਕੇ ਉਹਨਾਂ ਦੇ ਕਰਮ ਬਾਰੇ ਸਮਾਜਕ ਦ੍ਰਿਸ਼ਟੀਕੋਣ ਤੋਂ ਟਿੱਪਣੀ ਕੀਤੀ ਜਾਵੇ ਇਤਾਲਵੀ ਜ਼ਬਾਨ ਵਿੱਚ ' Novella' ਦੀ ਸਾਰਿਆਂ ਤੋ ਚੰਗੀ ਮਿਸ਼ਾਲ ਡੀਕੈਮਰੋਂ ਜਿਸ ਦੇ ਲੇਖਕ Baccacio ਸੀ ਮੰਨੀ ਗਈ ਹੈ ਤੇ ਦੁਨੀਆ ਦੇ ਪ੍ਰਸਿੱਧ ਲਿਖਾਰੀਆਂ ਨੇ ਇਸ ਦੀ ਸਮੱਗਰੀ ਨੂੰ ਸਾਹਿਤ ਰਚਨਾ ਲਈ ਵਰਤਿਆ ਹੈ।1[2] ਡਾਃ ਆਹੂਜਾ ਦੇ ਸ਼ਬਦਾਂ ਵਿੱਚ "ਨਾਵਲ ਸਾਧਾਰਣ ਜੀਵਨ ਦਾ ਇੱਕ ਕਲਪਤ ਚਿੱਤਰ ਹੈ। ਹਰ ਸਾਹਿਤਕ ਰਚਨਾ ਵਾਂਗ ਨਾਵਲ ਦਾ ਵੀ ਕੋਈ ਨਾ ਕੋਈ ਵਿਸ਼ਾ ਜਾਂ ਸਮੱਸਿਆ ਹੁੰਦੀਹੈ ਜਸਿ ਦਾ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਾਡੇ ਜੀਵਨ ਨਾਲ ਸੰਬੰਧ ਹੁੰਦਾ ਹੈ।2[3]
ਵਿਸ਼ਾ-ਵਸਤੂ
[ਸੋਧੋ]ਨਾਵਲ ਵਿੱਚ ਵਿਸ਼ਾ ਅਤੇ ਰੂਪ ਦੀ ਸੰਬਾਦਕਤਾ ਬਾਰੇ ਜ਼ਿਕਰ ਕਰਦਾ ਹੋਇਆ ਪ੍ਰੋ: ਤਸਲੀਮ ਬਿਲਕੁਲ ਠੀਕ. ਕਹਿੰਦਾ ਹੈ ਕਿ ਕੋਈ ਨਾਵਲਕਾਰ ਜਦੋਂ ਆਪਣੇ ਵਿਸ਼ੇ ਦੀ ਸੇਧ ਨੂੰ ਛੱਡ ਕੇ ਲਾਂਭੇ ਚਲਾ ਜਾਂਦਾ ਹੈ ਤਾਂ ਨਾਵਲ ਦੇ ਰੂਪ ਨੂੰ ਨੁਕਸਾਨ ਪਹੁੰਚਦਾ ਹੈ। ਪਰਸੀ ਲੱਬਕ ਨਾਵਲੀ ਰੂਪ ਦੇ ਦੋ ਪੱਖਾਂ ਵੱਲ ਵਧੇਰੇ ਧਿਆਨ ਦਿੰਦਾ ਹੈ ਇੱਕ ਹੈ ਦ੍ਰਿਸ਼ਸੂਚਕ ਅਤੇ ਦੂਸਰਾ ਹੈ ਮਹਾਂਦ੍ਰਿਸ਼ਸੂਚਕ।
ਨਾਵਲ ਨੂੰ ਵਾਰਤਕ ਵਿੱਚ ਲਿਖਿਆ ਮਹਾਂਕਾਵਿ ਕਿਹਾ ਜਾਂਦਾ ਹੈ। ਬਾਰਬੋਲਡ ਅਨੁਸਾਰ,"ਹਰ ਲੇਖਕ ਆਪਣੀਆਂ ਰਚਨਾਵਾਂ ਦੇ ਮਾਧਿਅਮ ਦੁਆਰਾ ਆਮ ਪਾਠਕਾਂ ਨੂੰ ਸੇਧ ਅਤੇ ਸੰਦੇਸ਼ ਵੀ ਪ੍ਰਦਾਨ ਕਰਦਾ ਹੈ।3[4]
ਨਾਵਲ ਅਤੇ ਯਥਾਰਥ
[ਸੋਧੋ]ਯਥਾਰਥ ਤੇ ਜੋਰ ਦਾ ਇੱਕ ਹੋਰ ਨਤੀਜਾ ਇਹ ਹੋਇਆ ਕਿ ਕਥਾ ਸਾਹਿਤ ਦੇ ਪਰਾਪ੍ਰਕਿਰਤਕ ਅਤੇ ਅਲੌਕਿਕ ਤੱਤ, ਜੋ ਪ੍ਰਾਚੀਨ ਮਹਾਂਕਾਵਾਂ ਦਾ ਵਿਸ਼ੇਸ਼ ਅੰਗ ਸਨ, ਪੂਰੀ ਤਰ੍ਹਾਂ ਲੁਪਤ ਹੋ ਗਏ। ਕਥਾਕਾਰ ਦੀ ਕਲਪਨਾ ਹੁਣ ਮੂਲੋਂ ਮੁਕਤ ਨਾ ਰਹਿ ਗਈ। ਮਨਚਾਹੀਆਂ ਉਡਾਰੀਆਂ ਲਾਉਣਾ ਕਲਪਨਾ ਲਈ ਅਸੰਭਵ ਹੋ ਗਿਆ। ਨਾਵਲ ਦਾ ਉਦਭਵ ਅਤੇ ਵਿਕਾਸ ਵਿਗਿਆਨ ਦੀ ਤਰੱਕੀ ਦੇ ਨਾਲ ਹੋਇਆ। ਇੱਕ ਤਰਫ ਜਿੱਥੇ ਵਿਗਿਆਨ ਨੇ ਵਿਅਕਤੀ ਅਤੇ ਸਮਾਜ ਨੂੰ ਆਮ ਧਰਾਤਲ ਤੋਂ ਦੇਖਣ ਅਤੇ ਚਿਤਰਣ ਲਈ ਪਰੇਰਿਆ ਉਥੇ ਹੀ ਦੂਜੇ ਪਾਸੇ ਉਸਨੇ ਜੀਵਨ ਦੀਆਂ ਸਮਸਿਆਵਾਂ ਦੇ ਪ੍ਰਤੀ ਇੱਕ ਨਵੇਂ ਦ੍ਰਿਸ਼ਟੀਕੋਣ ਵੱਲ ਵੀ ਸੰਕੇਤ ਕੀਤਾ। ਇਹ ਦ੍ਰਿਸ਼ਟੀਕੋਣ ਮੁੱਖ ਤੌਰ 'ਤੇ ਬੌਧਿਕ ਸੀ। ਨਾਵਲਕਾਰ ਦੇ ਉੱਤੇ ਕੁੱਝ ਨਵੀਆਂ ਜ਼ਿੰਮੇਵਾਰੀਆਂ ਆ ਪਈਆਂ ਸਨ। ਹੁਣ ਉਸ ਦੀ ਸਾਧਨਾ ਕਲਾ ਦੀਆਂ ਸਮਸਿਆਵਾਂ ਤੱਕ ਹੀ ਸੀਮਿਤ ਨਾ ਰਹਿਕੇ ਵਿਆਪਕ ਸਮਾਜਕ ਚੇਤਨਾ ਦੀ ਹਾਣੀ ਹੋਣਾ ਲੋੜੀਂਦੀ ਸੀ। ਸਚਮੁਚ ਆਧੁਨਿਕ ਨਾਵਲ ਸਮਾਜਕ ਚੇਤਨਾ ਦੇ ਵਿਕਾਸ ਦਾ ਕਲਾਤਮਕ ਪਰਕਾਸ਼ਨ ਹੈ। ਜੀਵਨ ਦਾ ਜਿੰਨਾ ਵਿਆਪਕ ਅਤੇ ਸਰਬੰਗੀ ਚਿੱਤਰ ਨਾਵਲ ਵਿੱਚ ਮਿਲਦਾ ਹੈ ਓਨਾ ਸਾਹਿਤ ਦੇ ਹੋਰ ਕਿਸੇ ਵੀ ਰੂਪ ਵਿੱਚ ਨਹੀਂ। ਨਾਵਲ ਦੀ ਸੰਰਚਨਾ ਦੀ ਚਰਚਾ ਕਰਦੇ ਹੋਏ ਮਿਲਾਨ ਕੁੰਦਰਾ ਨੇ ਲਿਖਿਆ ਹੈ: "ਨਾਵਲ ਯਥਾਰਥ ਦਾ ਨਹੀਂ ਅਸਤਿਤਵ ਦੀ ਘੋਖ ਕਰਦਾ ਹੈ। ਅਸਤੀਤਵ ਘਟਿਤ ਦਾ ਨਹੀਂ ਹੁੰਦਾ, ਉਹ ਮਾਨਵੀ ਸੰਭਾਵਨਾਵਾਂ ਦਾ ਆਭਾਸ ਹੈ, ਜੋ ਮਨੁੱਖ ਹੋ ਸਕਦਾ ਹੈ, ਜਿਸਦੇ ਲਈ ਉਹ ਸਮਰੱਥ ਹੈ। ਨਾਵਲਕਾਰ ਖੋਜ ਦੇ ਜਰੀਏ ਮਾਨਵੀ ਸੰਭਾਵਨਾਵਾਂ ਦੇ ਅਸਤਿਤਵ ਦਾ ਨਕਸ਼ਾ ਉਲੀਕਦਾ ਹੈ। ਚਰਿੱਤਰ ਅਤੇ ਦੁਨੀਆ ਸੰਭਾਵਨਾਵਾਂ ਦੁਆਰਾ ਜਾਣੀ ਜਾਂਦੀ ਹੈ।"[5]
ਨਾਵਲ ਰੂਪ
[ਸੋਧੋ]ਨਾਵਲ ਦੀ ਰਚਨਾ ਵਸਤੂ-ਜਗਤ ਦੇ ਅਨੁਭਵ ਤੋਂ ਪ੍ਰੇਰਿਤ ਹੋਣ ਦੇ ਬਾਵਜੂਦ ਇਹ ਇੱਕ ਕਲਪਿਤ ਸੰਸਾਰ ਹੈ ਨਾਵਲੀ ਜਗਤ ਦੇ ਪਾਤਰ ਵੀ ਸਧਾਰਨ ਜਿੰਦਗੀ ਵਰਗੇ ਮਨੁੱਖ ਹੁੰਦੇ ਹਨ ਅਤੇ ਉਹਨਾਂ ਦੇ ਸੁਭਾਅ, ਕਾਰਜ,ਰਿਸ਼ਤਿਆਂ,ਹੋਣੀ ਵਿੱਚ ਇਤਿਹਾਸਕ, ਜੀਵਤ ਵਰਗੀ ਵਾਸਤਵਿਕਤਾ ਸਹਿਜੇ ਹੀ ਪਛਾਣੀ ਜਾ ਸਕਦੀ ਹੈ। ਯਥਾਰਥਵਾਦੀ ਨਾਵਲ - ਸ਼ਾਸਤਰੀਆਂ ਲਈ ਨਾਵਲ ਵਸਤੂ ਤੋਂ ਵਸਤੂ ਤੱਕ ਦੀ ਯਾਤਰਾ ਹੈ ਜਿਸ ਦੇ ਦਰਮਿਆਨ ਸਭ ਕਲਾ ਹੈ।ਕਿਸੇ ਵੀ ਨਾਵਲ ਦੇ ਅਧਿਐਨ ਵਿੱਚ ਸਾਨੂੰ ਇਹ ਮੰਨ ਕੇ ਚਲਣਾ ਪੈਂਦਾ ਹੈ ਕਿ ਸਾਨੂੰ ਪਾਤਰਾਂ ਤੇ ਉਹਨਾਂ ਨਾਲ ਬੀਤਣ ਵਾਲੇ ਸਮਾਚਾਰ ਬਾਰੇ ਨਾਵਲਕਾਰ ਦੇ ਸਿਰਜੇ ਹੋਏ ਤੱਥਾਂ ਤੋਂ ਵੱਖ ਜਾਂ ਵੱਧ ਕੁਛ ਵੀ ਪਤਾ ਨਹੀਂ।4[6]
ਪੰਜਾਬੀ ਦੇ ਪ੍ਰਮੁੱਖ ਨਾਵਲਕਾਰ
[ਸੋਧੋ]ਪੰਜਾਬੀ ਨਾਵਲ ਦੀ ਪਰੰਪਰਾ ਡਾ.ਚਰਨ ਸਿੰਘ,ਭਾਈ ਵੀਰ ਸਿੰਘ,ਭਾਈ ਮੋਹਨ ਸਿੰਘ ਵੈਦ ਆਦਿ ਲੇਖਕਾਂ ਦੀਆਂ ਰਚਨਾਵਾਂ ਨਾਲ ਸ਼ੁਰੂ ਹੋਈ।
ਇਸਤਰੀ ਨਾਵਲਕਾਰ
[ਸੋਧੋ]ਅ੍ਰੰਮਿਤਾ ਪ੍ਰੀਤਮ: ਜੈ ਸ਼ਿਰੀ, ਡਾਕਟਰ ਦੇਵ, ਪਿੰਜਰ ਦਲੀਪ ਕੌਰ ਟਿਵਾਣਾ: ਇਹ ਹਮਾਰਾ ਜੀਵਣਾ,ਅਗਨੀ ਪ੍ਰੀਖਿਆ।
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000009-QINU`"'</ref>" does not exist.
- ↑ ਸਾਹਿਤ ਸਿਧਾਂਤ (ਸੁਰਿੰਦਰ ਸਿੰਘ ਨਰੂਲਾ) ਸੰਪਾ: ਟੀ. ਆਰ ਵਿਨੋਦ, 1978(ਲਾਹੋਰ ਬੁੱਕ ਸ਼ਾਪ, ਘੰਟਾ ਘਰ ਲੁਧਿਆਣਾ।
- ↑ ਪਿੰਗਲ ਤੇ ਸਾਹਿਤ ਦੇ ਰੂਪ ਪ੍ਰੋ: ਡੀ. ਆਰ. ਸੁਦੇੜਾ(ਕੇ ਲਾਲ ਐਂਡ ਕੰਪਨੀ) ਪੰਨਾ ਨੰ:81।
- ↑ ਪੰਜਾਬੀ ਸਾਹਿਤ: ਪ੍ਰਮੁੱਖ ਰੂਪਾਕਾਰ ਸਿਧਾਂਤ ਅਤੇ ਵਿਕਾਸ, ਬ੍ਰਹਮਜਗਦੀਸ਼ ਸਿੰਘ, (ਵਾਰਿਸ਼ ਸ਼ਾਹ ਫਾਉਂਡੇਸ਼ਨ ਅੰਮ੍ਰਿਤਸਰ143002) ਪੰਨਾ ਨੰ: 161,162
- ↑ विनोदकुमार शुक्ल के उपन्यासों का समाजशास्त्र - रवि रंजन
- ↑ ਪੰਜਾਬੀ ਨਾਵਲ,ਜੋਗਿੰਦਰ ਸਿੰਘ ਰਾਹੀ,(ਪ੍ਰਕਾਸ਼ਨ ਨਾਨਕ ਸਿੰਘ ਪੁਸਤਕਮਾਲਾ) ਪੰਨਾ ਨੰ: 9,11,23
<ref>
tag defined in <references>
has no name attribute.ਬਾਹਰੀ ਕੜੀਆਂ
[ਸੋਧੋ]ਇਟਾਲੀਅਨ ਭਾਸ਼ਾ ਦੇ ਸ਼ਬਦ ਨੋਵੇਲਾ ਤੋਂ ਬਣਿਆ ਹੈ