ਸਮੱਗਰੀ 'ਤੇ ਜਾਓ

ਗੁੜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਕਸੂਦ ਨਾਲ ਪਕਾਇਆ ਜਾ ਰਿਹਾ ਗੁੜ
ਭਾਰਤੀ ਗੁੜ ਦੀ ਡਲੀ

ਗੁੜ, ਗੰਨੇ ਆਦਿ ਦੇ ਰਸ ਨੂੰ ਗਰਮ ਕਰ ਕੇ ਅਤੇ ਸੁਕਾ ਕੇ ਮਿਲਣ ਵਾਲੇ ਪਦਾਰਥ ਨੂੰ ਕਿਹਾ ਜਾਂਦਾ ਹੈ। ਇਹ ਏਸ਼ੀਆ ਅਤੇ ਅਫਰੀਕਾ ਵਿੱਚ ਵਰਤੀ ਜਾਣ ਵਾਲੀ ਗੰਨੇ ਦੀ ਗੈਰ-ਸੈਂਟਰੀਫਿਊਗਲ ਖੰਡ ਹੁੰਦੀ ਹੈ[1] ਜਿਸਦਾ ਦਾ ਰੰਗ ਹਲਕੇ ਪੀਲੇ ਤੋਂ ਲੈ ਕੇ ਗੂੜ੍ਹੇ ਭੂਰੇ ਤੱਕ ਹੋ ਸਕਦਾ ਹੈ। ਭੂਰਾ ਰੰਗ ਕਦੇ-ਕਦੇ ਕਾਲਾ ਵੀ ਜਾਪਦਾ ਹੈ। ਇਹ ਖਾਣ ਵਿੱਚ ਮਿੱਠਾ ਹੁੰਦਾ ਹੈ। ਕੁਦਰਤੀ ਪਦਾਰਥਾਂ ਵਿੱਚੋਂ ਇਹ ਸਭ ਤੋਂ ਮਿੱਠਾ ਕਿਹਾ ਜਾ ਸਕਦਾ ਹੈ। ਮੀਂਹਾਂ ਵੇਲੇ ਨਮੀ ਕਰ ਕੇ ਕਈ ਵਾਰ ਇਹ ਤਰਲ ਹੋ ਜਾਂਦਾ ਹੈ।

ਕਿਸਮਾਂ

[ਸੋਧੋ]

ਗੁੜ ਕਈ ਪ੍ਰਕਾਰ ਅਤੇ ਸਰੂਪ ਦਾ ਹੁੰਦੇ ਹੋਏ ਵੀ ਇੱਕ ਹੀ ਪਦਾਰਥ ਹੈ। ਗੰਨੇ ਤੋਂ ਪ੍ਰਾਪਤ ਗੰਨੇ ਦਾ ਗੁੜ ਅਤੇ ਤਾੜ ਤੋਂ ਪ੍ਰਾਪਤ ਤਾੜ ਦਾ ਗੁੜ ਕਿਹਾ ਜਾਂਦਾ ਹੈ, ਪਰ ਗੰਨੇ ਤੋਂ ਪ੍ਰਾਪਤ ਗੁੜ ਇੰਨਾ ਪ੍ਰਚੱਲਤ ਹੈ ਕਿ ਲੋਕ ਕੇਵਲ ਇਸੇ ਨੂੰ ਹੀ ਗੁੜ ਕਹਿੰਦੇ ਹਨ। ਇਸ ਦੇ ਵਿਪਰੀਤ ਵੀ ਗੁੜ ਦਾ ਕਈ ਤਰ੍ਹਾਂ ਵਰਗੀਕਰਨ ਕੀਤਾ ਜਾ ਸਕਦਾ ਹੈ, ਜਿਵੇਂ ਸਾਫ਼ ਕੀਤਾ ਹੋਇਆ ਗੁੜ ਅਤੇ ਬਿਨਾਂ ਸਾਫ਼ ਕੀਤਾ ਹੋਇਆ ਗੁੜ, ਛੋਟੀਆਂ ਪਿੰਨੀਆਂ ਅਤੇ ਵੱਡੀਆਂ ਪਿੰਨੀਆਂਵਾਲਾ ਆਦਿ। ਸਾਂਭ ਕੇ ਰੱਖ ਦਿੱਤੇ ਜਾਣ ਤੇ, ਅਰਥਾਤ ਪੁਰਾਣਾ ਹੋਣ ਤੇ, ਇਸ ਦੇ ਗੁਣਾਂ ਵਿੱਚ ਤਬਦੀਲੀ ਹੁੰਦਾ ਜਾਂਦਾ ਹੈ। ਇਸ ਲਈ ਨਵਾਂ ਗੁੜ, ਅਤੇ ਪੁਰਾਣਾ ਗੁੜ ਇਸ ਭਾਂਤੀ ਵੀ ਵਰਤੋ ਵਿੱਚ ਇਸ ਦਾ ਵਰਣਨ ਆਉਂਦਾ ਹੈ।

ਗੁੜ ਵਿੱਚ ਚੀਨੀ (ਸੂਗਰ) ਦੀ ਬਹੁਲਤਾ ਹੁੰਦੀ ਹੈ ਅਤੇ ਇਸ ਦੀ ਮਾਤਰਾ ਕਦੇ ਕਦੇ 90 ਫ਼ੀਸਦੀ ਤੋਂ ਵੀ ਜਿਆਦਾ ਤੱਕ ਪਹੁੰਚ ਜਾਂਦੀ ਹੈ। ਇਸ ਦੇ ਇਲਾਵਾ ਇਸ ਵਿੱਚ ਗਲੂਕੋਜ, ਫਰੁਕਟੋਜ, ਖਣਿਜ (ਚੂਨਾ, ਪੁਟਾਸ਼, ਫਾਸਫਰਸ ਆਦਿ) ਵੀ ਥੋੜੀ ਮਾਤਰਾ ਵਿੱਚ ਹੁੰਦੇ ਹਨ। ਇਸ ਵਿੱਚ ਪਾਣੀ ਦਾ ਵੀ ਥੋੜ੍ਹਾ ਅੰਸ਼ ਰਹਿੰਦਾ ਹੈ ਜੋ ਰੁੱਤ ਅਨੁਸਾਰ ਘੱਟਦਾ ਵਧਦਾ ਰਹਿੰਦਾ ਹੈ।

ਗੁੜ ਖਾਣ ਦੇ ਫਾਇਦੇ

[ਸੋਧੋ]
  1. ਜੇਕਰ ਤੁਹਾਡਾ ਗਲਾ ਦੁਖਦਾ ਹੈ ਅਤੇ ਤੁਹਾਡੀ ਆਵਾਜ਼ ਨਹੀਂ ਨਿਕਲ ਰਹੀ ਹੈ ਤਾਂ ਗਰਮ ਚੌਲਾਂ ‘ਚ ਇਸ ਨੂੰ ਮਿਲਾ ਕੇ ਖਾਣ ਨਾਲ ਫਾਇਦਾ ਹੋਵੇਗਾ।
  2. ਇਸ ਦਾ ਅਸਰ ਗਰਮ ਹੁੰਦਾ ਹੈ ਅਤੇ ਜੇਕਰ ਇਸ ਨੂੰ ਪਾਣੀ ‘ਚ ਮਿਲਾ ਕੇ ਪੀਤਾ ਜਾਵੇ ਤਾਂ ਇਹ ਪੇਟ ਨੂੰ ਠੰਡਾ ਕਰਦਾ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਸਰੀਰ ਦਾ ਤਾਪਮਾਨ ਬਰਕਰਾਰ ਰੱਖਦਾ ਹੈ।
  3. ਜੇਕਰ ਤੁਹਾਨੂੰ ਖੱਟੇ ਡਕਾਰ ਆ ਰਹੇ ਹਨ ਤਾਂ ਇਸ ਨੂੰ ਕਾਲੇ ਨਮਕ ਦੇ ਨਾਲ ਚੱਟਣ ਨਾਲ ਫਾਇਦਾ ਹੋਵੇਗਾ।
  4. ਜੇਕਰ ਤੁਹਾਡਾ ਭਾਰ ਵਧ ਗਿਆ ਹੈ ਤਾਂ ਵੀ ਜੇਕਰ ਤੁਸੀਂ ਰੋਜ਼ਾਨਾ ਇਸ ਦਾ ਸੇਵਨ ਕਰਦੇ ਹੋ ਤਾਂ ਤੁਹਾਡਾ ਭਾਰ ਘੱਟ ਹੋਵੇਗਾ। ਇਸ ਨਾਲ ਤੁਹਾਡਾ ਭਾਰ ਘੱਟ ਹੋਣ ਦੇ ਨਾਲ-ਨਾਲ ਮਿੱਠੇ ਖਾਣ ਦੀ ਲਾਲਸਾ ਵੀ ਦੂਰ ਹੋ ਜਾਵੇਗੀ।
  5. ਜੇਕਰ ਤੁਹਾਡੇ ਸਰੀਰ ‘ਚ ਆਇਰਨ ਦੀ ਕਮੀ ਹੈ ਤਾਂ ਵੀ ਗੁੜ ਤੁਹਾਡੇ ਲਈ ਫਾਇਦੇਮੰਦ ਹੋਵੇਗਾ।ਅਨੀਮੀਆ ਦੇ ਮਰੀਜ਼ਾਂ ਲਈ ਇਹ ਬਹੁਤ ਫਾਇਦੇਮੰਦ ਹੈ।

ਗੁੜ ਦੇ ਗੁਣ

[ਸੋਧੋ]

ਗੁੜ ਦੇ ਬਹੁਤ ਲਾਭ ਹਨ।[2] ਗੁੜ ਵਿੱਚ ਮਿਨਰਲ ਅਤੇ ਵਿਟਾਮਿਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਵਿੱਚ ਮੈਗਨੀਸ਼ੀਅਮ, ਕੈਲਸ਼ੀਅਮ, ਸੋਡੀਅਮ ਅਤੇ ਪੋਟਾਸ਼ੀਅਮ ਤੇ ਕਾਪਰ ਵੀ ਹੁੰਦੇ ਹਨ। ਇਸ ਤੋਂ ਇਲਾਵਾ ਇਸ ਵਿੱਚ ਵਿਟਾਮਿਨ 'ਬੀ' ਅਤੇ ਨਿਆਸਿਨ ਵੀ ਹੁੰਦੀ ਹੈ।

  1. ਪਾਚਣ ਕਿਰਿਆ ਨੂੰ ਸਹੀ ਰੱਖੇ- ਗੁੜ ਸਰੀਰ ਦਾ ਖੂਨ ਸਾਫ ਕਰਦਾ ਹੈ ਅਤੇ ਮੈਟਾਬੋਲੀਜ਼ਮ ਠੀਕ ਕਰਦਾ ਹੈ। ਰੋਜ਼ ਇੱਕ ਗਲਾਸ ਪਾਣੀ ਜਾਂ ਦੁੱਧ ਦੇ ਨਾਲ ਗੁੜ ਦੀ ਵਰਤੋਂ ਨਾਲ ਪੇਟ ਨੂੰ ਠੰਡਕ ਮਿਲਦੀ ਹੈ।ਭੋਜਨ ਤੋਂ ਬਾਅਦ ਗੁੜ ਖਾ ਲੈਣ ਨਾਲ ਪੇਟ 'ਚ ਗੈਸ ਨਹੀਂ ਬਣਦੀ|
  2. ਗੁੜ ਬਲੱਡ ਖਰਾਬ ਟਾਕਸਿਨ ਦੂਰ ਕਰਦਾ ਹੈ। ਇਸ ਨਾਲ ਚਮੜੀ ਚਮਕਦੀ ਹੈ ਅਤੇ ਮੁਹਾਸੇ ਦੀ ਸਮੱਸਿਆ ਨਹੀਂ ਹੁੰਦੀ ਹੈ।
  3. ਜ਼ੁਕਾਮ ਜੰਮ ਗਿਆ ਹੋਵੇ ਤਾਂ ਗੁੜ ਪਿਘਲਾ ਕੇ ਉਸ ਦੀ ਪਾਪੜੀ ਬਣਾ ਕੇ ਖਾਓ।
  4. ਗੁੜ ਅਤੇ ਕਾਲੇ ਤਿਲ ਦੇ ਲੱਡੂ ਖਾਣ ਨਾਲ ਸਰਦੀ 'ਚ ਅਸਥਮਾ ਦੀ ਪਰੇਸ਼ਾਨੀ ਨਹੀਂ ਹੁੰਦੀ ਹੈ।

ਗੁੜ ਤੇ ਮੁਗਫਲੀ ਮਿਲਾ ਕੇ ਗਚਕ ਬਣਦੀ ਹੈ ਜੋ ਕਿ ਸਰਦੀਆਂ ਦਾ ਖ਼ਾਸ ਤੋਹਫ਼ਾ ਹੈ ਅਤੇ ਸਰੀਰ ਨੂੰ ਗਰਮ ਵੀ ਰੱਖਦਾ ਹੈ।ਗੁੜ ਦੀਆਂ ਰਿਓੜੀਆਂ ਵੀ ਬਹੁਤ ਸੁਆਦ ਬਣਦੀਆ ਹਨ ਜੋ ਕਿ ਸਰਦੀਆ ਵਿੱਚ ਖਾਧੀਆਂ ਜਾਂਦੀਆ ਹਨ।ਅੱਜ ਤੋਂ ਕੁਝ ਸਾਲ ਪਹਿਲਾ ਪਿੰਡਾ ਵਿੱਚ ਗੁੜ ਦੀ ਚਾਹ ਬਣਾਈ ਜਾਂਦੀ ਸੀ ਜੋ ਕਿ ਬਹੁਤ ਹੀ ਸੁਆਦ ਹੁੰਦੀ ਸੀ ਤੇ ਫਾਇਦੇਮੰਦ ਵੀ ਹੁੰਦੀ ਸੀ| ਪਰ ਅਜਕਲ ਗੁੜ ਦੀ ਚਾਹ ਪੀਣੀ ਬਹੁਤ ਘਟ ਗਈ ਹੈ।

ਕਾਲੇ ਤਿਲ

[ਸੋਧੋ]
ਕਾਲੇ ਤਿਲ ਸੇਹਤ ਲਈ ਬਹੁਤ ਫਾਇਦੇਮੰਦ ਹਨ।
1:ਇਹ ਰੇਸ਼ੇ ਭਰਪੂਰ ਹੂੰਦੇ ਹਨ ਕਬਜ ਨੂੰ ਦੂਰ ਕਰਦੇ ਹਨ।

2:ਕਾਲੇ ਤਿਲ ਦਾ ਤੇਲ ਓਮੇਗਾ 6,ਕੈਲਸ਼ੀਅਮ,ਮੇਗਨੇਸ਼ੀਅਮ,ਫ਼ਾਸਫ਼ੋਰਸ,ਲੋਹਾ ਅਤੇ ਵਿਟਾਮਨ ਬੀ,ਡੀ ਭਰਪੂਰ ਹੁੰਦਾ ਹੈ ਜੋ ਤੁਹਾਡੇ ਸਰੀਰ ਦੀ ਸੁੰਦਰਤਾ ਲਈ ਬਹੁਤ ਵਧੀਆ ਹੁੰਦਾ ਹੈ। 3:ਜੇ ਅੱਡੀਆਂ ਫਟੀਆ ਹੋਣ ਤਾਂ ਰਾਤ ਨੂੰ ਸੋਣ ਤੋਂ ਪਹਿਲਾ ਤੇਲ ਲਾ ਕੇ ਸੁਤੀ ਜਰਾਬਾ ਪਾ ਲਵੋ|

ਇਸ ਤਰਾਂ ਕਈ ਦੇਸੀ ਨੁਸਖੇ ਹਨ ਜਿਨਾਂ ਦੀ ਵਰਤੋਂ ਨਾਲ ਸਿਹਤ ਠੀਕ ਰਹਿੰਦੀ ਹੈ।

ਫੋਟੋ ਗੈਲਰੀ

[ਸੋਧੋ]

ਹੋਰ

[ਸੋਧੋ]

ਗੰਨੇ ਦੇ ਰਸ ਨੂੰ ਕਾੜ੍ਹ ਕੇ ਗੁੜ ਬਣਾਇਆ ਜਾਂਦਾ ਹੈ। ਗੁੜ ਦੀ ਭੇਲੀ ਪੱਥੀ ਜਾਂਦੀ ਹੈ ਜਾਂ ਪੇਸੀ ਬਣਾਈ ਜਾਂਦੀ ਹੈ। ਪਹਿਲੇ ਸਮਿਆਂ ਵਿਚ ਸਾਰੇ ਸ਼ਗਨ ਗੁੜ ਨਾਲ ਕੀਤੇ ਜਾਂਦੇ ਸਨ। ਹਰ ਕੰਮ ਗੁੜ ਵੰਡ ਕੇ ਸ਼ੁਰੂ ਕੀਤਾ ਜਾਂਦਾ ਸੀ। ਮੁੰਡੇ ਦੇ ਜਨਮ ਸਮੇਂ ਗੁੜ ਵੰਡਿਆ ਜਾਂਦਾ ਸੀ। ਗੁੜ ਦੀ ਭੇਲੀ ਭੇਜੀ ਜਾਂਦੀ ਸੀ। ਲੋਹੜੀ ਗੁੜ ਨਾਲ ਵੰਡੀ ਜਾਂਦੀ ਸੀ। ਲੋਹੜੀ ਮੰਗਣ ਵਾਲੇ ਮੁੰਡੇ/ਕੁੜੀਆਂ ਵੀ ਗੁੜ ਹੀ ਮੰਗਦੇ ਸਨ। ਮੁੰਡੇ ਕੁੜੀ ਦਾ ਰਿਸ਼ਤਾ ਗੁੜ ਦੀ ਰੋੜੀ ਨਾਲ ਮੂੰਹ ਮਿੱਠਾ ਕਰਵਾ ਕੇ ਕੀਤਾ ਜਾਂਦਾ ਸੀ। ਮੁੰਡੇ ਕੁੜੀ ਦੀ ਮਾਂ ਆਪਣੇ ਪੇਕੀਂ ਵਿਆਹ ਦੇਣ ਸਮੇਂ/ਦੱਸਣ ਸਮੇਂ ਗੁੜ ਦੀ ਭੇਲੀ ਲੈ ਕੇ ਜਾਂਦੀ ਸੀ। ਘਰ ਦੀ ਨੀਂਹ ਰੱਖਣ ਤੇ ਛੱਤ ਪਾਉਣ ਸਮੇਂ ਗੁੜ ਵੰਡਿਆ ਜਾਂਦਾ ਸੀ। ਜੇਕਰ ਕੋਈ ਮੁਕੱਦਮਾ ਜਿੱਤਦਾ ਸੀ ਤਾਂ ਵੀ ਗੁੜ ਵੰਡਿਆ ਜਾਂਦਾ ਸੀ। ਗੁੜ ਨਾਲ ਕੜਾਹ ਬਣਾਇਆ ਜਾਂਦਾ ਸੀ। ਗੁੜ ਨਾਲ ਕੋਈ ਬਣਾਈ ਜਾਂਦੀ ਸੀ। ਗੁੜ ਨਾਲ ਪੂੜੇ, ਮਾਲ ਪੂੜੇ ਪਕਾਏ ਜਾਂਦੇ ਸਨ। ਪਹਿਲੇ ਸਮਿਆਂ ਵਿਚ ਗੁੜ ਖੁਰਾਕ ਦਾ ਜਰੂਰੀ ਹਿੱਸਾ ਹੁੰਦਾ ਸੀ। ਰਾਤ ਨੂੰ ਕਾੜ੍ਹਨੀ ਦੇ ਦੁੱਧ ਜਾਂ ਤਾਜਾ ਚੋਏ ਹੋਏ ਦੁੱਧ ਨੂੰ ਗਰਮ ਕਰਕੇ ਗੁੜ ਪਾ ਕੇ ਪੀਤਾ ਜਾਂਦਾ ਸੀ। ਉਨ੍ਹਾਂ ਸਮਿਆਂ ਵਿਚ ਹਾੜੀ ਦੀ ਫਸਲ ਦੇ ਦਾਣੇ ਫਲ੍ਹਿਆਂ ਨਾਲ ਗਾਹ ਕੇ, ਤੰਗਲੀਆਂ ਨਾਲ ਉਡਾ ਕੇ ਕੱਢੇ ਜਾਂਦੇ ਸਨ। ਇਸ ਲਈ ਬਹੁਤ ਸਾਰੀ ਮਿੱਟੀ ਅੰਦਲ ਚਲੀ ਜਾਂਦੀ ਸੀ। ਗੁੜ ਖਾਣ ਨਾਲ ਸਰੀਰ ਅੰਦਰ ਗਿਆ ਮਿੱਟੀ-ਘੱਟਾ ਖਾਰਜ ਹੋ ਜਾਂਦਾ ਸੀ। ਪਹਿਲੇ ਸਮਿਆਂ ਵਿਚ ਕੁੜੀਆਂ ਨੂੰ ਜੰਮਦਿਆਂ ਮਾਰਨ ਦਾ ਰਿਵਾਜ ਸੀ। ਕੁੜੀ ਨੂੰ ਮਾਰ ਕੇ ਉਸ ਦੇ ਮੂੰਹ ਵਿਚ ਗੁੜ ਦੀ ਰੋੜੀ ਤੇ ਰੂੰ ਦੇ ਕੇ ਦੱਬਦੇ ਸਨ।

ਗੁੜ ਬਣਾਉਣ ਲਈ ਪਹਿਲਾਂ ਘੁਲ੍ਹਾੜੀ ਨਾਲ ਗੰਨਿਆਂ ਨੂੰ ਪੀੜ ਕੇ ਰਸ ਕੱਢਿਆ ਜਾਂਦਾ ਹੈ। ਰਸ ਨੂੰ ਕੜਾਹੇ ਵਿਚ ਪਾ ਕੇ ਬਹਿਣੀ ਉੱਪਰ ਰੱਖਿਆ ਜਾਂਦਾ ਹੈ। ਬਹਿਣੀ ਹੇਠ ਅੱਗ ਬਾਲ ਕੇ ਰਸ ਨੂੰ ਕਾੜ੍ਹਿਆ ਜਾਂਦਾ ਹੈ। ਕਾੜ੍ਹੇ ਹੋਏ ਰਸ ਨੂੰ ਲੱਕੜ ਦੇ ਗੰਡ ਵਿਚ ਪਾਇਆ ਜਾਂਦਾ ਹੈ। ਜਦ ਉਹ ਥੋੜ੍ਹਾ ਠੰਡਾ ਹੋ ਜਾਂਦਾ ਹੈ ਤਾਂ ਉਸ ਨੂੰ ਚੰਡਣੀਆਂ ਨਾਲ ਚੰਡ ਕੇ ਗੁੜ ਬਣਾ ਲਿਆ ਜਾਂਦਾ ਹੈ। ਫੇਰ ਗੁੜ ਦੀਆਂ ਭੇਲੀਆਂ ਪੱਥ ਲੈਂਦੇ ਹਨ ਜਾਂ ਪੇਸੀਆਂ ਬਣਾ ਲੈਂਦੇ ਹਨ।

ਹੁਣ ਦੁਆਬੇ, ਮਾਝੇ, ਰੋਪੜ ਅਤੇ ਮੁਹਾਲੀ ਜਿਲ੍ਹਿਆਂ ਦੇ ਕੁਝ ਏਰੀਏ ਵਿਚ ਦੇ ਕੁਝ ਪਰਿਵਾਰ ਹੀ ਗੁੜ ਬਣਾਉਂਦੇ ਹਨ। ਹੁਣ ਲੋਕ ਗੁੜ ਖਾਂਦੇ ਵੀ ਘੱਟ ਹਨ। ਜਿਨ੍ਹਾਂ ਨੇ ਗੁੜ ਖਾਣਾ ਹੁੰਦਾ ਹੈ, ਉਹ ਬਾਜ਼ਾਰ ਵਿਚੋਂ ਖਰੀਦ ਲੈਂਦੇ ਹਨ। ਗੁੜ ਦੀ ਥਾਂ ਹੁਣ ਚੀਨੀ ਅਤੇ ਦੇਸੀ ਖੰਡ ਨੇ ਲੈ ਲਈ ਹੈ। ਸ਼ਗਨ ਸਾਰੇ ਹੁਣ ਲੱਡੂਆਂ ਨਾਲ ਜਾਂ ਬਰਫੀ ਨਾਲ ਕੀਤੇ ਜਾਂਦੇ ਹਨ।[3]

ਹਵਾਲੇ

[ਸੋਧੋ]
  1. "New improvements in jaggery manufacturing process and new product type of jaggery". http://www.panelamonitor.org. Archived from the original on ਸਤੰਬਰ 3, 2014. Retrieved Aug 30, 2014. {{cite web}}: External link in |website= (help); Unknown parameter |dead-url= ignored (|url-status= suggested) (help)
  2. "ਸਿਹਤ ਅਤੇ ਸੁਆਦ ਦਾ ਬੇਜੋੜ ਮੇਲ ਹੈ ਗੁੜ". Archived from the original on 2016-03-04. Retrieved Ian 11, 2015. {{cite web}}: Check date values in: |accessdate= (help); Unknown parameter |dead-url= ignored (|url-status= suggested) (help)
  3. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.