ਗੁੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਕਸੂਦ ਨਾਲ ਪਕਾਇਆ ਜਾ ਰਿਹਾ ਗੁੜ
ਭਾਰਤੀ ਗੁੜ ਦੀ ਡਲੀ

ਗੁੜ, ਗੰਨੇ ਆਦਿ ਦੇ ਰਸ ਨੂੰ ਗਰਮ ਕਰ ਕੇ ਅਤੇ ਸੁਕਾ ਕੇ ਮਿਲਣ ਵਾਲੇ ਪਦਾਰਥ ਨੂੰ ਕਿਹਾ ਜਾਂਦਾ ਹੈ। ਇਹ ਏਸ਼ੀਆ ਅਤੇ ਅਫਰੀਕਾ ਵਿੱਚ ਵਰਤੀ ਜਾਣ ਵਾਲੀ ਗੰਨੇ ਦੀ ਗੈਰ-ਸੈਂਟਰੀਫਿਊਗਲ ਖੰਡ ਹੁੰਦੀ ਹੈ[1] ਜਿਸਦਾ ਦਾ ਰੰਗ ਹਲਕੇ ਪੀਲੇ ਤੋਂ ਲੈ ਕੇ ਗੂੜ੍ਹੇ ਭੂਰੇ ਤੱਕ ਹੋ ਸਕਦਾ ਹੈ। ਭੂਰਾ ਰੰਗ ਕਦੇ-ਕਦੇ ਕਾਲਾ ਵੀ ਜਾਪਦਾ ਹੈ। ਇਹ ਖਾਣ ਵਿੱਚ ਮਿੱਠਾ ਹੁੰਦਾ ਹੈ। ਕੁਦਰਤੀ ਪਦਾਰਥਾਂ ਵਿੱਚੋਂ ਇਹ ਸਭ ਤੋਂ ਮਿੱਠਾ ਕਿਹਾ ਜਾ ਸਕਦਾ ਹੈ। ਮੀਂਹਾਂ ਵੇਲੇ ਨਮੀ ਕਰ ਕੇ ਕਈ ਵਾਰ ਇਹ ਤਰਲ ਹੋ ਜਾਂਦਾ ਹੈ।

ਕਿਸਮਾਂ[ਸੋਧੋ]

ਗੁੜ ਕਈ ਪ੍ਰਕਾਰ ਅਤੇ ਸਰੂਪ ਦਾ ਹੁੰਦੇ ਹੋਏ ਵੀ ਇੱਕ ਹੀ ਪਦਾਰਥ ਹੈ। ਗੰਨੇ ਤੋਂ ਪ੍ਰਾਪਤ ਗੰਨੇ ਦਾ ਗੁੜ ਅਤੇ ਤਾੜ ਤੋਂ ਪ੍ਰਾਪਤ ਤਾੜ ਦਾ ਗੁੜ ਕਿਹਾ ਜਾਂਦਾ ਹੈ, ਪਰ ਗੰਨੇ ਤੋਂ ਪ੍ਰਾਪਤ ਗੁੜ ਇੰਨਾ ਪ੍ਰਚੱਲਤ ਹੈ ਕਿ ਲੋਕ ਕੇਵਲ ਇਸੇ ਨੂੰ ਹੀ ਗੁੜ ਕਹਿੰਦੇ ਹਨ। ਇਸ ਦੇ ਵਿਪਰੀਤ ਵੀ ਗੁੜ ਦਾ ਕਈ ਤਰ੍ਹਾਂ ਵਰਗੀਕਰਨ ਕੀਤਾ ਜਾ ਸਕਦਾ ਹੈ, ਜਿਵੇਂ ਸਾਫ਼ ਕੀਤਾ ਹੋਇਆ ਗੁੜ ਅਤੇ ਬਿਨਾਂ ਸਾਫ਼ ਕੀਤਾ ਹੋਇਆ ਗੁੜ, ਛੋਟੀਆਂ ਪਿੰਨੀਆਂ ਅਤੇ ਵੱਡੀਆਂ ਪਿੰਨੀਆਂਵਾਲਾ ਆਦਿ। ਸਾਂਭ ਕੇ ਰੱਖ ਦਿੱਤੇ ਜਾਣ ਤੇ, ਅਰਥਾਤ ਪੁਰਾਣਾ ਹੋਣ ਤੇ, ਇਸ ਦੇ ਗੁਣਾਂ ਵਿੱਚ ਤਬਦੀਲੀ ਹੁੰਦਾ ਜਾਂਦਾ ਹੈ। ਇਸ ਲਈ ਨਵਾਂ ਗੁੜ, ਅਤੇ ਪੁਰਾਣਾ ਗੁੜ ਇਸ ਭਾਂਤੀ ਵੀ ਵਰਤੋ ਵਿੱਚ ਇਸ ਦਾ ਵਰਣਨ ਆਉਂਦਾ ਹੈ।

ਗੁੜ ਵਿੱਚ ਚੀਨੀ (ਸੂਗਰ) ਦੀ ਬਹੁਲਤਾ ਹੁੰਦੀ ਹੈ ਅਤੇ ਇਸ ਦੀ ਮਾਤਰਾ ਕਦੇ ਕਦੇ 90 ਫ਼ੀਸਦੀ ਤੋਂ ਵੀ ਜਿਆਦਾ ਤੱਕ ਪਹੁੰਚ ਜਾਂਦੀ ਹੈ। ਇਸ ਦੇ ਇਲਾਵਾ ਇਸ ਵਿੱਚ ਗਲੂਕੋਜ, ਫਰੁਕਟੋਜ, ਖਣਿਜ (ਚੂਨਾ, ਪੁਟਾਸ਼, ਫਾਸਫਰਸ ਆਦਿ) ਵੀ ਥੋੜੀ ਮਾਤਰਾ ਵਿੱਚ ਹੁੰਦੇ ਹਨ। ਇਸ ਵਿੱਚ ਪਾਣੀ ਦਾ ਵੀ ਥੋੜ੍ਹਾ ਅੰਸ਼ ਰਹਿੰਦਾ ਹੈ ਜੋ ਰੁੱਤ ਅਨੁਸਾਰ ਘੱਟਦਾ ਵਧਦਾ ਰਹਿੰਦਾ ਹੈ।

ਗੁੜ ਦੇ ਗੁਣ[ਸੋਧੋ]

ਗੁੜ ਦੇ ਬਹੁਤ ਲਾਭ ਹਨ।[2] ਗੁੜ ਵਿੱਚ ਮਿਨਰਲ ਅਤੇ ਵਿਟਾਮਿਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਵਿੱਚ ਮੈਗਨੀਸ਼ੀਅਮ, ਕੈਲਸ਼ੀਅਮ, ਸੋਡੀਅਮ ਅਤੇ ਪੋਟਾਸ਼ੀਅਮ ਤੇ ਕਾਪਰ ਵੀ ਹੁੰਦੇ ਹਨ। ਇਸ ਤੋਂ ਇਲਾਵਾ ਇਸ ਵਿੱਚ ਵਿਟਾਮਿਨ 'ਬੀ' ਅਤੇ ਨਿਆਸਿਨ ਵੀ ਹੁੰਦੀ ਹੈ।

  1. ਪਾਚਣ ਕਿਰਿਆ ਨੂੰ ਸਹੀ ਰੱਖੇ- ਗੁੜ ਸਰੀਰ ਦਾ ਖੂਨ ਸਾਫ ਕਰਦਾ ਹੈ ਅਤੇ ਮੈਟਾਬੋਲੀਜ਼ਮ ਠੀਕ ਕਰਦਾ ਹੈ। ਰੋਜ਼ ਇੱਕ ਗਲਾਸ ਪਾਣੀ ਜਾਂ ਦੁੱਧ ਦੇ ਨਾਲ ਗੁੜ ਦੀ ਵਰਤੋਂ ਨਾਲ ਪੇਟ ਨੂੰ ਠੰਡਕ ਮਿਲਦੀ ਹੈ।ਭੋਜਨ ਤੋਂ ਬਾਅਦ ਗੁੜ ਖਾ ਲੈਣ ਨਾਲ ਪੇਟ 'ਚ ਗੈਸ ਨਹੀਂ ਬਣਦੀ|
  2. ਗੁੜ ਬਲੱਡ ਖਰਾਬ ਟਾਕਸਿਨ ਦੂਰ ਕਰਦਾ ਹੈ। ਇਸ ਨਾਲ ਚਮੜੀ ਚਮਕਦੀ ਹੈ ਅਤੇ ਮੁਹਾਸੇ ਦੀ ਸਮੱਸਿਆ ਨਹੀਂ ਹੁੰਦੀ ਹੈ।
  3. ਜ਼ੁਕਾਮ ਜੰਮ ਗਿਆ ਹੋਵੇ ਤਾਂ ਗੁੜ ਪਿਘਲਾ ਕੇ ਉਸ ਦੀ ਪਾਪੜੀ ਬਣਾ ਕੇ ਖਾਓ।
  4. ਗੁੜ ਅਤੇ ਕਾਲੇ ਤਿਲ ਦੇ ਲੱਡੂ ਖਾਣ ਨਾਲ ਸਰਦੀ 'ਚ ਅਸਥਮਾ ਦੀ ਪਰੇਸ਼ਾਨੀ ਨਹੀਂ ਹੁੰਦੀ ਹੈ।

ਗੁੜ ਤੇ ਮੁਗਫਲੀ ਮਿਲਾ ਕੇ ਗਚਕ ਬਣਦੀ ਹੈ ਜੋ ਕਿ ਸਰਦੀਆਂ ਦਾ ਖ਼ਾਸ ਤੋਹਫ਼ਾ ਹੈ ਅਤੇ ਸਰੀਰ ਨੂੰ ਗਰਮ ਵੀ ਰੱਖਦਾ ਹੈ।ਗੁੜ ਦੀਆਂ ਰਿਓੜੀਆਂ ਵੀ ਬਹੁਤ ਸੁਆਦ ਬਣਦੀਆ ਹਨ ਜੋ ਕਿ ਸਰਦੀਆ ਵਿੱਚ ਖਾਧੀਆਂ ਜਾਂਦੀਆ ਹਨ।ਅੱਜ ਤੋਂ ਕੁਝ ਸਾਲ ਪਹਿਲਾ ਪਿੰਡਾ ਵਿੱਚ ਗੁੜ ਦੀ ਚਾਹ ਬਣਾਈ ਜਾਂਦੀ ਸੀ ਜੋ ਕਿ ਬਹੁਤ ਹੀ ਸੁਆਦ ਹੁੰਦੀ ਸੀ ਤੇ ਫਾਇਦੇਮੰਦ ਵੀ ਹੁੰਦੀ ਸੀ| ਪਰ ਅਜਕਲ ਗੁੜ ਦੀ ਚਾਹ ਪੀਣੀ ਬਹੁਤ ਘਟ ਗਈ ਹੈ।

ਕਾਲੇ ਤਿਲ[ਸੋਧੋ]

ਕਾਲੇ ਤਿਲ ਸੇਹਤ ਲਈ ਬਹੁਤ ਫਾਇਦੇਮੰਦ ਹਨ।
1:ਇਹ ਰੇਸ਼ੇ ਭਰਪੂਰ ਹੂੰਦੇ ਹਨ ਕਬਜ ਨੂੰ ਦੂਰ ਕਰਦੇ ਹਨ।

2:ਕਾਲੇ ਤਿਲ ਦਾ ਤੇਲ ਓਮੇਗਾ 6,ਕੈਲਸ਼ੀਅਮ,ਮੇਗਨੇਸ਼ੀਅਮ,ਫ਼ਾਸਫ਼ੋਰਸ,ਲੋਹਾ ਅਤੇ ਵਿਟਾਮਨ ਬੀ,ਡੀ ਭਰਪੂਰ ਹੁੰਦਾ ਹੈ ਜੋ ਤੁਹਾਡੇ ਸਰੀਰ ਦੀ ਸੁੰਦਰਤਾ ਲਈ ਬਹੁਤ ਵਧੀਆ ਹੁੰਦਾ ਹੈ। 3:ਜੇ ਅੱਡੀਆਂ ਫਟੀਆ ਹੋਣ ਤਾਂ ਰਾਤ ਨੂੰ ਸੋਣ ਤੋਂ ਪਹਿਲਾ ਤੇਲ ਲਾ ਕੇ ਸੁਤੀ ਜਰਾਬਾ ਪਾ ਲਵੋ|

ਇਸ ਤਰਾਂ ਕਈ ਦੇਸੀ ਨੁਸਖੇ ਹਨ ਜਿਨਾਂ ਦੀ ਵਰਤੋਂ ਨਾਲ ਸਿਹਤ ਠੀਕ ਰਹਿੰਦੀ ਹੈ।

ਫੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]