ਵਿਲੀਅਮ ਗ੍ਰਾਹਮ ਸਮਨਰ
ਜਨਮ | ਪੇਟਰਸਨ, ਨੀਊ ਜਰਸੀ | 30 ਅਕਤੂਬਰ 1840
---|---|
ਮੌਤ | 12 ਅਪ੍ਰੈਲ 1910 | (ਉਮਰ 69)
ਅਲਮਾ ਮਾਤਰ | ਯੇਲੇ ਕਾਲਜ |
ਮੁੱਖ ਰੁਚੀਆਂ | ਸਮਾਜਵਿਗਿਆਨ |
ਵਿਸ਼ੇਸ਼ ਵਿਚਾਰ | ਵਿਆਪਕਤਾ, ਲੋਕਾਚਾਰ, ਜਾਤੀਵਿਗਿਆਨ, ਸਮਾਜਿਕ ਲੋਕਾਚਾਰ |
ਮੁੱਖ ਕੰਮ | What the Social Classes Owe To Each Other (1883) Folkways (1907) |
Influenced by |
ਵਿਲੀਅਮ ਗ੍ਰਾਹਮ ਸਮਨਰ ਅਮਰੀਕਾ ਦਾ ਕਲਾਸੀਕਲ ਉਦਾਰਵਾਦੀ ਸਮਾਜ ਵਿਗਿਆਨੀ ਹੈ। ਇਸ ਨੇ ਯੇਲ ਵਿਖੇ ਸਮਾਜਿਕ ਵਿਗਿਆਨ ਪੜ੍ਹਾਇਆ। ਇਹ ਸਮਾਜਿਕ ਵਿਗਿਆਨ ਵਿੱਚ ਦੇਸ਼ ਦਾ ਪਹਿਲਾ ਪ੍ਰੋਫ਼ੈਸਰ ਬਣਿਆ। ਇਹ ਯੇਲ ਅਤੇ ਹੋਰ ਵੱਡੇ ਸਕੂਲਾਂ ਵਿਖੇ ਸਭ ਤੋਂ ਪ੍ਰਭਾਵਸ਼ਾਲੀ ਅਧਿਆਪਕਾਂ ਵਿੱਚੋਂ ਇੱਕ ਸੀ। ਸਮਨਰ ਅਮਰੀਕੀ ਇਤਿਹਾਸ, ਆਰਥਿਕ ਇਤਿਹਾਸ, ਸਿਆਸੀ ਥਿਊਰੀ, ਸਮਾਜ ਵਿਗਿਆਨ, ਅਤੇ ਮਾਨਵ ਵਿਗਿਆਨ ਸੰਬੰਧੀ ਕਈ ਕਿਤਾਬਾਂ ਅਤੇ ਲੇਖ ਲਿਖਣ ਵਾਲਾ ਇੱਕ ਪੋਲੀਮੈਥ ਸੀ। ਇਸਨੇ ਲੋਕਾਂ ਨੂੰ ਜਾਤੀਵਾਦ ਬਾਰੇ ਜਾਣੂ ਕਰਵਾਇਆ, ਜਿਸ ਦੀਆਂ ਜੜਾਂ ਸਾਮਰਾਜਵਾਦ ਵਿੱਚ ਲੱਗੀਆਂ ਸਨ। ਜਿਸਦਾ ਇਸਨੇ ਸਖ਼ਤ ਵਿਰੋਧ ਕੀਤਾ ਕਿਉਂਕਿ ਇਹ ਸਾਮਰਾਜ ਦਾ ਵਿਰੋਧੀ ਸੀ ਅਤੇ ਮੱਧ-ਵਰਗ ਦੇ ਪੱਖ ਵਿੱਚ ਸੀ ਜੋ ਰੂੜ੍ਹੀਵਾਦੀ ਸੰਯੁਕਤ ਰਾਸ਼ਟਰ ਤੋਂ ਪ੍ਰਭਾਵਿਤ ਸੀ।
ਜੀਵਨੀ
[ਸੋਧੋ]ਸਮਨਰ ਨੇ ਕਲਾਸ ਆਫ਼ 1863 ਯਾਲੇ ਕਾਲਜ[1] ਸਵੈਜੀਵਨੀ ਲਿਖੀ। 1925 ਵਿੱਚ ਹੈਰਿਸ ਈ ਸਟਾਰਰ ਜੋ ਯਾਲੇ ਯੂਨੀਵਰਸਿਟੀ ਦੇ 1910 ਦੇ ਥਿਓਲੋਜੀ ਵਿਭਾਗ ਨਾਲ ਸੰਬੰਧਿਤ ਸੀ,ਨੇ ਸਮਨਰ ਦੀ ਪੂਰੀ ਜੀਵਨੀ ਛਾਪ ਦਿੱਤੀ।[2] ਇਸਦੀ ਜੀਵਨੀ ਦਾ ਦੂਜਾ ਪੂਰਾ ਭਾਗ ਬਰੂਸ ਕਰਟਸ ਨੇ ਛਾਪਿਆ।[3]
ਮੁੱਢਲਾ ਜੀਵਨ ਅਤੇ ਸਿੱਖਿਆ
[ਸੋਧੋ]ਸਮਨਰ ਦਾ ਜਨਮ ਪੈਟਰਸਨ, ਐਨ ਜੋ ਵਿੱਚ 30 ਅਕਤੂਬਰ 1840 ਨੂੰ ਹੋਇਆ। ਇਸਦੇ ਪਿਤਾ ਥੋਮਸ ਸਮਨਰ ਦਾ ਜਨਮ ਇੰਗਲੈਂਡ ਵਿੱਚ ਹੋਇਆ ਅਤੇ ਉਹ 1836 ਵਿੱਚ ਅਮਰੀਕਾ ਚਲਾ ਗਿਆ। ਸਮਨਰ ਦੀ ਮਾਤਾ ਸਾਰਾਹ ਗ੍ਰਾਹਮ ਦਾ ਜਨਮ ਵੀ ਇੰਗਲੈਂਡ ਵਿੱਚ ਹੋਇਆ ਪਰ ਉਸਦੇ ਮਾਤਾ- ਪਿਤਾ ਵੀ ਉਸਨੂੰ ਅਮਰੀਕਾ ਲੈ ਆਏ।[4] ਸਮਨਰ ਦੀ ਉਸ ਸਮੇਂ ਉਮਰ ਸਿਰਫ਼ ਅੱਠ ਸਾਲ ਦੀ ਹੀ ਸੀ ਜਦੋਂ ਇਸਦੀ ਮਾਤਾ ਦੀ ਮੌਤ ਹੋ ਗਈ।[5] ਸਮਨਰ ਨੇ ਹਾਰਟਫੋਰਡ ਪਬਲਿਕ ਸਕੂਲ ਵਿੱਚ ਪੜ੍ਹਾਈ ਕੀਤੀ। ਗ੍ਰੇਜੂਏਸ਼ਨ ਤੋਂ ਪਹਿਲਾਂ ਇਸਨੇ ਦੋ ਸਾਲ ਸਟੋਰ ਵਿੱਚ ਕਲਰਕ ਦੀ ਨੌਕਰੀ ਕੀਤੀ। ਸਮਨਰ ਨੇ ਯੇਲ ਯੂਨੀਵਰਸਿਟੀ ਵਿੱਚੋਂ ਗ੍ਰੈਜੂਏਸ਼ਨ ਕੀਤੀ।[6] ਇਸਨੂੰ ਇਸਦੇ ਸ਼ੁਰੂਆਤੀ ਸਮੇਂ ਵਿੱਚ ਫ਼ੀ ਬੇਟਾ ਕਾਪਾ ਸੋਸਾਇਟੀ ਅਤੇ ਬਾਅਦ ਵਿੱਚ [[ਸਕੂਲ ਅਤੇ ਬੋਨਸ ਸੋਸਾਇਟੀ ਲਈ ਚੁਣਿਆ ਗਿਆ।[7] ਸਮਨਰ ਨੇ ਇਸ ਤੋਂ ਬਾਅਦ ਦੀ ਸਿੱਖਿਆ ਯੂਰਪ ਵਿੱਚ ਪ੍ਰਾਪਤ ਕੀਤੀ। ਇਸਨੇ ਆਪਣੇ ਪਹਿਲੇ ਸਾਲ ਵਿੱਚ ਜਨੇਵਾ ਯੂਨੀਵਰਸਿਟੀ ਤੋਂ ਲਾਤੀਨੀ, ਹਿਬਰੂ ਅਤੇ ਦੂਜੇ ਸਾਲ ਵਿੱਚ ਗੋਟੀਨਜਨ ਯੂਨੀਵਰਸਿਟੀ ਤੋਂ ਪੁਰਾਤਨ ਭਾਸ਼ਾਵਾਂ, ਇਤਿਹਾਸ ਅਤੇ ਬਾਈਬਲ ਵਿਗਿਆਨ ਦੀ ਸਿੱਖਿਆ ਹਾਸਿਲ ਕੀਤੀ। ਸਮਨਰ ਨੇ ਮੁੱਢਲੀ ਸਿੱਖਿਆ ਦੌਰਾਨ ਹਿਬਰੂ, ਗ੍ਰੀਕ, ਲਾਤੀਨੀ, ਫਰਾਂਸੀਸੀ ਅਤੇ ਬਾਅਦ ਵਿੱਚ ਡੱਚ, ਸਪੇਨਿਸ਼, ਪੁਰਤਗਾਲੀ, ਇਟਾਲੀਅਨ, ਰਸ਼ੀਅਨ, ਪੋਲਿਸ਼, ਡੇਨਿਸ਼ ਅਤੇ ਸਵੀਡਿਸ਼ ਭਾਸ਼ਾਵਾਂ ਸਿੱਖੀਆਂ। 1866 ਵਿੱਚ ਸਮਨਰ ਆਕਸਫਰਡ ਯੂਨੀਵਰਸਿਟੀ ਵਿੱਚ ਧਰਮਸ਼ਾਸਤਰ ਦੀ ਵਿੱਦਿਆ ਗ੍ਰਿਹਣ ਕਰਨ ਲਈ ਗਿਆ। ਉੱਥੇ ਹੈਨਰੀ ਥੋਮਸ ਬੱਕਲ ਨੇ ਇਸਦੇ ਦਿਮਾਗ ਵਿੱਚ ਸਮਾਜ ਵਿਗਿਆਨ ਦਾ ਬੀਜ਼ ਬੋਇਆ।
ਲੋਕਾਚਾਰ
[ਸੋਧੋ]ਸਮਨਰ ਦੀ ਸਭ ਤੋਂ ਚਰਚਿਤ ਕਿਤਾਬ ਫੋਕਵੇਜ਼: ਅ ਸਟੱਡੀ ਆਫ਼ ਦਾ ਸੋਸ਼ੋਲੋਜੀਕਲ ਇਮੰਪੋਰਟੇਂਸ ਆਫ਼ ਯੂਜੇਜ਼, ਮੇਨਰਜ਼, ਕਸਟਮਜ਼, ਮੋਰਜ਼ ਐੰਡ ਮੋਰਲਜ਼ (1906) ਹੈ। ਚਾਰ ਸਿਧਾਂਤਕ ਅਧਿਆਇਆਂ ਨਾਲ ਸ਼ੁਰੂਆਤ ਕਰਦਿਆਂ, ਇਹ ਕਿਤਾਬ ਸਮਾਜ ਦੇ ਅਤੀਤ ਅਤੇ ਵਰਤਮਾਨ ਵਿੱਚਲੀਆਂ ਬਹੁਤ ਮਹੱਤਵਪੂਰਨ ਰਸਮਾਂ ਅਤੇ ਸੰਸਥਾਵਾ ਦੇ ਸੁਭਾਅ ਬਾਰੇ ਸਰਲ, ਵਸਤੂਪੂਰਕ ਅਤੇ ਸੰਖੇਪ ਵਿਵਰਣ ਪੇਸ਼ ਕਰਦੀ ਹੈ। ਇਹ ਕਿਤਾਬ ਨੈਤਿਕ ਸੁਭਾਅ ਨੂੰ ਸਮਾਜਸ਼ਾਸਤ੍ਰੀ ਅਤੇ ਸਾਪੇਖਕ ਦ੍ਰਿਸ਼ਟੀਕੋਣ ਪ੍ਰਦਾਨ ਕਰਦੀ ਹੈ। ਸਮਨਰ ਨੇ ਆਪਣੇ ਖੋਜ ਪ੍ਰਬੰਧ ਵਿੱਚ ਕਿਹਾ ਹੈ, "ਰਸਮਾਂ ਉਹ ਨੇ ਜੋ ਕੁਝ ਸਾਰਥਕ ਕਰਨ ਲਈ ਹਨ ਅਤੇ ਜੋ ਅਨੈਤਿਕ ਹੋਣ ਨੂੰ ਰੋਕਦੀਆਂ ਹਨ।" (ਪੰਨਾ 521)
ਸਮਾਜਸਾਸ਼ਤਰੀ
[ਸੋਧੋ]ਇੱਕ ਸਮਾਜ ਸਾਸ਼ਤਰੀ ਵਜੋਂ ਇਸਦੀਆਂ ਵੱਡੀਆਂ ਪ੍ਰਾਪਤੀਆਂ ਵਿਖੰਡਨ, ਫੋਕਵੇਜ਼ ਅਤੇ ਇਥੋਸੇਂਟ੍ਰੀਸਮ ਦੇ ਸੰਕਲਪਾਂ ਦੀ ਉਤਪਤੀ ਹੈ। ਸਮਨਰ ਦਾ ਫੋਕਵੇਜ਼ ਦੇ ਖੇਤਰ ਵਿੱਚ ਕੀਤਾ ਕੰਮ ਇਸਨੂੰ ਇਸ ਸਿੱਟੇ ਵੱਲ ਲੈ ਗਿਆ ਕਿ ਸਰਕਾਰ ਦੁਆਰਾ ਸਾਰੇ ਫਜ਼ੂਲ ਸਨ। 1876 ਵਿੱਚ ਸਮਨਰ ਅੰਗਰੇਜ਼ੀ ਬੋਲਦੇ ਸੰਸਾਰ ਵਿੱਚ ਸਮਾਜ ਵਿਗਿਆਨ ਦਾ ਕੋਰਸ ਪੜ੍ਹਾਉਣ ਵਾਲਾ ਪਹਿਲਾ ਅਧਿਆਪਕ ਬਣਿਆ। ਹਾਲਾਂਕਿ ਇਹ ਕੋਰਸ ਅਗਸਤ ਕੌਮਤੇ ਅਤੇ ਹਰਬਰਟ ਸਪੇਨਸਰ ਦੇ ਵਿਚਾਰਾਂ ਉੱਪਰ ਅਧਾਰਿਤ ਸੀ ਅਤੇ ਵੀਹ ਸਾਲਾਂ ਬਾਅਦ ਯੂਰਪ ਦੇ ਸਮਾਜ ਵਿਗਿਆਨ ਦੇ ਅਕਾਦਮਿਕ ਖੇਤਰ ਵਿੱਚ ਪ੍ਰਵੇਸ਼ ਹੋਏ ਇਮਾਇਲ ਦੁਰਖੀਮ ਦੇ ਸਮਾਜ ਵਿਗਿਆਨ ਸਿਧਾਂਤਾਂ ਤੋਂ ਤਾਂ ਬਹੁਤ ਹੀ ਵੱਖਰਾ ਸੀ। ਇਹ ਅਮਰੀਕਨ ਸੋਸ਼ੋਲੋਜੀਕਲ ਐਸੋਸੀਏਸ਼ਨ ਦਾ ਦੂਜਾ ਮੁਖੀ (1908-09) ਸੀ। ਸਮਨਰ ਨੇ ਇਹ ਅਹੁਦਾ ਆਪਣੇ ਲੰਮੇ ਸਮੇਂ ਦੇ ਵਿਚਾਰਧਾਰਕ ਵਿਰੋਧੀ [[ਲੈਸਟਰ ਐਫ ਵਾਰਡ ਤੋਂ ਬਾਅਦ ਪ੍ਰਾਪਤ ਕੀਤਾ ਸੀ। 1880 ਵਿੱਚ ਸਮਨਰ ਅਕਾਦਮਿਕ ਸੁਤੰਤਰਤਾ ਦੇ ਇੱਕ ਮਸਲੇ ਵਿੱਚ ਉਲਝ ਗਿਆ। ਸਮਨਰ ਅਤੇ ਯਾਲੇ ਯੂਨੀਵਰਸਿਟੀ ਦਾ ਮੁਖੀ ਨੋਹ ਪੋਰਟਰ ਇੱਕ ਵੱਖਰੇ ਕੋਰਸ ਵਜੋਂ ਹਰਵਰਟ ਸਪੇਨਸਰ ਨੂੰ ਪੜ੍ਹਾਉਣ ਨੂੰ ਲੈ ਕੇ ਰਾਜ਼ੀ ਨਹੀਂ ਸਨ। ਕਾਰਣ ਇਹ ਸੀ ਕਿ ਹਰਬਰਟ ਦੇ ਡਾਰਵਿਨਵਾਦ ਸੰਬੰਧੀ ਵਿਚਾਰ ਕਾਫੀ ਹੱਦ ਤੱਕ ਵਿਵਾਦਿਤ ਸਨ ਅਤੇ ਇਸ ਲਈ ਉਹਨਾਂ ਨੂੰ ਪੜ੍ਹਾਉਣਾ ਕੁਝ ਮੁਸ਼ਕਿਲ ਸੀ। ਪਰ ਦੂਜੇ ਪਾਸੇ ਇਹਨਾਂ ਨੂੰ ਸਵੀਕਾਰ ਕਰਨਾ ਮੁਸ਼ਕਿਲ ਨਹੀਂ ਸੀ ਕਿਉਂਕਿ ਇਹਨਾਂ ਵਿਚਾਰਾਂ ਨੇ ਸਮਨਰ ਦੀਆਂ ਲਿਖਤਾਂ ਨੂੰ ਬਹੁਤ ਪ੍ਰਭਾਵਿਤ ਕੀਤਾ।
ਲਿਖਤਾਂ
[ਸੋਧੋ]ਸਮਨਰ ਦੀਆਂ ਲਿਖਤਾਂ[8] ਵਜੋਂ ਅਰਥਸ਼ਾਸਤਰ, ਰਾਜਨੀਤੀ ਵਿਗਿਆਨ ਅਤੇ ਸਮਾਜਸ਼ਾਸਤਰ ਉੱਪਰ ਲਗਭਗ 300 ਦੇ ਕਰੀਬ ਪੁਸਤਕਾਂ ਅਤੇ ਲੇਖ ਮਿਲਦੇ ਹਨ। ਹੋਰ ਲਿਖਤਾਂ ਸੰਬੰਧੀ ਸੂਚੀ “ਸਮਨਰ ਦੀਆਂ ਲਿਖਤਾਂ” ਅਤੇ “ਸਮਨਰ ਦੀਆਂ ਮਹੱਤਵਪੂਰਨ ਰਚਨਾਵਾਂ”[permanent dead link] ਉੱਪਰ ਮਿਲ ਸਕਦੀ ਹੈ।
'ਕਿਤਾਬਾਂ ਅਤੇ ਪੈਂਫਲੇਟ'
- ਦਾ ਬੁਕਸ ਆਫ ਦਾ ਕਿੰਗਸ" (ਸਕ੍ਰਿੰਬਰ, ਆਰਮਸਟਰਾਂਗ ਐਂਡ ਕੋ., 1872) ਸਮਨਰ ਨੇ ਦੋ ਰਾਜਿਆਂ ਉੱਪਰ ਲਿਖਿਆ।
- ਅ ਹਿਸਟਰੀ ਆਫ ਅਮੇਰਿਕਨ ਕਰੰਸੀ: ਵਿਦ ਚੈਪਟਰਸ ਆਨ ਦਾ ਇੰਗਲਿਸ਼ ਬੈਂਕ ਰਿਸਟਰਿਕਸ਼ਨ ਐਂਡ ਔਸਟਰੀਅਨ ਪੇਪਰ ਮਨੀ: ਟੂ ਵਿੱਚ ਇਸ ਅਪੈਂਡਿਡ “ਦ ਬੁਲੀਅਨ ਰਿਪੋਰਟ” (ਨਿਊ ਯੌਰਕ: ਐਚ. ਹੋਲਟ ਅਤੇ ਕੋ., 1874)
- ਵਟ ਸੋਸ਼ਲ ਕਲਾਸਿਸ ਆਓ ਟੂ ਈਚ ਅਧਰ (ਨਿਊ ਯੌਰਕ: ਹਾਰਪਰ ਐਂਡ ਬ੍ਰੌਸ, 1877)"
- ਪ੍ਰੋਟੈਕਸ਼ਨ ਐਂਡ ਰਿਵੇਨਯੂ ਇਨ 1877: ਅ ਲੈਕਚਰ ਡਿਲਿਵਰਡ ਬਿਫੋਰ ਦਾ ਨਿਊ ਯੌਰਕ ਫ੍ਰੀ ਟ੍ਰੇਡ ਕਲੱਬ, “18 ਅਪ੍ਰੈਲ, 1878” (ਨਿਊ ਯੌਰਕ: ਜੀਪੀ ਪੁਤਨਾਮ ਸਨਸ, 1878)
- ਆਵਰ ਰਿਵੇਨਯੂ ਸਿਸਟਮ ਐਂਡ ਸਿਵਿਲ ਸਰਵਿਸ: ਸ਼ੈੱਲ ਦੇਅ ਬੀ ਰਿਫੋਰਮਡ?" (ਨਿਊ ਯੌਰਕ: ਜੀਪੀ ਪੁਤਨਾਮ ਸਨਸ, 1878) ਇਸ ਵਿੱਚ ਪ੍ਰੀਫੇਸ ਸਮਨਰ ਦਾ ਲਿਖਿਆ ਹੋਇਆ ਸੀ।
- ਬਾਈਮੈਟਾਲਿਸਮ: ਫ੍ਰੋਮ ਦਾ ਪ੍ਰਿੰਸਟਨ ਰੀਵਿਊ", 1979
- ਏਂਡ੍ਰਿਉ ਜੇਕਸਨ ਐਜ਼ ਅ ਪਬਲਿਕ ਮੈਨ" (ਬੋਸਟਨ ਐਂਡ ਨਿਉ ਯੌਰਕ: ਹੋਘਟਨ, ਮਿੱਫਲਿਨ ਅਤੇ ਕੰਪਨੀ, 1882)
- ਲੈਕਚਰਸ ਆਨ ਦਾ ਹਿਸਟਰੀ ਆਫ ਪ੍ਰੋਟੈਕਸ਼ਨ ਇਨ ਯੂਨਾਈਟਿਡ ਸਟੇਟਸ: ਡੀਲਿਵਰਡ ਬਿਫੋਰ ਦਾ ਇੰਟਰਨੈਸ਼ਨਲ ਫ੍ਰੀ ਟ੍ਰੇਡ ਐਲੀਆਂਸ" (ਨਿਊ ਯੌਰਕ: ਜੀਪੀ ਪੁਤਨਾਮ ਸਨਸ, 1883)
- ਪ੍ਰੋਬਲਮਸ ਇਨ ਪੋਲਿਟੀਕਲ ਇਕੋਨੋਮੀ" (ਨਿਊ ਯੌਰਕ: ਐਚ ਹੋਲਟ ਐਂਡ ਕੰਪਨੀ, 1883)
- ਪ੍ਰੋਟੈਕਸ਼ਨਿਸਮ: ਦਾ-ਇਸਮ ਵਿੱਚ ਟੀਚਸ ਵੇਸਟ ਮੇਕਸ ਹੈਲਥ" (ਨਿਊ ਯੌਰਕ: ਐਚ ਹੋਲਟ ਐਂਡ ਕੰਪਨੀ, 1885)
- ਕਲੈਕਟਿਡ ਐਸੇਸ ਇਨ ਪੋਲਿਟੀਕਲ ਐਂਡ ਸੋਸ਼ਲ ਸਾਇੰਸ" (ਨਿਊ ਯੌਰਕ: ਐਚ ਹੋਲਟ ਐਂਡ ਕੰਪਨੀ, 1885)
- ਅਲੈਕਸੈਂਡਰ ਹਮਿਲਟਨ" (ਨਿਊ ਯੌਰਕ: ਡੋਡ, ਮੀਡ ਐਂਡ ਕੋ., 1890)
- ਦਾ ਫਾਇਨੈਂਸਰ ਐਂਡ ਦਾ ਫਾਇਨੇਂਸੇਸ ਆਫ ਦਾ ਅਮੇਰਿਕਨ ਰੀਵੋਲੋਸ਼ਨ, ਵੋਲ 1" (ਨਿਊ ਯੌਰਕ: ਡੋਡ, ਮੀਡ ਐਂਡ ਕੋ., 1891)
- ਦਾ ਫਾਇਨੈਂਸਰ ਐਂਡ ਦਾ ਫਾਇਨੇਂਸੇਸ ਆਫ ਦਾ ਅਮੇਰਿਕਨ ਰੀਵੋਲੋਸ਼ਨ, ਵੋਲ 2" (ਨਿਊ ਯੌਰਕ: ਡੋਡ, ਮੀਡ ਐਂਡ ਕੋ., 1891)
- ਰੋਬਰਟ ਮੋਰੀਸ" (ਨਿਊ ਯੌਰਕ: ਡੋਡ, ਮੀਡ ਐਂਡ ਕੋ., 1892) ਮੋਰੀਸ ਦਾ ਜੀਵਨ ਦਾ ਫਾਇਨੈਂਸਰ ਐਂਡ ਦਾ ਫਾਇਨੇਂਸੇਸ ਆਫ ਦਾ ਅਮੇਰਿਕਨ ਰੀਵੋਲੋਸ਼ਨ ਵਿਚੋਂ ਲਿਆ ਗਿਆ ਸੀ।
- ਅ ਹਿਸਟਰੀ ਆਫ ਬੈਂਕਿੰਗ ਇਨ ਆਲ ਦਾ ਲੀਡਿੰਗ ਨੈਸ਼ਨਸ, ਵੋਲ 1", ਐਡਿਟਿਡ ਬਾਏ ਦਾ ਏਡੀਟਰ ਆਫ ਦਾ "ਜਰਨਲ ਆਫ ਕਾਮਰਸ ਐਂਡ ਦਾ ਕਮਰਸ਼ੀਅਲ ਬੁਲੇਟਨ" (ਨਿਊ ਯੌਰਕ: ਜਰਨਲ ਆਫ ਕਾਮਰਸ, 1896)
- ਦਾ ਕਨਕਿਊਸਟ ਆਫ ਦਾ ਯੂਨਾਈਟਿਡ ਸਟੇਟਸ ਬਾਏ ਸਪੇਨ: ਅ ਲੈਕਚਰ ਬਿਫੋਰ ਦਾ ਫੀ ਬੀਟਾ ਕਾਪਾ ਸੋਸਾਇਟੀ ਆਫ ਯੇਲ ਯੂਨੀਵਰਸਿਟੀ", ਜਨਵਰੀ 16, 1899 (ਬੋਸਟਨ: ਦਾਨਾ ਏਸਤਸ, 1899)
- ਦਾ ਪ੍ਰੀਡੌਮੀਨੇਂਟ ਇਸ਼ੁ: ਰਿਪ੍ਰਿੰਟਡ ਫ੍ਰੋਮ ਦਾ ਇੰਟਰਨੈਸ਼ਨਲ ਮੰਥਲੀ", ਨਵੰਬਰ 1900 (ਬਰਲਿੰਗਟਨ, ਵੀਟੀ, ਦਾ ਇੰਟਰਨੈਸ਼ਨਲ ਮੰਥਲੀ, 1901)
- ਫੋਲਕਵੇਸ: ਅ ਸਟਡੀ ਆਫ ਦਾ ਸੋਸ਼ੋਲੋਜੀਕਲ ਇੰਪੋਰਟੇਂਸ ਆਫ ਯੁਸੇਜਸ, ਮੇੱਨਰਸ, ਕਸਟਮਸ, ਮੋਰਸ ਐਂਡ ਮੋਰਲਸ" (ਬੋਸਟਨ: ਗਿੱਨ ਐਂਡ ਕੋ., 1906)
- ਐਡਰੈੱਸ ਆਫ ਵਿਲਿਅਮ ਗ੍ਰਾਹਮ ਸਮਨਰ" (ਨਿਊ ਯੌਰਕ: ਰਿਫੋਰਮ ਕਲੱਬ ਕਮੇਟੀ ਆਨ ਟੈਰੀਫ ਰਿਫੋਰਮ, ਜੋੱਨ 2, 1906)
- ਦਾ ਸਾਇੰਸ ਆਫ ਦਾ ਸੋਸਾਇਟੀ, ਵਿਦ ਐਲਬਰਟ ਜੀਂ. ਕੇੱਲਰ, 4 ਵੋਲਿਉਮਸ (4 ਭਾਗ) (ਨਿਊ ਹੈਵਨ: ਯੇਲ ਯੂਨੀਵਰਸਿਟੀ ਪਰੈੱਸ, 1927; ਲੰਡਨ: ਐਚ. ਮਿਲਫੋਰਡ, ਆਕਸਫੋਰਡ ਯੂਨੀਵਰਸਿਟੀ ਪ੍ਰੈੱਸ, 1927)
ਹਵਾਲੇ
[ਸੋਧੋ]- ↑ A History of the Class of 1863 Yale College: Being The Fourth Of Those Printed By Order Of The Class (New Haven: The Tuttle, Morehouse & Taylor Company, 1905), 165-166. Online at http://hdl.handle.net/2027/wu.89097686612.
- ↑ Harris E. Starr, William Graham Sumner (H. Holt and Company, 1925) and Directory of the Living Graduates of Yale University (New Haven: The Tuttle, Morehouse & Taylor Company, 1910), 289.
- ↑ Bruce Curtis, William Graham Sumner (Twayne, 1981).
- ↑ A History of the Class of 1863 Yale College: Being The Fourth Of Those Printed By Order Of The Class (New Haven: The Tuttle, Morehouse & Taylor Company, 1905), 165. Online at http://hdl.handle.net/2027/wu.89097686612.
- ↑ Robert Bierstedt, American Sociological Theory: A Critical History (Elsevier, 2013), 1.
- ↑ A History of the Class of 1863 Yale College: Being The Fourth Of Those Printed By Order Of The Class (New Haven: The Tuttle, Morehouse & Taylor Company, 1905), 166. Online at http://hdl.handle.net/2027/wu.89097686612c[permanent dead link].
- ↑ Yale University Library, “Guide to the William Graham Sumner Papers MS 291" online at http://drs.library.yale.edu/HLTransformer/HLTransServlet?stylename=yul.ead2002.xhtml.xsl&pid=mssa:ms.0291&clear-stylesheet-cache=yes.
- ↑ Maurice Rea Davie, William Graham Sumner: an essay of commentary and selections (Crowell, 1963), 5. Online at https://archive.org/stream/William_Graham_Sumner_#page/n0/mode/2up.