ਸਮੱਗਰੀ 'ਤੇ ਜਾਓ

ਬਿੱਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਘਰੋਗੀ ਬਿੱਲੀ
Domesticated
Scientific classification
Kingdom:
Animalia (ਐਨੀਮੇਲੀਆ)
Phylum:
Chordata (ਕੋਰਡਾਟਾ)
Class:
Mammalia (ਮੈਮੇਲੀਆ)
Order:
Carnivora (ਕਾਰਨੀਵੋਰਾ)
Family:
Felidae (ਫ਼ੇਲੀਡੀ)
Genus:
Felis (ਫ਼ੇਲੀਸ)
Species:
F. catus(ਐੱਫ਼. ਕੈਟਸ)
Binomial name
Felis catus (ਫ਼ੇਲੀਸ ਕੈਟਸ)
Synonyms

ਫ਼ੇਲੀਸ ਸਿਲਵੈਸਟਰਿਸ ਕੈਟਸ[2]
ਫ਼ੇਲੀਸ ਕੈਟਸ ਡੋਮੈਸਟਿਕਾ[3]

ਘਰੋਗੀ ਬਿੱਲੀ(Felis catus ਜਾਂ Felis silvestris catus) ਇੱਕ ਛੋਟਾ, ਆਮ ਤੌਰ ਉੱਤੇ ਸਮੂਰਦਾਰ ਪਾਲਤੂ ਮਾਸਖੋਰਾ ਥਣਧਾਰੀ ਹੈ। ਇਸਨੂੰ ਪਾਲਤੂ ਰੱਖਣ ਸਮੇਂ ਆਮ ਤੌਰ ਉੱਤੇ ਘਰੇਲੂ ਬਿੱਲੀ ਕਿਹਾ ਜਾਂਦਾ ਹੈ[4] ਜਾਂ ਸਿਰਫ਼ ਬਿੱਲੀ ਜਦੋਂ ਇਸਨੂੰ ਹੋਰ ਕੋਈ ਬਿੱਲੀ-ਜਾਤੀ ਦੇ ਪ੍ਰਾਣੀਆਂ ਤੋਂ ਵੱਖ ਦੱਸਣ ਦੀ ਲੋੜ ਨਾ ਹੋਵੇ। ਇਹਨਾਂ ਦੀ ਮਨੁੱਖਾਂ ਨਾਲ ਜੋਟੀਦਾਰੀ ਅਤੇ ਚੂਹੇ ਆਦਿ ਜਾਨਵਰਾਂ ਨੂੰ ਮਾਰ ਸਕਣ ਦੀ ਕਾਬਲੀਅਤ ਕਰ ਕੇ ਕਦਰ ਕੀਤੀ ਜਾਂਦੀ ਹੈ।

ਬਿੱਲੀਆਂ ਦਾ ਮਜ਼ਬੂਤ ਅਤੇ ਲਿਫ਼ਵਾਂ ਸਰੀਰ, ਤੇਜ ਅਤੇ ਫੁਰਤੀਲੇ ਜਲਵੇ, ਤਿੱਖੇ ਸੁੰਗੜਨ-ਯੋਗ ਪੰਜੇ ਅਤੇ ਛੋਟੇ ਸ਼ਿਕਾਰ ਨੂੰ ਮਾਰਨ ਲਈ ਰੂਪਾਂਤਰਤ ਦੰਦ ਹੁੰਦੇ ਹਨ। ਬਿੱਲੀ ਦੀਆਂ ਇੰਦਰੀਆਂ ਸੰਧਿਆਦਾਰ ਅਤੇ ਸ਼ਿਕਾਰਖੋਰ ਜਗਤ ਵਿੱਚ ਵਿਸ਼ੇਸ਼ ਸਥਾਨ ਰੱਖਦੀਆਂ ਹਨ। ਬਿੱਲੀਆਂ, ਮਨੁੱਖੀ ਕੰਨਾਂ ਲਈ ਬਹੁਤ ਹੀ ਮੱਧਮ ਅਤੇ ਬਹੁਤ ਹੀ ਤੀਬਰ ਅਵਾਜ਼ਾਂ, ਜਿਵੇਂ ਕਿ ਚੂਹਿਆਂ ਆਦਿ ਦੀਆਂ, ਨੂੰ ਆਰਾਮ ਨਾਲ ਸੁਣ ਸਕਦੀਆਂ ਹਨ। ਇਹ ਕਰੀਬ-ਕਰੀਬ ਘੁੱਪ ਹਨੇਰੇ 'ਚ ਵੀ ਦੇਖ ਸਕਦੀਆਂ ਹਨ। ਬਾਕੀ ਥਣਧਾਰੀਆਂ ਦੀ ਤਰ੍ਹਾਂ ਇਹਨਾਂ ਦੀ ਰੰਗ-ਦ੍ਰਿਸ਼ਟੀ ਮਨੁੱਖਾਂ ਤੋਂ ਕਮਜ਼ੋਰ ਅਤੇ ਸੁੰਘਣ-ਸ਼ਕਤੀ ਵਧੇਰੇ ਹੁੰਦੀ ਹੈ।

ਚਾਹੇ ਇਹ ਕੱਲਮ-ਕੱਲੀਆਂ ਸ਼ਿਕਾਰ ਕਰਦੀਆਂ ਹਨ, ਪਰ ਇਹ ਸਮਾਜਿਕ ਹੁੰਦਿਆਂ ਹਨ। ਇਹਨਾਂ ਦੇ ਆਪਸੀ ਸੰਚਾਰ ਦਾ ਸਾਧਨ ਅਲੱਗ-ਅਲੱਗ ਤਰ੍ਹਾਂ ਦੀਆਂ ਅਵਾਜ਼ਾਂ (ਮਿਆਊਂ ਕਰਨਾ, ਘੁਰ-ਘੁਰ ਕਰਨਾ, ਕੰਬਵੀਂ ਅਵਾਜ਼ ਕੱਢਣਾ, ਫੁੰਕਾਰਨਾ, ਬੁੜਬੁੜਾਉਣਾ), ਰਸਾਇਣਕ ਤੱਤ ਅਤੇ ਬਿੱਲੀ-ਵਿਸ਼ੇਸ਼ ਪਿੰਡ-ਭਾਸ਼ਾ ਦੀਆਂ ਕਿਸਮਾਂ ਹਨ।[5]

ਕਿਉਂਕਿ ਬਿੱਲੀਆਂ ਮਿਸਰ ਵਿੱਚ ਪੂਜਾ-ਪੱਧਤੀ ਜਾਨਵਰ ਸਨ, ਇਹ ਉੱਥੇ ਹੀ ਪਾਲਤੂ ਬਣਾਈਆਂ ਮੰਨੀਆਂ ਜਾਂਦੀਆਂ ਹਨ[6] ਪਰ ਪਾਲਤੂ ਬਣਾਉਣ ਦੇ ਕੁਝ ਸੰਕੇਤ ਪਹਿਲਾਂ ਵਾਪਰੇ "ਨਵ-ਪੱਥਰ ਕਾਲੀਨ ਯੁੱਗ" ਵਿੱਚ ਵੀ ਮਿਲਦੇ ਹਨ।[7]

2007 ਦੀ ਇੱਕ ਗੁਣਸੂਤਰਕ ਘੋਖ ਨੇ ਖੁਲਾਸਾ ਕੀਤਾ ਹੈ ਕਿ ਸਾਰੀਆਂ ਪਾਲਤੂ ਬਿੱਲੀਆਂ ਮੱਧ-ਪੂਰਬ ਇਲਾਕੇ (8000 ਈਸਾ ਪੂਰਵ ਦੇ ਲਾਗੇ) ਦੀਆਂ ਪੰਜ ਮਾਦਾ ਅਫ਼ਰੀਕੀਆਈ ਜੰਗਲੀ-ਬਿੱਲੀਆਂ (Felis silvestris lybica) ਦੇ ਵੰਸ਼ 'ਚੋਂ ਹਨ।[6][8] ਬਿੱਲੀਆਂ ਦੁਨੀਆ ਦੀਆਂ ਸਭ ਤੋਂ ਮਸ਼ਹੂਰ ਪਾਲਤੂ ਜਾਨਵਰ ਹਨ ਅਤੇ ਜਿੱਥੇ-ਜਿੱਥੇ ਵੀ ਇਨਸਾਨ ਰਹਿੰਦੇ ਹਨ, ਉੱਥੇ-ਉੱਥੇ ਪਾਈਆਂ ਜਾਂਦੀਆਂ ਹਨ।[9]

ਉਤਪਤੀ ਵਿਗਿਆਨ

[ਸੋਧੋ]

ਘਰੋਗੀ ਬਿੱਲੀ ਅਤੇ ਉਸ ਦੀ ਸਭ ਤੋਂ ਨੇੜਲੀ ਜੰਗਲੀ ਪੂਰਵਜ, ਦੋਨੋਂ ਹੀ ਦੁ-ਗੁਣਸੂਤਰਕ (ਡਿਪਲਾਇਡ) ਪ੍ਰਾਣੀ ਹਨ ਜਿਹਨਾਂ ਵਿੱਚ 38 ਗੁਣਸੂਤਰ (ਕ੍ਰੋਮੋਸੋਮ)[10] ਅਤੇ ਲਗਭਗ 20,000 ਜੀਵਾਣੂ (ਜੀਨ)[11] ਹੁੰਦੇ ਹਨ। ਬਿੱਲੀਆਂ ਦੇ ਤਕਰੀਬਨ 250 ਖ਼ਾਨਦਾਨੀ ਜੀਵਾਣੂ ਰੋਗ ਪਛਾਣੇ ਜਾ ਚੁੱਕੇ ਹਨ ਜਿਹਨਾਂ 'ਚੋਂ ਕਾਫ਼ੀ ਮਨੁੱਖੀ ਜਮਾਂਦਰੂ ਗੜਬੜਾਂ ਦੇ ਸਮਾਨ ਹਨ।[12] ਇਸ ਥਣਧਾਰੀ ਜੀਵਾਂ ਦੀ ਉਸਾਰੂ-ਕਿਰਿਆ ਦੀ ਸਮਾਨਤਾ ਕਰ ਕੇ ਬਿੱਲੀਆਂ ਦੇ ਕਈ ਰੋਗ ਉਹਨਾਂ ਅਨੁਵੰਸ਼ਿਕ ਪਰੀਖਣਾਂ ਨਾਲ ਜਾਂਚੇ ਜਾਂਦੇ ਹਨ ਜੋ ਸ਼ੁਰੂਆਤ ਵਿੱਚ ਮਨੁੱਖਾਂ ਲਈ ਬਣਾਏ ਗਏ ਸਨ ਅਤੇ ਇਸੇ ਤਰ੍ਹਾਂ ਮਨੁੱਖਾਂ ਦੇ ਕਈ ਰੋਗਾਂ ਦੀ ਘੋਖ ਲਈ ਬਿੱਲੀਆਂ ਨੂੰ ਜੀਵ-ਨਮੂਨਿਆਂ ਦੇ ਤੌਰ 'ਤੇ ਵਰਤਿਆ ਜਾਂਦਾ ਹੈ।[13][14]

ਬਿੱਲੀਆਂ ਅਤੇ ਮਨੁੱਖ

[ਸੋਧੋ]
ਇੱਕ ਛੋਟੀ ਕੁੜੀ ਆਪਣੀ ਬਿੱਲੀ ਨਾਲ

ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਬਿੱਲੀਆਂ ਆਮ ਪਾਲਤੂ ਜਾਨਵਰ ਹਨ ਅਤੇ ਦੁਨੀਆ ਭਰ 'ਚ ਇਹਨਾਂ ਦੀ ਕੁੱਲ ਗਿਣਤੀ 50 ਕਰੋੜ ਤੋਂ ਵੱਧ ਹੈ।[6] ਚਾਹੇ ਬਿੱਲੀ-ਪਾਲਣ ਆਮ ਤੌਰ ਉੱਤੇ ਇਸਤਰੀਆਂ ਨਾਲ ਜੋੜਿਆ ਜਾਂਦਾ ਹੈ[15] ਪਰ 2007 ਦੀ ਗੈਲਅੱਪ ਵੋਟ ਨੇ ਸੰਕੇਤ ਦਿੱਤਾ ਹੈ ਕਿ ਆਦਮੀ ਅਤੇ ਔਰਤ ਦੀ ਬਿੱਲੀ ਰੱਖਣ ਦੀ ਸੰਭਾਵਨਾ ਇੱਕੋ ਜਿਹੀ ਹੈ।[16]

ਸੰਯੁਕਤ ਰਾਸ਼ਟਰ ਦੀ ਮਾਨਵ-ਹਿਤੈਸ਼ੀ ਸੋਸਾਇਟੀ ਅਨੁਸਾਰ ਪਾਲਤੂ ਬਣਾਏ ਜਾਣ ਤੋਂ ਇਲਾਵਾ ਬਿੱਲੀਆਂ ਦੀ ਵਰਤੋਂ ਅੰਤਰ-ਰਾਸ਼ਟਰੀ ਖੱਲ ਵਪਾਰ ਵਿੱਚ ਵੀ ਹੁੰਦੀ ਹੈ[17]; ਕੋਟ, ਦਸਤਾਨੇ, ਟੋਪੀਆਂ, ਜੁੱਤੀਆਂ, ਕੰਬਲ ਅਤੇ ਖਿਡੌਣੇ ਬਣਾਉਣ ਲਈ। ਇੱਕ ਬਿੱਲੀ-ਖੱਲ ਕੋਟ ਬਣਾਉਣ ਲਈ 24 ਬਿੱਲੀਆਂ ਚਾਹੀਦੀਆਂ ਹੁੰਦੀਆਂ ਹਨ।[18] ਇਹ ਵਰਤੋਂ ਯੂਰਪੀ ਸੰਘ, ਅਮਰੀਕਾ ਅਤੇ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਵਿੱਚ ਜਲਾਵਤਨ ਕਰ ਦਿੱਤੀ ਗਈ ਹੈ।[19] ਫੇਰ ਵੀ ਸਵਿਟਜ਼ਰਲੈਂਡ ਵਿੱਚ ਕੁਝ ਖੱਲਾਂ ਦੇ ਕੰਬਲ ਬਣਾਏ ਜਾਂਦੇ ਹਨ ਕਿਉਂਕਿ ਉੱਥੇ ਇਹਨਾਂ ਨੂੰ ਗਠੀਏ ਦੀ ਬਿਮਾਰੀ ਦੇ ਇਲਾਜ ਲਈ ਵਰਤਿਆ ਜਾਂਦਾ ਹੈ।[20] ਇਹਨਾਂ ਦਾ ਮਨਪਸੰਦ ਸ਼ਿਕਾਰ ਚੂਹੇ ਹਨ। ਬਿੱਲੀ ਪਾਲਤੂ ਅਤੇ ਜੰਗਲੀ ਦੋਨੋਂ ਹੁੰਦੀ ਹੈ। ਪਾਲਤੂ ਬਿੱਲੀਆਂ ਦੀਆਂ ਤਿੰਨ ਸੌ ਤੋਂ ਜ਼ਿਆਦਾ ਨਸਲਾਂ ਹੁੰਦੀਆਂ ਹਨ। ਚਾਰ ਫੁੱਟ ਲੰਬੀ ਇਸ ਬਿੱਲੀ ਦੀਆਂ ਲੱਤਾਂ ਕਾਫ਼ੀ ਲੰਬੀਆਂ ਹੁੰਦੀਆਂ ਹਨ। ਚੀਨੀ ਲੋਕ ਬਿੱਲੀ ਨੂੰ ਪੀਲਾ ਤੇਂਦੂਆ, ਤਿੱਬਤੀ ਲੋਕ ਇਸ ਨੂੰ ਚੱਟਾਨੀ ਬਿੱਲੀ, ਬਰਮੀ ਇਸ ਨੂੰ ਸਾਰੀਆਂ ਬਿੱਲੀਆਂ ਦਾ ਸਵਾਮੀ ਮੰਨਦੇ ਹਨ।

ਕਿਸਮਾਂ

[ਸੋਧੋ]
ਇੱਕ ਬਿੱਲੀ ਚੂਹੇ ਨਾਲ ਖੇਡ ਰਹੀ ਹੈ। ਬਿੱਲੀਆਂ ਆਪਣੇ ਸ਼ਿਕਾਰ ਨੂੰ ਮਾਰਨ ਤੋਂ ਪਹਿਲਾਂ ਉਸਨੂੰ ਕਮਜ਼ੋਰ ਕਰਨ ਲਈ ਉਸ ਨਾਲ ਖੇਡਦੀਆਂ ਹਨ।
ਬਿੱਲੀ ਆਪਣੇ ਸ਼ਿਕਾਰ ਨਾਲ
  • ਅਫ਼ਰੀਕੀ ਤੇ ਯੂਰੋਪੀਅਨ ਬਿੱਲੀਆਂ ਦੇ ਸਰੀਰ ’ਤੇ ਛੋਟੇ ਛੋਟੇ ਰੋਏਂ ਹੁੰਦੇ ਹਨ।
  • ਅੰਗੋਰਾ ਤੇ ਪਰਸ਼ਿਅਨ ਨਾਮੀ ਬਿੱਲੀਆਂ ਦੇ ਵਾਲ ਬਹੁਤ ਸੰਘਣੇ ਤੇ ਨਰਮ ਹੁੰਦੇ ਹਨ।
  • ਰਾਇਲ ਸਿਆਮੀ ਬਿੱਲੀਆਂ ਦੇ ਸਰੀਰ ਦੇ ਲੰਬੇ ਤੇ ਚਮਕੀਲੇ ਵਾਲ ਹੁੰਦੇ ਹਨ।
  • ਸਿਆਮੀ ਬਿੱਲੀਆਂ 130 ਪ੍ਰਕਾਰ ਦੀਆਂ ਹੁੰਦੀਆਂ ਹਨ ਜੋ ਇੰਗਲੈਂਡ ’ਚ ਹੁੰਦੀਆ ਹਨ।
  • ਟੈਬੀ, ਬਲੈਕ, ਮਨਕਸ, ਪਰਸ਼ਿਅਨ ਅਸਾਧਾਰਨ ਰੂਪ ’ਚ ਬੁੱਧੀਮਾਨ ਹੁੰਦੀਆਂ ਹਨ।
  • ਪਰਸ਼ਿਅਨ ਬਿੱਲੀਆਂ ਬਹੁਤ ਸੁੰਦਰ ਜਿਹਨਾਂ ਦੇ ਵਾਲ ਰੇਸ਼ਮੀ ਹੁੰਦੇ ਹਨ।
  • ਅੰਗੋਰਾ ਬਿੱਲੀ ਬਹੁਤ ਹੀ ਖੁਸ਼ ਮਿਜਾਜ਼ ਹੁੰਦੀ ਹੈ।
  • ਟੈਬੀ ਬਿੱਲੀ ਦੇ ਸਰੀਰ ’ਤੇ ਪਾਣੀ ਰੰਗੇ ਦਾਗ ਹੁੰਦੇ ਹਨ।
  • ਮਨਕਸ ਨਸਲ ਦੀ ਬਿੱਲੀ ਦੀ ਪੂਛ ਨਹੀਂ ਹੁੰਦੀ।

ਰੰਗ

[ਸੋਧੋ]

ਬਿੱਲੀਆਂ ਕਈ ਰੰਗਾਂ ਦੀ ਹੁੰਦੀ ਹੈ। ਹਲਕੇ ਭੂਰੇ ਰੰਗ ਦੀ, ਜਿਸ ’ਤੇ ਹਲਕੇ ਪੀਲੇ ਰੰਗ ਦੇ ਧੱਬੇ ਹੁੰਦੇ ਹਨ ਜਾਂ ਲਾਲ ਰੰਗ ਦੀ ਜਿਸ 'ਚ ਕਿਸੇ ਕਿਸੇ ਦੇ ਗਹਿਰੇ ਰੰਗ ਦੇ ਧੱਬੇ ਹੁੰਦੇ ਹਨ, ਪਰ ਕਿਸੇ ’ਤੇ ਕੋਈ ਧੱਬਾ ਹੁੰਦਾ ਵੀ ਨਹੀਂ। ਬਾਘ ਬਿੱਲੀ ਦੇ ਬੱਚਿਆਂ ਦਾ ਰੰਗ ਇੱਕੋ ਜਿਹਾ ਨਾ ਹੋ ਕੇ ਅੱਡ ਅੱਡ ਹੁੰਦਾ ਹੈ। ਇਹ ਸੱਪ ਵਾਂਗ ਸਾਲ ’ਚ ਇੱਕ ਵਾਰ ਆਪਣੀ ਖੱਲ ਉਤਾਰ ਦਿੰਦੀ ਹੈ।

ਬਿੱਲੀ

ਸਥਾਨ

[ਸੋਧੋ]

ਏਸ਼ੀਅਨ ਬਿੱਲੀ ਤਿੱਬਤ ਤੇ ਹਿਮਾਲਿਆ ਦੇ ਜੰਗਲਾਂ, ਦੱਖਣੀ ਚੀਨ, ਦੱਖਣੀ ਬਰਮਾ, ਥਾਈਲੈਂਡ ਤੇ ਸੁਮਾਤਰਾ ’ਚ ਪਾਈਆ ਜਾਂਦੀਆਂ ਹਨ। ਜੰਗਲੀ ਬਿੱਲੀ ਨਿਰਦਈ ਤੇ ਬਹੁਤ ਭਿਅੰਕਰ ਹੁੰਦੀ ਹੈ। ਕੋਮਲ ਚਮੜੀ ਵਾਲੀ ਚੀਤਾ ਬਿੱਲੀ ਦੀ ਖੱਲ ਬਹੁਤ ਹੀ ਸੁੰਦਰ ਤੇ ਆਕਰਿਸ਼ਤ ਹੁੰਦੀ ਹੈ। ਇਹ ਏਸ਼ੀਆ ਦੇ ਦੱਖਣੀ ਪੂਰਬੀ ਹਿੱਸੇ ਵਿੱਚ ਪਾਈ ਜਾਂਦੀ ਹੈ। ਜੰਗਲੀ ਬਿੱਲੀਆਂ ਤਿੱਬਤ ਦੇ ਪਹਾੜਾਂ ਵਿੱਚ, ਸਾਈਬੇਰੀਆਂ ਦੇ ਦੱਖਣੀ ਭਾਗ ਵਿੱਚ ਮੈਦਾਨੀ ਇਲਾਕਿਆਂ ਤੇ ਕਸ਼ਮੀਰ ਵਿੱਚ ਪਾਈਆਂ ਜਾਂਦੀਆਂ ਹਨ। ਇਹ ਪਰਸ਼ਿਅਨ ਬਿੱਲੀ ਦਾ ਪੂਰਵਜ ਹਨ। ਇਹਨਾਂ ਦਾ ਆਕਾਰ ਪਾਲਤੂ ਬਿੱਲੀ ਜਿੱਡਾ ਹੁੰਦਾ ਹੈ, ਪਰ ਇਹ ਬਹੁਤ ਲੜਾਕੂ ਤੇ ਕਰੂਰ ਸੁਭਾਅ ਦੀ ਹੁੰਦੀ ਹੈ। ਇਸ ਦੀ ਖੱਲ ਹਲਕੇ ਭੂਰੇ ਰੰਗ ਦੀ ਮੋਟੀ ਹੁੰਦੀ ਹੈ ਜਿਹੜੀ ਇਸ ਨੂੰ ਸਾਇਬੇਰੀਆ ਦੀ ਬਰਫਾਨੀ ਠੰਢ ’ਚ ਬਚਾਈ ਰੱਖਦੀ ਹੈ। ਜੰਗਲੀ ਬਿੱਲੀ ਨੂੰ ਮਿਸਰ ਵਾਲਿਆਂ ਨੇ ਪਾਲਤੂ ਬਣਾਇਆ। ਉਹ ਬੁਸ਼ ਬਿੱਲੀ ਜਾਂ ਅਫ਼ਰੀਕੀ ਜੰਗਲੀ ਬਿੱਲੀ ਹੈ। ਇਹ ਭਿਅੰਕਰ ਹੁੰਦੀ ਹੈ। ਸਕਾਟ ਦੇਸ਼ ਦੀ ਜੰਗਲੀ ਬਿੱਲੀ ਦੀ ਪੂਛ ’ਤੇ ਚਾਰ ਤੋਂ ਛੇ ਤਕ ਕਾਲੇ ਰੰਗ ਦੇ ਗੋਲ ਛੱਲੇ ਵਰਗੇ ਦਾਗ ਹੁੰਦੇ ਹਨ। ਇਹ ਇਨਸਾਨ ਤੇ ਪਸ਼ੂਆਂ ਲਈ ਬਹੁਤ ਖਤਰਨਾਕ ਹੁੰਦੀ ਹੈ। ਹਿਮਾਲਿਆ ਪਰਬਤ ਦੇ ਜੰਗਲਾਂ ’ਚ ਤੇ ਨੇਪਾਲ ’ਚ ਸੁੰਦਰ ਸੰਗਮਰਮਰੀ ਬਿੱਲੀ ਪਾਈ ਜਾਂਦੀ ਹੈ। ਇਸ ਦੀ ਖੱਲ ਸੁੰਦਰ ਤੇ ਆਕਰਸ਼ਿਤ ਹੁੰਦੀ ਹੈ।

ਹਵਾਲੇ

[ਸੋਧੋ]
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001A-QINU`"'</ref>" does not exist.
  2. Driscoll, C. A.; MacDonald, D. W.; O'Brien, Stephen J. (2009). "In the Light of Evolution III: Two Centuries of Darwin Sackler Colloquium: From Wild Animals to Domestic Pets – An Evolutionary View of Domestication". Proceedings of the National Academy of Science of the United States. 106 (S1): 9971–9978. Bibcode:2009PNAS..106.9971D. doi:10.1073/pnas.0901586106. PMC 2702791. PMID 19528637.
  3. "ITIS Standard Report Page: Felis catus domestica". op. cit. Retrieved 14 December 2011.
  4. "Housecat". American Heritage Dictionary of the English Language (Education.Yahoo.com online ed.). Boston: Houghton Mifflin. 2010. Archived from the original on 22 ਅਕਤੂਬਰ 2013. Retrieved 6 October 2010. {{cite web}}: Unknown parameter |dead-url= ignored (|url-status= suggested) (help)
  5. Moelk, Mildred (1944-04). "Vocalizing in the House-cat; A Phonetic and Functional Study". The American Journal of Psychology. 57 (2): 184–205. doi:10.2307/1416947. JSTOR 1416947. {{cite journal}}: Check date values in: |date= (help)
  6. 6.0 6.1 6.2 Wade, Nicholas (29 June 2007). "Study Traces Cat's Ancestry to Middle East". New York Times. New York: NYTC. Retrieved 2 April 2008.
  7. "Meet Helen and Aphrodite, Cyprus's Indigenous Cats". China Daily. 2009-11-03. Retrieved 3 November 2009.
  8. "Oldest Known Pet Cat? 9500-year-old Burial Found on Cyprus". National Geographic News. National Geographic Society. April 8, 2004. Retrieved March 6, 2007.
  9. Driscoll, Carlos A. (June 10, 2009). "The Evolution of House Cats". Scientific American. New York: Nature Pubg. Group. Retrieved August 26, 2009. {{cite web}}: Unknown parameter |coauthors= ignored (|author= suggested) (help)
  10. Nie, W.; Wang, J.; O'Brien, P. C. (2002). "The Genome Phylogeny of Domestic Cat, Red Panda and Five Mustelid Species Revealed by Comparative Chromosome Painting and G-banding". Chromosome Research. 10 (3): 209–222. doi:10.1023/A:1015292005631. PMID 12067210.
  11. Pontius, J. U. (2007). "Initial Sequence and Comparative Analysis of the Cat Genome". Genome Research. 17 (11): 1675–89. doi:10.1101/gr.6380007. PMC 2045150. PMID 17975172. {{cite journal}}: Unknown parameter |coauthors= ignored (|author= suggested) (help)
  12. O'Brien, Stephen J. (2008). "State of Cat Genomics". Trends in Genetics. 24 (6): 268–279. doi:10.1016/j.tig.2008.03.004. PMID 18471926. {{cite journal}}: Unknown parameter |coauthors= ignored (|author= suggested) (help)
  13. Sewell, A. C.; Haskins, M. E.; Giger, U. (2007). "Inherited Metabolic Disease in Companion Animals: Searching for Nature's Mistakes". Veterinary Journal. 174 (2): 252–259. doi:10.1016/j.tvjl.2006.08.017. PMC 3132193. PMID 17085062.
  14. O'Brien, Stephen J. (2002). "The Feline Genome Project". Annual Review of Genetics. 36: 657–686. doi:10.1146/annurev.genet.36.060602.145553. PMID 12359739. {{cite journal}}: Unknown parameter |coauthors= ignored (|author= suggested) (help)
  15. Abby Ellin (5 October 2008). "More Men Are Unabashedly Embracing Their Love of Cats". New York Times. Retrieved 30 August 2009.
  16. Jones, Jeffrey M. (30 November 2007). "Companionship and Love of Animals Drive Pet Ownership". Gallup, Inc. Retrieved 30 August 2009.
  17. "What Is That They're Wearing?" (PDF). Humane Society of the United States. Archived from the original (PDF) on 1 ਦਸੰਬਰ 2006. Retrieved 22 October 2009. {{cite web}}: Unknown parameter |dead-url= ignored (|url-status= suggested) (help)
  18. "EU proposes cat and dog fur ban". BBC News. 20 November 2006. Retrieved 22 October 2009.
  19. Ikuma, Carly (27 June 2007). "EU Announces Strict Ban on Dog and Cat Fur Imports and Exports". HSUS.org. Humane Society International. Archived from the original on 17 ਫ਼ਰਵਰੀ 2009. Retrieved 14 December 2011. {{cite web}}: Unknown parameter |dead-url= ignored (|url-status= suggested) (help)
  20. Paterson, Tony (25 April 2008). "Switzerland Finds a Way to Skin a Cat for the Fur Trade and High Fashion". The Independent. London, England. Retrieved 23 October 2009.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.