ਸਮੱਗਰੀ 'ਤੇ ਜਾਓ

ਮਹੇਸ਼ੇਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਹੇਸ਼ੇਰੀ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਮੋਗਾ
ਬਲਾਕਮੋਗਾ-2
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਨੇੜੇ ਦਾ ਸ਼ਹਿਰਮੋਗਾ

ਮਹੇਸ਼ਰੀ ਭਾਰਤੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਬਲਾਕ ਮੋਗਾ-2 ਦਾ ਇੱਕ ਪਿੰਡ ਹੈ।ਮਹੇਸਰੀ ਸੰਧੂਆ ਪਿੰਡ ਦਾ ਇਤਿਹਾਸ ਤਹਿਸੀਲ ਮੋਗਾ ਦਾ ਪਿੰਡ ਮਹੇਸਰੀ ਸੰਧੂਆ ਮੋਗਾ ਫਿਰੋਜ਼ਪੁਰ ਸੜਕ ਤੋਂ 1 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।ਰੇਲਵੇ ਸਟੇਸ਼ਨ ਮਹੇਸਰੀ ਸੰਧੂਆ ਹੈ।

ਇਤਿਹਾਸ ਪਿਛੋਕੜ ਤੇ ਮਹੱਤਤਾ

[ਸੋਧੋ]

ਇਸ ਪਿੰਡ ਦਾ ਇਤਿਹਾਸ ਬਹੁਤ ਪੁਰਾਣਾ ਹੈ। ਸੰਨ 1923 ਈਸਵੀ ਤੋਂ 2 ਸਾਲ ਪਹਿਲਾਂ ਇਸ ਪਿੰਡ ਦੀ ਮੋੜੀ ਗੱਡੀ ਗਈ। ਸਿੱਖ ਮਿਸਲਾਂ ਵੇਲੇ ਜਦੋ ਇਹ ਇਲਾਕਾ ਸੂਬਾ ਸਰਹੰਦ ਤੇ ਪਰਗਣਾ ਤਿਹਾੜਾ ਵਿਚ ਸ਼ਾਮਲ ਸੀ ਤੇ ਇਹ ਚਾਰ ਭਰਾਵਾਂ, ਸਦਾ ਸਿੰਘ, ਦਿਆਲ ਸਿੰਘ ਗਰਚਾ, ਨਾਹਰ ਸਿੰਘ ਅਨੰਦਪੁਰੀ ਦੀ ਵੰਡ 'ਚ ਆ ਗਿਆ। ਪਹਿਲੇ ਦੋ ਬੇ ਔਲਾਦ ਸਨ। ਦਿਆਲ ਸਿੰਘ ਦੀ ਵਿਰਾਸਤ ਉਸ ਦੀ ਕੁੜੀ ਮਹੇਸਰੀ ਨੂੰ ਮਿਲੀ। ਇਸ ਲਡ਼ਕੀ ਦੇ ਨਾਮ ਤੇ ਪਿੰਡ ਦਾ ਨਾਮ ਮਹੇਸਰੀ ਪਿਆ। ਸਾਰਾ ਪਿੰਡ ਸੰਧੂ ਗੋਤ ਦਾ ਹੈ। ਇਹ ਵਡੀਕੇ ਕਾਹਨਾ ਕਾਛਾ ਲਾਹੌਰ ਤੋਂ ਆਬਾਦ ਹੋਏ। ਸੰਨ 1909 ਪਿੰਡ ਨਾਲ ਰੇਲਵੇ ਸਟੇਸ਼ਨ ਬਣਿਆ ਜਿਸ ਦਾ ਨਾਂ ਚੋਟੀਆਂ ਕਲਾਂ ਪਿਆ ਸੰਨ 1970 ਵਿਚ ਸਟੇਸ਼ਨ ਦਾ ਨਾਮ ਮਹੇਸਰੀ ਸੰਧੂਆ ਕਰਵਾਇਆ ਗਿਆ। ਅਜਾਦੀ ਦੀ ਲਹਿਰ ਵਿਚ ਪਿੰਡ ਦਾ ਬੜਾ ਯੋਗਦਾਨ ਆ ਇੱਥੋਂ ਦਾ ਕਮਿਉਨਿਸਟ ਇਕ ਲੀਡਰ ਬਾਬਾ ਨਿਧਾਨ ਸਿੰਘ ਸੀ। ਉਹ 33 ਸਾਲ ਅਮਰੀਕਾ ਤੇ ਰੂਸ ਵਿਚ ਰਿਹਾ ਗਦਰ ਲਹਿਰ ਨਾਲ ਤਨ ਮਨ ਧਨ ਨਾਲ ਸੇਵਾ ਕੀਤੀ। ਬਾਬਾ ਜੀ ਦੀ ਬਰਸੀ 24 ਜੂਨ ਨੂੰ ਮਨਾਈ ਜਾਂਦੀ ਹੈ।ਪਿੰਡ ਦੇ ਲੋਕਾਂ ਨੇ ਅਕਾਲੀ ਲਹਿਰ, ਜੈਤੋ ਦਾ ਮੋਰਚਾ 'ਚ ਹਿਸਾ ਲਿਆ।

[1]

ਹਵਾਲੇ

[ਸੋਧੋ]

ਮਹੇਸਰੀ ਤੋਂ ਖਖਰਾਨਾ 2.6 ਕਿਲੋਮੀਟਰ ਦੂਰ, ਚੌਟੀਅਨ ਕਲਾਂ 2.7 ਕਿਲੋਮੀਟਰ, ਜੋਗੇਵਾਲਾ 2.8 ਕਿਲੋਮੀਟਰ, ਦਾਰਾ ਪੁਰ 3.0 ਕਿ.ਮੀ ਦੂਰ ਹੈ।..