ਮੋਗਾ ਜ਼ਿਲ੍ਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੰਜਾਬ ਰਾਜ ਦੇ ਜ਼ਿਲੇ

ਮੋਗਾ ਪੰਜਾਬ ਦਾ ਇੱਕ ਜ਼ਿਲਾ ਹੈ। ਮੋਗਾ ਭਾਰਤ ਦੇ ਉੱਤਰੀ-ਪੱਛਮੀ ਲੋਕ-ਰਾਜ ਵਿੱਚ ਪੰਜਾਬ ਰਾਜ ਦੇ 22 ਜਿਲਿਆਂ ਵਿੱਚੋਂ ਇੱਕ ਹੈ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਨੇ 24 ਨਵੰਬਰ 1995 ਨੂੰ ਮੋਗਾ ਨੂੰ ਪੰਜਾਬ ਦਾ 17 ਵਾਂ ਜ਼ਿਲ੍ਹਾ ਬਣਾਇਆ। ਇਸ ਤੋਂ ਪਹਿਲਾਂ ਮੋਗਾ ਫ਼ਰੀਦਕੋਟ ਜ਼ਿਲੇ ਦੀ ਸਬ-ਡਿਵੀਜ਼ਨ ਸੀ। ਇਸਨੂੰ ਐਨ.ਆਰ.ਆਈ. ਜ਼ਿਲ੍ਹੇ ਵਜੋਂ ਵੀ ਜਾਣਿਆ ਜਾਂਦਾ ਹੈ। ਜ਼ਿਆਦਾਤਰ ਪੰਜਾਬੀ ਗੈਰ-ਨਿਵਾਸੀ ਭਾਰਤੀ (ਐੱਨ.ਆਰ.ਆਈ.) ਮੋਗਾ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਨਾਲ ਸਬੰਧਤ ਹਨ, ਜੋ ਪਿਛਲੇ 30-40 ਸਾਲਾਂ ਵਿੱਚ ਅਮਰੀਕਾ, ਯੂ.ਕੇ. ਅਤੇ ਕੈਨੇਡਾ ਵਿੱਚ ਆਏ ਸਨ। ਕੈਨੇਡਾ, ਯੂ.ਐਸ ਅਤੇ ਯੂ.ਕੇ ਦੇ ਐੱਨ.ਆਰ.ਆਈਜ਼ ਦੀ ਆਬਾਦੀ ਦਾ 40 ਤੋਂ 45% ਹਿੱਸਾ ਮੋਗਾ ਜ਼ਿਲ੍ਹੇ ਨਾਲ ਸਬੰਧਤ ਹੈ। ਮੋਗਾ ਜ਼ਿਲ੍ਹਾ ਵਿੱਚ ਪੰਜਾਬ, ਭਾਰਤ ਵਿਚ ਕਣਕ ਅਤੇ ਚਾਵਲ ਦੇ ਸਭ ਤੋਂ ਵੱਡੇ ਉਤਪਾਦਕ ਹਨ। ਮੋਗਾ ਸ਼ਹਿਰ ਅਤੇ ਮੋਗਾ ਜ਼ਿਲ੍ਹੇ ਦੇ ਲੋਕ ਮਾਲਵਾ ਸਭਿਆਚਾਰ ਦੇ ਹਨ।

ਸ਼ਹਿਰ[ਸੋਧੋ]

ਮੋਗਾ ਜ਼ਿਲਾ ਵਿੱਚ ਬਾਘਾ ਪੁਰਾਣਾ, ਬੱਧਨੀ ਕਲਾਂ, ਧਰਮਕੋਟ, ਨਿਹਾਲ ਸਿੰਘ ਵਾਲਾ ਤਹਿਸੀਲਾਂ ਸ਼ਾਮਲ ਹਨ। ਬਾਘਾ ਪੁਰਾਣਾ, ਮੋਗਾ ਅਤੇ ਫਰੀਦਕੋਟ ਨੂੰ ਜੋੜਨ ਵਾਲੀ ਮੁੱਖ ਸੜਕ ਤੇ ਸਥਿਤ ਹੈ।

ਜਨਸੰਖਿਆ[ਸੋਧੋ]

2011 ਦੀ ਮਰਦਮਸ਼ੁਮਾਰੀ ਅਨੁਸਾਰ ਮੋਗਾ ਜ਼ਿਲ੍ਹੇ ਦੀ ਜਨਸੰਖਿਆ 992,289 ਹੈ, [1] ਜੋ ਕਿ ਲਗਭਗ ਫਿਜ਼ੀ ਦੇ ਰਾਸ਼ਟਰ ਦੇ ਬਰਾਬਰ ਹੈ। [2] ਮੋਗਾ ਵਿਚ ਹਰ 1000 ਮਰਦਾਂ ਲਈ 893 ਔਰਤਾਂ ਦਾ ਲਿੰਗ ਅਨੁਪਾਤ ਹੈ, ਅਤੇ ਸਾਖਰਤਾ ਦਰ 71.6% ਹੈ।

ਸਿੱਖਿਆ[ਸੋਧੋ]

ਮੋਗਾ ਸ਼ਹਿਰ ਇੰਜਨੀਅਰਿੰਗ ਕਾਲਜ, ਸਕੂਲ ਆਦਿ ਵਰਗੀਆਂ ਵਿਦਿਅਕ ਸੰਸਥਾਵਾਂ ਲਈ ਵੀ ਜਾਣਿਆ ਜਾਂਦਾ ਹੈ। ਮੋਗਾ ਸ਼ਹਿਰ ਦੇ ਕੁਝ ਪ੍ਰਸਿੱਧ ਸਕੂਲ ਅਤੇ ਕਾਲਜ ਹਨ:

 • ਡੀ ਅੈੱਮ ਕਾਲਜ
 • ਗੁਰੂ ਨਾਨਕ ਕਾਲਜ
 • ਡੀ ਐਨ ਮਾਡਲ ਸੀਨੀਅਰ ਸੈਕੰਡਰੀ ਸਕੂਲ
 • ਆਰ ਕੇ ਐਸ ਸੀਨੀਅਰ ਸੈਕੰਡਰੀ ਸਕੂਲ
 • ਲਾਲਾ ਲਾਜਪਤ ਰਾਏ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ
 • ਸੈਕਰਡ ਹਾਰਟ ਸਕੂਲ
 • ਬਲੂਮਿੰਗ ਬਡਸ ਸੀਨੀਅਰ ਸੈਕੰਡਰੀ ਸਕੂਲ
 • ਮਾਉਂਟ ਲਿਟਰਾ ਜ਼ੀ ਸਕੂਲ, ਮੋਗਾ
 • ਦੇਸ਼ ਭਗਤ ਇੰਸਟੀਚਿਊਟ ਅਾਫ ਇੰਜੀਨੀਅਰਿੰਗ ਅੈਂਡ ਮੈਨੇਜਮੈਂਟ
 • ਲਿਟਲ ਮਲੇਨਿਅਮ ਸਕੂਲ
 • ਗੋਲਡ ਕੋਸਟ ਸਪੋਰਟਸ ਅਕੈਡਮੀ
 • ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ

ਲਿਟਲ ਮਲੇਨਿਅਮ ਸਕੂਲ ਮੋਗਾ ਨੂੰ ਪੰਜਾਬ ਦੇ ਸਰਵੋਤਮ ਟੌਪ 10 ਪ੍ਰੀ ਸਕੂਲ / ਪਲੇਵੇਅ ਅਤੇ ਬ੍ਰੇਨਫੀਡ ਮੈਗਜ਼ੀਨ ਸਰਵੇ 2016 ਦੁਆਰਾ ਭਾਰਤ ਵਿਚ ਬੈਸਟ ਟੌਪ 100 ਪ੍ਰੀਸਕੂਲ ਵਿੱਚੋਂ ਇੱਕ ਦਾ ਪੁਰਸਕਾਰ ਦਿੱਤਾ ਗਿਅਾ ਸੀ। ਇਹ ਪੁਰਸਕਾਰ ਕਿਰਨ ਬੇਦੀ ਦੁਆਰਾ ਪੇਸ਼ ਕੀਤਾ ਗਿਆ ਸੀ।

ਮਹਾਨ ਸ਼ਖਸ਼ੀਅਤਾਂ[ਸੋਧੋ]

 • ਸੂਬੇਦਾਰ ਜੋਗਿੰਦਰ ਸਿੰਘ, ਪਰਮਵੀਰ ਚੱਕਰ ਪ੍ਰਾਪਤਕਰਤਾ ਭਾਰਤੀ ਫੌਜੀ।
 • ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਉੱਘੇ ਸਿੱਖ ਆਗੂ, ਰੋਡੇ ਪਿੰਡ ਵਿਚ ਪੈਦਾ ਹੋੲੇ।
 • ਲਾਲਾ ਲਾਜਪਤ ਰਾਏ, ਭਾਰਤੀ ਸੁਤੰਤਰਤਾ ਸੰਗ੍ਰਾਮ ਸੈਨਾਨੀ, ਢੁੱਡੀਕੇ ਪਿੰਡ ਦੇ ਸਨ।
 • ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ, ਰਾਧਾ ਸਵਾਮੀ ਸਤਸੰਗ ਬਿਆਸ, ਅਧਿਆਤਮਿਕ ਸੰਗਠਨ ਦੇ ਮੁਖੀ, ਮੋਗਾ ਦੇ ਹਨ।
 • ਨਰਿੰਦਰ ਸਿੰਘ ਕਪਾਨੀ, ਭਾਰਤੀ ਪੈਦਾ ਹੋਏ ਅਮਰੀਕਨ ਭੌਤਿਕ ਵਿਗਿਆਨੀ ਜੋ ਫਾਈਬਰ ਆਪਟਿਕਸ ਵਿਚ ਕੰਮ ਕਰਦੇ ਹਨ।
 • ਹਰਮਨਪ੍ਰੀਤ ਕੌਰ, ਭਾਰਤੀ ਮਹਿਲਾ ਕ੍ਰਿਕਟਰ ਅਤੇ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ।
 • ਜਥੇਦਾਰ ਤੋਤਾ ਸਿੰਘ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ।
 • ਲਛਮਣ ਸਿੰਘ ਗਿੱਲ, ਪੰਜਾਬ ਦੇ ਮੁੱਖ ਮੰਤਰੀ।
 • ਸੋਨੂੰ ਸੂਦ, ਭਾਰਤੀ ਫ਼ਿਲਮ ਅਭਿਨੇਤਾ।
 • ਮੂਰਤੀ ਕਾਰ - ਮਨਜੀਤ ਸਿੰਘ ਗਿੱਲ

[3][4][5]

ਹਵਾਲੇ[ਸੋਧੋ]