ਐਸ਼ ਕੈਚਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਸ਼ ਕੈਚਮ ਪੋਕੀਮੌਨ ਐਕਸ ਵਾਈ ਵਿੱਚ

ਐਸ਼ ਕੈਚਮ Satoshi (サトシ?) ਪੋਕੀਮੌਨ ਕਾਰਟੂਨ ਲੜੀ ਦਾ ਮੁੱਖ ਪਾਤਰ ਹੈ। ਪੋਕੀਮੌਨ ਲੜੀਵਾਰ ਦੇ ਜਪਾਨੀ ਸੰਸਕਰਨ ਵਿੱਚ ਇਸਦਾ ਨਾਮ 'ਸਤੋਸ਼ੀ' ਹੈ। ਇਸ ਕਾਰਟੂਨ ਦੀ ਫ੍ਰੈਨਚਾਜ਼ੀ ਮਸ਼ਹੂਰ ਕੰਪਨੀ ਨਿਨਟੈਂਡੋ ਦੇ ਹੱਥ ਵਿੱਚ ਹੈ।

ਐਸ਼ ਕੈਚਮ ਪੈਲਟ ਕਸਬੇ ਵਿੱਚ ਰਹਿਣ ਵਾਲਾ ਬੱਚਾ ਹੈ। ਉਹ ਪੋਕੀਮੌਨ ਮਾਸਟਰ ਬਣਨ ਦਾ ਸੁਪਨਾ ਲੈ ਕੇ ਆਪਣੇ ਪਹਿਲੇ ਪੋਕੀਮੌਨ ਪਿਕਾਚੂ ਨੂੰ ਨਾਲ ਲੈ ਕੇ ਸਫ਼ਰ 'ਤੇ ਚੱਲ ਪੈਂਦਾ ਹੈ। ਉਂਝ ਪਹਿਲਾਂ-ਪਹਿਲਾਂ ਪਿਕਾਚੂ ਦੀ ਉਸ ਨਾਲ ਬਹੁਤ ਘੱਟ ਬਣਦੀ ਹੈ ਪਰ ਬਾਅਦ ਵਿੱਚ ਜਲਦੀ ਹੀ ਉਹ ਦੋਵੇਂ ਗੂੜ੍ਹੇ ਮਿੱਤਰ ਬਣ ਜਾਂਦੇ ਹਨ। ਇਸ ਤੋਂ ਇਲਾਵਾ ਐਸ਼ ਆਪਣੇ ਹਰ ਮੁਕਾਬਲੇ ਵਿੱਚ ਪਹਿਲੀ ਵਾਰ ਹਾਰ ਜਾਂਦਾ ਹੈ ਪਰ ਫ਼ਿਰ ਵੀ ਉਹ ਉਦੋਂ ਤੱਕ ਆਸ ਨਹੀਂ ਛੱਡਦਾ ਜਦੋਂ ਤੱਕ ਉਹ ਜਿੱਤ ਨਾ ਜਾਵੇ। ਆਪਣੇ ਇਸ ਸਫ਼ਰ 'ਤੇ ਉਸਦੇ ਨਾਲ ਦੋ-ਤਿੰਨ ਮਿੱਤਰ ਹੁੰਦੇ ਹਨ। ਇਸ ਤੋਂ ਇਲਾਵਾ ਐਸ਼ ਭੁੱਖੜ ਕਿਸਮ ਦਾ ਹੈ ਅਤੇ ਬਹੁਤ ਤੇਜ਼ੀ ਨਾਲ ਪਲੇਟਾਂ ਖਾਲੀ ਕਰ ਛੱਡਦਾ ਹੈ। ਐਸ਼ ਦੀ ਟੀਮ ਵਿੱਚ ਹੁਣ ਪਿਕਾਚੂ ਤੋਂ ਇਲਾਵਾ ਗ੍ਰੀਨਿੰਜਾ, ਟੈਲਨਫਲੇਮ, ਹਾਲੂਚਾ, ਨੋਏਵਰਨ। ਉਸਦੇ ਬਾਕੀ ਪੁਰਾਣੇ ਪੋਕੀਮੌਨ ਪ੍ਰੋਃ ਓਕ ਦੀ ਪ੍ਰਯੋਗਸ਼ਾਲਾ ਵਿੱਚ ਹਨ। ਇਹਨਾਂ ਵਿੱਚ ਬਲਬਾਸੌਰ, ਕਿੰਗਲਰ, ਮੱਕ, 30 ਟੌਰਸ, ਸਨੋਰਲੈਕਸ, ਹੈਰਾਕ੍ਰੌਸ, ਬੇਲੀਫ਼, ਕੁਈਲਾਵਾ, ਟੋਟੋਡਾਈਲ, ਨੌਕਟਾਊਲ, ਡੌਨਫੈਨ, ਸਵੈਲ਼ੋ, ਸੈਪਟਾਈਲ, ਕੌਰਫ਼ਿਸ਼, ਟੌਰਕੋਲ, ਗਲੇਲਾਈ, ਸਟਾਰੈਪਟਰ, ਟੌਰਟੈਰਾ, ਇੱਨਫ਼ਰਨੇਪ, ਬਲੂਜ਼ਲ, ਗਲਾਈਸਕੌਰ, ਗਿਬਲ, ਚਾਰੀਜਾਡ ਆਦਿ। ਇਹਨਾਂ ਤੋਂ ਇਲਾਵਾ ਐਸ਼ ਦਾ ਸਕੁਏਰਟਲ ਅਤੇ ਪ੍ਰਾਈਮੇਪ ਕਿਸੇ ਖੁਫੀਆ ਟ੍ਰੇਨਿੰਗ 'ਤੇ ਹਨ। ਐਸ਼ ਕੋਲ ਇੱਕ ਏਪਮ ਵੀ ਹੁੰਦਾ ਸੀ ਜੋ ਕਿ ਉਸਨੇ ਡੌਨ ਦੇ ਨਾਲ ਬਦਲ ਲਿਆ ਅਤੇ ਫ਼ਿਰ ਉਹ ਐਂਬੀਪੌਮ ਵਿੱਚ ਵਿਕਸਤ ਹੋ ਗਿਆ। ਐਸ਼ ਕੋਲ ਇੱਕ ਬਟਰਫ੍ਰੀ, ਪਿਜੀਓਟ, ਲੈਪਰੱਸ ਅਤੇ ਗੂਡਰਾ ਵੀ ਸਨ ਜੋ ਕਿ ਉਸਨੇ ਜੰਗਲ ਵਿੱਚ, ਉਹਨਾਂ ਦੇ ਬਾਕੀ ਸਾਥੀਆਂ ਨਾਲ ਰਹਿਣ ਲਈ, ਛੱਡ ਦਿੱਤੇ ਸਨ। ਐਸ਼ ਨੇ ਜੋਟੋ, ਕਾਂਟੋ, ਹੋਈਨ, ਸਿਨੋਹ ਅਤੇ ਯੂਨੋਵਾ ਖੇਤਰ ਵਿੱਚ ਸਾਰੇ ਜਿੰਮ ਬੈਜ ਪ੍ਰਾਪਤ ਕੀਤੇ ਹਨ। ਕਾਂਟੋ ਖੇਤਰ ਵਿੱਚ ਹੋਈ ਓਰੇਂਜ ਲੀਗ ਚੈਂਪੀਅਨ ਅਤੇ ਆਲ ਸੈਵਨ ਫਰੰਟੀਅਰ ਬ੍ਰੇਨਜ਼ ਦਾ ਵੀ ਵਿਜੇਤਾ ਰਿਹਾ ਹੈ।

ਐਸ਼ ਦੇ ਪੋਕੀਮੌਨ[ਸੋਧੋ]