ਪੋਕੀਮੌਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੋਕੀਮੌਨ
ਪੋਕੀਮੌਨ ਦੇ ਅੰਤਰਰਾਸ਼ਟਰੀ ਜਾਰੀਕਰਨ ਮੌਕੇ ਦਾ ਅਧਿਕਾਰਕ ਲੋਗੋ; "ਪੋਕੀਮੌਨ" ਇਸਦੇ ਅਸਲ ਜਪਾਨੀ ਸਿਰਨਾਵੇਂ "ਪੋਕਿੱਟ ਮੌਨਸਟਰਜ਼" ਦਾ ਸੰਖੇਪ ਨਾਂ ਹੈ।
ਅਸਲ ਕੰਮਪੋਕੀਮੌਨ ਰੈੱਡ ਐਂਡ ਬਲੂ (1996)
ਛਾਪੀ ਸਮੱਗਰੀ
ਛੋਟੀਆਂ ਕਹਾਣੀਆਂਪੋਕੀਮੌਨ ਜੂਨੀਅਰ
ਕੌਮਿਕਜ਼ਪੋਕੀਮੌਨ (ਮੰਗਾ)
ਫ਼ਿਲਮਾਂ ਅਤੇ ਟੀਵੀ
ਫਿਲਮਾਂਪੋਕੀਮੌਨ ਦੀਆਂ ਫਿਲਮਾਂ ਦੀ ਸੂਚੀ ਦੇਖੋ
ਛੋਟੀਆਂ ਫਿਲਮਾਂਛੋਟੀਆਂ ਫਿਲਮਾਂ ਦੀ ਸੂਚੀ ਦੇਖੋ
ਐਨੀਮੇਟਿਡ ਲੜੀਆਂਪੋਕੀਮੌਨ (ਐਨੀਮੇਸ਼ਨ)
ਪੋਕੀਮੌਨ ਕਰੌਨੀਕਲਜ਼
ਟੀਵੀ ਸਪੈਸ਼ਲਮੀਉਟੂ ਰਿਟਰਨਜ਼
ਦ ਮਾਸਟਰਮਾਈਂਡ ਔਫ਼ ਮਿਰਾਗ ਪੋਕੀਮੌਨ
ਟੀਵੀ ਫਿਲਮਾਂਪੋਕੀਮੌਨ ਓਰਿਜਨਜ਼
ਥੀਏਟਰੀ ਪ੍ਰਦਰਸ਼ਨੀਆਂ
ਸੰਗੀਤਕਪੋਕੀਮੌਨ ਲਾਈਵ
ਗੇਮਾਂ
ਰਵਾਇਤੀਪੋਕੀਮੌਨ ਟ੍ਰੇਡਿੰਗ ਕਾਰਡ ਗੇਮ
ਪੋਕੀਮੌਨ ਟ੍ਰੇਡਿੰਗ ਫਿੱਗਰ ਗੇਮ
ਵੀਡੀਓ ਗੇਮਾਂਪੋਕੀਮੌਨ (ਵੀਡੀਓ ਗੇਮਾਂ
ਸੁਪਰ ਸਮੈਸ਼ ਬ੍ਰੋਸਃ
ਆਡੀਓ
ਸਾਉਂਡਟ੍ਰੈਕਪੋਕੀਮੌਨ 2 ਬੀ.ਏ ਮਾਸਟਰਜ਼
[ਪੋਕੀਮੌਨ ਦੇ ਥੀਮ ਗਾਣਿਆਂ ਦੀ ਸੂਚੀ]] ਵੀ ਦੇਖੋ
ਫੁਟਕਲ
ਥੀਮ ਪਾਰਕਪੋਕੀਪਾਰਕ

ਪੋਕੀਮੌਨ (ਪੋਕੇਮੌਨ ਵੀ ਲਿਖਿਆ ਜਾਂਦਾ ਹੈ) ਇੱਕ ਜਪਾਨੀ ਕਾਰਟੂਨਾਂ ਦਾ ਲੜੀਵਾਰ ਹੈ। ਇਸ ਦੀ ਪ੍ਰਸਿੱਧੀ ਦੇ ਚੱਲਦਿਆਂ ਹੁਣ ਤੱਕ ਲਗਪਗ 17 ਸੀਜ਼ਨ ਪ੍ਰਦਰਸ਼ਿਤ ਹੋ ਚੁੱਕੇ ਹਨ। ਇਸ ਲੜੀਵਾਰ ਦਾ ਮੁੱਖ ਪਾਤਰ ਐਸ਼ ਕੈਚਮ ਹੈ ਜੋ ਕਿ ਕਾਂਟੋ ਦੇ ਪੈਲਟ ਕਸਬੇ ਵਿੱਚ ਰਹਿੰਦਾ ਹੈ। ਉਹ ਅਤੇ ਉਸਦਾ ਪੋਕੀਮੌਨ ਪਿਕਾਚੂ ਦੋਂਵੇ ਇਕੱਠੇ ਦੁਨੀਆ ਦੀ ਸੈਰ ਕਰਨ ਅਤੇ ਪੋਕੀਮੌਨ ਮਾਸਟਰ ਬਣਨ ਲਈ ਘਰੋਂ ਨਿਕਲਦੇ ਅਤੇ ਆਪਣੇ ਇਸ ਸਫ਼ਰ 'ਚ ਕਈ ਮਿੱਤਰ ਬਣਾਉਂਦੇ ਹਨ। ਇਸ ਲੜੀਵਾਰ ਦੇ ਸ਼ੁਰੂਆਤੀ ਸੀਜ਼ਨ ਵਿੱਚ ਐਸ਼ ਦੇ ਸਾਥੀ ਬਰੌਕ ਅਤੇ ਮਿਸਟੀ ਹੁੰਦੇ ਹਨ ਅਤੇ ਉਸਦਾ ਮੁੱਖ ਵਿਰੋਧੀ ਗੈਰੀ ਹੁੰਦਾ ਹੈ।

ਨਾਂਅ[ਸੋਧੋ]

ਇਸਦਾ ਨਾਂਅ ਪੋਕੀਮੌਨ ਅੰਗਰੇਜ਼ੀ ਦੇ ਦੋ ਸ਼ਬਦਾਂ ਪੋਕਿੱਟ ਮੌਨਸਟਰਜ਼(Pocket Monsters ਜਦਕਿ ਜਪਾਨੀ ਅਨੁਸਾਰ ポケットモンスター Poketto Monsutā?) ਦਾ ਸੁਮੇਲ ਹੈ। ਇਹੀ ਪੋਕੀਮੌਨ ਸ਼ਬਦ ਇਸਦੀ ਆਪਣੀ ਫ੍ਰੈਨਚਾਇਜ਼ੀ ਅਤੇ 721 ਫਿਕਸ਼ਨਲ ਜਾਤੀਆਂ, ਜੋ ਕਿ ਪੋਕੀਮੌਨ ਦੀ ਛੇਵੀਂ ਪੀੜ੍ਹੀ ਪੋਕੀਮੌਨ ਐਕਸ ਅਤੇ ਵਾਈ ਤੱਕ ਦਿਖ ਚੁੱਕੀਆਂ ਹਨ, ਲਈ ਵਰਤਿਆ ਜਾਂਦਾ ਹੈ। ਪੋਕੀਮੌਨ ਸ਼ਬਦ ਇੱਕ-ਵਚਨ ਅਤੇ ਬਹੁ-ਵਚਨ ਦੋਵੇਂ ਹੀ ਹੈ। ਇਸ ਲੜੀ ਵਿੱਚ ਵਰਤਿਆ ਗਿਆ ਹਰ ਸ਼ਬਦ ਦੋ ਰੂਪਾਂ ਇੱਕ-ਵਚਨ ਅਤੇ ਬਹੁ-ਵਚਨ ਇਕੱਠਿਆ ਹੀ ਵਰਤਿਆ ਜਾਂਦਾ ਹੈ। ਮਿਸਾਲ ਦੇ ਤੌਰ 'ਤੇ ਪਿਕਾਚੂ ਹੀ ਦੇਖ ਲਵੋ। ਪਿਕਾਚੂ ਜੇਕਰ ਇੱਕ ਹੋਵੇ ਤਾਂ ਇਸਨੂੰ ਪਿਕਾਚੂ ਹੀ ਕਿਹਾ ਜਾਵੇਗਾ। ਜੇਕਰ ਇੱਕ ਤੋਂ ਵੱਧ ਪਿਕਾਚੂ ਹੋਣ ਤਾਂ ਉਨ੍ਹਾਂ ਨੂੰ ਪਿਕਾਚੂਆਂ ਨਹੀਂ ਬਲਕਿ ਪਿਕਾਚੂ ਹੀ ਕਿਹਾ ਜਾਵੇਗਾ।

ਧਾਰਨਾ[ਸੋਧੋ]

ਪਾਤਰ[ਸੋਧੋ]

  • ਐਸ਼ ਕੈਚਮ – ਐਸ਼ ਕੈਚਮ ਪੈਲਟ ਕਸਬੇ ਵਿੱਚ ਰਹਿਣ ਵਾਲਾ ਬੱਚਾ ਹੈ। ਉਹ ਪੋਕੀਮੌਨ ਮਾਸਟਰ ਬਣਨ ਦਾ ਸੁਪਨਾ ਲੈ ਕੇ ਆਪਣੇ ਪਹਿਲੇ ਪੋਕੀਮੌਨ ਪਿਕਾਚੂ ਨੂੰ ਨਾਲ ਲੈ ਕੇ ਸਫ਼ਰ 'ਤੇ ਚੱਲ ਪੈਂਦਾ ਹੈ। ਉਂਝ ਪਹਿਲਾਂ-ਪਹਿਲਾਂ ਪਿਕਾਚੂ ਦੀ ਉਸ ਨਾਲ ਬਹੁਤ ਘੱਟ ਬਣਦੀ ਹੈ ਪਰ ਬਾਅਦ ਵਿੱਚ ਜਲਦੀ ਹੀ ਉਹ ਦੋਵੇਂ ਗੂੜ੍ਹੇ ਮਿੱਤਰ ਬਣ ਜਾਂਦੇ ਹਨ। ਇਸ ਤੋਂ ਇਲਾਵਾ ਐਸ਼ ਆਪਣੇ ਹਰ ਮੁਕਾਬਲੇ ਵਿੱਚ ਪਹਿਲੀ ਵਾਰ ਹਾਰ ਜਾਂਦਾ ਹੈ ਪਰ ਫ਼ਿਰ ਵੀ ਉਹ ਉਦੋਂ ਤੱਕ ਆਸ ਨਹੀਂ ਛੱਡਦਾ ਜਦੋਂ ਤੱਕ ਉਹ ਜਿੱਤ ਨਾ ਜਾਵੇ। ਆਪਣੇ ਇਸ ਸਫ਼ਰ 'ਤੇ ਉਸਦੇ ਨਾਲ ਦੋ-ਤਿੰਨ ਮਿੱਤਰ ਹੁੰਦੇ ਹਨ। ਇਸ ਤੋਂ ਇਲਾਵਾ ਐਸ਼ ਭੁੱਖੜ ਕਿਸਮ ਦਾ ਹੈ ਅਤੇ ਬਹੁਤ ਤੇਜ਼ੀ ਨਾਲ ਪਲੇਟਾਂ ਖਾਲੀ ਕਰ ਛੱਡਦਾ ਹੈ।
ਐਸ਼ ਦੀ ਟੀਮ ਵਿੱਚ ਹੁਣ ਪਿਕਾਚੂ ਤੋਂ ਇਲਾਵਾ ਗ੍ਰੀਨਿੰਜਾ, ਟੈਲਨਫਲੇਮ, ਹਾਲੂਚਾ, ਨੋਏਵਰਨ। ਉਸਦੇ ਬਾਕੀ ਪੁਰਾਣੇ ਪੋਕੀਮੌਨ ਪ੍ਰੋਃ ਓਕ ਦੀ ਪ੍ਰਯੋਗਸ਼ਾਲਾ ਵਿੱਚ ਹਨ। ਇਹਨਾਂ ਵਿੱਚ ਬਲਬਾਸੌਰ, ਕਿੰਗਲਰ, ਮੱਕ, 30 ਟੌਰਸ, ਸਨੋਰਲੈਕਸ, ਹੈਰਾਕ੍ਰੌਸ, ਬੇਲੀਫ਼, ਕੁਈਲਾਵਾ, ਟੋਟੋਡਾਈਲ, ਨੌਕਟਾਊਲ, ਡੌਨਫੈਨ, ਸਵੈਲ਼ੋ, ਸੈਪਟਾਈਲ, ਕੌਰਫ਼ਿਸ਼, ਟੌਰਕੋਲ, ਗਲੇਲਾਈ, ਸਟਾਰੈਪਟਰ, ਟੌਰਟੈਰਾ, ਇੱਨਫ਼ਰਨੇਪ, ਬਲੂਜ਼ਲ, ਗਲਾਈਸਕੌਰ, ਗਿਬਲ, ਚਾਰੀਜਾਡ ਆਦਿ। ਇਹਨਾਂ ਤੋਂ ਇਲਾਵਾ ਐਸ਼ ਦਾ ਸਕੁਏਰਟਲ ਅਤੇ ਪ੍ਰਾਈਮੇਪ ਕਿਸੇ ਖੁਫੀਆ ਟ੍ਰੇਨਿੰਗ 'ਤੇ ਹਨ। ਐਸ਼ ਕੋਲ ਇੱਕ ਏਪਮ ਵੀ ਹੁੰਦਾ ਸੀ ਜੋ ਕਿ ਉਸਨੇ ਡੌਨ ਦੇ ਨਾਲ ਬਦਲ ਲਿਆ ਅਤੇ ਫ਼ਿਰ ਉਹ ਐਂਬੀਪੌਮ ਵਿੱਚ ਵਿਕਸਤ ਹੋ ਗਿਆ। ਐਸ਼ ਕੋਲ ਇੱਕ ਬਟਰਫ੍ਰੀ, ਪਿਜੀਓਟ, ਲੈਪਰੱਸ ਅਤੇ ਗੂਡਰਾ ਵੀ ਸਨ ਜੋ ਕਿ ਉਸਨੇ ਜੰਗਲ ਵਿੱਚ, ਉਹਨਾਂ ਦੇ ਬਾਕੀ ਸਾਥੀਆਂ ਨਾਲ ਰਹਿਣ ਲਈ, ਛੱਡ ਦਿੱਤੇ ਸਨ। ਐਸ਼ ਨੇ ਜੋਟੋ, ਕਾਂਟੋ, ਹੋਈਨ, ਸਿਨੋਹ ਅਤੇ ਯੂਨੋਵਾ ਖੇਤਰ ਵਿੱਚ ਸਾਰੇ ਜਿੰਮ ਬੈਜ ਪ੍ਰਾਪਤ ਕੀਤੇ ਹਨ। ਕਾਂਟੋ ਖੇਤਰ ਵਿੱਚ ਹੋਈ ਓਰੇਂਜ ਲੀਗ ਚੈਂਪੀਅਨ ਅਤੇ ਆਲ ਸੈਵਨ ਫਰੰਟੀਅਰ ਬ੍ਰੇਨਜ਼ ਦਾ ਵੀ ਵਿਜੇਤਾ ਰਿਹਾ ਹੈ।
  • ਬਰੌਕ – ਇਹ ਪਿਉਟਰ ਸ਼ਹਿਰ ਦਾ ਜਿੰਮ ਲੀਡਰ ਹੈ। ਇਹ ਐਸ਼ ਦਾ ਪਹਿਲਾਂ ਪ੍ਰਤੀਬੰਧੀ ਵੀ ਹੈ ਜਿਸਨੂੰ ਐਸ਼ ਉਸਦੇ ਜਿੰਮ ਵਿੱਚ ਜਾ ਕੇ ਚੁਣੌਤੀ ਦਿੰਦਾ ਹੈ। ਇਹ ਜ਼ਿਆਦਾਤਰ ਪਥਰੀਲੇ ਕਿਸਮ ਦੇ ਪੋਕੀਮੌਨ ਹੀ ਵਰਤਦਾ ਹੈ। ਇਹ ਕਾਫ਼ੀ ਸਮਝਦਾਰ ਹੈ। ਪਰ ਸੋਹਣੀਆਂ ਕੁੜੀਆਂ ਦੇਖ ਕੇ ਇਸਦਾ ਮਨ ਮਚਲਾ ਜਾਂਦਾ ਹੈ। ਇਸਨੂੰ ਹਰ ਸ਼ਹਿਰ ਦੀ ਅਫ਼ਸਰ ਜੈਨੀ ਅਤੇ ਨਰਸ ਜੌਏ ਬਾਰੇ ਮੁਕੰਮਲ ਜਾਣਕਾਰੀ ਹੈ। ਉਂਝ ਇਹ ਖਾਣਾ ਬਣਾਉਣ ਦਾ ਸ਼ੌਕੀਨ ਵੀ ਹੈ।
  • ਮਿਸਟੀ – ਮਿਸਟੀ ਪੋਕੀਮੌਨ ਦੀ ਪਹਿਲੇ ਪੰਜ ਸੀਜ਼ਨਾਂ ਵਿੱਚ ਦਿਖਾਈ ਦੇਣ ਵਾਲੀ ਮੁੱਖ ਪਾਤਰ ਹੈ।
  • ਮੇਅ

ਫਿਲਮਾਂ[ਸੋਧੋ]

ਵੀਡੀਓ ਗੇਮਾਂ[ਸੋਧੋ]

ਵਪਾਰ[ਸੋਧੋ]

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. "Pokémon Picross". Nintendo. Retrieved December 8, 2015.
  2. "『ポケモン超不思議のダンジョン』公式サイト" (in Japanese). Pokemon.co.jp. Retrieved May 21, 2015.{{cite web}}: CS1 maint: unrecognized language (link)