ਚਿੱਟੇ ਕੱਪੜਿਆਂ ਵਾਲੀ ਕੁੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚਿੱਟੇ ਕੱਪੜਿਆਂ ਵਾਲੀ ਕੁੜੀ
ਕਲਾਕਾਰਵਿੰਸੇਂਟ ਵੈਨ ਗਾਗ
ਸਾਲ1890
ਪਸਾਰ66.7 cm × 45.8 cm (26.3 in × 18.0 in)
ਜਗ੍ਹਾਆਰਟ ਦੀ ਕੌਮੀ ਗੈਲਰੀ, ਵਾਸ਼ਿੰਗਟਨ ਡੀ.ਸੀ

ਚਿੱਟੇ ਕੱਪੜਿਆਂ ਵਾਲੀ ਕੁੜੀ (ਜਾਂ ਨੌਜਵਾਨ ਕੁੜੀ ਕਣਕ ਦੇ ਮੂਹਰੇ ਖੜੀ  ਅਤੇ  ਮੱਕੀ ਦੇ ਖੇਤ ਵਿੱਚ ਔਰਤ) ਵਿੰਸੇਂਟ ਵੈਨ ਗਾਗ ਦੀ  1890 ਦੀ ਆਵਰ-ਸੁਰ-ਵਾਜ, ਫ਼ਰਾਂਸ ਵਿੱਚ ਬਣਾਈ ਪੇਂਟਿੰਗ ਹੈ। ਇਹ ਉਸ ਨੇ ਆਪਣੀ ਜਿੰਦਗੀ ਦੇ ਆਖਰੀ ਮਹੀਨਿਆਂ ਦੌਰਾਨ ਬਣਾਈ ਸੀ। ਇਹ 1963 ਦੇ ਬਾਅਦ ਆਰਟ ਦੀ ਕੌਮੀ ਗੈਲਰੀ, ਵਾਸ਼ਿੰਗਟਨ ਡੀ.ਸੀ. ਵਿੱਚ ਚੇਸਟਰ ਡੇਲ ਭੰਡਾਰ ਦਾ ਹਿੱਸਾ ਰਹੀ ਹੈ।[1]

ਆਵਰ-ਸੁਰ-ਵਾਜ[ਸੋਧੋ]

ਮਈ 1890 ਵਿੱਚ, ਵੈਨ ਗੈਗ ਨੇ ਸੇਂਟ-ਰੇਮੀ ਤੋਂ ਪੈਰਿਸ ਤੱਕ ਦੀ ਯਾਤਰਾ ਕੀਤੀ।[2] ਉਥੇ ਉਹ ਆਪਣੇ ਭਰਾ, ਥੀਓ, ਥੀਓ ਦੀ ਪਤਨੀ ਯੋਆਨਾ ਅਤੇ ਉਹਨਾਂ ਦੇ ਨਵ ਬੱਚੇ ਵਿੰਸੇਂਟ ਨਾਲ ਤਿੰਨ ਦਿਨ ਠਹਿਰਿਆ ਸੀ। ਵੈਨ ਗੈਗ ਨੇ ਪਾਇਆ ਕਿ ਪੈਰਿਸ ਵਿੱਚ ਉਸ ਦੇ ਪਿਛਲੇ ਤਜਰਬੇ ਦੇ ਉਲਟ, ਹੁਣ ਉਹ ਸ਼ਹਿਰ ਦੇ ਖੱਪਖਾਨੇ ਦਾ ਆਦੀ ਨਹੀਂ ਸੀ ਹੋ ਸਕਿਆ।[3] ਅਤੇ ਚਿੱਤਰਕਾਰੀ ਕਰਨ ਵਿੱਚ ਉਸਨੂੰ ਬਹੁਤ ਕਠਿਨਾਈ ਆ ਰਹੀ ਸੀ। ਉਸ ਦੇ ਭਰਾ, ਥੀਓ ਅਤੇ ਕਲਾਕਾਰ ਕਮੀਲ ਪਿਸਾਰੋ ਨੇ ਵੈਨ ਗੈਗ ਨੂੰ ਇੱਕ ਹੋਮਿਉਪੈਥੀ ਡਾਕਟਰ ਅਤੇ ਕਲਾ ਸਰਪ੍ਰਸਤ ਡਾ ਪੌਲ ਗੈਸ਼ੇ ਦੇ ਨਾਮ ਚਿੱਠੀ ਦੇਕੇ ਆਵਰ-ਸੁਰ-ਵਾਜ ਭੇਜਣ ਦੀ ਇੱਕ ਯੋਜਨਾ ਤਿਆਰ ਕੀਤੀ।[1][2][4] ਵੈਨ ਗੈਗ ਨੂੰ ਆਵਰ-ਸੁਰ-ਵਾਜ ਦੀ ਇੱਕ ਸਰਾਂ ਵਿੱਚ ਇੱਕ ਕਮਰਾ ਮਿਲ ਗਿਆ[3] ਅਤੇ ਡਾ ਗੈਸ਼ੇ ਉਸਦੀ ਦੇਖਭਾਲ ਕਰਦਾ ਸੀ।[1] ਡਾ ਗੈਸ਼ੇ ਨਾਲ ਉਸਦਾ ਗੂੜ੍ਹਾ ਰਿਸ਼ਤਾ ਬਣ ਗਿਆ, ਉਸਨੂੰ "ਇਕ ਹੋਰ ਭਰਾ ਵਰਗਾ ਕੁਝ" ਮਿਲ ਗਿਆ। ਗੈਸ਼ੇ ਅਤੇ ਉਸ ਦੀ ਧੀ ਦੋਨੋਂ ਵੈਨ ਗੈਗ ਦੀ ਚਿੱਤਰਕਾਰੀ ਲਈ ਵਿਸ਼ੇ ਸਨ।[3]

ਚਿੱਤਰ[ਸੋਧੋ]

Vincent van Gogh,  ਪਰਾਲੀ ਹੈਟ ਵਾਲੀ ਕਣਕ ਵਿੱਚ ਬੈਠੀ ਨੌਜਵਾਨ ਕਿਸਾਨ ਔਰਤ, ਜੂਨ 1890

ਐਨ ਇੱਕਰੂਪਤਾ ਦੀ ਤੁਲਨਾ[ਸੋਧੋ]

John Liston Byam Shaw, 1900 Boer War

ਹਵਾਲੇ[ਸੋਧੋ]

  1. 1.0 1.1 1.2 "Girl in White, 1890". The Collection. National Gallery of Art. 2011. Archived from the original on ਅਗਸਤ 30, 2016. Retrieved March 21, 2011. {{cite web}}: Unknown parameter |dead-url= ignored (|url-status= suggested) (help) ਹਵਾਲੇ ਵਿੱਚ ਗਲਤੀ:Invalid <ref> tag; name "NGA" defined multiple times with different content
  2. 2.0 2.1 Wallace, R (1969). The World of Van Gogh (1853-1890). Alexandria, VA, USA: Time-Life Books. pp. 162–163.
  3. 3.0 3.1 3.2 Leeuw, R (1997) [1996]. The Letters of Vincent van Gogh. London and other locations: Penguin Group. pp. 488, 490, 491.
  4. Strieter, T (1999). Nineteenth-Century European Art: A Topical Dictionary. Westport: Greenwood Press. p. 17. ISBN 0-313-29898-X.