ਰਿਤੁਪਰਣੋ ਘੋਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਿਤੁਪਰਣੋ ਘੋਸ਼

ਰਿਤੁਪਰਣੋ ਘੋਸ਼ (ਅੰਗਰੇਜ਼ੀ: Rituparno Ghosh, 31 ਅਗਸਤ 1963-30 ਮਈ 2013) ਇੱਕ ਬੰਗਾਲੀ ਫਿਲਮ ਨਿਰਦੇਸ਼ਕ ਸਨ। [1] ਅਰਥ ਸ਼ਾਸਤਰ ਵਿੱਚ ਡਿਗਰੀ ਪ੍ਰਾਪਤ ਕਰਨ ਉੱਪਰਾਂਤ ਉਨ੍ਹਾਂ ਨੇ ਇਸ਼ਤਿਹਾਰ ਏਜੰਸੀ ਵਿੱਚ ਇੱਕ ਰਚਨਾਤਮਕ ਕਲਾਕਾਰ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ। ਸਾਲ 1994 ਵਿੱਚ ਉਨ੍ਹਾਂ ਦੀ ਪਹਿਲੀ ਫਿਲਮ ਹੀਰੇਰ ਅੰਗਤੀ ਰਿਲੀਜ ਹੋਈ। ਉਸੇ ਸਾਲ ਪਰਦੇ ਉੱਤੇ ਆਈ ਉਨ੍ਹਾਂ ਦੀ ਅਗਲੀ ਫਿਲਮ ਉਨੀਸ਼ੇ ਅਪਰੈਲ ਨੂੰ ਸਭ ਤੋਂ ਉੱਤਮ ਫੀਚਰ ਫਿਲਮ ਲਈ ਰਾਸ਼ਟਰੀ ਫਿਲਮ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਘੋਸ਼ ਸੱਤਿਆਜੀਤ ਰੇ ਦਾ ਫੈਨ ਸੀ। ਲੱਗਪਗ ਦੋ ਦਹਾਕਿਆਂ ਦੇ ਆਪਣੇ ਫਿਲਮੀ ਕੈਰੀਅਰ ਵਿੱਚ ਉਨ੍ਹਾਂ ਨੇ ਕੁਲ 12 ਰਾਸ਼ਟਰੀ ਅਤੇ ਕੁੱਝ ਅੰਤਰਾਸ਼ਟਰੀ ਇਨਾਮ ਪ੍ਰਾਪਤ ਕੀਤੇ।[2][3] 30 ਮਈ 2013 ਨੂੰ ਦਿਲ ਦਾ ਦੌਰਾ ਪੈਣ ਨਾਲ ਕੋਲਕਾਤਾ ਵਿੱਚ ਉਨ੍ਹਾਂ ਦੀ ਮੌਤ ਹੋ ਗਈ। [4]

ਹਵਾਲੇ[ਸੋਧੋ]

  1. "Rituparno Ghosh: Indian film director dies age 49". The Guardian. 2013-05-30.
  2. "Rituparno, tender as night: Raja Sen salutes the talent". Rediff. 30 May 2013.
  3. "Rituparno Ghosh, trailblazer of new wave Bengali cinema, dies". The Times of India. 30 May 2013. Retrieved 30 May 2013.
  4. "ਪੁਰਾਲੇਖ ਕੀਤੀ ਕਾਪੀ". Archived from the original on 2013-06-08. Retrieved 2013-06-01. {{cite web}}: Unknown parameter |dead-url= ignored (help)

ਹਵਾਲੇ[ਸੋਧੋ]