ਰਿਤੁਪਰਣੋ ਘੋਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਰਿਤੁਪਰਣੋ ਘੋਸ਼
Rituparno.jpg
ਉਪਨਾਮ: ਰਿਤੂ
ਜਨਮ: 31 ਅਗਸਤ 1963
ਕੋਲਕਾਤਾ, ਵੈਸਟ ਬੰਗਾਲ, ਭਾਰਤ
ਮੌਤ: 30 ਮਈ 2013
ਕੋਲਕਾਤਾ, ਵੈਸਟ ਬੰਗਾਲ, ਭਾਰਤ
ਕਾਲ: 1992–2013
ਮੁੱਖ ਕੰਮ: ਉਨੀਸ਼ੇ ਅਪ੍ਰੈਲ
ਦਾਹਨ
ਰੇਨਕੋਟ
ਦ ਲਾਸਟ ਲੀਅਰ


ਰਿਤੁਪਰਣੋ ਘੋਸ਼ (ਅੰਗਰੇਜ਼ੀ: Rituparno Ghosh, 31 ਅਗਸਤ 1963-30 ਮਈ 2013) ਇੱਕ ਬੰਗਾਲੀ ਫਿਲਮ ਨਿਰਦੇਸ਼ਕ ਸਨ। [੧] ਅਰਥ ਸ਼ਾਸਤਰ ਵਿੱਚ ਡਿਗਰੀ ਪ੍ਰਾਪਤ ਕਰਨ ਉਪਰਾਂਤ ਉਨ੍ਹਾਂ ਨੇ ਇਸ਼ਤਿਹਾਰ ਏਜੰਸੀ ਵਿੱਚ ਇੱਕ ਰਚਨਾਤਮਕ ਕਲਾਕਾਰ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ। ਸਾਲ 1994 ਵਿੱਚ ਉਨ੍ਹਾਂ ਦੀ ਪਹਿਲੀ ਫਿਲਮ ਹੀਰੇਰ ਅੰਗਤੀ ਰਿਲੀਜ ਹੋਈ। ਉਸੇ ਸਾਲ ਪਰਦੇ ਉੱਤੇ ਆਈ ਉਨ੍ਹਾਂ ਦੀ ਅਗਲੀ ਫਿਲਮ ਉਨੀਸ਼ੇ ਅਪ੍ਰੈਲ ਨੂੰ ਸਭ ਤੋਂ ਉੱਤਮ ਫੀਚਰ ਫਿਲਮ ਲਈ ਰਾਸ਼ਟਰੀ ਫਿਲਮ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਘੋਸ਼ ਸੱਤਿਆਜੀਤ ਰੇ ਦਾ ਫੈਨ ਸੀ। ਲੱਗਪਗ ਦੋ ਦਹਾਕਿਆਂ ਦੇ ਆਪਣੇ ਫਿਲਮੀ ਕੈਰੀਅਰ ਵਿੱਚ ਉਨ੍ਹਾਂ ਨੇ ਕੁਲ 12 ਰਾਸ਼ਟਰੀ ਅਤੇ ਕੁੱਝ ਅੰਤਰਾਸ਼ਟਰੀ ਇਨਾਮ ਪ੍ਰਾਪਤ ਕੀਤੇ।[੨][੩] 30 ਮਈ 2013 ਨੂੰ ਦਿਲ ਦਾ ਦੌਰਾ ਪੈਣ ਨਾਲ ਕੋਲਕਾਤਾ ਵਿੱਚ ਉਨ੍ਹਾਂ ਦੀ ਮੌਤ ਹੋ ਗਈ। [੪]

ਹਵਾਲੇ[ਸੋਧੋ]

ਹਵਾਲੇ[ਸੋਧੋ]