ਇਨੂਇਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਨੂਇਤ(ਇਨੂਕਤੀਤੁਤ: ᐃᓄᐃᑦ, ਅੰਗਰੇਜ਼ੀ: Inuit) ਲੋਕ ਅਲਾਸਕਾ, ਗਰਿਨਲੇਂਡ, ਕਨਾਡਾ, ਸੰਯੁਕਤ ਰਾਜ ਅਮਰੀਕਾ ਅਤੇ ਰੂਸ ਦੇ ਬਹੁਤ ਦੂਰ ਉੱਤਰ ਵਿੱਚ ਸਥਿਤ ਬਰਫੀਲੇ ਆਰਕਟਿਕ ਇਲਾਕਿਆਂ ਵਿੱਚ ਰਹਿੰਦੀਆਂ ਕੁੱਝ ਮਨੁੱਖ ਜਾਤੀਆਂ ਦਾ ਸਮੂਹਿਕ ਨਾਮ ਹੈ। ਇਨੂਇਤਾਂ ਵਿੱਚ ਬਹੁਤ ਸਾਰੀਆਂ ਵਿਭਿੰਨ ਉਪਜਾਤੀਆਂ ਹਨ ਲੇਕਿਨ ਇਨ੍ਹਾਂ ਸਭਨਾਂ ਵਿੱਚ ਆਪਸੀ ਸਮਾਨਤਾਵਾਂ ਅਤੇ ਸੰਬੰਧ ਹਨ। ਇਨੁਇਤ ਇੱਕ ਬਹੁਵਚਨ ਸ਼ਬਦ ਹੈ ਅਤੇ ਇੱਕ ਵਿਅਕਤੀ ਨੂੰ ਇਨੁਕ ਕਿਹਾ ਜਾਂਦਾ ਹੈ। ਪੁਰਾਣੇ ਸਮਿਆਂ ਵਿੱਚ ਇਨੁਇਤ ਲੋਕਾਂ ਨੂੰ ਐਸਕੀਮੋ ਬੁਲਾਇਆ ਜਾਂਦਾ ਸੀ ਲੇਕਿਨ ਬਹੁਤ ਸਾਰੇ ਇਨੂਇਤ ਲੋਕ ਇਸਨੂੰ ਅਪਮਾਨਜਨਕ ਸ਼ਬਦ ਮੰਨਦੇ ਹਨ ਇਸ ਲਈ ਹੁਣ ਇਸ ਜਾਤੀ ਨੂੰ ਆਮ ਤੌਰ 'ਤੇ ਇਨੂਇਤ ਹੀ ਕਿਹਾ ਜਾਂਦਾ ਹੈ। ਇਨੂਇਤ ਸ਼ਬਦ ਦਾ ਮਤਲਬ ਲੋਕ ਹੈ।[1][2]

ਹਵਾਲੇ[ਸੋਧੋ]

  1. Welcome to the Inuit Circumpolar Council, Inuitcircumpolar.com, Accessed 2011-01-24
  2. The Hunters of the Arctic, bambusspiele.de, Accessed 2008-01-07