ਐਮ ਐਮ ਕਲਬੁਰਗੀ
ਤਸਵੀਰ:M. M. Kalburgi.jpg | |
ਪੂਰਾ ਨਾਂ | ਮਾਰਾਮਨਗਰਮਲੀਸ਼ਾਪਾ ਮਾਦੀਵਲਾਪਾ ਕਬੁਰਗੀ |
---|---|
ਜਨਮ | ਯਾਰਾਗਲ, ਬੰਬਈ ਪ੍ਰੈਸੀਡੈਂਸੀ, ਬ੍ਰਿਟਿਸ਼ ਭਾਰਤ | 28 ਨਵੰਬਰ 1938
ਮੌਤ | 30 ਅਗਸਤ 2015 | (ਉਮਰ 76)
ਅਲਮਾ ਮਾਤਰ | ਕਰਨਾਟਕ ਯੂਨੀਵਰਸਿਟੀ |
School or tradition | Vachana sahitya |
ਮੁੱਖ ਰੁਚੀਆਂ | ਕੰਨੜ ਭਾਸ਼ਾ |
ਮਾਲੀਸ਼ਾਪਾ ਮਾਦੀਵਲਾਪਾ ਕਲਬਰਗੀ (Kannada: મલ્લેશપ્પ મડિવਹળપ્પ કલબਹર્ગિ; 28 ਨਵੰਬਰ 1938 - 30 ਅਗਸਤ 2015) ਮਸ਼ਹੂਰ ਕੰਨੜ ਵਿਦਵਾਨ ਅਤੇ ਹਾਂਪੀ ਯੂਨੀਵਰਸਿਟੀ ਦਾ ਪੂਰਵ ਕੁਲਪਤੀ ਸੀ। ਇਸਨੂੰ ਮਾਰਗ4, ਆਪਣੇ ਸ਼ੋਧ ਲੇਖਾਂ ਦੇ ਇੱਕ ਸੰਗ੍ਰਿਹ ਦੇ ਲਈ 2006 ਵਿੱਚ ਰਾਸ਼ਟਰੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।[1]
ਕਲਬੁਰਗੀ ਕਰਨਾਟਕ ਰਾਜ ਦੀ ਰਾਜਨੀਤੀ 'ਤੇ ਦਬਦਬਾ ਰੱਖਣ ਵਾਲੇ ਇੱਕ ਧਾਰਮਿਕ ਸਮੂਹ ਲਿੰਗਾਇਤ ਵਿਚਕਾਰ ਅਗਾਂਹਵਧੂ ਆਵਾਜ਼ ਸੀ। ਕਲਬੁਰਗੀ ਦਾ ਜੀਵਨ ਕਾਰਜ ਲਿੰਗਾਇਤ ਦੇ ਇਤਿਹਾਸ ਅਤੇ ਕਮਿਊਨਿਟੀ ਵਿੱਚ ਸਮਝਦਾਰੀ ਪ੍ਰਦਾਨ ਕਰਨਾ ਅਤੇ ਨਵੇਂ ਦ੍ਰਿਸ਼ਟੀਕੋਣ ਉਭਾਰਨਾ ਰਿਹਾ ਹੈ, ਜਿਸ ਨਾਲ ਕਈ ਵਾਰ ਸ਼ਕਤੀਸ਼ਾਲੀ ਲਿੰਗਯਾਤ ਭਾਈਚਾਰੇ ਦੇ ਹੋਰ ਮੈਂਬਰਾਂ ਨਾਲ ਵਿਵਾਦ ਅਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਸਦਾ ਉਹ ਮੈਂਬਰ ਸੀ।[2] ਉਹ ਕਰਨਾਟਕ ਦੇ ਆਪਣੇ ਲਿੰਗਾਇਤ ਭਾਈਚਾਰੇ ਦੀ ਅਲੋਚਨਾ ਦੇ ਘੇਰੇ ਵਿੱਚ ਆ ਗਿਆ ਸੀ, ਜਦੋਂ ਉਸ ਉੱਤੇ 12 ਵੀਂ ਸਦੀ ਦੇ ਦਾਰਸ਼ਨਿਕ ਬਸਾਵਾ ਦੀ ਪਤਨੀ ਅਤੇ ਭੈਣ ਬਾਰੇ ਲੋਕਧਾਰਾ, ਧਰਮ ਅਤੇ ਸਭਿਆਚਾਰ ਬਾਰੇ ਕੰਨੜ ਉੱਤੇ ਇੱਕ ਰਚਨਾ ਮਾਰਸਾ 1 ਵਿੱਚ “ਅਪਮਾਨਜਨਕ ਹਵਾਲੇ” ਦੇਣ ਦਾ ਦੋਸ਼ ਲਾਇਆ ਗਿਆ।[3]
2014 ਵਿੱਚ, ਉਸਨੇ ਹਿੰਦੂ ਧਰਮ ਵਿੱਚ ਅੰਧਵਿਸ਼ਵਾਸਾਂ ਦੇ ਵਿਰੁੱਧ ਬੋਲਿਆ ਸੀ, ਜਿਸ ਨੂੰ ਕੁਝ ਲੋਕਾਂ ਨੇ ਗਲਤ ਤਰੀਕੇ ਨਾਲ ਹਿੰਦੂ ਧਰਮ ਵਿੱਚ ਮੂਰਤੀ ਪੂਜਾ ਦੇ ਵਿਰੁੱਧ ਹੋਣ ਦੀ ਗਲਤ ਵਿਆਖਿਆ ਕੀਤੀ ਸੀ। ਇਸਦੇ ਬਾਅਦ ਇੱਕ ਵਿਅਕਤੀ ਦੁਆਰਾ ਕਲਬਰਗੀ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਇੱਕ ਨਿੱਜੀ ਸ਼ਿਕਾਇਤ ਦੇ ਅਧਾਰ ਤੇ ਕੇਸ ਦਰਜ ਕੀਤਾ ਗਿਆ ਸੀ।[4]
ਕਲਬੁਰਗੀ ਨੂੰ 30 ਅਗਸਤ 2015 ਨੂੰ ਸਵੇਰੇ ਕਰਨਾਟਕ ਦੇ ਧਾਰਵਾੜ ਜ਼ਿਲੇ ਵਿੱਚ ਆਪਣੀ ਰਿਹਾਇਸ਼ 'ਤੇ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ ਸੀ।[5]
ਮੁਢਲਾ ਜੀਵਨ ਅਤੇ ਸਿੱਖਿਆ
[ਸੋਧੋ]ਐਮ ਐਮ ਕਲਬੁਰਗੀ ਦਾ ਜਨਮ ਬ੍ਰਿਟਿਸ਼ ਭਾਰਤ ਦੀ ਉਦੋਂ ਬੰਬੇ ਪ੍ਰੈਜ਼ੀਡੈਂਸੀ (ਬੀਜਾਪੁਰ ਜ਼ਿਲ੍ਹਾ, ਕਰਨਾਟਕ) ਦੇ ਯਾਰਗਾਲ ਪਿੰਡ ਵਿੱਚ 28 ਨਵੰਬਰ 1938 ਨੂੰ ਹੋਇਆ ਸੀ। ਉਸਦੇ ਮਾਤਾ-ਪਿਤਾ ਮਦੀਵਾਲੱਪਾ ਅਤੇ ਗੌਰਵਮਾ ਕਿਸਾਨ ਸਨ।[6] ਉਸਨੇ ਆਪਣੀ ਮੁੱਢਲੀ ਵਿਦਿਆ ਯਾਰਗਾਲ ਅਤੇ ਸਿੰਦਾਗੀ ਦੇ ਸਰਕਾਰੀ ਸਕੂਲਾਂ ਤੋਂ ਅਤੇ ਹਾਈ ਸਕੂਲ ਦੀ ਸਿੱਖਿਆ ਬੀਜਾਪੁਰ ਦੇ ਇੱਕ ਸਕੂਲ ਤੋਂ ਪ੍ਰਾਪਤ ਕੀਤੀ। ਉਸਨੇ ਬੀਜਾਪੁਰ ਦੇ ਇੱਕ ਕਾਲਜ ਤੋਂ ਬੈਚਲਰ ਆਫ਼ ਆਰਟਸ ਦੀ ਡਿਗਰੀ ਪ੍ਰਾਪਤ ਕੀਤੀ ਜਿਸ ਤੋਂ ਬਾਅਦ ਉਸਨੇ 1962 ਵਿੱਚ ਕਰਨਾਟਕ ਭਾਸ਼ਾ, ਧਾਰਵਾੜ ਤੋਂ, ਕੰਨੜ ਭਾਸ਼ਾ ਵਿੱਚ ਗੋਲਡ ਮੈਡਲਪੋਸਟ-ਗ੍ਰੈਜੂਏਟ ਡਿਗਰੀ ਹਾਸਲ ਕੀਤੀ।[7]
ਕੈਰੀਅਰ
[ਸੋਧੋ]ਸੋਨ ਤਮਗਾ ਜੇਤੂ ਵਜੋਂ ਕੰਨੜ ਵਿੱਚ ਆਪਣੀ ਐਮ. ਏ. ਪੂਰੀ ਕਰਨ ਤੋਂ ਬਾਅਦ, ਕਲਬੁਰਗੀ ਨੇ ਕਰਨਾਟਕ ਯੂਨੀਵਰਸਿਟੀ ਵਿੱਚ ਗ੍ਰੈਜੂਏਟ ਵਿਦਿਆਰਥੀਆਂ ਲਈ ਇੱਕ ਕੰਨੜ ਲੈਕਚਰਾਰ ਵਜੋਂ ਨਿਯੁਕਤ ਹੋਇਆ। 1966 ਵਿਚ, ਉਸ ਨੂੰ ਕੰਨੜ ਵਿਭਾਗ ਵਿੱਚ ਪ੍ਰੋਫੈਸਰ ਵਜੋਂ ਤਰੱਕੀ ਦਿੱਤੀ ਗਈ। 1982 ਵਿਚ, ਉਹ ਵਿਭਾਗ ਦਾ ਮੁਖੀ ਬਣ ਗਿਆ। ਫਿਰ ਉਹ ਬਸਵੇਸ਼ਵਰ ਪੀਠਾ ਦਾ ਚੇਅਰਪਰਸਨ ਬਣਿਆ।[8] ਉਸ ਨੇ ਕੰਨੜ ਵਿੱਚ ਪੀਐਚਡੀ ਪ੍ਰਾਪਤ ਹੋਇਆ ਜਿਸ ਦਾ ਸਿਰਲੇਖ ਸੀ “ਕਵੀਰਾਜਾਮਰਗਦਾ ਪੇਰਸਰਦੱਲੀ ਕੰਨੜ ਸਾਹਿਤ” (“ਕਵੀਰਾਜਾਮਰਗਦਾ ਦੇ ਵਾਤਾਵਰਣ ਵਿੱਚ ਕੰਨੜ ਸਾਹਿਤ ”)।[7]
ਕਲਬੁਰਗੀ ਇੱਕ ਪ੍ਰਸਿੱਧ ਕੰਨੜ ਉਕਰੀਆਂ ਲਿਖਤਾਂ ਅਤੇ ਵਾਚਣ ਸਾਹਿਤ ਦਾ ਪ੍ਰਸਿੱਧ ਵਿਦਵਾਨ ਸੀ। ਉਹ ਵਾਚਣ ਸਾਹਿਤ ਦੀਆਂ ਵੱਡੀਆਂ ਪੁਸਤਕਾਂ ਦਾ ਸੰਪਾਦਕ ਸੀ ਅਤੇ ਉਨ੍ਹਾਂ ਨੂੰ 22 ਭਾਸ਼ਾਵਾਂ ਵਿੱਚ ਅਨੁਵਾਦ ਕਰਨ ਵਿੱਚ ਸ਼ਾਮਲ ਸੀ।[8]
ਹਵਾਲੇ
[ਸੋਧੋ]- ↑ "Kalburgi gets Sahitya Akademi award". The Hindu. December 22, 2006. Retrieved 3 February 2010.
{{cite news}}
: Check|url=
value (help)[permanent dead link] - ↑ Raghu, Kanrad (30 August 2015). "Murder in the Academy: MM Kalburgi's Dangerous Literary Studies". The Wire. Retrieved 8 January 2017.
- ↑ Mondal, Sudipto (30 August 2015). "Karnataka: Rationalist and scholar MM Kalburgi shot dead". Hindustan Times. Archived from the original on 25 ਦਸੰਬਰ 2018. Retrieved 30 August 2015.
{{cite news}}
: Unknown parameter|dead-url=
ignored (|url-status=
suggested) (help) - ↑ "Case against Ananthamurthy, Kalburgi for allegedly offending religious sentiments". The News Minute. 25 February 2015. Retrieved 1 December 2015.
- ↑ Farooqui, Sania (31 August 2015). "Indian Scholar Who Spoke Out Against Idol Worship Is Shot Dead". Time. Retrieved 8 September 2015.
- ↑ "All you need to know about slain rationalist and scholar MM Kalburgi". Daily News and Analysis. Retrieved 31 August 2015.
- ↑ 7.0 7.1 "An illustrious career in literature". Deccan Herald. Retrieved 31 August 2015.
- ↑ 8.0 8.1 "Who is Prof MM Kalburgi?". India Today. Retrieved 1 September 2015.